ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ 2025 ਦਾ ਉਦਘਾਟਨ ਕੀਤਾ
Posted On:
01 FEB 2025 2:23PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਫਰਵਰੀ, 2025) ਨਵੀਂ ਦਿੱਲੀ ਵਿੱਚ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ 2025 ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਿਤਾਬਾਂ ਪੜ੍ਹਨਾ ਸਿਰਫ਼ ਸ਼ੌਕ ਨਹੀਂ ਹੈ ਇਹ ਇੱਕ ਪਰਿਵਰਤਨਕਾਰੀ ਅਨੁਭਵ ਹੈ। ਵਿਭਿੰਨ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀਆਂ ਕਿਤਾਬਾਂ ਪੜ੍ਹਨ ਨਾਲ ਖੇਤਰਾਂ ਅਤੇ ਭਾਈਚਾਰਿਆਂ ਦੇ ਦਰਮਿਆਨ ਸਬੰਧ ਬਿਹਤਰ ਬਣਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਵਿੱਚ ਭਾਰਤ ਦੀਆਂ ਵਿਭਿੰਨ ਭਾਸ਼ਾਵਾਂ ਅਤੇ ਹੋਰ ਦੇਸ਼ਾਂ ਦੀਆਂ ਭਾਸ਼ਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਕਈ ਸਟਾਲ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਪੁਸਤਕ ਮੇਲਾ ਪੁਸਤਕ ਪ੍ਰੇਮੀਆਂ ਨੂੰ ਇੱਕ ਹੀ ਸਥਾਨ ‘ਤੇ ਦੁਨੀਆ ਭਰ ਦੇ ਸਾਹਿਤ ਤੱਕ ਪਹੁੰਚ ਪ੍ਰਦਾਨ ਕਰੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਪਾਠਕ੍ਰਮ ਦੀਆਂ ਨਿਰਧਾਰਿਤ ਪੁਸਤਕਾਂ ਨੂੰ ਪੜ੍ਹਨ ਦੇ ਇਲਾਵਾ ਸਕੂਲੀ ਬੱਚਿਆਂ ਨੂੰ ਵਿਭਿੰਨ ਵਿਸ਼ਿਆਂ ‘ਤੇ ਵਿਭਿੰਨ ਪ੍ਰਕਾਰ ਦੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨਾ ਨੂੰ ਆਪਣੀ ਸਮਰੱਥਾ ਅਤੇ ਯੋਗਤਾਵਾਂ ਨੂੰ ਪਹਿਚਾਣਨ ਵਿੱਚ ਮਦਦ ਮਿਲੇਗੀ ਅਤੇ ਉਹ ਚੰਗੇ ਇਨਸਾਨ ਬਣਨਗੇ।
ਰਾਸ਼ਟਰਪਤੀ ਨੇ ਸਾਰਿਆਂ ਨੂੰ ਬੱਚਿਆਂ ਦੇ ਲਈ ਪੁਸਤਕਾਂ ਦੇ ਨਿਰਮਾਣ ਅਤੇ ਪ੍ਰਚਾਰ ਨੂੰ ਵਿਸ਼ੇਸ਼ ਮਹੱਤਵ ਦੇਣ ਦਾ ਆਗਰਹਿ ਕੀਤਾ। ਉਨਾ ਕਿਹਾ ਕਿ ਅਸੀਂ ਆਪਣੇ ਬੱਚਿਆਂ ਵਿੱਚ ਜੋ ਸਭ ਤੋਂ ਅੱਛੀ ਆਦਤ ਵਿਕਸਿਤ ਕਰ ਸਕਦੇ ਹਾਂ, ਉਹ ਹੈ ਕਿਤਾਬਾਂ ਪੜ੍ਹਨ ਦਾ ਸ਼ੌਕ। ਰਾਸ਼ਟਰਪਤੀ ਨੇ ਕਿਹਾ ਕਿ ਹਰ ਵੱਡੇ (every elder) ਨੂੰ ਇਸ ਨੂੰ ਇੱਕ ਮਹੱਤਵਪੂਰਨ ਕਰਤੱਵ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ-




***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2098843)
Visitor Counter : 43