ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ –‘ਅਦਭੁਤ’ ਹੈ ਕੇਂਦਰੀ ਬਜਟ ; ਸੁਰੱਖਿਆ ‘ਤੇ ਜ਼ੋਰ ਦਿੰਦੇ ਹੋਏ ਰੇਲਵੇ ਨੂੰ ਲਗਾਤਾਰ ਵੱਡੀ ਰਾਸ਼ੀ ਵੰਡਣ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ


ਅਗਲੇ 2 ਤੋਂ 3 ਵਰ੍ਹਿਆਂ ਵਿੱਚ 200 ਨਵੀਆਂ ਵੰਦੇ ਭਾਰਤ ਟ੍ਰੇਨਾਂ, 100 ਅੰਮ੍ਰਿਤ ਭਾਰਤ ਟ੍ਰੇਨਾਂ, 50 ਨਮੋ ਭਾਰਤ ਰੈਪਿਡ ਰੇਲ ਅਤੇ 17,500 ਸਧਾਰਣ ਨੌਨ ਏਸੀ ਕੋਚ ਆਮ ਲੋਕਾਂ ਦੇ ਲਈ ਯਾਤਰਾ ਦੇ ਅਨੁਭਵ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ

ਭਾਰਤੀ ਰੇਲਵੇ ਦੁਨੀਆ ਵਿੱਚ ਦੂਸਰੀ ਸਭ ਤੋਂ ਵੱਧ ਮਾਲ ਢੁਆਈ ਕਰਨ ਵਾਲਾ ਰੇਲਵੇ ਬਣਨ ਜਾ ਰਿਹਾ ਹੈ, ਜਿਸ ਦਾ ਟੀਚਾ ਇਸ ਵਿੱਤੀ ਵਰ੍ਹੇ ਦੇ ਅੰਤ ਤੱਕ 1.6 ਬਿਲੀਅਨ ਟਨ ਮਾਲ ਢੁਆਈ ਦਾ ਟੀਚਾ ਹਾਸਲ ਕਰਨਾ ਹੈ

Posted On: 01 FEB 2025 6:43PM by PIB Chandigarh

ਕੇਂਦਰੀ ਬਜਟ ਵਿੱਚ ਵੱਡੀ ਵੰਡ ਦੀ ਬਦੌਲਤ ਭਾਰਤੀ ਰੇਲਵੇ ਦੇਸ਼ ਭਰ ਵਿੱਚ ਸਾਰਿਆਂ ਦੇ ਲਈ ਤੇਜ਼, ਸੁਰੱਖਿਅਤ ਅਤੇ ਅਰਾਮਦਾਇਕ ਰੇਲ ਯਾਤਰਾ ਦਾ ਵਿਸਤਾਰ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦੇਸ਼ ਨੂੰ ਅਗਲੇ ਦੋ ਤੋਂ ਤਿੰਨ ਵਰ੍ਹਿਆਂ ਵਿੱਚ 200 ਨਵੀਆਂ ਵੰਦੇ ਭਾਰਤ ਟ੍ਰੇਨਾਂ, 100 ਅੰਮ੍ਰਿਤ ਭਾਰਤ ਟ੍ਰੇਨਾਂ, 50 ਨਮੋ ਭਾਰਤ ਰੈਪਿਡ ਰੇਲ ਅਤੇ 17,500 ਸਧਾਰਣ ਨੌਨ ਏਸੀ ਕੋਚ ਮਿਲਣ ਦੀ ਉਮੀਦ ਹੈ। ਕੇਂਦਰੀ ਬਜਟ ਨੂੰ ‘ਅਦਭੁਤ’ ਦੱਸਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਲਗਾਤਾਰ ਦੂਸਰੀ ਵਾਰ ਰੇਲ ਮੰਤਰਾਲੇ ਨੂੰ ਗ੍ਰੋਸ ਬਜਟਰੀ ਸਪੋਰਟ ਵਜੋਂ ਵਿੱਤ ਵਰ੍ਹੇ 2025-26 ਲਈ 2,52,000 ਕਰੋੜ ਰਪੁਏ ਦੀ ਵੱਡੀ ਧਨ ਰਾਸ਼ੀ ਅਲਾਟ ਕਰਨ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਆਂ ਟ੍ਰੇਨਾਂ ਅਤੇ ਆਧੁਨਿਕ ਕੋਚ ਹੇਠਲੇ ਅਤੇ ਦਰਮਿਆਨੇ ਵਰਗ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਣਗੇ।

ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਵਿਕਸਿਤ ਭਾਰਤ ਦੇ ਲਈ ਰੋਡਮੈਪ ਹੈ। ਇਸ ਵਰ੍ਹੇ ਦੇ ਬਜਟ ਵਿੱਚ ਰੇਲਵੇ ਦੇ ਇਨਫ੍ਰਾਸਟ੍ਰਕਚਰ ਬਜਟ ਪ੍ਰੋਜੈਕਟਾਂ ਲਈ ਚਾਰ ਲੱਖ ਸੱਠ ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਬਜਟ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਜ਼ਰੀਏ ਭਾਰਤੀ ਰੇਲਵੇ ਦੀ ਸੁਰੱਖਿਆ ਵਧਾਉਣ ਲਈ ਇਸ ਵਰ੍ਹੇ ਖਰਚ ਲਈ ਇੱਕ ਲੱਖ ਸੋਲ੍ਹਾਂ ਹਜ਼ਾਰ ਕਰੋੜ ਰੁਪਏ ਵੰਡੇ ਗਏ ਹਨ। ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਰੇਲ ਭਵਨ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਬਜਟ ਵਿੱਚ ਨਾ ਸਿਰਫ਼ ਨਿਵੇਸ਼ ਦੇ ਜ਼ਰੀਏ ਰੋਜ਼ਗਾਰ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ, ਸਗੋਂ ਇਨਕਮ ਟੈਕਸ ਦੇ ਬੋਝ ਨੂੰ ਘਟਾ ਕੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ, ਸਰਕਾਰ ਨੇ ਭਾਰਤੀ ਰੇਲਵੇ ਨੂੰ ਪਿਛਲੇ ਵਿੱਤੀ ਵਰ੍ਹੇ ਦੀ ਤਰ੍ਹਾਂ ਹੀ 2,52,000 ਕਰੋੜ ਰੁਪਏ ਵੰਡਣ ਦੇ ਇਲਾਵਾ, ਇਸ ਦੇ ਖਰਚਿਆਂ ਨੂੰ ਪੂਰਾ ਕਰਨ ਅਤੇ ਇਸ ਨੂੰ ਆਧੁਨਿਕ ਬਣਾਉਣ ਦੇ ਲਈ ਵਧੀਕ ਬਜਟੀ ਸਾਧਨਾਂ ਦਾ ਪ੍ਰਾਵਧਾਨ ਕੀਤਾ ਹੈ। ਜਿਸ ਨਾਲ ਪੂੰਜੀਗਤ ਖਰਚ, ਕੈਪੇਕਸ ਵਧ ਕੇ 2,62,000 ਕਰੋੜ ਰੁਪਏ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਅਸੈੱਟਸ, ਅਧਿਗ੍ਰਹਿਣ, ਨਿਰਮਾਣ ਅਤੇ ਰਿਪਲੇਸਮੈਂਟ ‘ਤੇ ਹੋਣ ਵਾਲੇ ਖਰਚੇ ਨੂੰ ਨਾ ਸਿਰਫ਼ ਗ੍ਰੋਸ ਬਜਟਰੀ ਸਪੋਰਟ (Gross Budgetary Support) (ਰੇਲਵੇ ਸੁਰੱਖਿਆ ਫੰਡ ਅਤੇ ਰਾਸ਼ਟਰੀਯ ਰੇਲ ਸੁਰਕਸ਼ਾ ਕੋਸ਼ ਸਮੇਤ) ਤੋਂ, ਸਗੋਂ ਭਾਰਤੀ ਰੇਲਵੇ ਦੇ ਸਧਾਰਣ ਰੈਵੇਨਿਊ ਨਾਲ ਵੀ ਪੂਰਾ ਕੀਤਾ ਜਾਵੇਗਾ। ਬਜਟ ਵਿੱਚ ਨਿਰਭਯਾ ਫੰਡ  (Nirbhaya Fund) ਤੋਂ 200 ਕਰੋੜ ਰੁਪਏ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਰੇਲਵੇ ਆਪਣੇ ਅੰਦਰੂਨੀ ਸੰਸਾਧਨਾਂ ਤੋਂ ਇਲਾਵਾ 3,000 ਕਰੋੜ ਰੁਪਏ ਜੁਟਾਏਗਾ।

ਬਜਟ ਅਨੁਮਾਨ 2025-26 ਵਿੱਚ ਰਣਨੀਤਕ ਲਾਈਨਾਂ ਦੇ ਸੰਚਾਲਨ ‘ਤੇ ਘਾਟੇ ਦੀ ਪ੍ਰਤੀਪੂਰਤੀ 2739.18 ਕਰੋੜ ਰੱਖੀ ਗਈ ਹੈ, ਜਦਕਿ ਪਿਛਲੇ ਵਿੱਤ ਵਰ੍ਹੇ ਦੇ ਸੰਸ਼ੋਧਿਤ ਅਨੁਮਾਨ 2024-25 ਵਿੱਚ ਇਹ 2602.81 ਕਰੋੜ ਸੀ। ਰਾਸ਼ਟਰੀ ਪ੍ਰੋਜੈਕਟਾਂ ਦੇ ਲਈ ਬਜ਼ਾਰ ਉਧਾਰੀ ਦੀ ਲੋਨ ਸੇਵਾ ਲਈ ਇਸ ਵਿੱਤੀ ਵਰ੍ਹੇ ਵਿੱਚ 706 ਕਰੋੜ ਦੀ ਧਨਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ ਹੀ, ਇਸ ਵਰ੍ਹੇ ਦੇ ਬਜਟ ਅਨੁਮਾਨ ਵਿੱਚ ਭਾਰਤੀ ਰੇਲਵੇ ਦਾ ਨੈੱਟ ਰੈਵੇਨਿਊ ਖਰਚਾ 3,02,100 ਕਰੋੜ ਰੁਪਏ ਰੱਖਿਆ ਗਿਆ ਹੈ, ਜਦਕਿ ਪਿਛਲੇ ਵਿੱਤ ਵਰ੍ਹੇ ਦੇ ਸੰਸ਼ੋਧਿਤ ਅਨੁਮਾਨ ਵਿੱਚ ਇਹ 2,79,000 ਕਰੋੜ ਰੁਪਏ ਸੀ। ਇਸ ਵਿੱਤੀ ਵਰ੍ਹੇ ਦੀ ਗ੍ਰੌਸ ਬਜਟਰੀ ਸਪੋਰਟ 2013-14 ਦੇ 28,174 ਕਰੋੜ ਰੁਪਏ ਤੋਂ ਲਗਭਗ 9 ਗੁਣਾ ਜ਼ਿਆਦਾ ਹੈ।  

ਮੀਡੀਆ ਨਾਲ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਇਸ ਵਿੱਤ ਵਰ੍ਹੇ ਦੇ ਅੰਤ ਤੱਕ 1.6 ਬਿਲੀਅਨ ਟਨ ਕਾਰਗੋ ਦੇ ਅੰਕੜਿਆਂ ਨੂੰ ਛੂਹ ਕੇ ਦੂਸਰਾ ਸਭ ਤੋਂ ਵੱਡਾ ਮਾਲ ਢੁਆਈ ਵਾਲਾ ਰੇਲਵੇ ਬਣਨ ਦੇ ਲਈ ਤਿਆਰ ਹੈ। ਹਾਈ ਸਪੀਡ ਟ੍ਰੇਨਾਂ ਦੇ ਸਬੰਧ ਵਿੱਚ ਉਨ੍ਹਾਂ  ਕਿਹਾ ਕਿ ਭਾਰਤ ਦਾ ਟੀਚਾ 2047 ਤੱਕ 250 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦਾ ਸਮਰਥਨ ਕਰਨ ਵਾਲਾ 7000 ਕਿਲੋਮੀਟਰ ਹਾਈ ਸਪੀਡ ਰੇਲ ਨੈੱਟਵਰਕ ਬਣਾਉਣਾ ਹੈ। ਸਥਿਰਤਾ ਦੇ ਬਾਰੇ ਵਿੱਚ ਗੱਲ ਕਰਦੇ ਹੋਏ, ਰੇਲ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤੀ ਰੇਲਵੇ ਵਿੱਤ ਵਰ੍ਹੇ 2025-26 ਦੇ ਅੰਤ ਤੱਕ 100 ਫੀਸਦੀ ਇਲੈਕਟ੍ਰੀਫਿਕੇਸ਼ਨ ਦੇ ਕੰਮ ਨੂੰ ਪੂਰਾ ਕਰ ਲਵੇਗਾ। ਇਸ ਤੋਂ ਇਲਾਵਾ, ਬਜਟ ਵਿੱਚ ਨੌਨ ਫੋਸਿਲ ਐਨਰਜੀ ਦੇ ਸਰੋਤ ਵਜੋਂ ਛੋਟੇ ਮੌਡਿਊਲਰ ਰਿਐਕਟਰਾਂ ਦਾ ਐਲਾਨ ਕੀਤਾ ਗਿਆ ਹੈ, ਇਸ ਸਬੰਧ ਵਿੱਚ ਭਾਰਤੀ ਰੇਲਵੇ ਸਾਡੇ ਇਲੈਕਟ੍ਰੀਫਿਕੇਸ਼ਨ ਯਤਨਾਂ ਵਿੱਚ ਮੋਹਰੀ ਭੂਮਿਕਾ ਨਿਭਾਏਗਾ।

*****

ਧਰਮੇਂਦਰ ਤਿਵਾਰੀ/ਸ਼ਤਰੂੰਜੇ ਕੁਮਾਰ

ਹੋਰ ਪ੍ਰੈੱਸ ਰਿਲੀਜ਼ਾਂ ਅਤੇ ਅਧਿਕਾਰਿਤ ਜਾਣਕਾਰੀ ਲਈ, ਪੀਆਈਬੀ ਰੇਲਵੇ ਦੇ ਚੈਨਲ ਨੂੰ ਫਾਲੋ ਕਰੋ


(Release ID: 2099711) Visitor Counter : 6


Read this release in: Tamil , English , Urdu , Hindi , Telugu