ਇਸਪਾਤ ਮੰਤਰਾਲਾ
azadi ka amrit mahotsav

ਐੱਮਓਆਈਐੱਲ ਨੇ ਵਿੱਤੀ ਵਰ੍ਹੇ 2025 ਦੇ ਜਨਵਰੀ ਵਿੱਚ ਰਿਕਾਰਡ ਉਤਪਾਦਨ ਅਤੇ ਵਿਕਰੀ ਪ੍ਰਾਪਤ ਕੀਤੀ

Posted On: 01 FEB 2025 5:57PM by PIB Chandigarh

ਐੱਮਓਆਈਐੱਲ ਨੇ ਵਿੱਤੀ ਵਰ੍ਹੇ 2025 ਦੇ ਜਨਵਰੀ ਵਿੱਚ ਆਪਣਾ ਸਭ ਤੋਂ ਉੱਚਤਮ ਉਤਪਾਦਨ ਅਤੇ ਵਿਕਰੀ ਪ੍ਰਾਪਤੀ ਕੀਤੀ ਹੈ, ਜੋ ਕਿ ਉਸ ਦੇ ਮਜ਼ਬੂਤ ਸੰਚਾਲਨ ਦਾ ਪ੍ਰਦਰਸ਼ਨ ਕਰਦਾ ਹੈ। 

ਐੱਮਓਆਈਐੱਲ ਦੀ ਜਨਵਰੀ 2025 ਵਿੱਚ ਪ੍ਰਦਰਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਹੇਠ ਲਿਖੇ  ਸ਼ਾਮਲ ਹਨ:

  • ਜਨਵਰੀ ਵਿੱਚ ਹੁਣ ਤੱਕ ਦਾ ਸਰਬਸ਼੍ਰੇਸ਼ਠ ਮੈਗਨੀਜ਼ ਦਾ ਉਤਪਾਦਨ 1.6 ਲੱਖ ਟਨ ਪ੍ਰਾਪਤ ਹੋਇਆ।

  • ਜਨਵਰੀ ਵਿੱਚ ਹੁਣ ਤੱਕ ਦੀ ਸਰਬਸ਼੍ਰੇਸ਼ਠ ਵਿਕਰੀ 1.57 ਲੱਖ ਟਨ ਹੋਈ, ਜੋ ਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ (ਸੀਪੀਐੱਲਵਾਈ) ਦੀ ਤੁਲਨਾ ਵਿੱਚ 17% ਜ਼ਿਆਦਾ ਹੈ।

  • ਐਕਸਪੋਲੇਟ੍ਰੀ ਕੋਰ ਡ੍ਰਿਲਿੰਗ 11,099 ਮੀਟਰ ਹੋਈ, ਜੋ ਕਿ ਸੀਪੀਐੱਲਵਾਈ ਤੋਂ 10% ਵੱਧ ਹੈ।

ਇਸ ਤੋਂ ਇਲਾਵਾ, ਅਪ੍ਰੈਲ-ਜਨਵਰੀ 2025 ਦੌਰਾਨ ਵੀ, ਇਸ ਮਿਆਦ ਲਈ ਹੁਣ ਤੱਕ ਦਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਗਿਆ ਹੈ:

  • ਕੁੱਲ ਉਤਪਾਦਨ 14.9 ਲੱਖ ਟਨ ਹੈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 4% ਜ਼ਿਆਦਾ ਹੈ।

  • ਕੁੱਲ ਵਿਕਰੀ 12.96 ਲੱਖ ਟਨ ਹੈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 5% ਵੱਧ ਹੈ।

  • ਐਕਸਪੋਲੇਟ੍ਰੀ ਕੋਰ ਡ੍ਰਿਲਿੰਗ 83,439 ਮੀਟਰ ਹੋਈ, ਜੋ ਕਿ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 17.6% ਵੱਧ ਹੈ।

ਕੰਪਨੀ ਦੇ ਪ੍ਰਦਰਸ਼ਨ ‘ਤੇ ਆਪਣੀ ਸੰਤੁਸ਼ਟੀ ਵਿਅਕਤ ਕਰਦੇ ਹੋਏ, ਸ਼੍ਰੀ ਅਜੀਤ ਕੁਮਾਰ ਸਕਸੈਨਾ, ਸੀਐੱਮਡੀ, ਐੱਮਓਆਈਐੱਲ ਨੇ ਕਿਹਾ ਕਿ ‘ਇਹ ਜ਼ਿਕਰਯੋਗ ਉਪਲਬਧੀ ਐੱਮਓਆਈਐੱਲ ਦੀ ਸੰਚਾਲਨ ਉਤਕ੍ਰਿਸ਼ਟਤਾ ਅਤੇ ਵਿਕਾਸ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ। ਸਾਨੂੰ ਵਿਸ਼ਵਾਸ ਹੈ ਕਿ ਕੰਪਨੀ ਆਉਣ ਵਾਲੇ ਮਹੀਨਿਆਂ ਵਿੱਚ ਆਪਣੀ ਤਰੱਕੀ ਜਾਰੀ ਰੱਖੇਗੀ ਅਤੇ ਗਤੀ ਬਣਾਏ ਰੱਖੇਗੀ।

*****

ਟੀਪੀਜੇ/ਐੱਨਜੇ


(Release ID: 2099387) Visitor Counter : 27


Read this release in: English , Urdu , Hindi , Tamil