ਰੇਲ ਮੰਤਰਾਲਾ
azadi ka amrit mahotsav

ਵੰਦੇ ਭਾਰਤ ਸਲੀਪਰ ਟ੍ਰੇਨ ਤਿਆਰ: ਜਲਦੀ ਹੀ ਲੰਬੀ ਦੂਰੀ ਦੀ ਆਰਾਮਦਾਇਕ ਯਾਤਰਾ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ


ਪਹਿਲੀ ਤਿਆਰ ਟ੍ਰੇਨ ਨੇ ਲੰਬੀ ਦੂਰੀ ਦਾ ਟ੍ਰਾਇਲ ਪੂਰਾ ਕੀਤਾ; ਆਈਸੀਐੱਫ ਇਸ ਸਾਲ ਦੇ ਅੰਤ ਤੱਕ ਨੌਂ ਹੋਰ ਵੰਦੇ ਭਾਰਤ ਵੀਬੀ ਸਲੀਪਰ ਟ੍ਰੇਨਾਂ ਦੇਵੇਗਾ

Posted On: 06 FEB 2025 7:03PM by PIB Chandigarh

ਵੰਦੇ ਭਾਰਤ ਸਲੀਪਰ ਟ੍ਰੇਨ ਤਿਆਰ ਹੋਣ ਦੇ ਨਾਲ ਭਾਰਤੀ ਰੇਲਵੇ ਲੰਬੀ ਦੂਰੀ ਦੀ ਯਾਤਰਾ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ, ਜੋ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਬੇੜੇ ਦਾ ਇੱਕ ਅਤਿਆਧੁਨਿਕ ਸੰਸਕਰਣ ਹੈ। ਵਿਸ਼ਵ ਪੱਧਰੀ, ਹਾਈ-ਸਪੀਡ ਸਲੀਪਰ ਟ੍ਰੇਨ ਦਾ ਸੁਪਨਾ ਹੁਣ ਹਕੀਕਤ ਬਣ ਚੁੱਕਿਆ ਹੈ ਕਿਉਂਕਿ ਪਹਿਲੀ 16-ਕਾਰ ਵੰਦੇ ਭਾਰਤ ਸਲੀਪਰ ਟ੍ਰੇਨ ਸੈੱਟ ਨੇ 15 ਜਨਵਰੀ 2025 ਨੂੰ ਮੁੰਬਈ-ਅਹਿਮਦਾਬਾਦ ਸੈਕਸ਼ਨ ਵਿੱਚ ਪੰਜ ਸੌ ਚਾਲੀ (40) ਕਿਲੋਮੀਟਰ ਦੀ ਦੂਰੀ ਲਈ ਰਿਸਰਚ ਡਿਜ਼ਾਈਨ

ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ (ਆਰਡੀਐੱਸਓ) ਦੇ ਸਖ਼ਤ ਟ੍ਰਾਇਲ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇੰਟੀਗ੍ਰਲ ਕੋਚ ਫੈਕਟਰੀ, ਚੇੱਨਈ ਨੇ ਪਿਛਲੇ ਸਾਲ 17 ਦਸੰਬਰ ਨੂੰ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਸੈੱਟ ਦਾ ਨਿਰਮਾਣ ਪੂਰਾ ਕੀਤਾ। ਇੱਕ ਪੰਦਰਵਾੜੇ ਦੇ ਅੰਦਰ ਟ੍ਰੇਨ ਨੂੰ ਕੋਟਾ ਡਿਵੀਜ਼ਨ ਵਿੱਚ ਲਿਆਂਦਾ ਗਿਆ ਅਤੇ ਪਿਛਲੇ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਲਗਾਤਾਰ ਤਿੰਨ ਦਿਨ ਤੱਕ 30 ਤੋਂ 40 ਕਿਲੋਮੀਟਰ ਦੀ ਛੋਟੀ ਦੂਰੀ ਦੇ ਲਈ ਸਫ਼ਲਤਾਪੂਰਵਕ ਟੈਸਟਿੰਗ ਕੀਤੀ ਗਈ, ਜਿੱਥੇ ਇਸ ਨੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਗਤੀ ਨਾਲ ਆਰਾਮਦਾਇਕ ਯਾਤਰਾ ਦਾ ਅਨੁਭਵ ਹਾਸਲ ਕੀਤਾ।

ਇਹ ਉਪਲਬਧੀ ਰੇਲਵੇ ਦੇ ਆਧੁਨਿਕੀਕਰਣ ਵਿੱਚ ਇੱਕ ਮਹੱਤਵਪੂਰਨ ਛਾਲ ਹੈ, ਜੋ ਯਾਤਰੀਆਂ ਦੇ ਲਈ ਇੱਕ ਬੇਰੋਕਟੋਕ ਅਤੇ ਸ਼ਾਨਦਾਰ ਯਾਤਰਾ ਦੇ ਅਨੁਭਵ ਦਾ ਵਾਅਦਾ ਕਰਦੀ ਹੈ। ਆਰਾਮ, ਗਤੀ ਅਤੇ ਅਤਿਆਧੁਨਿਕ ਟੈਕਨੋਲੋਜੀ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ, ਵੰਦੇ ਭਾਰਤ ਸਲੀਪਰ ਟ੍ਰੇਨਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਰਾਤ ਭਰ ਦੀਆਂ ਯਾਤਰਾਵਾਂ ਦੀ ਨਵੀਂ ਪਰਿਭਾਸ਼ਾ ਦੇਣ ਲਈ ਤਿਆਰ ਹਨ।

ਉਤਪਾਦਨ ਵਧਾਉਣਾ: ਪ੍ਰਗਤੀ ਵੱਲ

ਪ੍ਰੋਟੋਟਾਈਪ ਦੇ ਸਫ਼ਲ ਟ੍ਰਾਇਲ ਦੇ ਬਾਅਦ, ਅਪ੍ਰੈਲ ਤੋਂ ਦਸੰਬਰ 2025 ਦਰਮਿਆਨ ਨੌਂ ਹੋਰ ਵੰਦੇ ਭਾਰਤ ਸਲੀਪਰ ਟ੍ਰੇਨ ਸੈੱਟ ਦਾ ਉਤਪਾਦਨ ਨਿਰਧਾਰਿਤ ਹੈ। ਇਹ ਟ੍ਰੇਨਾਂ ਲੰਬੀ ਦੂਰੀ ਦੇ ਯਾਤਰੀਆਂ ਲਈ ਕੁਸ਼ਲਤਾ ਅਤੇ ਸੁਵਿਧਾ ਦੇ ਮਾਮਲੇ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨਗੀਆਂ।

ਇਸ ਸਲੀਪਰ ਟ੍ਰੇਨ ਨੂੰ ਪਹਿਲੀ ਵਾਰ ਉਪਲਬਧ ਕਰਵਾਉਣ ਲਈ, ਭਾਰਤੀ ਰੇਲਵੇ ਨੇ 17 ਦਸੰਬਰ 2024 ਨੂੰ 24 ਕਾਰ ਵੰਦੇ ਭਾਰਤ ਸਲੀਪਰ ਟ੍ਰੇਨ ਸੈੱਟ ਦੇ 50 ਰੇਕਸ ਲਈ ਪ੍ਰੋਪਲਸ਼ਨ ਇਲੈਕਟ੍ਰਿਕਸ ਦਾ ਇੱਕ ਵੱਡਾ ਆਰਡਰ ਦਿੱਤਾ ਹੈ। ਇਹ ਆਰਡਰ ਦੋ ਪ੍ਰਮੁੱਖ ਭਾਰਤੀ ਨਿਰਮਾਤਾਵਾਂ ਨੂੰ ਦਿੱਤਾ ਗਿਆ ਹੈ, ਜੋ 2 ਵਰ੍ਹਿਆਂ ਦੀ ਸਮੇਂ ਸੀਮਾ ਵਿੱਚ ਤਿਆਰ ਹੋਣ ਦੀ ਸੰਭਾਵਨਾ ਹੈ।

  • ਮੈਸਰਜ਼ ਮੇਧਾ 33 ਰੇਕਸ ਲਈ ਪ੍ਰੋਪਲਸ਼ਨ ਸਿਸਟਮ  ਦੀ ਸਪਲਾਈ ਕਰੇਗੀ
  • ਮੈਸਰਜ਼ ਅਲਸਟੋਮ 17 ਰੇਕਸ ਲਈ ਪ੍ਰੋਪਲਸ਼ਨ ਸਿਸਟਮ ਦੀ ਸਪਲਾਈ ਕਰੇਗੀ।

ਭਵਿੱਖ ਵੱਲ ਦੇਖਦੇ ਹੋਏ, 24  ਕਾਰ ਵੰਦੇ ਭਾਰਤ ਸਲੀਪਰ ਟ੍ਰੇਨ ਸੈੱਟਾਂ ਦਾ ਪੂਰੇ ਪੈਮਾਨੇ ‘ਤੇ ਉਤਪਾਦਨ 2026-27 ਵਿੱਚ ਸ਼ੁਰੂ ਹੋਵੇਗਾ, ਜਿਸ ਨਾਲ ਰੇਲਵੇ ਟੈਕਨੋਲੋਜੀ ਵਿੱਚ ਭਾਰਤ ਦੀ ਆਤਮਨਿਰਭਤਾ ਹੋਰ ਮਜ਼ਬੂਤ ਹੋਵੇਗੀ।

ਗਤੀ ਅਤੇ ਲਗਜ਼ਰੀ ਨਾਲ ਰੇਲ ਯਾਤਰਾ ਵਿੱਚ ਇੱਕ ਨਵਾਂ ਅਧਿਆਏ

ਇਨ੍ਹਾਂ ਵੰਦੇ ਭਾਰਤ ਸਲੀਪਰ ਟ੍ਰੇਨਾਂ ਨੂੰ ਆਟੋਮੈਟਿਕ ਦਰਵਾਜ਼ਿਆਂ, ਬੇਹੱਦ ਆਰਾਮਦਾਇਕ ਬਰਥ, ਔਨ ਬੋਰਡ ਵਾਈਫਾਈ ਅਤੇ ਹਵਾਈ ਜਹਾਜ਼ ਜਿਹੀਆਂ ਸੁਵਿਧਾਵਾਂ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਭਾਰਤ ਵਿੱਚ ਯਾਤਰੀ ਪਹਿਲਾਂ ਤੋਂ ਹੀ ਦਰਮਿਆਨੀ ਅਤੇ ਛੋਟੀ ਦੂਰੀ ‘ਤੇ ਦੇਸ਼ ਭਰ ਵਿੱਚ ਚਲਣ ਵਾਲੀਆਂ 136 ਵੰਦੇ ਭਾਰਤ ਟ੍ਰੇਨਾਂ ਰਾਹੀਂ ਰੀਕਲਾਇਨਿੰਗ ਸੀਟਾਂ ਅਤੇ ਵਿਸ਼ਵ ਪੱਧਰੀ ਯਾਤਰਾ ਅਨੁਭਵ ਦਾ ਆਨੰਦ ਲੈ ਰਹੇ ਹਨ।

ਵੰਦੇ ਭਾਰਤ ਸਲੀਪਰ ਦੇ ਨਾਲ, ਯਾਤਰੀ ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਇੱਕ ਸ਼ਾਂਤ, ਪਹੁੰਚਯੋਗ ਅਤੇ ਵਧੇਰੇ ਆਰਾਮਦਾਇਕ ਯਾਤਰਾ ਦੀ ਉਮੀਦ ਕਰ ਸਕਦੇ ਹਨ। ਮੇਕ ਇਨ ਇੰਡੀਆ ਪਹਿਲਕਦਮੀ ਦੇ ਤਹਿਤ ਡਿਜ਼ਾਈਨ ਅਤੇ ਨਿਰਮਿਤ, ਇਹ ਟ੍ਰੇਨ ਭਾਰਤ ਦੀ ਇੰਜੀਨੀਅਰਿੰਗ ਉਤਕ੍ਰਿਸ਼ਟਤਾ ਅਤੇ ਰੇਲ ਯਾਤਰਾ ਵਿੱਚ ਬਦਲਾਅ ਲਿਆਉਣ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ।

ਜਿਵੇਂ-ਜਿਵੇਂ ਭਾਰਤੀ ਰੇਲਵੇ ਇਸ ਪਰਿਵਰਤਕਾਰੀ ਪ੍ਰੋਜੈਕਟ ਦੇ ਨਾਲ ਅੱਗੇ ਵਧ ਰਿਹਾ ਹੈ, ਵੰਦੇ ਭਾਰਤ ਸਲੀਪਰ ਟ੍ਰੇਨ ਸੈੱਟ ਆਧੁਨਿਕ, ਕੁਸ਼ਲ ਅਤੇ ਯਾਤਰੀ-ਅਨੁਕੂਲ ਟ੍ਰਾਂਸਪੋਰਟੇਸ਼ਨ ਦੀ ਰਾਸ਼ਟਰ ਦੀ ਕਲਪਨਾ ਦਾ ਪ੍ਰਮਾਣ ਹੈ।

ਟ੍ਰੇਨ ਦੀਆਂ ਵਿਸ਼ੇਸ਼ਤਾਵਾਂ

  • ਟ੍ਰੇਨ ਵਿੱਚ 16 ਕੋਚ ਹਨ ਜਿਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਏਸੀ ਪਹਿਲੀ ਸ਼੍ਰੇਣੀ, ਏਸੀ 2-ਟੀਅਰ ਅਤੇ ਏਸੀ 3-ਟੀਅਰ
  • ਟ੍ਰੇਨ ਦੀ ਕੁੱਲ ਸਮਰੱਥਾ 1,128 ਯਾਤਰੀਆਂ ਦੀ ਹੈ
  • ਟ੍ਰੇਨ ਵਿੱਚ ਕ੍ਰੈਸ਼ ਬਫਰਸ, ਡਿਫਾਰਮੇਸ਼ਨ ਟਿਊਬ ਅਤੇ ਅੱਗ ਰੋਕੂ ਦੀਵਾਰ  (fire barrier wall)ਹੈ।
  • ਟ੍ਰੇਨ ਵਿੱਚ ਆਟੋਮੈਟਿਕ ਦਰਵਾਜ਼ੇ, ਗੱਦੇਦਾਰ ਬਰਥ ਅਤੇ ਔਨਬੋਰਡ ਵਾਈਫਾਈ ਹੈ।

ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਦੇ ਸੰਚਾਲਨ ਤੋਂ ਪਹਿਲਾਂ, ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰਡੀਐੱਸਓ) ਟ੍ਰਾਇਲ ਰਨ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਅੰਤਿਮ ਸਰਟੀਫਿਕੇਟ ਜਾਰੀ ਕਰੇਗਾ। ਰੇਲਵੇ ਸੁਰੱਖਿਆ ਕਮਿਸ਼ਨਰ ਟ੍ਰੇਨ ਦੀ ਵੱਧ ਤੋਂ ਵੱਧ ਗਤੀ ਦਾ ਮੁਲਾਂਕਣ ਕਰਨਗੇ।

*****

ਧਰਮੇਂਦਰ ਤਿਵਾਰੀ/ਸ਼ਤਰੂੰਜੇ ਕੁਮਾਰ


(Release ID: 2100584) Visitor Counter : 22


Read this release in: Telugu , English , Urdu , Hindi , Tamil