ਕਿਰਤ ਤੇ ਰੋਜ਼ਗਾਰ ਮੰਤਰਾਲਾ
ਈ-ਸ਼੍ਰਮ: ਅਸੰਗਠਿਤ ਵਰਕਰਾਂ ਦੇ ਲਈ ਵੰਨ ਸਟੌਪ ਸੌਲਿਊਸ਼ਨ
ਈ-ਸ਼੍ਰਮ ਪੋਰਟਲ 'ਤੇ 30.58 ਕਰੋੜ ਤੋਂ ਵੱਧ ਅਸੰਗਠਿਤ ਵਰਕਰ ਰਜਿਸਟਰਡ ਹਨ
ਈ-ਸ਼੍ਰਮ ਪੋਰਟਲ 'ਤੇ 2024 ਵਿੱਚ 1.23 ਕਰੋੜ ਤੋਂ ਵੱਧ ਵਰਕਰ ਦੀ ਰਜਿਸਟ੍ਰੇਸ਼ਨ ਕੀਤੀ ਗਈ, ਔਸਤਨ 33,700 ਰੋਜ਼ਾਨਾ ਰਜਿਸਟ੍ਰੇਸ਼ਨ
ਵੱਖ-ਵੱਖ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੀਆਂ 12 ਯੋਜਨਾਵਾਂ ਈ-ਸ਼੍ਰਮ ਦੇ ਨਾਲ ਏਕੀਕ੍ਰਿਤ/ਜੋੜੀਆਂ ਗਈਆਂ
ਈ-ਸ਼੍ਰਮ ਪੋਰਟਲ ਬਹੁ-ਭਾਸ਼ੀ ਬਣਿਆ, 22 ਭਾਰਤੀ ਭਾਸ਼ਾਵਾਂ ਵਿੱਚ ਜਾਣਕਾਰੀ ਉਪਲਬਧ
Posted On:
03 FEB 2025 4:24PM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਆਧਾਰ ਨਾਲ ਜੁੜੇ ਅਸੰਗਠਿਤ ਵਰਕਰਾਂ ਦਾ ਇੱਕ ਵਿਆਪਕ ਰਾਸ਼ਟਰੀ ਡੇਟਾਬੇਸ (ਐੱਨਡੀਯੂਡਬਲਿਊ) ਬਣਾਉਣ ਦੇ ਲਈ 26 ਅਗਸਤ 2021 ਨੂੰ ਈ-ਸ਼੍ਰਮ ਪੋਰਟਲ (eSHRAM.gov.in) ਲਾਂਚ ਕੀਤਾ। ਈ-ਸ਼੍ਰਮ ਪੋਰਟਲ ਦਾ ਟੀਚਾ, ਅਸੰਗਠਿਤ ਵਰਕਰਾਂ ਨੂੰ, ਸਵੈ-ਐਲਾਨ ਦੇ ਅਧਾਰ 'ਤੇ ਇੱਕ ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਪ੍ਰਦਾਨ ਕਰਕੇ ਉਨ੍ਹਾਂ ਦਾ ਰਜਿਸਟ੍ਰੇਸ਼ਨ ਕਰਨਾ ਅਤੇ ਉਨ੍ਹਾਂ ਦੀ ਮਦਦ ਕਰਨਾ ਹੈ।
28 ਜਨਵਰੀ 2025 ਤੱਕ, 30.58 ਕਰੋੜ ਤੋਂ ਵੱਧ ਅਸੰਗਠਿਤ ਵਰਕਰਾਂ ਨੇ ਈ-ਸ਼੍ਰਮ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਈ ਹੈ।
ਪਿਛਲੇ ਵਰ੍ਹੇ ਦੇ ਦੌਰਾਨ, ਯਾਨੀ 1 ਜਨਵਰੀ 2024 ਤੋਂ 31 ਦਸੰਬਰ 2024 ਤੱਕ, ਈ-ਸ਼੍ਰਮ ਪੋਰਟਲ 'ਤੇ ਪ੍ਰਤੀ ਦਿਨ ਔਸਤਨ 33.7 ਹਜ਼ਾਰ ਰਜਿਸਟ੍ਰੇਸ਼ਨ ਦੇ ਨਾਲ ਸਾਲ ਭਰ ਵਿੱਚ 1.23 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਗਈਆਂ ।
ਈ-ਸ਼੍ਰਮ ਆਪਣੀਆਂ ਨਿਮਨਲਿਖਿਤ ਪ੍ਰਮੁੱਖ ਵਿਸ਼ੇਸ਼ਤਾਵਾਂ ਰਾਹੀਂ ਅਸੰਗਠਿਤ ਵਰਕਰਾਂ ਦੀ ਭਲਾਈ ਦੇ ਲਈ ਸੁਵਿਧਾਵਾਂ ਪ੍ਰਦਾਨ ਕਰਦਾ ਹੈ:
(i) ਈ-ਸ਼੍ਰਮ ਨੂੰ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ਨਾਲ ਏਕੀਕ੍ਰਿਤ ਕੀਤਾ ਗਿਆ ਹੈ। ਕੋਈ ਵੀ ਅਸੰਗਠਿਤ ਵਰਕਰ, ਆਪਣੇ ਯੂਨੀਵਰਸਲ ਅਕਾਉਂਟ ਨੰਬਰ (ਯੂਏਐੱਨ) ਦੀ ਉਪਯੋਗ ਕਰਕੇ ਐੱਨਸੀਐੱਸ 'ਤੇ ਰਜਿਸਟ੍ਰੇਸ਼ਨ ਕਰ ਸਕਦਾ ਹੈ ਅਤੇ ਉਪਯੁਕਤ ਨੌਕਰੀ ਦੇ ਮੌਕਿਆਂ ਦੀ ਤਲਾਸ਼ ਕਰ ਸਕਦਾ ਹੈ। ਐੱਨਸੀਐੱਸ 'ਤੇ ਨਿਰਵਿਘਨ ਤੌਰ ‘ਤੇ ਰਜਿਸਟ੍ਰੇਸ਼ਨ ਕਰਨ ਲਈ ਰਜਿਸਟ੍ਰੈਨਟਸ ਨੂੰ ਈ-ਸ਼੍ਰਮ ਪੋਰਟਲ 'ਤੇ ਇੱਕ ਵਿਕਲਪ/ਲਿੰਕ ਵੀ ਪ੍ਰਦਾਨ ਕੀਤਾ ਗਿਆ ਹੈ।
(ii) ਈ-ਸ਼੍ਰਮ ਨੂੰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ (ਪੀਐੱਮ-ਐੱਸਵਾਈਐੱਮ) ਦੇ ਨਾਲ ਵੀ ਏਕੀਕ੍ਰਿਤ ਗਿਆ ਹੈ। ਪੀਐੱਮ-ਐੱਸਵਾਈਐੱਮ ਉਨ੍ਹਾਂ ਅਸੰਗਠਿਤ ਵਰਕਰਾਂ ਦੇ ਲਈ ਇੱਕ ਪੈਨਸ਼ਨ ਯੋਜਨਾ ਹੈ, ਜਿਨ੍ਹਾਂ ਦੀ ਉਮਰ 18-40 ਸਾਲ ਦੇ ਦਰਮਿਆਨ ਹੈ। ਇਸ ਦੇ ਰਾਹੀਂ 60 ਸਾਲ ਦੀ ਉਮਰ ਦੇ ਬਾਅਦ ਕਰਮਚਾਰੀ ਨੂੰ 3000/- ਰੁਪਏ ਦੀ ਮਾਸਿਕ ਪੈਨਸ਼ਨ ਦਾ ਪ੍ਰਾਵਧਾਨ ਹੈ। ਯੂਏਐੱਨ ਦਾ ਉਪਯੋਗ ਕਰਕੇ ਕੋਈ ਵੀ ਅਸੰਗਠਿਤ ਵਰਕਰ ਅਸਾਨੀ ਨਾਲ ਪੀਐੱਮ-ਐੱਸਵਾਈਐੱਮ ਦੇ ਤਹਿਤ ਰਜਿਸਟ੍ਰੇਸ਼ਨ ਕਰ ਸਕਦਾ ਹੈ। ਯੋਜਨਾ ਵਿੱਚ 50 ਪ੍ਰਤੀਸ਼ਤ ਯੋਗਦਾਨ ਭਾਰਤ ਸਰਕਾਰ ਦੁਆਰਾ ਕੀਤਾ ਜਾਂਦਾ ਹੈ ਅਤੇ ਬਾਕੀ ਯੋਗਦਾਨ ਵਰਕਰ ਦੁਆਰਾ ਕੀਤਾ ਜਾਂਦਾ ਹੈ।
(iii) ਪ੍ਰਵਾਸੀ ਵਰਕਰਾਂ ਦੇ ਪਰਿਵਾਰਕ ਵੇਰਵੇ ਪ੍ਰਾਪਤ ਕਰਨ ਦੇ ਲਈ ਈ-ਸ਼੍ਰਮ ਵਿੱਚ ਪ੍ਰਾਵਧਾਨ ਜੋੜਿਆ ਗਿਆ ਹੈ।
(iv) ਸਬੰਧਿਤ ਭਵਨ ਅਤੇ ਹੋਰ ਨਿਰਮਾਣ ਵਰਕਰ (ਬੀਓਸੀਡਬਲਿਊ) ਬੋਰਡਾਂ ਨਾਲ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਸੁਵਿਧਾ ਦੇ ਲਈ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨਿਰਮਾਣ ਵਰਕਰਾਂ ਦੇ ਡੇਟਾ ਨੂੰ ਸਾਂਝਾ ਕਰਨ ਦੇ ਲਈ ਈ-ਸ਼੍ਰਮ ਪ੍ਰਾਵਧਾਨ ਜੋੜਿਆ ਗਿਆ ਹੈ।
(v) ਅਸੰਗਠਿਤ ਵਰਕਰਾਂ ਨੂੰ ਕੌਸ਼ਲ ਵਾਧਾ ਅਤੇ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਦੇ ਲਈ, ਈ-ਸ਼੍ਰਮ ਨੂੰ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਲਈ ਸਕਿੱਲ ਇੰਡੀਆ ਡਿਜੀਟਲ ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ।
(vi) ਈ-ਸ਼੍ਰਮ ਨੂੰ ਮਾਈਸਕੀਮ ਪੋਰਟਲ ਦੇ ਨਾਲ ਵੀ ਏਕੀਕ੍ਰਿਤ ਕੀਤਾ ਗਿਆ ਹੈ। ਮਾਈਸਕੀਮ ਇੱਕ ਰਾਸ਼ਟਰੀ ਪਲੈਟਫਾਰਮ ਹੈ, ਜਿਸ ਦਾ ਟੀਚਾ ਸਰਕਾਰੀ ਯੋਜਨਾਵਾਂ ਦੀ ਇੱਕ ਹੀ ਜਗ੍ਹਾ ਜਾਣਕਾਰੀਆਂ ਪ੍ਰਦਾਨ ਕਰਨਾ ਹੈ। ਇਹ ਨਾਗਰਿਕ ਦੀ ਯੋਗਤਾ 'ਤੇ ਅਧਾਰ ‘ਤੇ, ਯੋਜਨਾ ਦੀ ਜਾਣਕਾਰੀ ਲੱਭਣ ਦੇ ਲਈ ਇਨੋਵੇਟਿਵ ਅਤੇ ਟੈਕਨੋਲੋਜੀ ਅਧਾਰਿਤ ਸਮਾਧਾਨ ਪ੍ਰਦਾਨ ਕਰਦਾ ਹੈ।
ਅਸੰਗਠਿਤ ਵਰਕਰਾਂ ਲਈ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚ ਦੇ ਲਈ ਵੰਨ-ਸਟੌਪ-ਸੌਲਿਊਸ਼ਨ ਦੇ ਰੂਪ ਵਿੱਚ ਈ-ਸ਼੍ਰਮ ਨੂੰ ਵਿਕਸਿਤ ਕਰਨ 'ਤੇ, ਹਾਲ ਹੀ ਦੇ ਬਜਟ ਐਲਾਨ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ 21 ਅਕਤੂਬਰ 2024 ਨੂੰ ਈ-ਸ਼੍ਰਮ - "ਵੰਨ-ਸਟੌਪ- ਸਮਾਧਾਨ" ਦੀ ਸ਼ੁਰੂਆਤ ਕੀਤੀ ਹੈ। ਈ-ਸ਼੍ਰਮ- “ਵੰਨ ਸਟੌਪ-ਸੌਲਿਊਸ਼ਨ” ਵਿੱਚ ਇੱਕ ਹੀ ਪੋਰਟਲ ਯਾਨੀ ਈ-ਸ਼੍ਰਮ 'ਤੇ, ਵੱਖ-ਵੱਖ ਸਮਾਜਿਕ ਸੁਰੱਖਿਆ/ਭਲਾਈ ਯੋਜਨਾਵਾਂ ਦਾ ਏਕੀਕਰਣ ਸ਼ਾਮਲ ਹੈ। ਇਹ ਈ-ਸ਼੍ਰਮ 'ਤੇ ਰਜਿਸਟਰਡ ਅਸੰਗਠਿਤ ਵਰਕਰਾਂ ਨੂੰ, ਈ-ਸ਼੍ਰਮ ਦੇ ਰਾਹੀਂ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚ ਅਤੇ ਉਨ੍ਹਾਂ ਦੇ ਦੁਆਰਾ ਹੁਣ ਤੱਕ ਮਿਲੇ ਲਾਭਾਂ ਨੂੰ ਦੇਖਣ ਵਿੱਚ ਸਮਰੱਖ ਬਣਾਉਂਦਾ ਹੈ।
ਹੁਣ ਤੱਕ, ਵੱਖ-ਵੱਖ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੀਆਂ 12 ਯੋਜਨਾਵਾਂ ਨੂੰ ਪਹਿਲਾਂ ਹੀ ਈ-ਸ਼੍ਰਮ ਨਾਲ ਏਕੀਕ੍ਰਿਤ/ਮੈਪ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ), ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ, ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪੀਐੱਮ-ਸਵਨਿਧੀ), ਪੀਐੱਮ ਆਵਾਸ ਯੋਜਨਾ - ਸ਼ਹਿਰੀ (ਪੀਐੱਮਏਵਾਈ-ਯੂ), ਪੀਐੱਮ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ), ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਸ਼ਾਮਲ ਹਨ।
ਈ-ਸ਼੍ਰਮ ਪੋਰਟਲ ਦੀ ਪਹੁੰਚ ਵਧਾਉਣ ਦੇ ਲਈ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਭਾਸ਼ਿਣੀ ਪਲੈਟਫਾਰਮ ਦਾ ਉਪਯੋਗ ਕਰਦੇ ਹੋਏ 7 ਜਨਵਰੀ 2025 ਨੂੰ ਈ-ਸ਼੍ਰਮ ਪੋਰਟਲ ਨੂੰ ਬਹੁ-ਭਾਸ਼ਾਈ ਬਣਾਉਣ ਦੀ ਸ਼ੁਰੂਆਤ ਕੀਤੀ। ਇਸ ਪਹਿਲਕਦਮੀ ਦੇ ਬਾਅਦ ਵਰਕਰਾਂ ਨੂੰ ਹੁਣ 22 ਭਾਰਤੀ ਭਾਸ਼ਾਵਾਂ ਵਿੱਚ ਈ-ਸ਼੍ਰਮ ਪੋਰਟਲ ਦੇ ਨਾਲ ਸੰਪਰਕ ਦਾ ਮੌਕਾ ਮਿਲਦਾ ਹੈ, ਜਿਸ ਨਾਲ ਮੌਕਿਆਂ ਤੱਕ ਪਹੁੰਚ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਸਭ ਦੇ ਲਈ ਸਮਾਵੇਸ਼ਿਤਾ ਨੂੰ ਹੁਲਾਰਾ ਵੀ ਮਿਲ ਰਿਹਾ ਹੈ।
ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ, ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਹਿਮਾਂਸ਼ੂ ਪਾਠਕ
(Release ID: 2099459)
Visitor Counter : 22