ਸਹਿਕਾਰਤਾ ਮੰਤਰਾਲਾ
ਐੱਨਸੀਡੀਸੀ ਦੀ ਸਹਿਕਾਰ ਮਿੱਤਰ ਇੰਟਰਨਸ਼ਿਪ ਸਕੀਮ
Posted On:
04 FEB 2025 3:25PM by PIB Chandigarh
ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ), ਜੋ ਸਹਿਕਾਰਤਾ ਮੰਤਰਾਲੇ ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਇੱਕ ਕਾਨੂੰਨੀ ਕਾਰਪੋਰੇਸ਼ਨ ਹੈ, ਨੇ ਸਹਿਕਾਰ ਮਿੱਤਰ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦੇ ਉਦੇਸ਼ ਹੇਠ ਲਿਖੇ ਅਨੁਸਾਰ ਹਨ:-
I. ਪ੍ਰੋਫੈਸ਼ਨਲ ਗ੍ਰੈਜੂਏਟਸ ਨੂੰ ਐੱਨਸੀਡੀਸੀ ਅਤੇ ਸਹਿਕਾਰੀ ਸਭਾਵਾਂ ਦੀ ਭੂਮਿਕਾ, ਯੋਗਦਾਨ ਅਤੇ ਪ੍ਰਭਾਵ ਬਾਰੇ ਗਹਿਣ ਅਨੁਭਵ ਦਾ ਅਵਸਰ ਪ੍ਰਦਾਨ ਕਰਨਾ।
II. ਪ੍ਰੋਫੈਸ਼ਨਲ ਗ੍ਰੈਜੂਏਟਸ ਨੂੰ ਐੱਨਸੀਡੀਸੀ ਅਤੇ ਸਹਿਕਾਰੀ ਸਭਾਵਾਂ ਦੇ ਸੰਦਰਭ ਅਤੇ ਵਿਵਹਾਰਿਕ ਕੰਮਕਾਜ ਨੂੰ ਸਿੱਖਣ ਵਿੱਚ ਸਮਰੱਥ ਬਣਾਉਣਾ।
III. ਪ੍ਰੋਫੈਸ਼ਨਲ ਗ੍ਰੈਜੂਏਟਸ ਨੂੰ ਸਹਿਕਾਰੀ ਕਾਰੋਬਾਰੀ ਮਾਡਲਾਂ ਦੇ ਪ੍ਰਤੀ ਓਰੀਐਂਟਿਡ ਕਰਨਾ ਅਤੇ ਉਨ੍ਹਾਂ ਨੂੰ ਸਟਾਰਟ-ਅੱਪ ਸਹਿਕਾਰੀ ਸਭਾਵਾਂ ਵਿੱਚ ਸ਼ਾਮਲ ਕਰਨਾ।
IV. ਪ੍ਰੋਫੈਸ਼ਨਲ ਗ੍ਰੈਜੂਏਟਸ ਨੂੰ ਸਹਿਕਾਰੀ ਨਿਯਮਾਂ ਅਧੀਨ ਸੰਗਠਿਤ ਐੱਫਪੀਓ (FPOs) ਵਿਚ ਲੀਡਰਸ਼ਿਪ ਅਤੇ/ਜਾਂ ਉੱਦਮੀ ਭੂਮਿਕਾਵਾਂ ਲੈਣ ਵਿੱਚ ਸਮਰੱਥ ਬਣਾਉਣਾ।
V. ਜ਼ਰੂਰਤਮੰਦ ਸਹਿਕਾਰੀ ਸਭਾਵਾਂ ਨੂੰ ਕਾਰੋਬਾਰੀ ਯੋਜਨਾਵਾਂ, ਪ੍ਰੋਜੈਕਟ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੀ ਤਿਆਰੀ ਵਿੱਚ ਸਹਾਇਤਾ ਕਰਨਾ।
ਖੇਤੀਬਾੜੀ, ਡੇਅਰੀ, ਪਸ਼ੂ ਪਾਲਣ, ਵੈਟਰਨਰੀ ਸਾਇੰਸ, ਮੱਛੀ ਪਾਲਣ, ਬਾਗਬਾਨੀ, ਟੈਕਸਟਾਈਲ, ਹੈਂਡਲੂਮ, ਜਾਂ ਆਈਟੀ ਵਿੱਚ ਬੈਚਲਰ ਡਿਗਰੀ ਵਰਗੀਆਂ ਪੇਸ਼ੇਵਰ ਯੋਗਤਾਵਾਂ ਰੱਖਣ ਵਾਲੇ ਵਿਅਕਤੀ ਸਹਿਕਾਰ ਮਿੱਤਰ ਇੰਟਰਨਸ਼ਿਪ ਸਕੀਮ ਲਈ ਯੋਗ ਹਨ। ਇਸ ਤੋਂ ਇਲਾਵਾ, ਖੇਤੀਬਾੜੀ ਕਾਰੋਬਾਰ, ਸਹਿਕਾਰੀ ਪ੍ਰਬੰਧਨ, ਐੱਮ.ਕੌਮ, ਐੱਮਸੀਏ, ਵਿੱਤ, ਅੰਤਰਰਾਸ਼ਟਰੀ ਵਪਾਰ, ਜੰਗਲਾਤ, ਪੇਂਡੂ ਵਿਕਾਸ ਜਾਂ ਪ੍ਰੋਜੈਕਟ ਪ੍ਰਬੰਧਨ ਵਿੱਚ ਐੱਮਬੀਏ ਕਰ ਰਹੇ ਜਾਂ ਪੂਰਾ ਕਰ ਚੁੱਕੇ ਲੋਕ ਵੀ ਅਪਲਾਈ ਕਰ ਸਕਦੇ ਹਨ। ਇੰਟਰ ਆਈਸੀਏਆਈ ਜਾਂ ਇੰਟਰ ਆਈਸੀਡਬਲਿਊਏ ਯੋਗਤਾ ਵਾਲੇ ਉਮੀਦਵਾਰ ਵੀ ਵਿਚਾਰ ਅਧੀਨ ਹਨ। ਸਾਰੇ ਬਿਨੈਕਾਰਾਂ ਕੋਲ ਯੂਜੀਸੀ/ਏਆਈਸੀਟੀਈ/ਆਈਸੀਏਆਰ ਦੁਆਰਾ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਜਾਂ ਸੰਸਥਾਵਾਂ ਦੇ ਵਿਭਾਗ ਮੁਖੀ ਦੁਆਰਾ ਸਹੀ ਢੰਗ ਨਾਲ ਸਿਫ਼ਾਰਸ਼ ਕੀਤੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਸਕੀਮ ਦੇ ਤਹਿਤ ਇੰਟਰਨਜ਼ ਦੀ ਚੋਣ ਪ੍ਰਕਿਰਿਆ ਉਨ੍ਹਾਂ ਦੇ ਬਾਇਓ-ਡੇਟਾ ਦੇ ਨਾਲ-ਨਾਲ ਸਪਾਂਸਰ ਸੰਸਥਾਵਾਂ ਦੀ ਸਿਫ਼ਾਰਸ਼ 'ਤੇ ਅਧਾਰਿਤ ਹੈ।
ਸਹਿਕਾਰੀ ਮਿੱਤਰ ਇੰਟਰਨਸ਼ਿਪ ਸਕੀਮ ਦੇਸ਼ ਵਿੱਚ ਸਹਿਕਾਰੀ ਖੇਤਰ ਦੇ ਵਿਕਾਸ ਵਿੱਚ ਕਈ ਤਰ੍ਹਾਂ ਨਾਲ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਇਹ ਸਹਿਕਾਰੀ ਨਿਯਮਾਂ ਅਧੀਨ ਸੰਗਠਿਤ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਅੰਦਰ ਨੌਜਵਾਨ ਪ੍ਰੋਫੈਸ਼ਨਲ ਗ੍ਰੈਜੂਏਟਸ ਨੂੰ ਲੀਡਰਸ਼ਿਪ ਅਤੇ ਉੱਦਮੀ ਭੂਮਿਕਾਵਾਂ ਲੈਣ ਦੇ ਲਈ ਉਤਸ਼ਾਹਿਤ ਕਰਨ ਅਤੇ ਸਮਰੱਥ ਬਣਾਉਣ ਵਿੱਚ ਮਦਦ ਕਰਦੀ ਹੈ। ਇਹ ਸਕੀਮ ਇਨ੍ਹਾਂ ਗ੍ਰੈਜੂਏਟਸ ਨੂੰ ਸਹਿਕਾਰੀ ਵਪਾਰ ਮਾਡਲ ਪ੍ਰਤੀ ਵੀ ਓਰੀਐਂਟਿਡ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਸਟਾਰਟ ਅੱਪ ਸਹਿਕਾਰੀ ਸਭਾਵਾਂ ਦੀ ਸਥਾਪਨਾ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਯੋਜਨਾ ਜ਼ਰੂਰਤਮੰਦ ਸਹਿਕਾਰੀ ਸਭਾਵਾਂ ਨੂੰ ਕਾਰੋਬਾਰੀ ਯੋਜਨਾਵਾਂ ਅਤੇ ਪ੍ਰੋਜੈਕਟਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਕੇ ਵਡਮੁੱਲੀ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਨਾਲ ਉਨ੍ਹਾਂ ਦੀ ਸੰਚਾਲਨ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਖੇਤਰ ਵਿੱਚ ਵਿਕਾਸ ਨੂੰ ਪ੍ਰੋਤਸਾਹਨ ਮਿਲਦਾ ਹੈ।
ਸਹਿਕਾਰ ਮਿੱਤਰ ਸਕੀਮ ਅਧੀਨ ਇੰਟਰਨਸ਼ਿਪ ਪ੍ਰੋਗਰਾਮ (ਐੱਸਆਈਪੀ) 'ਤੇ, ਐੱਨਸੀਡੀਸੀ ਪ੍ਰੋਫੈਸ਼ਨਲ ਕੋਰਸਾਂ ਦੇ ਵਿਦਿਆਰਥੀਆਂ ਨੂੰ ਐੱਨਸੀਡੀਸੀ ਦੇ ਕੰਮਕਾਜ ਅਤੇ ਸਹਿਕਾਰੀ ਸਭਾਵਾਂ ਨਾਲ ਸਬੰਧਿਤ ਪਹਿਲੂਆਂ ਦੇ ਖੇਤਰਾਂ ਵਿੱਚ ਸਿੱਖਣ ਦਾ ਤਜ਼ੁਰਬਾ ਹਾਸਲ ਕਰਨ ਲਈ ਇੰਟਰਨਸ਼ਿਪ ਦੇ ਅਵਸਰ ਪ੍ਰਦਾਨ ਕਰਦਾ ਹੈ। ਐੱਨਸੀਡੀਸੀ ਸਹਿਕਾਰੀ ਸਿਧਾਂਤਾਂ 'ਤੇ ਪ੍ਰੋਗਰਾਮਾਂ ਦੀ ਯੋਜਨਾ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਹੈ। ਐੱਨਸੀਡੀਸੀ ਦੀਆਂ ਵਿੱਤ ਯੋਜਨਾਵਾਂ ਵਿੱਚ ਖੇਤੀਬਾੜੀ-ਪ੍ਰੋਸੈੱਸਿੰਗ, ਬਾਗਬਾਨੀ-ਪ੍ਰੋਸੈੱਸਿੰਗ, ਲੋਨ, ਇਨਪੁਟਸ, ਕੰਪਿਊਟਰੀਕਰਣ, ਵੇਅਰਹਾਊਸਿੰਗ, ਕੋਲਡ ਚੇਨ, ਟੈਕਸਟਾਈਲ, ਹੈਂਡਲੂਮ, ਖੰਡ, ਈਥੈਨੌਲ, ਡੇਅਰੀ, ਮੱਛੀ ਪਾਲਣ, ਪਸ਼ੂਧਨ, ਸੂਰ ਪਾਲਣ, ਪੋਲਟਰੀ, ਨਵਿਆਉਣਯੋਗ ਊਰਜਾ, ਪੇਂਡੂ ਰਿਹਾਇਸ਼, ਐੱਸਸੀ ਅਤੇ ਐੱਸਟੀ, ਮਹਿਲਾ ਸਹਿਕਾਰੀ ਸਭਾਵਾਂ, ਪਸ਼ੂ ਦੇਖਭਾਲ/ਸਿਹਤ, ਹੌਸਪੀਟੈਲਿਟੀ ਅਤੇ ਟ੍ਰਾਂਸਪੋਰਟ, ਬਿਜਲੀ ਅਤੇ ਊਰਜਾ, ਹਸਪਤਾਲ, ਸਿਹਤ ਸੰਭਾਲ ਅਤੇ ਸਿੱਖਿਆ ਆਦਿ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।
ਸਹਿਕਾਰੀ ਮਿੱਤਰ ਇੰਟਰਨਸ਼ਿਪ ਸਕੀਮ ਦਾ ਉਦੇਸ਼ ਯੁਵਾ ਪ੍ਰੋਫੈਸ਼ਨਲਸ ਦੇ ਇਨੋਵੇਟਿਵ ਵਿਚਾਰਾਂ ਨਾਲ ਸਹਿਕਾਰੀ ਸਭਾਵਾਂ ਨੂੰ ਲਾਭ ਪਹੁੰਚਾਉਣ ਵਿੱਚ ਸਮਰੱਥ ਬਣਾ ਕੇ ਅਤੇ ਇੰਟਰਨ ਨੂੰ ਕੀਮਤ ਖੇਤਰ ਅਨੁਭਵ ਪ੍ਰਦਾਨ ਕਰਕੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਦਾ ਸਮਰਥਨ ਕਰਨਾ ਹੈ। ਇਹ ਪ੍ਰੋਫੈਸ਼ਨਲ ਗ੍ਰੇਜੂਏਟਸ ਨੂੰ ਐੱਨਸੀਡੀਸੀ ਅਤੇ ਸਹਿਕਾਰੀ ਸਭਾਵਾਂ ਦੇ ਕੰਮਕਾਜ ਦਾ ਵਿਹਾਰਕ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵਿਵਹਾਰਕ ਗਿਆਨ ਹਾਸਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਇਹ ਸਕੀਮ ਵਿਦਿਅਕ ਸੰਸਥਾਵਾਂ ਦੇ ਨੌਜਵਾਨ ਪ੍ਰੋਫੈਸ਼ਨਲਸ ਨੂੰ ਸਹਿਕਾਰੀ ਨਿਯਮਾਂ ਅਧੀਨ ਸਥਾਪਿਤ ਕਿਸਾਨ ਉਤਪਾਦਕ ਸੰਗਠਨਾਂ ਰਾਹੀਂ ਲੀਡਰਸ਼ਿਪ ਅਤੇ ਉੱਦਮਤਾ ਹੁਨਰ ਵਿਕਸਿਤ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ।
ਇਹ ਜਾਣਕਾਰੀ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਸੁਆਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ/428
(Release ID: 2100534)
Visitor Counter : 15