ਸੱਭਿਆਚਾਰ ਮੰਤਰਾਲਾ
ਗੁਰੂ-ਸ਼ਿਸ਼ਯ ਪਰੰਪਰਾ ਯੋਜਨਾ
Posted On:
03 FEB 2025 4:16PM by PIB Chandigarh
ਸੱਭਿਆਚਾਰਕ ਮੰਤਰਾਲਾ ‘ਗੁਰੂ ਸ਼ਿਸ਼ਯ ਪਰੰਪਰਾ (ਰਿਪਰਟਰੀ ਗ੍ਰਾਂਟ) ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ’ ਨਾਮ ਨਾਲ ਕੇਂਦਰੀ ਯੋਜਨਾ ਲਾਗੂ ਕਰਦਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਗੁਰੂ-ਸ਼ਿਸ਼ਯ ਪਰੰਪਰਾ ਦੇ ਅਨੁਸਾਰ ਨਿਯਮਿਤ ਅਧਾਰ ‘ਤੇ ਆਪਣੇ ਸਬੰਧਿਤ ਗੁਰੂਆਂ ਦੁਆਰਾ ਕਲਾਕਾਰਾਂ/ਸ਼ਿਸ਼ਯਾਂ ਨੂੰ ਟ੍ਰੇਨਿੰਗ ਦੇਣ ਲਈ ਸੰਗੀਤ, ਡਾਂਸ, ਥੀਏਟਰ, ਲੋਕ ਕਲਾ ਆਦਿ ਜਿਹੀਆਂ ਪ੍ਰਦਰਸ਼ਨ ਕਲਾ ਗਤੀਵਿਧੀਆਂ ਵਿੱਚ ਲਗੇ ਯੋਗ ਸੱਭਿਆਚਾਰਕ ਸੰਗਠਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਯੋਜਨਾ ਦਾ ਵੇਰਵਾ ਅਨੁਬੰਧ – I ਵਿੱਚ ਦਿੱਤਾ ਗਿਆ ਹੈ।
ਗੁਰੂ-ਸ਼ਿਸ਼ਯ ਪਰੰਪਰਾ (ਰਿਪਰਟਰੀ ਗ੍ਰਾਂਟ) ਦੀ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਗ੍ਰਾਂਟ ਚਾਹੁਣ ਵਾਲੇ ਸੰਗਠਨਾਂ ਨੂੰ ਹਰੇਕ ਆਪਣੀਆਂ ਅਰਜ਼ੀਆਂ/ਪ੍ਰਸਤਾਵ ਪੇਸ਼ ਕਰਨੇ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦਾ ਨਵੀਨੀਕਰਣ ਹੋ ਸਕੇ ਅਤੇ ਨਾਲ ਹੀ ਨਵੀਂ ਚੋਣ ਵੀ ਹੋ ਸਕੇ। ਸਭ ਤਰ੍ਹਾਂ ਦੀਆਂ ਪੂਰਨ ਅਰਜ਼ੀਆਂ/ਪ੍ਰਸਤਾਵਾਂ ਦੀ ਸਮੀਖਿਆ ਮੰਤਰਾਲੇ ਦੁਆਰਾ ਇਸ ਉਦੇਸ਼ ਲਈ ਗਠਿਤ ਮਾਹਿਰ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਮਾਹਿਰ ਕਮੇਟੀ ਯੋਜਨਾ ਦਿਸ਼ਾ-ਨਿਰਦੇਸ਼ਾਂ ਦੇ ਪ੍ਰਾਵਧਾਨਾਂ, ਸੰਗਠਨਾਂ ਦੇ ਸੱਭਿਆਚਾਰਕ ਪ੍ਰਦਰਸ਼ਨ,/ਗਤੀਵਿਧੀਆਂ/ਸੰਸਾਧਨਾਂ, ਵਿੱਤੀ ਸਹਾਇਤਾ ਲਈ ਜਾਇਜ਼ਤਾ, ਸੰਗਠਨ ਦੇ ਗੁਰੂ/ਪ੍ਰਤੀਨਿਧੀ ਦੇ ਨਾਲ ਸੰਪਰਕ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਸਿਫਾਰਿਸ਼ਾਂ ਦਿੰਦੀ ਹੈ।
ਗੁਰੂ-ਸ਼ਿਸ਼ਯ ਪਰੰਪਰਾ (ਰਿਪਰਟਰੀ ਗ੍ਰਾਂਟ) 3 ਵਰ੍ਹੇ ਜਾਂ ਉਸ ਤੋਂ ਵੱਧ ਉਮਰ ਦੇ ਸ਼ਿਸ਼ਯਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਡਾਂਸ, ਸੰਗੀਤ ਅਤੇ ਰੰਗਮੰਚ ਦੇ ਖੇਤਰ ਵਿੱਚ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਤੋਂ ਇਲਾਵਾ ਹਰੇਕ ਵਰ੍ਹੇ ਨਵੀਨੀਕਰਣ ਸ਼੍ਰੇਣੀ ਦੇ ਨਾਲ-ਨਾਲ, ਪਰੰਪਰਾਗਤ ਕਲਾ ਸ਼ੈਲੀਆਂ ਸਮੇਤ ਪ੍ਰਦਰਸ਼ਨ ਕਲਾ ਦੇ ਖੇਤਰ ਵਿੱਚ ਉਭਰਦੇ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰਨ ਲਈ ‘ਨਵੇਂ ਸ਼੍ਰੇਣੀ’ ਦੇ ਤਹਿਤ ਨਵੇਂ ਸੰਗਠਨਾਂ ਤੋਂ ਵੀ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
ਪਿਛਲੇ ਤਿੰਨ ਵਰ੍ਹਿਆਂ ਦੌਰਾਨ ਗੁਰੂ-ਸ਼ਿਸ਼ਯ ਪਰੰਪਰਾ (ਰਿਪਰਟਰੀ ਗ੍ਰਾਂਟ) ਯੋਜਨਾ ਦੇ ਤਹਿਤ ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜ ਸਮੇਤ ਵਿੱਤੀ ਸਹਾਇਤਾ ਪ੍ਰਦਾਨ ਕੀਤੇ ਗਏ ਗੁਰੂਆਂ ਅਤੇ ਸ਼ਿਸ਼ਯਾਂ ਦੀ ਸੰਖਿਆ ਦਾ ਰਾਜ-ਵਾਰ ਵੇਰਵਾ ਅਨੁਬੰਧ- II ਵਿੱਚ ਦਿੱਤਾ ਗਿਆ ਹੈ।
ਕੇਂਦਰੀ ਸੱਭਿਆਚਾਰਕ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
***
ਸੁਨੀਲ ਕੁਮਾਰ ਤਿਵਾਰੀ
ਈ-ਮੇਲ:- pibculture[at]gmail[dot]com
ਅਨੁਬੰਧ- I
ਗੁਰੂ-ਸ਼ਿਸ਼ਯ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ (ਰਿਪਰਟਰੀ ਗ੍ਰਾਂਟ) ਯੋਜਨਾ: ਗੁਰੂ-ਸ਼ਿਸ਼ਯ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ (ਰਿਪਰਟਰੀ ਗ੍ਰਾਂਟ) ਸੱਭਿਆਚਾਰ ਮੰਤਰਾਲੇ ਦੀ ਇੱਕ ਕੇਂਦਰੀ ਖੇਤਰ ਯੋਜਨਾ ਹੈ। ਇਹ ਯੋਜਨਾ ਇੱਕ ਵਿਆਪਕ ਯੋਜਨਾ ‘ਕਲਾ ਸੰਸਕ੍ਰਿਤੀ ਵਿਕਾਸ ਯੋਜਨਾ (ਕੇਐੱਸਵੀਵਾਈ) ਦੀ ਇੱਕ ਉਪ-ਯੋਜਨਾ ਹੈ।
ਉਦੇਸ਼: ਇਸ ਯੋਜਨਾ ਦਾ ਉਦੇਸ਼ ਪ੍ਰਦਰਸ਼ਨ ਕਲਾ ਗਤੀਵਿਧੀਆਂ ਜਿਵੇਂ ਨਾਟਕੀ/ਥੀਏਟਰ ਸਮੂਹਾਂ, ਸੰਗੀਤ ਸਮੂਹਾਂ, ਚਿਲਡਰਨ ਥੀਏਟਰ, ਡਾਂਸ ਸਮੂਹਾਂ ਆਦਿ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸੱਭਿਆਚਾਰਕ ਸੰਗਠਨਾਂ ਨੂੰ ਪ੍ਰਾਚੀਨ ਗੁਰੂ-ਸ਼ਿਸ਼ਯ ਪਰੰਪਰਾ ਦੇ ਅਨੁਸਾਰ ਨਿਯਮਿਤ ਅਧਾਰ ‘ਤੇ ਆਪਣੇ ਸਬੰਧਿਤ ਗੁਰੂ ਦੁਆਰਾ ਸ਼ਿਸ਼ਯਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।
ਯੋਜਨਾ ਦੇ ਅਨੁਸਾਰ, ਥੀਏਟਰ ਦੇ ਖੇਤਰ ਵਿੱਚ 1 ਗੁਰੂ ਅਤੇ ਜ਼ਿਆਦਾਤਰ 18 ਸ਼ਿਸ਼ਯਾਂ ਨੂੰ ਅਤੇ ਸੰਗੀਤ ਅਤੇ ਡਾਂਸ ਦੇ ਖੇਤਰ ਵਿੱਚ 1 ਗੁਰੂ ਅਤੇ ਵੱਧ ਤੋਂ ਵੱਧ 10 ਸ਼ਿਸ਼ਯਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਸਹਾਇਤਾ ਦੀ ਮਾਤਰਾ: ਹਰੇਕ ਗੁਰੂ/ਡਾਇਰੈਕਟਰ ਲਈ ਸਹਾਇਤਾ 15,000/- ਰੁਪਏ (ਕੇਵਲ ਪੰਦਰਾਂ ਹਜ਼ਾਰ ਰੁਪਏ) ਪ੍ਰਤੀ ਮਹੀਨਾ ਹੈ, ਜਦਕਿ ਹਰੇਕ ਸ਼ਿਸ਼ਯ/ਕਲਾਕਾਰ ਲਈ ਸਹਾਇਤਾ ਰਾਸ਼ੀ ਹੇਠ ਲਿਖੇ ਅਨੁਸਾਰ ਹੈ:-
ਲੜੀ ਨੰਬਰ
|
ਸ਼ਿਸ਼ਯ/ਕਲਾਕਾਰ ਦੀਆਂ ਸ਼੍ਰੇਣੀਆਂ
|
ਉਮਰ ਸਮੂਹ
|
ਪ੍ਰਤੀ ਮਹੀਨਾ ਸਹਾਇਤਾ/ਮਾਨਭੱਤਾ ਦੀ ਰਕਮ
|
|
- ਬਾਲਗ ਸ਼ਿਸ਼ਯ/ਕਲਾਕਾਰ
|
(18 ਸਾਲ ਅਤੇ ਵੱਧ ਉਮਰ)
|
10,000/- ਰੁਪਏ (ਸਿਰਫ਼ ਦਸ ਹਜ਼ਾਰ ਰੁਪਏ)
|
|
- ‘ਏ’ ਸ਼੍ਰੇਣੀ ਦਾ ਬਾਲ ਸ਼ਿਸ਼ਯ/ਕਲਾਕਾਰ
|
(12-<18 ਸਾਲ ਦੀ ਉਮਰ)
|
7,500/- ਰੁਪਏ (ਸੱਤ ਹਜ਼ਾਰ ਪੰਜ ਸੌ ਰੁਪਏ ਸਿਰਫ਼)
|
|
(c) ‘ਬੀ’ ਸ਼੍ਰੇਣੀ ਦਾ ਬਾਲ ਸ਼ਿਸ਼ਯ/ਕਲਾਕਾਰ
|
(6-<12 ਸਾਲ ਦੀ ਉਮਰ)
|
3,500/- ਰੁਪਏ (ਸਿਰਫ਼ ਤਿੰਨ ਹਜ਼ਾਰ ਪੰਜ ਸੌ ਰੁਪਏ)
|
|
- ‘ਸੀ’ ਸ਼੍ਰੇਣੀ ਦਾ ਬਾਲ ਸ਼ਿਸ਼ਯ/ਕਲਾਕਾਰ
|
(3-<6 ਸਾਲ ਦੀ ਉਮਰ)
|
2,000/- ਰੁਪਏ (ਸਿਰਫ਼ ਦੋ ਹਜ਼ਾਰ ਰੁਪਏ)
|
ਅਨੁਬੰਧ – II
ਲੜੀ ਨੰਬਰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਵਿੱਤੀ ਵਰ੍ਹਾ
|
|
2021-2022
|
2022-2023
|
2023-2024
|
|
ਗੁਰੂ ਦੀ ਗਿਣਤੀ
|
ਸ਼ਿਸ਼ਯ ਦੀ ਗਿਣਤੀ
|
ਗੁਰੂ ਦੀ ਗਿਣਤੀ
|
ਸ਼ਿਸ਼ਯ ਦੀ ਗਿਣਤੀ
|
ਗੁਰੂ ਦੀ ਗਿਣਤੀ
|
ਸ਼ਿਸ਼ਯ ਦੀ ਗਿਣਤੀ
|
|
-
|
ਆਂਧਰ ਪ੍ਰਦੇਸ਼
|
13
|
30
|
19
|
38
|
20
|
51
|
|
-
|
ਅਰੁਣਾਚਲ ਪ੍ਰਦੇਸ਼
|
-
|
-
|
-
|
-
|
1
|
2
|
|
-
|
ਅਸਾਮ
|
35
|
256
|
37
|
256
|
44
|
272
|
|
-
|
ਬਿਹਾਰ
|
76
|
488
|
94
|
516
|
116
|
582
|
|
-
|
ਚੰਡੀਗੜ੍ਹ
|
5
|
62
|
7
|
65
|
11
|
74
|
|
-
|
ਛੱਤੀਸਗੜ੍ਹ
|
3
|
19
|
3
|
19
|
4
|
16
|
|
-
|
ਦਿੱਲੀ
|
95
|
830
|
105
|
791
|
125
|
798
|
|
-
|
ਗੁਜਰਾਤ
|
8
|
52
|
12
|
42
|
13
|
46
|
|
-
|
ਹਰਿਆਣਾ
|
15
|
90
|
18
|
93
|
20
|
97
|
|
-
|
ਹਿਮਾਚਲ ਪ੍ਰਦੇਸ਼
|
4
|
52
|
4
|
52
|
6
|
57
|
|
-
|
ਜੰਮੂ-ਕਸ਼ਮੀਰ
|
25
|
134
|
29
|
143
|
44
|
177
|
|
-
|
ਝਾਰਖੰਡ
|
10
|
69
|
15
|
78
|
14
|
80
|
|
-
|
ਕਰਨਾਟਕ
|
133
|
801
|
152
|
822
|
214
|
954
|
|
-
|
ਕੇਰਲ
|
22
|
187
|
23
|
189
|
27
|
176
|
|
-
|
ਮੱਧ ਪ੍ਰਦੇਸ਼
|
61
|
590
|
96
|
658
|
110
|
662
|
|
-
|
ਮਹਾਰਾਸ਼ਟਰ
|
49
|
414
|
82
|
465
|
96
|
509
|
|
-
|
ਮਣੀਪੁਰ
|
149
|
980
|
172
|
1017
|
202
|
1009
|
|
-
|
ਮਿਜ਼ੋਰਮ
|
1
|
8
|
2
|
10
|
2
|
5
|
|
-
|
ਨਾਗਾਲੈਂਡ
|
4
|
12
|
3
|
10
|
6
|
17
|
|
-
|
ਓਡੀਸ਼ਾ
|
66
|
353
|
103
|
415
|
119
|
477
|
|
-
|
ਪੁਡੂਚੇਰੀ
|
3
|
43
|
4
|
45
|
3
|
21
|
|
-
|
ਪੰਜਾਬ
|
8
|
59
|
8
|
60
|
9
|
64
|
|
-
|
ਰਾਜਸਥਾਨ
|
15
|
103
|
22
|
115
|
26
|
117
|
|
-
|
ਸਿੱਕਮ
|
1
|
2
|
1
|
2
|
1
|
3
|
|
-
|
ਤਮਿਲ ਨਾਡੂ
|
16
|
91
|
12
|
82
|
13
|
84
|
|
-
|
ਤੇਲੰਗਾਨਾ
|
18
|
147
|
16
|
120
|
20
|
123
|
|
-
|
ਤ੍ਰਿਪੁਰਾ
|
3
|
26
|
6
|
31
|
9
|
36
|
|
-
|
ਉੱਤਰਾਖੰਡ
|
13
|
80
|
17
|
87
|
18
|
91
|
|
-
|
ਉੱਤਰ ਪ੍ਰਦੇਸ਼
|
66
|
419
|
82
|
436
|
95
|
448
|
|
-
|
ਪੱਛਮ ਬੰਗਾਲ
|
231
|
1781
|
348
|
1991
|
331
|
1730
|
|
|
|
|
|
|
|
|
|
|
|
|
|
|
|
|
|
|
|
|
|
|
***
(Release ID: 2099662)
Visitor Counter : 49