ਜਲ ਸ਼ਕਤੀ ਮੰਤਰਾਲਾ
azadi ka amrit mahotsav

ਜਲ ਜੀਵਨ ਮਿਸ਼ਨ: 15 ਕਰੋੜ ਪੇਂਡੂ ਪਰਿਵਾਰਾਂ ਨੂੰ ਨਲ ਰਾਹੀਂ ਜਲ ਸੁਨਿਸ਼ਚਿਤ ਹੋ ਰਿਹਾ


ਜੇਜੇਐੱਮ ਤਹਿਤ 79.74% ਪੇਂਡੂ ਘਰਾਂ ਵਿੱਚ ਨਲ ਦਾ ਪਾਣੀ ਪਹੁੰਚੇਗਾ

Posted On: 01 FEB 2025 5:44PM by PIB Chandigarh

ਜਾਣ-ਪਹਿਚਾਣ

ਜਲ ਜੀਵਨ ਮਿਸ਼ਨ (ਜੇਜਐੱਮ) ਨੇ 1 ਫਰਵਰੀ, 2025 ਤੱਕ, ਸਫਲਤਾਪੂਰਵਕ 12.20 ਕਰੋੜ ਵਧੀਕ ਪੇਂਡੂ ਘਰਾਂ ਨੂੰ ਨਲ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਹਨ, ਜਿਸ ਨਾਲ ਕਵਰੇਜ 15.44 ਕਰੋੜ ਤੋਂ ਜ਼ਿਆਦਾ ਘਰਾਂ ਤੱਕ ਪਹੁੰਚ ਗਿਆ ਹੈ, ਜੋ ਭਾਰਤ ਵਿੱਚ ਸਾਰੇ ਪੇਂਡੂ ਘਰਾਂ ਦਾ 79.74% ਹੈ। ਇਹ ਉਪਲਬਧੀ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਇਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਅਗਸਤ, 2019 ਨੂੰ ਲਾਂਚ ਕੀਤਾ ਸੀ। ਸ਼ੁਰੂਆਤ ਵਿੱਚ, ਸਿਰਫ਼ 3.23 ਕਰੋੜ (17%) ਪੇਂਡੂ ਘਰਾਂ ਵਿੱਚ ਨਲ ਦੇ ਪਾਣੀ ਦੇ ਕਨੈਕਸ਼ਨ ਸਨ

ਜਲ ਜੀਵਨ ਮਿਸ਼ਨ ਘਰ ਦੇ ਲਈ ਪਾਣੀ ਲਿਆਉਣ ਦੀ ਸਦੀਆਂ ਪੁਰਾਣੀ ਮਿਹਨਤ ਨਾਲ ਮਾਤਾਵਾਂ ਅਤੇ ਭੈਣਾਂ ਨੂੰ ਮੁਕਤੀ ਦਵਾਉਣ ਅਤੇ ਉਨ੍ਹਾਂ ਦੀ ਸਿਹਤ, ਸਿੱਖਿਆ ਅਤੇ ਸਮਾਜਿਕ- ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨ ਦਾ ਵੀ ਯਤਨ ਕੀਤਾ ਹੈ। ਮਿਸ਼ਨ 'ਜੀਵਨ ਦੀ ਸੁਗਮਤਾ' ਲਿਆ ਰਿਹਾ ਹੈ ਅਤੇ ਪੇਂਡੂ ਪਰਿਵਾਰਾਂ ਨੂੰ ਗੌਰਵ ਅਤੇ ਸਾਮਾਨ ਦੇ ਰਿਹਾ ਹੈ। ਜਲ ਜੀਵਨ ਮਿਸ਼ਨ ਸਰੋਤ ਸਸਟੇਨੇਬਿਲਿਟੀ ਉਪਾਵਾਂ ਨੂੰ ਵੀ ਲਾਜ਼ਮੀ ਤੱਤਾਂ ਦੇ ਰੂਪ ਵਿੱਚ ਲਾਗੂ ਕਰਦਾ ਹੈ, ਜਿਵੇਂ ਕਿ ਗ੍ਰੇਵਾਟਰ ਪ੍ਰਬੰਧਨ, ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਦੀ ਸੰਭਾਲ ਰਾਹੀਂ ਰੀਚਾਰਜ ਅਤੇ ਮੁੜ ਵਰਤੋਂਮਿਸ਼ਨ ਪਾਣੀ ਦੇ ਪ੍ਰਤੀ ਭਾਈਚਾਰਕ ਦ੍ਰਿਸ਼ਟੀਕੋਣ ਤੇ ਅਧਾਰਿਤ ਹੈ ਅਤੇ ਇਸ ਵਿੱਚ ਸੂਚਨਾ, ਸਿੱਖਿਆ ਅਤੇ ਸੰਚਾਰ(ਆਈਈਸੀ) ਨੂੰ ਇੱਕ ਪ੍ਰਮੁੱਖ ਕੰਪੋਨੈਂਟ ਦੇ ਤੌਰ ਵਿੱਚ ਸ਼ਾਮਲ ਕੀਤਾ ਜਾਵੇਗਾ। ਜੇਜੇਐੱਮ ਪਾਣੀ ਦੇ ਲਈ ਇੱਕ ਜਨ ਅੰਦੋਲਨ (janandolan) ਬਣਾਉਣ ਦੀ ਉਮੀਦ ਕਰਦਾ ਹੈ, ਜਿਸ ਨਾਲ ਇਹ ਸਾਰਿਆਂ ਦੀ ਤਰਜੀਹ ਬਣ ਜਾਵੇ।

Source: https://ejalshakti.gov.in/jjmreport/JJMIndia.aspx

ਮਿਸ਼ਨ ਅਧੀਨ ਪ੍ਰਗਤੀ (1 ਫਰਵਰੀ, 2025 ਤੱਕ)

• ਦੇਸ਼ ਦੇ 15.44 ਕਰੋੜ (79.74%) ਪੇਂਡੂ ਘਰਾਂ ਨੂੰ ਨਲ ਵਾਲੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ।

ਹਰ ਘਰ ਜਲ ਪਹਿਲਕਦਮੀ ਦੀ ਨਵੀਨਤਮ ਸਥਿਤੀ ਦਰਸਾਉਂਦੀ ਹੈ ਕਿ 189 ਜ਼ਿਲ੍ਹਿਆਂ ਨੇ ਆਪਣੀ ਪ੍ਰਗਤੀ ਦੀ ਰਿਪੋਰਟ ਦਿੱਤੀ ਹੈ (ਇਹ ਦਰਸਾਉਂਦਾ ਹੈ ਕਿ ਜਲ ਸਪਲਾਈ ਵਿਭਾਗ ਦੁਆਰਾ ਪੁਸ਼ਟੀ ਕੀਤੇ ਅਨੁਸਾਰ ਸਾਰੇ ਘਰਾਂ, ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਨਲ ਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ), ਜਿਨ੍ਹਾਂ ਵਿੱਚੋਂ 108 ਪ੍ਰਮਾਣਿਤ ਹਨ (ਪਾਣੀ ਸਪਲਾਈ ਦੀ ਪੁਸ਼ਟੀ ਕਰਨ ਤੋਂ ਬਾਅਦ ਗ੍ਰਾਮ ਸਭਾ ਦਾ ਮਤਾ ਪਾਸ ਕੀਤਾ ਗਿਆ)। ਬਲਾਕਾਂ ਦੇ ਸੰਦਰਭ ਵਿੱਚ, 1,862 ਨੇ ਰਿਪੋਰਟ ਦਿੱਤੀ ਹੈ ਅਤੇ 892 ਨੂੰ ਪ੍ਰਮਾਣਿਤ ਕੀਤਾ ਗਿਆ ਹੈ। ਪੰਚਾਇਤ ਪੱਧਰ 'ਤੇ, 1,18,230 ਨੇ ਰਿਪੋਰਟਾਂ ਜਮ੍ਹਾਂ ਕਰਵਾਈਆਂ ਹਨ ਅਤੇ 79,402 ਨੇ ਪ੍ਰਮਾਣਿਤ ਕੀਤਾ ਹੈ। ਪਿੰਡਾਂ ਲਈ, 2,51,579 ਨੇ ਰਿਪੋਰਟ ਕੀਤੀ ਅਤੇ 1,53,193 ਨੂੰ ਪਹਿਲਕਦਮੀ ਅਧੀਨ ਪ੍ਰਮਾਣਿਤ ਕੀਤਾ ਗਿਆ ਹੈ।

• 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਿਨ੍ਹਾਂ ਵਿੱਚ ਗੋਆ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ , ਦਾਦਰਾ ਨਗਰ ਹਵੇਲੀ ਅਤੇ ਦਮਨ ਦੀਉ, ਹਰਿਆਣਾ, ਤੇਲੰਗਾਨਾ, ਪੁਡੂਚੇਰੀ, ਗੁਜਰਾਤ, ਹਿਮਾਚਲ ਪ੍ਰਦੇਸ਼, ਪੰਜਾਬ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ, ਨੇ ਸਬੰਧਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਾਰੇ ਪੇਂਡੂ ਘਰਾਂ (100%) ਨੂੰ ਨਲ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਹਨ।

v. ਹੁਣ ਤੱਕ 9,32,440 ਸਕੂਲਾਂ ਅਤੇ 9,69,585 ਆਂਗਣਵਾੜੀ ਕੇਂਦਰਾਂ ਵਿੱਚ ਨਲ ਵਾਲੇ ਪਾਣੀ ਦੀ ਸਪਲਾਈ ਹੈ।

ਉਦੇਸ਼

ਜਲ ਜੀਵਨ ਮਿਸ਼ਨ ਦੇ ਵਿਆਪਕ ਉਦੇਸ਼ਾਂ ਵਿੱਚ ਹੇਠ ਲਿਖੇ ਸ਼ਾਮਲ ਹਨ

  • ਹਰੇਕ ਪੇਂਡੂ ਪਰਿਵਾਰ ਨੂੰ ਕਾਰਜਸ਼ੀਲ ਘਰੇਲੂ ਨਲ ਕਨੈਕਸ਼ਨ (ਐੱਫਐੱਚਟੀਸੀ) ਪ੍ਰਦਾਨ ਕਰਨਾ 
  • ਗੁਣਵੱਤਾ ਨਾਲ ਪ੍ਰਭਾਵਿਤ ਖੇਤਰਾਂ, ਸੋਕੇ ਵਾਲੇ ਖੇਤਰਾਂ, ਮਾਰੂਥਲ ਖੇਤਰਾਂ ਅਤੇ ਸੰਸਦ ਆਦਰਸ਼ ਗ੍ਰਾਮ ਯੋਜਨਾ (ਐੱਸਏਜੀਵਾਈ) ਪਿੰਡਾਂ ਵਿੱਚ ਐੱਫਐੱਚਟੀਸੀ ਵਿਵਸਥਾ ਨੂੰ ਤਰਜੀਹ ਦੇਣਾ।
  • ਸਕੂਲਾਂ, ਆਂਗਨਵਾੜੀ ਕੇਂਦਰਾਂ, ਗ੍ਰਾਮ ਪੰਚਾਇਤ ਬਿਲਡਿੰਗਾਂ, ਸਿਹਤ ਅਤੇ ਭਲਾਈ ਕੇਂਦਰਾਂ ਅਤੇ ਭਾਈਚਾਰਕ ਬਿਲਡਿੰਗਾਂ ਵਿੱਚ ਕਾਰਜਸ਼ੀਲ ਨਲ ਕਨੈਕਸ਼ਨ ਸੁਨਿਸ਼ਚਿਤ ਕਰਨਾ।
  • ਨਲ ਕਨੈਕਸ਼ਨ ਦੀ ਕਾਰਜਸ਼ੀਲਤਾ ਦੀ ਨਿਗਰਾਨੀ ਕਰਨਾ
  • ਲੋਕਲ ਕਮਿਉਨਿਟੀ ਦਰਮਿਆਨ ਨਗਦ, ਵਸਤੂ ਅਤੇ ਲੇਬਰ (ਸ਼ਰਮਦਾਨ) ਵਿੱਚ ਯੋਗਦਾਨ ਰਾਹੀਂ ਸਵੈ-ਇੱਛਕ ਮਾਲਕੀ ਨੂੰ ਉਤਸ਼ਾਹਿਤ ਕਰਨਾ
  • ਜਲ ਸਰੋਤਾਂ, ਇਨਫ੍ਰਾਸਟ੍ਰਕਚਰ ਅਤੇ ਨਿਯਮਤ ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਫੰਡ ਸਮੇਤ ਜਲ ਸਪਲਾਈ ਸਿਸਟਮਾ ਦੀ ਸਥਿਰਤਾ ਸੁਨਿਸ਼ਚਿਤ ਕਰਨਾ।
  • ਪਾਣੀ ਦੇ ਖੇਤਰ ਵਿੱਚ ਮਨੁੱਖੀ ਸਰੋਤਾਂ ਨੂੰ ਸਸ਼ਕਤ ਬਣਾਉਣਾ ਅਤੇ ਵਿਕਸਿਤ ਕਰਨਾ, ਜਿਸ ਵਿੱਚ ਉਸਾਰੀ, ਪਲੰਬਿੰਗ, ਇਲੈਕਟ੍ਰੀਕਲ ਵਰਕ, ਪਾਣੀ ਦੀ ਗੁਣਵੱਤਾ ਪ੍ਰਬੰਧਨ, ਵਾਟਰ ਟ੍ਰੀਟਮੈਂਟ, ਕੈਚਮੈਂਟ ਪ੍ਰੋਟੈਕਸ਼ਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
  • ਸੁਰੱਖਿਅਤ ਪੀਣ ਵਾਲੇ ਪਾਣੀ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਅਤੇ ਪਾਣੀ ਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਾਉਣ ਲਈ ਹਿਤਧਾਰਕਾਂ ਨੂੰ ਸ਼ਾਮਲ ਕਰਨਾ।

ਜੇਜੇਐੱਮ ਦੇ ਤਹਿਤ ਕੰਪੋਨੈਂਟ

ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਅਧੀਨ ਹੇਠ ਲਿਖੇ ਹਿੱਸਿਆਂ ਦਾ ਸਮਰਥਨ ਦਿੱਤਾ ਜਾਂਦਾ ਹੈ:

  • ਵੱਖ-ਵੱਖ ਸਰੋਤਾਂ/ਪ੍ਰੋਗਰਾਮਾਂ ਤੋਂ ਫੰਡ ਪ੍ਰਾਪਤ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਕਨਵਰਜੈਂਸ ਕੁੰਜੀ ਹੈ।
  • ਹਰੇਕ ਪੇਂਡੂ ਪਰਿਵਾਰ ਨੂੰ ਨਲ ਦੇ ਪਾਣੀ ਦਾ ਕਨੈਕਸ਼ਨ ਪ੍ਰਦਾਨ ਕਰਨ ਲਈ ਪਿੰਡ ਵਿੱਚ ਪਾਈਪ ਰਾਹੀਂ ਪਾਣੀ ਸਪਲਾਈ ਦੇ ਇਨਫ੍ਰਾਸਟ੍ਰਕਚਰ ਦਾ ਵਿਕਾਸ
  • ਲੰਬੇ ਸਮੇਂ ਦੀ ਸਸਟੇਨੇਬਿਲਿਟੀ ਨੂੰ ਸੁਨਿਸ਼ਚਿਤ ਕਰਨ ਲਈ ਭਰੋਸੇਯੋਗ ਪੀਣ ਵਾਲੇ ਪਾਣੀ ਦੇ ਸਰੋਤਾਂ ਦਾ ਵਿਕਾਸ ਅਤੇ ਵਾਧਾ ਕਰਨਾ।
  • ਜਿੱਥੇ ਜ਼ਰੂਰਤ ਹੋਵੇ, ਥੋਕ ਪਾਣੀ ਟ੍ਰਾਂਸਫਰ, ਟ੍ਰੀਟਮੈਂਟ ਪਲਾਂਟ ਅਤੇ ਵੰਡ ਨੈੱਟਵਰਕ।
  • ਪਾਣੀ ਦੀ ਗੁਣਵੱਤਾ ਦੇ ਮੁੱਦਿਆ ਵਾਲੇ ਖੇਤਰਾਂ ਵਿੱਚ ਪ੍ਰਦੂਸ਼ਕਾਂ ਨੂੰ ਹਟਾਉਣ ਲਈ ਟੈਕਨੋਲੋਜੀ ਦੀ ਵਰਤੋਂ।
  • 55 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ (ਐੱਲਪੀਸੀਡੀ) ਦੇ ਘੱਟੋ-ਘੱਟ ਸੇਵਾ ਪੱਧਰ 'ਤੇ ਐੱਫਐੱਚਟੀਸੀ ਪ੍ਰਦਾਨ ਕਰਨ ਲਈ ਚੱਲ ਰਹੀਆਂ ਅਤੇ ਪੂਰੀਆਂ ਹੋਈਆਂ ਯੋਜਨਾਵਾਂ ਦਾ ਨਵੀਨੀਕਰਨ।
  • ਗ੍ਰੇਵਾਟਰ ਪ੍ਰਬੰਧਨ
  • ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ), ਮਨੁੱਖੀ ਸਰੋਤ ਵਿਕਾਸ (ਐੱਚਆਰਡੀ), ਸਿਖਲਾਈ, ਉਪਯੋਗਤਾ ਵਿਕਾਸ, ਪਾਣੀ ਦੀ ਗੁਣਵੱਤਾ ਵਰਗੀਆਂ ਸਹਾਇਕ ਗਤੀਵਿਧੀਆਂ।
  • ਪ੍ਰਯੋਗਸ਼ਾਲਾਵਾਂ, ਰਿਸਰਚ ਅਤੇ ਵਿਕਾਸ, ਭਾਈਚਾਰਿਆਂ ਦੀ ਸਮਰੱਥਾ ਨਿਰਮਾਣ ਆਦਿ।
  • ਫਲੈਕਸੀ ਫੰਡਾਂ ਬਾਰੇ ਵਿੱਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੁਦਰਤੀ ਆਫ਼ਤਾਂ ਜਾਂ ਵਿਪਦਾਵਾਂ ਕਾਰਨ ਪੈਦਾ ਹੋਣ ਵਾਲੀਆਂ ਅਣਕਿਆਸੀਆਂ ਚੁਣੌਤੀਆਂ ਦਾ ਸਮਾਧਾਨ।

ਜੇਜੇਐੱਮ ਦਾ ਅਸਰ

ਜਲ ਜੀਵਨ ਮਿਸ਼ਨ ਦੇ ਲਾਗੂਕਰਨ ਨਾਲ ਪੇਂਡੂ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ, ਜਿਵੇਂ ਕਿ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਉਜਾਗਰ ਕੀਤਾ ਗਿਆ ਹੈ:

  • ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਾ ਅੰਦਾਜ਼ਾ ਹੈ ਕਿ ਜੇਜੇਐੱਮ ਦੇ ਟੀਚਿਆਂ ਨੂੰ ਹਾਸਿਲ ਕਰਨ ਨਾਲ ਪ੍ਰਤੀ ਦਿਨ 5.5 ਕਰੋੜ ਘੰਟਿਆਂ ਤੋਂ ਵਧ ਦੀ ਬਚਤ ਹੋਵੇਗੀ, ਜੋ ਮੁੱਖ ਰੂਪ ਵਿੱਚ ਮਹਿਲਾਵਾਂ ਲਈ ਹੈ, ਜੋ ਨਹੀਂ ਤਾਂ ਪਾਣੀ ਇਕੱਠਾ ਕਰਨ ਵਿੱਚ ਖਰਚ ਕੀਤੇ ਜਾਂਦੇ ਹਨ।  
  •  ਡਬਲਿਊਐੱਚਓ ਦਾ ਇਹ ਵੀ ਅੰਦਾਜ਼ਾ ਹੈ ਕਿ ਭਾਰਤ ਵਿੱਚ ਸਾਰੇ ਘਰਾਂ ਲਈ ਸੁਰੱਖਿਅਤ ਰੂਪ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧਨ ਸੁਨਿਸ਼ਚਿਤ ਕਰਨ ਨਾਲ ਡਾਈਰਿਆ ਦੇ ਰੋਗਾਂ ਵਿੱਚ ਲਗਭਗ 400,000 ਮੌਤਾਂ ਨੂੰ ਰੋਕਿਆ ਜਾ ਸਕਦਾ ਹੈ, ਜਿਸ ਨਾਲ ਲਗਭਗ 14 ਮਿਲੀਅਨ ਡਿਸੇਬਿਲਿਟੀ ਐਡਜਸਟਡ ਲਾਈਫ ਈਅਰ(ਡੀਏਐੱਲਵਾਈ) ਬਚ ਸਕਦੇ ਹਨ।
  • ਨੋਬੇਲ ਪੁਰਸਕਾਰ ਜੇਤੂ ਪ੍ਰੋਫੇਸਰ ਮਾਇਕਲ ਕ੍ਰੇਮਰ ਦੀ ਸੋਧ ਤੋਂ ਪਤਾ ਚਲਦਾ ਹੈ ਕਿ ਸੁਰੱਖਿਅਤ ਪਾਣੀ ਦੀ ਕਵਰੇਜ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਰ ਨੂੰ ਲਗਭਗ 30% ਤੱਕ ਕੰਮ ਕਰ ਸਕਦੀ ਹੈ, ਜਿਸ ਨਾਲ ਸੰਭਾਵਿਤ ਰੂਪ ਵਿੱਚ ਸਲਾਨਾ 136,000 ਲੋਕਾਂ ਦੀ ਜਾਣ ਬਚਾਈ ਜਾ ਸਕਦੀ ਹੈ।
  • ਭਾਰਤੀ ਪ੍ਰਬੰਧਨ ਸੰਸਥਾਨ ਬੈਗੰਲੋਰ, ਅੰਤਰ ਰਾਸ਼ਟਰੀ ਇੰਟਰਨੈਸ਼ਨਲ ਲੇਬਰ ਔਰਗਨਾਈਜ਼ੇਸ਼ਨ (ਆਈਐੱਲਓ) ਦੇ ਨਾਲ ਸਾਂਝੇਦਾਰੀ ਵਿੱਚ, ਅੰਦਾਜ਼ਾ ਹੈ ਕਿ ਜੇਜੇਐੱਮ ਆਪਣੇ ਪੂੰਜੀਗਤ ਖਰਚ ਪੜਾਅ ਦੌਰਾਨ 59.9 ਲੱਖ ਵਿਅਕਤੀ- ਵਰ੍ਹੇ ਦਾ ਪ੍ਰਤੱਖ ਅਤੇ 2.2 ਕਰੋੜ ਵਿਅਕਤੀ-ਵਰ੍ਹੇ ਦਾ ਅਪ੍ਰਤੱਖ ਰੋਜ਼ਗਾਰ ਪੈਦਾ ਕਰੇਗਾ। ਇਸ ਤੋਂ ਇਲਾਵਾ, ਸੰਚਾਲਨ ਅਤੇ ਰਖ-ਰਖਾਵ ਪੜਾਅ 13.3 ਲੱਖ ਵਿਅਕਤੀ- ਵਰ੍ਹੇ ਦਾ ਪ੍ਰਤੱਖ ਰੋਜ਼ਗਾਰ ਪੈਦਾ ਕਰ ਸਕਦਾ ਹੈ।

ਕੁਆਲਿਟੀ ਅਸ਼ੋਰੈਂਸ ਅਤੇ ਮੋਨਿਟਰਿੰਗ  

ਜਲ ਜੀਵਨ ਮਿਸ਼ਨ ਤਹਿਤ, ਪੇਂਡੂ ਪਰਿਵਾਰਾਂ ਦੇ ਲਈ ਸੁਰੱਖਿਅਤ ਪੀਣ ਵਾਲਾ ਪਾਣੀ ਸੁਨਿਸ਼ਚਿਤ ਕਰਨ ਲਈ ਇੱਕ ਮਜ਼ਬੂਤ ਕੁਆਲਿਟੀ ਅਸ਼ੋਰੈਂਸ ਅਤੇ ਮੋਨਿਟਰਿੰਗ ਸਿਸਟਮ ਸਥਾਪਿਤ ਕੀਤਾ ਗਿਆ ਹੈ। 2,162 ਲੈਬੋਟਰੀਆਂ ਨੇ ਇੱਕ ਨੈੱਟਵਰਕ ਨੇ 66.32 ਲੱਖ ਪਾਣੀ ਦੇ ਸੈਂਪਲਾਂ ਦਾ ਟੈਸਟ ਕੀਤਾ ਹੈ, ਜਦੋਂ ਕਿ 24.80 ਲੱਖ ਮਹਿਲਾਵਾਂ ਨੂੰ ਫੀਲਡ ਟੈਸਟਿੰਗ ਕਿਟ (ਐੱਫਟੀਕੇ) ਦਾ ਇਸਤੇਮਾਲ ਕਰਕੇ ਪਾਣੀ ਦਾ ਟੈਸਟ ਕਰਨ ਲਈ ਟ੍ਰੈਂਡ ਕੀਤਾ ਗਿਆ ਹੈ, ਜਿਸ ਨਾਲ ਭਾਈਚਾਰਕ ਹਿੱਸੇਦਾਰੀ ਮਜ਼ਬੂਤ ਹੋਈ ਹੈ। ਹੁਣ ਤੱਕ, ਐੱਫਟੀਕੇ ਦਾ ਇਸਤੇਮਾਨ ਕਰਕੇ 85.39 ਲੱਖ ਸੈਂਪਲਾਂ ਦਾ ਟੈਸਟ ਕੀਤਾ ਗਿਆ  ਹੈ, ਜਿਸ ਨਾਲ ਪਿੰਡਾਂ ਵਿੱਚ ਗੰਦਗੀ ਦਾ ਜਲਦੀ ਪਤਾ ਲਾਉਣਾ ਅਤੇ ਪਾਣੀ ਗੁਣਵੱਤਾ ਦੀ ਨਿਗਰਾਨੀ ਵਿੱਚ ਸੁਧਾਰ ਸੁਨਿਸ਼ਚਿਤ ਹੋਇਆ ਹੈ।

Source: https://ejalshakti.gov.in/WQMIS/

ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ

ਟਿਕਾਊ ਜਲ ਪ੍ਰੰਬਧਨ ਦੇ ਮਹੱਤਵ ਨੂੰ ਪਹਿਚਾਣਦੇ  ਹੋਏ, ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ (ਜੇਐੱਸਏ:ਸੀਟੀਆਰ) ਅਭਿਯਾਨ 2019 ਵਿੱਚ ਸ਼ੁਰੂ ਕੀਤਾ ਗਿਆ ਸੀ, ਜੋ ਲੋਕਾਂ ਦੀ ਹਿੱਸੇਦਾਰੀ ਰਾਹੀਂ ਪਾਣੀ ਦੀ ਸੰਭਾਲ ਤੇ ਕੇਂਦ੍ਰਿਤ ਸੀ। 2023 ਵਿੱਚ, ਅਭਿਯਾਨ ਨੇ ਪੀਣ ਵਾਲੇ ਪਾਣੀ ਲਈ ਸਰੋਤ ਸਸਟੇਨੇਬਿਲਿਟੀ ਤੇ ਜ਼ੋਰ ਦਿੱਤਾ ਅਤੇ 2024 ਵਿੱਚ, ਇਸ ਨੂੰ 'ਨਾਰੀ ਸ਼ਕਰੀ ਵਿੱਚ ਜਲ ਸ਼ਕਤੀ' ਥੀਮ ਨਾਲ ਲਾਗੂ ਕੀਤਾ ਗਿਆ, ਜੋ ਪਾਣੀ ਦੀ ਸੰਭਾਲ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ ਹੈ।

ਸਿੱਟਾ

ਸਿੱਟੇ ਵਿੱਚ, ਜਲ ਜੀਵਨ ਮਿਸ਼ਨ ਨੇ ਭਾਰਤ ਦੇ ਹਰੇਕ ਪੇਂਡੂ ਪਰਿਵਾਰ ਨੂੰ ਇੱਕ ਕਾਰਜਸ਼ੀਲ ਨਲ ਸੇ ਜਲ ਕਨੈਕਸ਼ਨ ਪ੍ਰਦਾਨ ਕਰਨ ਦੇ ਆਪਣੇ ਮਹੱਤਵਾਕਾਂਖੀ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। 15.44 ਕਰੋੜ ਵਿੱਚ ਵਧ ਘਰਾਂ, ਕਈ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਨੂੰ ਹੁਣ ਸਾਫ਼ ਪਾਣੀ ਦੀ ਭਰੋਸੇਯੋਗ ਪਹੁੰਚ ਨਾਲ ਲਾਭ ਹੋ ਰਿਹਾ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ। ਇਹ ਪਹਿਲ ਨਾ ਕੇਬਲ ਪਾਣੀ ਦੀ ਕਮੀ ਨੂੰ ਦੂਰ ਕਰਦੀ ਹੈ ਸਗੋਂ ਪਾਣੀ ਸਟੋਰੇਜ਼ ਦੇ ਬੋਝ ਨੂੰ ਘੱਟ ਕਰਕੇ ਅਤੇ ਜਨਤਕ ਸਿਹਤ ਨਤੀਜਿਆਂ ਨੂੰ ਵਧਾ ਕੇ ਭਾਈਚਾਰਕ, ਵਿਸ਼ੇਸ਼ ਤੌਰ ਤੇ ਮਹਿਲਾਵਾਂ ਨੂੰ ਵੀ ਸਸ਼ਕਤ ਬਣਾਉਂਦੀ ਹੈ। ਮਿਸ਼ਨ ਦੀ ਭਾਈਚਾਰਕ ਹਿੱਸੇਦਾਰੀ, ਸਥਿਰਤਾ ਅਤੇ ਟੈਕਨੋਲੋਜੀ ਇਨੋਵੇਸ਼ਨ ਤੇ ਜ਼ੋਰ ਇਸ ਦੀ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੀ ਹੈ। ਜਿਵੇਂ-ਜਿਵੇਂ ਮਿਸ਼ਨ ਅੱਗੇ ਵਧ ਰਿਹਾ ਹੈ, ਇਹ ਪੇਂਡੂ ਭਾਰਤ ਲਈ ਜੀਵਨ ਨੂੰ ਬਦਲਨਾ ਅਤੇ ਇੱਕ ਸਿਹਤ, ਵਧ ਨਿਆਂ ਸੰਗਤ ਭਵਿੱਖ ਨੂੰ ਉਤਸ਼ਾਹਿਤ ਕਰਨਾ ਜਾਰੀ ਰਖਿਆ ਹੋਇਆ ਹੈ

ਸਦਰੰਭ

 

https://pib.gov.in/PressNoteDetails.aspx?NoteId=151017&ModuleId=3

· https://pib.gov.in/PressNoteDetails.aspx?NoteId=150994&ModuleId=3

· https://jaljeevanmission.gov.in/

· https://pib.gov.in/PressReleasePage.aspx?PRID=2042989

· https://ejalshakti.gov.in/jjm/citizen_corner/villageinformation.aspx

· https://ejalshakti.gov.in/jjmreport/JJMIndia.aspx

ਪੀਡੀਐੱਫ ਫਾਈਲ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿਕ ਕਰੋਂ

****

ਸੰਤੋਸ਼ ਕੁਮਾਰ/ਸਰਲਾ ਮੀਨਾ/ ਸੌਰਭ ਕਾਲੀਆ


(Release ID: 2099939) Visitor Counter : 42