ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਪਾਈਪਲਾਈਨ ਰਾਹੀ ਘਰ-ਘਰ ਗੈਸ ਸਪਲਾਈ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

Posted On: 03 FEB 2025 5:09PM by PIB Chandigarh

ਪਾਈਪਡ ਨੈਚੂਰਲ ਗੈਸ (ਪੀਐੱਨਜੀ) ਕਨੈਕਸ਼ਨ, ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਦੇ ਵਿਕਾਸ ਦੇ ਤਹਿਤ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (PNGRB) ਦੁਆਰਾ ਪ੍ਰਮਾਣਿਤ  ਸੰਸਥਾਵਾਂ ਦੇ ਜ਼ਰੀਏ ਇਹ ਕਨੈਕਸ਼ਨ ਦਿੱਤੇ ਜਾਂਦੇ ਹਨ। ਪੀਐੱਨਜੀਆਰਬੀ ਨੇ ਸੀਜੀਡੀ ਨੈੱਟਵਰਕ ਦੇ ਵਿਕਾਸ ਲਈ 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 733 ਜ਼ਿਲ੍ਹਿਆਂ ਵਿੱਚ ਫੈਲੇ ਦੇਸ਼ ਦੇ ਕੁੱਲ ਭੂਗੌਲਿਕ ਖੇਤਰ ਦੇ ਲਗਭਗ 100 ਫੀਸਦੀ ਨੂੰ ਕਵਰ ਕਰਨ ਵਾਲੇ 307 ਭੂਗੌਲਿਕ ਖੇਤਰਾਂ (ਜੀਏ) ਨੂੰ ਪ੍ਰਮਾਣਿਤ ਕੀਤਾ ਹੈ। ਪੀਐੱਨਜੀਆਰਬੀ ਨੇ ਸੀਜੀਡੀ ਨੈੱਟਵਰਕ ਦੇ ਵਿਕਾਸ ਦੇ ਲਈ ਪੂਰੇ ਝਾਰਖੰਡ ਰਾਜ ਨੂੰ ਕਵਰ ਕਰਨ ਵਾਲੇ 11 ਭੂਗੌਲਿਕ ਖੇਤਰਾਂ (ਜੀਏ) (ਬਿਹਾਰ ਅਤੇ ਝਾਰਖੰਡ ਵਿੱਚ ਫੈਲੇ 3 ਜੀਏ ਸਮੇਤ) ਨੂੰ ਪ੍ਰਮਾਣਿਤ  ਕੀਤਾ ਹੈ।

ਸਰਕਾਰ ਨੇ ਦੇਸ਼ ਵਿੱਚ ਸੀਜੀਡੀ ਖੇਤਰ ਦੇ ਵਿਕਾਸ ਦੇ ਲਈ ਵਿਭਿੰਨ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਹੋਰ ਗੱਲਾਂ ਤੋਂ ਇਲਾਵਾ ਇਹ ਉਪਾਅ ਸ਼ਾਮਲ ਹਨ:

  • ਸੀਜੀਡੀ ਖੇਤਰ ਨੂੰ ਘਰੇਲੂ ਕੁਦਰਤੀ ਗੈਸ ਦੀ ਐਲੋਕੇਸ਼ਨ।
  • ਪੀਐੱਨਜੀ ਮਕਸਦ ਲਈ ਉਪਲਬਧ ਮੋਡ (ਕੈਸਕੇਡ ਮੋਡ ਸਮੇਤ) ਦੇ ਰਾਹੀਂ ਘਰੇਲੂ ਗੈਸ ਦੀ ਸਪਲਾਈ ਲਈ ਨੋਟੀਫਿਕੇਸ਼ਨ।
  • ਸੀਜੀਡੀ ਪ੍ਰੋਜੈਕਟਾਂ ਨੂੰ ਜਨਤਕ ਉਪਯੋਗਿਤਾ ਦਾ ਦਰਜਾ ਪ੍ਰਦਾਨ ਕਰਨਾ।
  • ਡਿਫੈਂਸ ਰਿਹਾਇਸ਼ੀ ਖੇਤਰ/ਯੂਨਿਟ ਲਾਈਨਾਂ ਵਿੱਚ ਪੀਐੱਨਜੀ ਦੀ ਵਰਤੋਂ ਲਈ ਦਿਸ਼ਾ ਨਿਰਦੇਸ਼।
  • ਜਨਤਕ ਖੇਤਰ ਦੇ ਉੱਦਮਾਂ ਨੂੰ ਆਪਣੇ –ਆਪਣੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਪੀਐੱਨਜੀ ਦੀ ਵਿਵਸਥਾ ਕਰਨ ਦੇ ਲਈ ਦਿਸ਼ਾ-ਨਿਰਦੇਸ਼।
  • ਸੀਪੀਡਬਲਿਊਡੀ ਅਤੇ ਐੱਨਬੀਸੀਸੀ ਸਾਰੇ ਸਰਕਾਰੀ ਰਿਹਾਇਸ਼ੀ ਕੰਪਲੈਕਸਾਂ ਵਿੱਚ ਪੀਐੱਨਜੀ ਦੀ ਵਿਵਸਥਾ ਕਰਨਗੇ।

 

 

ਸਰਕਾਰ ਇਸ ਵਿਸ਼ੇ ਵਿੱਚ ਸਬੰਧਿਤ ਰਾਜਾਂ ਵਿੱਚ ਸੀਜੀਡੀ ਨੈੱਟਵਰਕ ਦੇ ਵਿਕਾਸ ਲਈ ਰਾਜ ਸਰਕਾਰਾਂ ਦੇ ਨਾਲ ਨਿਯਮਿਤ ਤੌਰ ‘ਤੇ ਗੱਲਬਾਤ ਅਤੇ ਬੈਠਕਾਂ ਆਯੋਜਿਤ ਕਰਦੀ ਹੈ ਅਤੇ ਇਸ ਸਬੰਧ ਵਿੱਚ ਚੁਣੌਤੀਆਂ ਦਾ ਹੱਲ ਕਰਦੀ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

 

****

ਮੋਨਿਕਾ


(Release ID: 2099950) Visitor Counter : 8


Read this release in: English , Urdu , Hindi , Tamil , Telugu