ਸੰਸਦੀ ਮਾਮਲੇ
ਔਨਲਾਈਨ ਅਸ਼ੋਰੈਂਸ ਮੌਨੀਟਰਿੰਗ ਸਿਸਟਮ ਦਾ ਉਦੇਸ਼ ਸੰਸਦ ਵਿੱਚ ਮੰਤਰੀਆਂ ਦੁਆਰਾ ਦਿੱਤੇ ਗਏ ਭਰੋਸੇ ਨੂੰ ਵਿਵਸਥਿਤ ਤੌਰ ‘ਤੇ ਟ੍ਰੈਕ ਕਰਨਾ, ਨਿਗਰਾਨੀ ਕਰਨਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਨੂੰ ਸੁਨਿਸ਼ਚਿਤ ਕਰਦਾ ਹੈ
ਓਏਐੱਮਐੱਸ ਪ੍ਰਮੁੱਖ ਵਿਵੇਸ਼ਤਾਵਾਂ ਅਤੇ ਵਿਧੀਆਂ ਨੂੰ ਏਕੀਕ੍ਰਿਤ ਕਰਕੇ ਜਵਾਬਦੇਹੀ, ਪਾਰਦਰਸ਼ਿਤਾ ਅਤੇ ਕੁਸ਼ਲਤਾ ਵਧਾਉਂਦਾ ਹੈ
Posted On:
04 FEB 2025 1:46PM by PIB Chandigarh
ਸੰਸਦੀ ਮਾਮਲੇ ਮੰਤਰਾਲੇ ਦੁਆਰਾ ਲਾਗੂ ਕੀਤਾ ਗਿਆ ਔਨਲਾਈਨ ਅਸ਼ੋਰੈਂਸ ਮੌਨੀਟਰਿੰਗ ਸਿਸਟਮ (ਓਏਐੱਮਐੱਸ) ਡਿਜੀਟਲ ਪਲੈਟਫਾਰਮ ਹੈ ਜਿਸ ਦਾ ਉਦੇਸ਼ ਸੰਸਦ ਵਿੱਚ ਮੰਤਰੀਆਂ ਦੁਆਰਾ ਦਿੱਤੇ ਗਏ ਭਰੋਸਿਆਂ ਦੀ ਵਿਵਸਥਿਤ ਤੌਰ ‘ਤੇ ਟ੍ਰੈਕਿੰਗ, ਉਨ੍ਹਾਂ ਦੀ ਨਿਗਰਾਨੀ ਅਤੇ ਕਾਰਜ ਪੂਰਾ ਕਰਨਾ ਸੁਨਿਸ਼ਚਿਤ ਕਰਦਾ ਹੈ। ਓਏਐੱਮਐੱਸ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਵਿਧੀਆਂ ਨੂੰ ਏਕੀਕ੍ਰਿਤ ਕਰਕੇ ਜਵਾਬਦੇਹੀ, ਪਾਰਦਰਸ਼ਿਤਾ ਅਤੇ ਕੁਸ਼ਲਤਾ ਨੂੰ ਵਧਾਉਂਦਾ ਹੈ।
ਜ਼ਿੰਮੇਵਾਰੀ ਵਿੱਚ ਸੁਧਾਰ
ਓਏਐੱਮਐੱਸ ਹੇਠ ਲਿਖੇ ਉਪਾਵਾਂ ਰਾਹੀਂ ਜ਼ਿੰਮੇਵਾਰੀ ਨੂੰ ਮਜ਼ਬੂਤ ਬਣਾਉਂਦਾ ਹੈ:
- ਕੇਂਦਰੀਕ੍ਰਿਤ ਰਿਕਾਰਡਕੀਪਿੰਗ: ਇਸ ਦੇ ਸਿੰਗਲ ਡਿਜੀਟਲ ਸਟੋਰੇਜ ਸਿਸਟਮ ਵਿੱਚ ਮਾਣਯੋਗ ਮੰਤਰੀਆਂ ਦੁਆਰਾ ਸੰਸਦ ਵਿੱਚ ਦਿੱਤੇ ਗਏ ਸਾਰੇ ਭਰੋਸਿਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ, ਜਿਸ ਨਾਲ ਪਾਰਦਰਸ਼ਤਾ ਸੁਨਿਸ਼ਚਿਤ ਹੁੰਦੀ ਹੈ ਅਤੇ ਪ੍ਰਤੀਬੱਧਤਾਵਾਂ 'ਤੇ ਧਿਆਨ ਭੰਗ ਹੋਣ ਦਾ ਜੋਖ਼ਮ ਖਤਮ ਹੁੰਦਾ ਹੈ।
- ਸਵੈਚਾਲਿਤ ਸੂਚਨਾਵਾਂ: ਇਹ ਸਿਸਟਮ ਵਿੱਚ ਸਾਰੇ ਹਿਤਧਾਰਕਾਂ ਨੂੰ ਲੰਬਿਤ ਭਰੋਸਿਆਂ ‘ਤੇ ਕਾਰਵਾਈ ਕੀਤੇ ਜਾਣ ਅਤੇ ਸਮਾਂ-ਸੀਮਾਵਾਂ ਦੀ ਪਾਲਣਾ ਦੀ ਜਾਣਕਾਰੀ ਲਈ ਸਮੇਂ ਸਿਰ ਚੇਤਾਵਨੀਆਂ ਭੇਜੀਆਂ ਜਾਂਦੀਆਂ ਹਨ।
- ਰੀਅਲ-ਟਾਈਮ ਅੱਪਡੇਟ: ਮੰਤਰਾਲੇ ਅਤੇ ਵਿਭਾਗ ਪ੍ਰਗਤੀ ਅੱਪਡੇਟ ਸਿੱਧੇ ਸਿਸਟਮ ਵਿੱਚ ਲੌਗ ਕਰ ਸਕਦੇ ਹਨ, ਜਿਸ ਨਾਲ ਹਿਤਧਾਰਕਾਂ ਨੂੰ ਸਹੀ ਅਤੇ ਨਵੀਨਤਮ ਜਾਣਕਾਰੀ ਮਿਲਦੀ ਹੈ।
- ਸਰਕਾਰੀ ਭਰੋਸਿਆਂ ‘ਤੇ ਸਥਾਈ ਕਮੇਟੀ ਨਾਲ ਏਕੀਕਰਣ: ਸਰਕਾਰੀ ਭਰੋਸਿਆਂ ‘ਤੇ ਕਮੇਟੀ ਰੀਅਲ-ਟਾਈਮ ਵਿੱਚ ਭਰੋਸਿਆਂ ਦੀ ਪ੍ਰਗਤੀ ਦੀ ਨਿਗਰਾਨੀ ਕਰ ਸਕਦੀ ਹੈ, ਜਿਸ ਨਾਲ ਸਮੇਂ ‘ਤੇ ਲਾਗੂ ਕਰਨ ਲਈ ਮੰਤਰਾਲਿਆਂ/ਵਿਭਾਗਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ।
• ਪਾਰਦਰਸ਼ੀ ਨਿਗਰਾਨੀ: ਓਏਐੱਮਐੱਸ ਭਰੋਸਾ ਡੇਟਾ ਪਹੁੰਚ ਪ੍ਰਦਾਨ ਕਰਕੇ, ਸਾਂਸਦਾਂ ਸਹਿਤ ਸਾਰੇ ਹਿਤਧਾਰਕਾਂ ਲਈ ਦ੍ਰਿਸ਼ਟੀਕੋਣ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਮੰਤਰੀਆਂ ਦੀ ਪ੍ਰਤੀਬੱਧਤਾਵਾਂ ਜਨਤਕ ਤੌਰ ‘ਤੇ ਜਵਾਬਦੇਹ ਬਣ ਜਾਂਦੀਆਂ ਹਨ।
ਭਰੋਸਿਆਂ ਦੀ ਕਾਰਜ ਪ੍ਰਗਤੀ ‘ਤੇ ਨਜ਼ਰ ਰੱਖਣਾ
ਭਰੋਸਿਆਂ ਦੀ ਕਾਰਜ ਪ੍ਰਗਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟ੍ਰੈਕ ਕਰਨ ਲਈ, ਓਏਐੱਮਐੱਸ ਵਿੱਚ ਹੇਠ ਲਿਖੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ:
- ਭਰੋਸਿਆਂ ਦਾ ਵਰਗੀਕਰਣ: ਭਰੋਸਿਆਂ ਨੂੰ ਹੇਠ ਲਿਖੇ ਅਨੁਸਾਰ ਸ਼੍ਰੇਣੀਬੱਧ ਕੀਤਾ ਜਾਂਦਾ ਹੈ:-
- ਲੰਬਿਤ: ਉਹ ਭਰੋਸੇ ਜਿਸ ਵਿੱਚ ਹਾਲੇ ਕੰਮ ਪ੍ਰਗਤੀ ਅਧੀਨ ਹਨ
- ਲਾਗੂ ਕੀਤੇ ਗਏ: ਭਰੋਸੇ ਜੋ ਪੂਰੇ ਹੋ ਚੁੱਕੇ ਹਨ
- ਰੱਦ ਕੀਤੇ ਗਏ: ਭਰੋਸੇ ਕਾਰਵਾਈ ਯੋਗ ਨਹੀਂ ਹੈ, ਜਿਸ ਦੇ ਕਾਰਨ ਦਸਤਾਵੇਜ਼ ਵਿੱਚ ਦੱਸੇ ਗਏ ਹਨ
• ਡਿਜੀਟਲ ਵਰਕਫਲੋ ਸਿਸਟਮ: ਇਹ ਪਲੈਟਫਾਰਮ ਰਜਿਸਟ੍ਰੇਸ਼ਨ ਤੋਂ ਲੈ ਕੇ ਰੈਜ਼ੋਲਿਊਸ਼ਨ ਤੱਕ ਇੱਕ ਢਾਂਚਾਗਤ ਪ੍ਰਕਿਰਿਆ ਰਾਹੀਂ ਭਰੋਸਿਆਂ ਦਾ ਪ੍ਰਬੰਧਨ ਕਰਦਾ ਹੈ, ਜਿਸ ਨਾਲ ਪੜਾਵਾਂ ਰਾਹੀਂ ਸੁਚਾਰੂ ਸੰਕਰਮਣ ਸੁਨਿਸ਼ਚਿਤ ਹੁੰਦਾ ਹੈ।
- ਰੀਅਲ-ਟਾਈਮ ਡੈਸ਼ਬੋਰਡ: ਇੱਕ ਗਤੀਸ਼ੀਲ ਡੈਸ਼ਬੋਰਡ ਭਰੋਸਾ ਡੇਟਾ ਉਪਲਬਧ ਕਰਦਾ ਹੈ, ਜੋ ਅਸਾਨ ਨਿਗਰਾਨੀ ਲਈ ਸ਼੍ਰੇਣੀਆਂ ਵਿੱਚ ਸਥਿਤੀ ਅਤੇ ਵੰਡ ਨੂੰ ਦਰਸਾਉਂਦਾ ਹੈ।
- ਸਰਚ ਅਤੇ ਫਿਲਟਰ ਵਿਕਲਪ: ਉਪਭੋਗਤਾ ਮੰਤਰਾਲੇ, ਸਮਾਂਰੇਖਾ ਜਾਂ ਸਥਿਤੀ ਦੇ ਅਧਾਰ 'ਤੇ ਫਿਲਟਰਾਂ ਦੀ ਵਰਤੋਂ ਕਰਕੇ ਵਿਲੱਖਣ ਭਰੋਸਿਆਂ ਦਾ ਪਤਾ ਲਗਾ ਸਕਦੇ ਹਾਂ। ਇਸ ਨਾਲ ਸਿਸਟਮ ਉਪਭੋਗਤਾ ਦੇ ਅਨੁਕੂਲ ਅਤੇ ਪਹੁੰਚਯੋਗ ਬਣ ਜਾਂਦੀ ਹੈ।
- ਰਿਪੋਰਟਿੰਗ ਅਤੇ ਵਿਸ਼ਲੇਸ਼ਣ: ਓਏਐੱਮਐੱਸ ਭਰੋਸਿਆਂ 'ਤੇ ਵਿਸਤ੍ਰਿਤ ਰਿਪੋਰਟਾਂ ਤਿਆਰ ਕਰਦਾ ਹੈ, ਜਿਸ ਵਿੱਚ ਪ੍ਰਗਤੀ, ਦੇਰੀ ਅਤੇ ਵਿਰੋਧ ਦੇ ਖੇਤਰਾਂ ਦਾ ਜ਼ਿਕਰ ਹੁੰਦਾ ਹੈ। ਇਸ ਨਾਲ ਫੈਸਲਾ ਲੈਣ ਵਿੱਚ ਸਹਾਇਤਾ ਮਿਲਦੀ ਹੈ।
ਓਏਐੱਮਐੱਸ ਇਨ੍ਹਾਂ ਵਿਸ਼ੇਸ਼ਤਾਵਾਂ ਅਤੇ ਵਿਧੀਆਂ ਨੂੰ ਏਕੀਕ੍ਰਿਤ ਕਰਕੇ, ਭਰੋਸਿਆਂ ‘ਤੇ ਨਜ਼ਰ ਰੱਖਣ ਦੇ ਨਾਲ ਹੀ ਉਨ੍ਹਾਂ ਦੇ ਕੁਸ਼ਲਤਾਪੂਰਵਕ ਸਮਾਧਾਨ ਸੁਨਿਸ਼ਚਿਤ ਕਰਦਾ ਹੈ, ਜਿਸ ਨਾਲ ਸੰਸਦੀ ਪ੍ਰਕਿਰਿਆ ਵਿੱਚ ਵਧੇਰੇ ਜਵਾਬਦੇਹੀ ਅਤੇ ਪਾਰਦਰਸ਼ਿਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਵਿਲੱਖਣ ਪ੍ਰਣਾਲੀ ਸਰਕਾਰੀ ਕਾਰਵਾਈਆਂ ਅਤੇ ਪ੍ਰਤੀਬੱਧਤਾਵਾਂ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਰਾਜ ਮੰਤਰੀ, ਡਾ. ਐੱਲ. ਮੁਰੂਗਨ ਨੇ ਕੱਲ੍ਹ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਸਐੱਸ/ਐੱਸਟੀਕੇ
(Release ID: 2100107)
Visitor Counter : 25