ਵਿੱਤ ਮੰਤਰਾਲਾ
azadi ka amrit mahotsav

ਵਰਚੁਅਲ ਡਿਜੀਟਲ ਅਸੈਟ ਸਰਵਿਸ ਪ੍ਰੋਵਾਈਡਰ ਬਾਯਬਿਟ ਫਿਨਟੈਕ ਲਿਮਟਿਡ (Bybit) ’ਤੇ ਐੱਫ਼ਆਈਯੂ – ਆਈਐੱਨਡੀ ਨੇ 9 ਕਰੋੜ 27 ਲੱਖ ਰੁਪਏ ਦਾ ਮੁਦਰਾ ਜ਼ੁਰਮਾਨਾ ਲਗਾਇਆ

Posted On: 31 JAN 2025 6:54PM by PIB Chandigarh

ਭਾਰਤ ਦੀ ਵਿੱਤੀ ਖੁਫੀਆ ਯੂਨਿਟ (ਐੱਫ਼ਆਈਯੂ – ਆਈਐੱਨਡੀ) ਨੇ ਧਨ ਸ਼ੋਧਨ ਨਿਵਾਰਣ ਐਕਟ, 2002 (ਸੰਸ਼ੋਧਿਤ) (“ਪੀਐੱਮਐੱਲਏ”) ਦੀ ਧਾਰਾ 13(2) (ਡੀ) ਦੇ ਤਹਿਤ ਨਿਰਦੇਸ਼ਕ ਐੱਫ਼ਆਈਯੂ – ਆਈਐੱਨਡੀ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਨੂੰ ਅੱਗੇ ਵਧਾਉਂਦੇ ਹੋਏ ਧਨ ਸ਼ੋਧਨ ਨਿਵਾਰਣ (ਰਿਕਾਰਡਾਂ ਦਾ ਰੱਖ-ਰਖਾਓ) ਨਿਯਮ, 2005 (“ਪੀਐੱਮਐੱਲਏ ਨਿਯਮ”) ਅਤੇ ਨਿਰਦੇਸ਼ਕ ਐੱਫ਼ਆਈਯੂ – ਆਈਐੱਨਡੀ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਦੇ ਅਧਾਰ ’ਤੇ ਪੀਐੱਮਐੱਲਏ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਦੇ ਸੰਦਰਭ ਵਿੱਚ ਵਰਚੁਅਲ ਡਿਜੀਟਲ ਅਸੈਟ ਸਰਵਿਸ ਪ੍ਰੋਵਾਈਡਰ (ਵੀਡੀਏ ਐੱਸਪੀ) ਬਾਯਬਿਟ ਫਿਨਟੈੱਕ ਲਿਮਟਿਡ (Bybit) ’ਤੇ ਕੁੱਲ ₹9,27,00,000 (ਨੌਂ ਕਰੋੜ ਸਤਾਈ ਲੱਖ ਰੁਪਏ) ਦਾ ਮੁਦਰਾ ਜ਼ੁਰਮਾਨਾ ਲਗਾਇਆ।

ਵਰਚੁਅਲ ਡਿਜੀਟਲ ਅਸੈਟ ਸਰਵਿਸ ਪ੍ਰੋਵਾਈਡਰ (ਵੀਡੀਏ ਐੱਸਪੀ) ਦੇ ਤੌਰ ’ਤੇ, ਬਾਯਬਿਟ ਨੂੰ ਧਨ ਸ਼ੋਧਨ ਨਿਵਾਰਣ ਐਕਟ, (ਪੀਐੱਮਐੱਲਏ) ਦੀ ਧਾਰਾ 2(1)(ਡਬਲਿਊਏ) ਦੇ ਤਹਿਤ ਇੱਕ ‘ਰਿਪੋਰਟਿੰਗ ਯੂਨਿਟ’ ਦੀ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ। ਐੱਫ਼ਆਈਯੂ–ਆਈਐੱਨਡੀ ਤੋਂ ਲਾਜ਼ਮੀ ਰਜਿਸਟ੍ਰੇਸ਼ਨ ਮਿਲੇ ਬਿਨਾ ਬਾਯਬਿਟ ਨੇ ਭਾਰਤੀ ਬਜ਼ਾਰ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਜਾਰੀ ਰੱਖਿਆ। ਨਿਯਮਿਤ ਅਤੇ ਨਿਰੰਤਰ ਗੈਰ-ਪਾਲਣਾ ਦੀ ਵਜ੍ਹਾ ਨਾਲ਼ ਐੱਫ਼ਆਈਯੂ – ਆਈਐੱਨਡੀ ਨੂੰ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੇ ਜ਼ਰੀਏ ਸੂਚਨਾ ਟੈਕਨੋਲੋਜੀ ਐਕਟ, 2000 ਦੇ ਤਹਿਤ ਸੰਚਾਲਨ ਬੰਦ ਕਰਨ ਦੇ ਲਈ ਉਨ੍ਹਾਂ ਦੀਆਂ ਵੈੱਬਸਾਈਟਾਂ ਨੂੰ ਬਲੌਕ ਕਰਨਾ ਪਿਆ।

ਇਹ ਜ਼ਿਕਰਯੋਗ ਹੈ ਕਿ ਐੱਫ਼ਆਈਯੂ – ਆਈਐੱਨਡੀ ਨੇ ਪਹਿਲਾਂ 10 ਮਾਰਚ, 2023 ਨੂੰ ਵਰਚੁਅਲ ਡਿਜੀਟਲ ਅਸੈਟਸ ਨਾਲ ਸਬੰਧਿਤ ਸੇਵਾਵਾਂ ਦੇਣ ਵਾਲੀਆਂ ਰਿਪੋਰਟਿੰਗ ਸੰਸਥਾਵਾਂ ਨੂੰ ਵਿਆਪਕ ਐਂਟੀ-ਮਨੀ ਲਾਂਡਰਿੰਗ (ਏਐੱਮਐੱਲ) ਅਤੇ ਕਾਊਂਟਰ ਟੈਰੋਰਿਜ਼ਮ ਫਾਈਨੈਂਸਿੰਗ (ਸੀਐੱਫ਼ਟੀ) ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਰਿਪੋਰਟਿੰਗ ਸੰਸਥਾਵਾਂ ਦੇ ਰੂਪ ਵਿੱਚ ਵਰਚੁਅਲ ਡਿਜੀਟਲ ਅਸੈਟ ਸਰਵਿਸ ਪ੍ਰੋਵਾਈਡਰ ਦਾ ਰਜਿਸਟ੍ਰੇਸ਼ਨ 17 ਅਕਤੂਬਰ, 2023 ਨੂੰ ਜਾਰੀ ਕੀਤਾ ਗਿਆ ਸੀ।

ਬਾਯਬਿਟ ਦੀਆਂ ਲਿਖਤੀ ਅਤੇ ਜ਼ੁਬਾਨੀ, ਦੋਵੇਂ ਪੇਸ਼ਕਾਰੀਆਂ ਦੀ ਡੂੰਘੀ ਜਾਂਚ ਕਰਨ ਤੋਂ ਬਾਅਦ, ਐੱਫ਼ਆਈਯੂ – ਆਈਐੱਨਡੀ ਦੇ ਨਿਰਦੇਸ਼ਕ ਸ਼੍ਰੀ ਵਿਵੇਕ ਅਗਰਵਾਲ ਨੇ ਬਾਯਬਿਟ ਨੂੰ ਵਿਭਿੰਨ ਉਲੰਘਨਾਵਾਂ ਦੇ ਦੋਸ਼ਾਂ ਲਈ ਜ਼ਿੰਮੇਵਾਰ ਪਾਇਆ। 31 ਜਨਵਰੀ, 2025 ਦੇ ਇੱਕ ਹੁਕਮ ਵਿੱਚ, ਅਤੇ ਪੀਐੱਮਐੱਲਏ ਦੀ ਧਾਰਾ 13 ਦੇ ਅਧੀਨ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ, ਇਹ ਸਪਸ਼ਟ ਤੌਰ ‘ਤੇ ਸਥਾਪਿਤ ਕੀਤਾ ਕਿ ਬਾਯਬਿਟ ਨਿਯਮ 12(1)(ਐੱਚ), ਨਿਯਮ 7(2), ਨਿਯਮ 8(2), ਨਿਯਮ 8(4), ਨਿਯਮ 3(1)(ਡੀ) ਅਤੇ ਪੀਐੱਮਐੱਲਆਰ 2005 ਦੇ ਨਿਯਮ 7(3) ਦੀ ਉਲੰਘਣਾ ਕਰ ਰਿਹਾ ਸੀ। ਨਤੀਜੇ ਵਜੋਂ, ਬਾਯਬਿਟ ’ਤੇ ਕੁੱਲ 9,27,00,000 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।

****

ਐੱਨਬੀ/ ਕੇਐੱਮਐੱਨ


(Release ID: 2098323) Visitor Counter : 12