ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਵੇਵਸ (WAVES) 2025 ਸਿੱਧੇ ਪ੍ਰਸਾਰਣ (ਲਾਈਵ ਬ੍ਰੌਡਕਾਸਟਿੰਗ) ਵਿੱਚ ਗਲਤ ਸੂਚਨਾ ਨਾਲ ਨਿਪਟਣ ਲਈ ਏਆਈ-ਸੰਚਾਲਿਤ ਸਮਾਧਾਨ ਪੇਸ਼ ਕਰੇਗਾ
ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਤਹਿਤ ਟਰੂਥ ਟੈੱਲ ਹੈਕਾਥੌਨ (TruthTell Hackathon) ਨੂੰ 5,600 ਤੋਂ ਵੱਧ ਗਲੋਬਲ ਰਜਿਸਟ੍ਰੇਸ਼ਨਸ ਪ੍ਰਾਪਤ ਹੋਏ, ਜਿਸ ਵਿੱਚ 36% ਮਹਿਲਾਵਾਂ ਦੀ ਸ਼ਮੂਲੀਅਤ ਰਹੀ
ਮੈਂਟੋਰਸ਼ਿਪ, ਫੰਡਿੰਗ ਅਤੇ 10 ਲੱਖ ਦੇ ਪੁਰਸਕਾਰ: ਦਰਸ਼ਕਾਂ ਨੂੰ ਗੁੰਮਰਾਹਕੁੰਨ ਸਮੱਗਰੀ ਤੋਂ ਬਚਾਉਣ ਅਤੇ ਨੈਤਿਕ ਪੱਤਰਕਾਰਿਤਾ ਨੂੰ ਹੁਲਾਰਾ ਦੇਣ ਦੀ ਚੁਣੌਤੀ ਸਵੀਕਾਰ ਕਰੋ
ਰਜਿਸਟ੍ਰੇਸ਼ਨ ਜਲਦੀ ਹੀ ਬੰਦ ਹੋ ਰਿਹਾ ਹੈ! 21 ਫਰਵਰੀ 2025 ਤੋਂ ਪਹਿਲਾਂ ਟਰੂਥ ਟੈੱਲ ਹੈਕਾਥੌਨ ਵਿੱਚ ਸ਼ਾਮਲ ਹੋਵੋ
Posted On:
04 FEB 2025 12:15PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੰਡੀਆ ਸੈਲੂਲਰ ਐਂਡ ਇਲੈਕਟ੍ਰੌਨਿਕਸ ਐਸੋਸੀਏਸ਼ਨ (ਆਈਸੀਈਏ) ਦੇ ਨਾਲ ਮਿਲ ਕੇ ਟਰੂਥਟੈੱਲ ਹੈਕਾਥੌਨ ਚੈਲੇਂਜ ਦਾ ਐਲਾਨ ਕੀਤਾ ਹੈ। ਇਹ ਹੈਕਾਥੌਨ, ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੇ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਦੇ ਸੀਜ਼ਨ 1 ਦਾ ਹਿੱਸਾ ਹੈ। ਇਹ ਚੈਲੇਂਜ ਲਾਈਵ ਬ੍ਰੌਡਕਾਸਟਿੰਗ ਵਿੱਚ ਗਲਤ ਸੂਚਨਾ ਨਾਲ ਨਿਪਟਣ ਦੇ ਲਈ ਏਆਈ-ਸੰਚਾਲਿਤ ਸਮਾਧਾਨ ਵਿਕਸਿਤ ਕਰਨ ਦੇ ਉਦੇਸ਼ ਨਾਲ ਮੋਹਰੀ ਪਹਿਲ ਹੈ।
ਧੋਖਾਧੜੀ ਨੂੰ ਹੈਕ ਕਰਨਾ
ਅੱਜ ਦੇ ਤੇਜ਼-ਰਫ਼ਤਾਰ ਮੀਡੀਆ ਦੇ ਮਾਹੌਲ ਵਿੱਚ, ਖਾਸ ਕਰਕੇ ਲਾਈਵ ਬ੍ਰੌਡਕਾਸਟ ਦੇ ਦੌਰਾਨ ਗਲਤ ਸੂਚਨਾਵਾਂ ਤੇਜ਼ੀ ਨਾਲ ਫੈਲਦੀਆਂ ਹਨ। ਅਸਲ ਸਮੇਂ ਵਿੱਚ ਝੂਠੀ ਸੂਚਨਾ ਦਾ ਪਤਾ ਲਗਾਉਣਾ ਪ੍ਰਸਾਰਕਾਂ, ਪੱਤਰਕਾਰਾਂ ਅਤੇ ਦਰਸ਼ਕਾਂ ਦੇ ਲਈ ਸਮਾਨ ਤੌਰ ‘ਤੇ ਮਹੱਤਵਪੂਰਨ ਚੁਣੌਤੀ ਹੈ। 10 ਲੱਖ ਰੁਪਏ ਦੇ ਪੁਰਸਕਾਰ ਪੂਲ ਦੇ ਨਾਲ, ਹੈਕਾਥੌਨ ਡਿਵੈਲਪਰਸ, ਡੇਟਾ ਵਿਗਿਆਨਿਕਾਂ ਅਤੇ ਮੀਡੀਆ ਪੇਸ਼ੇਵਰਾਂ ਨੂੰ ਅਸਲ ਸਮੇਂ ਵਿੱਚ ਗਲਤ ਸੂਚਨਾ ਦਾ ਪਤਾ ਲਗਾਉਣ ਅਤੇ ਤੱਥਾਂ ਦੀ ਵੈਰੀਫਿਕੇਸ਼ਨ ਲਈ ਏਆਈ-ਸੰਚਾਲਿਤ ਉਪਕਰਣ ਬਣਾਉਣ ਦਾ ਸੱਦਾ ਦਿੰਦਾ ਹੈ। ਜਿੱਤਣ ਵਾਲੀਆਂ ਟੀਮਾਂ ਨੂੰ ਪ੍ਰਮੁੱਖ ਤਕਨੀਕੀ ਪੇਸ਼ੇਵਰਾਂ ਨੂੰ ਨਗਦ ਪੁਰਸਕਾਰ, ਮੈਂਟਰਸ਼ਿਪ ਦੇ ਮੌਕੇ ‘ਤੇ ਅਤੇ ਇਨਕਿਊਬੇਸ਼ਨ ਸਹਾਇਤਾ ਮਿਲੇਗੀ।
ਅੱਜ ਤੱਕ ਹੈਕਾਥੌਨ ਵਿੱਚ ਜ਼ਬਰਦਸਤ ਦਿਲਚਸਪੀ ਦੇਖੀ ਗਈ ਹੈ, ਵਿਸ਼ਵ ਪੱਧਰ ‘ਤੇ 5,600 ਤੋਂ ਵੱਧ ਰਜਿਸਟ੍ਰੇਸ਼ਨ ਹੋਏ ਹਨ, ਜਿਨ੍ਹਾਂ ਵਿੱਚ 36% ਸ਼ਮੂਲੀਅਤ ਮਹਿਲਾਵਾਂ ਦੀ ਹੈ।
ਮੁੱਖ ਉਦੇਸ਼:
-
ਲਾਈਵ ਬ੍ਰੌਡਕਾਸਟ ਵਿੱਚ ਸੂਚਨਾ ਦਾ ਅਸਲ ਸਮੇਂ ‘ਤੇ ਪਤਾ ਲਗਾਉਣ ਅਤੇ ਵੈਰੀਫਿਕੇਸ਼ਨ ਦੇ ਲਈ ਏਆਈ-ਸੰਚਾਲਿਤ ਉਪਕਰਣ ਵਿਕਸਿਤ ਕਰਨਾ।
-
ਮੀਡੀਆ ਲੈਂਡਸਕੇਪ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਿਤਾ ਵਧਾਉਣਾ।
-
ਸਮਾਚਾਰ ਰਿਪੋਰਟਿੰਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਨੈਤਿਕ ਵਰਤੋਂ ਨੂੰ ਹੁਲਾਰਾ ਦੇਣਾ।
ਹੈਕਾਥੌਨ ਪੜਾਅ ਅਤੇ ਪ੍ਰਮੁੱਖ ਮਿਤੀਆਂ:
-
ਪ੍ਰੋਟੋਟਾਈਪ ਜਮ੍ਹਾਂ ਕਰਨ ਦੀ ਆਖਰੀ ਮਿਤੀ: 21 ਫਰਵਰੀ 2025
-
ਅੰਤਿਮ ਪੇਸ਼ਕਾਰੀਆਂ : ਮਾਰਚ 2025 ਦੇ ਅੰਤ ਵਿੱਚ
-
ਜੇਤੂਆਂ ਦਾ ਪ੍ਰਦਰਸ਼ਨ: ਵੇਵਸ ਸਮਿਟ 2025
ਭਾਗੀਦਾਰੀ ਵੇਰਵੇ ਅਤੇ ਰਜਿਸਟ੍ਰੇਸ਼ਨ ਦੇ ਲਈ, ਇੱਥੇ ਦੇਖੋ: https://icea.org.in/truthtell/
ਸਹਿਯੋਗੀ ਭਾਗੀਦਾਰ
ਇਸ ਹੈਕਾਥੌਨ ਨੂੰ ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MeitY), ਇੰਡੀਆਏਆਈ ਮਿਸ਼ਨ ਅਤੇ ਡੇਟਾਲੀਡਸ ਸਹਿਤ ਪ੍ਰਮੁੱਖ ਭਾਗੀਦਾਰਾਂ ਦਾ ਸਮਰਥਨ ਪ੍ਰਾਪਤ ਹੈ; ਜੋ ਮੀਡੀਆ ਟੈਕਨੋਲੋਜੀ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਪ੍ਰਸਾਰਣ ਮਿਆਰਾਂ ਨੂੰ ਬਣਾਏ ਰੱਖਣ ਲਈ ਆਈਸੀਈਏ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਆਈਸੀਈਏ ਦੇ ਬਾਰੇ
ਇੰਡੀਆ ਸੈਲੂਲਰ ਐਂਡ ਇਲੈਕਟ੍ਰੌਨਿਕਸ ਐਸੋਸੀਏਸ਼ਨ (ਆਈਸੀਈਏ) ਭਾਰਤ ਵਿੱਚ ਮੋਬਾਈਲ ਅਤੇ ਇਲੈਕਟ੍ਰੌਨਿਕਸ ਸੈਕਟਰ ਦੀ ਨੁਮਾਇੰਦਗੀ ਕਰਨ ਵਾਲੀ ਅਪੈਕਸ ਇੰਡਸਟਰੀ ਬੌਡੀ ਹੈ, ਜੋ ਭਾਰਤ ਦੇ ਡਿਜੀਟਲ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇਨੋਵੇਸ਼ਨ, ਪਾਲਿਸੀ ਐਡਵੋਕੇਸੀ ਅਤੇ ਆਲਮੀ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ।
*****
ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘਾ
(Release ID: 2099622)
Visitor Counter : 12