ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਖੇਤਰ ਦੇ ਲਈ 2025-26 ਦਾ ਬਜਟ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਜੋ ਇੱਕ ਸੁਰੱਖਿਅਤ, ਟਿਕਾਊ, ਲਚਕੀਲਾ ਅਤੇ ਕਿਫਾਇਤੀ ਊਰਜਾ ਭਵਿੱਖ ਦਾ ਮਾਰਗਦਰਸ਼ਨ ਕਰਦਾ ਹੈ: ਕੇਂਦਰੀ ਮੰਤਰੀ ਮਨੋਹਰ ਲਾਲ


ਕੇਂਦਰੀ ਮੰਤਰੀ ਨੇ ਕਿਹਾ ਕਿ ਪਰਮਾਣੂ ਊਰਜਾ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਦੇਸ਼ ਦਾ ਬਿਜਲੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਪਰੰਪਰਾਗਤ ਸਰੋਤਾਂ 'ਤੇ ਨਿਰਭਰਤਾ ਘੱਟ ਹੋਵੇਗੀ

Posted On: 01 FEB 2025 6:10PM by PIB Chandigarh

ਕੇਂਦਰੀ ਬਿਜਲੀ ਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਬਜਟ 2025-26 ਦਾ ਬਜਟ ਅਗਲੇ ਪੰਜ ਵਰ੍ਹਿਆਂ ਵਿੱਚ ਛੇ ਖੇਤਰਾਂ ਵਿੱਚ ਪਰਿਵਰਤਨਸ਼ੀਲ ਸੁਧਾਰਾਂ ਦੀ ਸ਼ੁਰੂਆਤ ਕਰਨ ਦਾ ਟੀਚਾ ਰੱਖਦਾ ਹੈ ਅਤੇ ਇਹ ਸਾਡੀਆਂ ਵਿਕਾਸ ਦੀਆਂ ਸੰਭਾਵਨਾਵਾਂ ਅਤੇ ਆਲਮੀ ਮੁਕਾਬਲੇਬਾਜ਼ੀ ਨੂੰ ਵਧਾਏਗਾ। ਉਨ੍ਹਾਂ ਨੇ ਕਿਹਾ ਕਿ ਛੇ ਖੇਤਰਾਂ ਵਿੱਚੋਂ ਦੋ ਊਰਜਾ ਅਤੇ ਸ਼ਹਿਰੀ ਵਿਕਾਸ ਖੇਤਰ ਹਨ।

 

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ  2025-26 ਦਾ ਬਜਟ ਬਿਜਲੀ ਖੇਤਰ ਦੇ ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਇਹ ਅਜਿਹੇ ਪਰਿਵਰਤਨਸ਼ੀਲ ਸੁਧਾਰਾਂ ਦੀ ਸ਼ੁਰੂਆਤ ਕਰ ਰਿਹਾ ਹੈ ਜੋ ਭਾਰਤ ਦੇ ਵਾਧੇ ਨੂੰ ਤੇਜ਼ੀ ਪ੍ਰਦਾਨ ਕਰੇਗਾ ਅਤੇ ਇੱਕ ਸੁਰੱਖਿਅਤ, ਟਿਕਾਊ, ਲਚਕੀਲਾ ਅਤੇ ਕਿਫਾਇਤੀ ਊਰਜਾ ਭਵਿੱਖ ਦਾ ਰਾਹ ਪੱਧਰਾ ਕਰੇਗਾ।

ਕੇਂਦਰੀ ਮੰਤਰੀ ਨੇ ਟਿੱਪਣੀ ਕੀਤੀ ਕਿ ਬਿਜਲੀ ਵੰਡ ਕੰਪਨੀਆਂ ਦੀ ਵਿੱਤੀ ਅਤੇ ਸੰਚਾਲਨ ਸਥਿਰਤਾ ਵਿੱਚ ਸੁਧਾਰ ਲਿਆਉਣ ਦੇ ਲਈ ਸਰਕਾਰ ਦਾ ਸਮਰਪਣ, ਨਾਲ ਹੀ ਅੰਤਰ-ਰਾਜੀ ਟ੍ਰਾਂਸਮਿਸ਼ਨ ਸਮਰੱਥਾ ਵਧਾਉਣ ਦੇ ਲਈ ਪ੍ਰੋਤਸਾਹਨ, ਬਿਜਲੀ ਖੇਤਰ ਦੀ ਕੁਸ਼ਲਤਾ ਨੂੰ ਬਹੁਤ ਪ੍ਰੋਤਸਾਹਨ ਦੇਵੇਗਾ।

ਉਨ੍ਹਾਂ ਨੇ ਕਿਹਾ ਕਿ ਲਿਥੀਅਮ-ਆਇਨ ਬੈਟਰੀ, ਲੈੱਡ, ਜ਼ਿੰਕ ਅਤੇ 12 ਹੋਰ ਮਹੱਤਵਪੂਰਨ ਖਣਿਜਾਂ ਦੇ ਸਕ੍ਰੈਪ ਨੂੰ ਬੇਸਿਕ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੂਟ ਪ੍ਰਦਾਨ ਕਰਨ ਦਾ ਐਲਾਨ ਇੱਕ ਸੁਆਗਤ ਯੋਗ ਫੈਸਲਾ ਹੈ। ਇਸ ਨਾਲ ਭਾਰਤ ਵਿੱਚ ਬੈਟਰੀ ਨਿਰਮਾਣ ਦੇ ਲਈ ਉਨ੍ਹਾਂ ਦੀ ਉਪਲਬਧਤਾ ਯਕੀਨੀ ਕਰਨ ਵਿੱਚ ਮਦਦ ਮਿਲੇਗੀ ਅਤੇ ਸਾਡੇ ਨੌਜਵਾਨਾਂ ਦੇ ਲਈ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ। ਬਜਟ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਲਈ ਈਵੀ ਬੈਟਰੀ ਨਿਰਮਾਣ ਦੇ ਲਈ ਛੂਟ ਪ੍ਰਾਪਤ ਸੂਚੀ ਵਿੱਚ 35 ਵਾਧੂ ਪੂੰਜੀਗਤ ਵਸਤਾਂ ਨੂੰ ਜੋੜਨ ਦਾ ਵੀ ਪ੍ਰਸਤਾਵ ਹੈ।

ਸ਼੍ਰੀ ਮਨੋਹਰ ਲਾਲ ਨੇ ਪਰਮਾਣੂ ਊਰਜਾ 'ਤੇ ਬਲ ਦੇਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ 2047 ਤੱਕ ਘੱਟ ਤੋਂ ਘੱਟ 100 ਗੀਗਾਵਾਟ ਪਰਮਾਣੂ ਊਰਜਾ ਵਿਕਸਿਤ ਕਰਨ ਦਾ ਦ੍ਰਿਸ਼ਟੀਕੋਣ ਭਾਰਤ ਦੀ ਸਵੱਛ ਊਰਜਾ ਵੱਲ ਮਹੱਤਵਅਕਾਂਖੀ ਪਰੰਤੂ ਜ਼ਰੂਰੀ ਪਰਿਵਰਤਨ ਨੂੰ ਰੇਖਾਂਕਿਤ ਕਰਦਾ ਹੈ।

ਨਿਊਕਲੀਅਰ ਐਨਰਜੀ ਮਿਸ਼ਨ ਦੀ ਸ਼ੁਰੂਆਤ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਨੇ ਇਹ ਕਿਹਾ ਕਿ ਛੋਟੇ ਮੌਡਿਊਲਰ ਰਿਐਕਟਰਾਂ (ਐੱਸਐੱਮਆਰ) ਵਿੱਚ ਖੋਜ ਅਤੇ ਵਿਕਾਸ ਦੇ ਲਈ 20,000 ਕਰੋੜ ਰੁਪਏ ਦੀ ਵੰਡ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਅੱਗੇ ਬਲ ਦੇ ਕੇ ਕਿਹਾ ਕਿ 2033 ਤੱਕ ਘੱਟ ਤੋਂ ਘੱਟ ਪੰਜ ਸਵਦੇਸ਼ੀ ਵਿਕਸਿਤ ਐੱਸਐੱਮਆਰ ਨੂੰ ਲਾਗੂਕਰਨ ਦਾ ਟੀਚਾ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕਰੇਗਾ। ਅਤੇ ਉੱਨਤ ਪ੍ਰਮਾਣੂ ਟੈਕਨੋਲੋਜੀ ਵਿੱਚ ਇਸ ਦੀ ਅਗਵਾਈ ਸਮਰੱਥਾ ਨੂੰ ਪ੍ਰਬਲ ਬਣਾਏਗਾ।

ਕੇਂਦਰੀ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਮਾਣੂ ਊਰਜਾ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਦੇਸ਼ ਦਾ ਊਰਜਾ ਬੁਨਿਆਦੀ ਢਾਂਚਾ ਮਜ਼ਬੂਤ ​​ਹੋਵੇਗਾ ਅਤੇ ਪਰੰਪਰਾਗਤ ਸਰੋਤਾਂ 'ਤੇ ਨਿਰਭਰਤਾ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਇੱਕ ਮਜ਼ਬੂਤ, ਕੁਸ਼ਲ ਅਤੇ ਟਿਕਾਊ ਊਰਜਾ ਭਵਿੱਖ ਦੇ ਲਈ ਮੰਚ ਤਿਆਰ ਕਰਦਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਭਾਰਤ ਦਾ ਆਰਥਿਕ ਵਾਧਾ ਸਵੱਛ ਅਤੇ ਭਰੋਸੇਯੋਗ ਊਰਜਾ ਦੁਆਰਾ ਪ੍ਰਾਪਤ ਹੋਵੇ।

*********

ਜੇਐੱਨ/ਐੱਸਕੇ


(Release ID: 2099399) Visitor Counter : 18


Read this release in: English , Urdu , Hindi , Tamil