ਵਿੱਤ ਮੰਤਰਾਲਾ
azadi ka amrit mahotsav

ਟੈਕਸਪੇਅਰਸ ਸੀਬੀਆਈਸੀ ਦੀ ਵੈੱਬਸਾਈਟ https://esanchar.cbic.gov.in/DIN/DINSearch ’ਤੇ ‘ਸੀਬੀਆਈਸੀ-ਡੀਆਈਐੱਨ -ਪੁਸ਼ਟੀ’ ਵਿੰਡੋ ਦੀ ਵਰਤੋਂ ਕਰਕੇ ਡੀਜੀਜੀਆਈ ਜਾਂ ਸੀਜੀਐੱਸਟੀ ਦੇ ਕਿਸੇ ਵੀ ਦਫ਼ਤਰ ਤੋਂ ਕਿਸੇ ਵੀ ਤਰ੍ਹਾਂ ਦੇ ਧੋਖਾਧੜੀ ਵਾਲੇ ਸੰਦੇਸ਼ ਦੀ ਔਨਲਾਈਨ ਪੁਸ਼ਟੀ ਕਰ ਸਕਦੇ ਹਨ


ਫ਼ਰਜ਼ੀ ਸੰਮਨ ਦੇ ਮਾਮਲੇ ਵਿੱਚ, ਟੈਕਸਪੇਅਰਸ ਤੁਰੰਤ ਡੀਜੀਜੀਆਈ/ ਸੀਜੀਐੱਸਟੀ ਦਫ਼ਤਰ ਨੂੰ ਜਾਣਕਾਰੀ ਦੇ ਸਕਦੇ ਹਨ

Posted On: 24 JAN 2025 5:50PM by PIB Chandigarh

ਹਾਲ ਹੀ ਵਿੱਚ ਇਹ ਦੇਖਿਆ ਗਿਆ ਹੈ ਕਿ ਧੋਖਾਧੜੀ ਦੇ ਇਰਾਦੇ ਨਾਲ ਕੁਝ ਵਿਅਕਤੀ ਟੈਕਸਪੇਅਰਸ ਵਾਂ ਨੂੰ ਫ਼ਰਜ਼ੀ ਸੰਮਨ ਬਣਾ ਕੇ ਭੇਜ ਰਹੇ ਹਨ। ਅਜਿਹੇ ਟੈਕਸਪੇਅਰਸ  ਜੀਐੱਸਟੀ ਖੁਫ਼ੀਆ ਡਾਇਰੈਕਟਰ ਜਨਰਲ (ਡੀਜੀਜੀਆਈ), ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀਬੀਆਈਸੀ) ਦੀ ਜਾਂਚ ਦੇ ਦਾਇਰੇ ਵਿੱਚ ਹੋ ਵੀ ਸਕਦੇ ਹਨ ਅਤੇ ਨਹੀਂ ਵੀ ਹੋ ਸਕਦੇ ਹਨ।

ਵਿਭਾਗ ਦੇ ਵਿਸ਼ੇਸ਼ ਪ੍ਰਤੀਕ ਚਿੰਨ੍ਹ (ਲੋਗੋ) ਅਤੇ ਦਸਤਾਵੇਜ਼ ਪਹਿਚਾਣ ਸੰਖਿਆ (ਡੀਆਈਐੱਨ) ਦੀ ਵਰਤੋਂ ਦੇ ਕਾਰਨ ਇਹ ਨਕਲੀ ਸੰਮਨ ਅਸਲ ਸੰਮਨ ਨਾਲ ਬਹੁਤ ਮਿਲਦੇ-ਜੁਲਦੇ ਹਨ। ਹਾਲਾਂਕਿ, ਇਹ ਡੀਆਈਐੱਨ ਨੰਬਰ ਨਕਲੀ ਹਨ ਅਤੇ ਧੋਖੇਬਾਜ਼ਾਂ ਦੁਆਰਾ ਦਸਤਾਵੇਜ਼ ਨੂੰ ਅਸਲੀ ਦਿਖਾਉਣ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਇੱਕ ਵਾਰ ਫਿਰ ਸਪਸ਼ਟ ਕੀਤਾ ਜਾਂਦਾ ਹੈ ਕਿ ਟੈਕਸਪੇਅਰਸ ਸੀਬੀਆਈਸੀ ਦੀ ਵੈੱਬਸਾਈਟ https://esanchar.cbic.gov.in/DIN/DINSearch ’ਤੇ ‘VERIFY CBIC-DIN’ ਵਿੰਡੋ ਦੀ ਵਰਤੋਂ ਕਰਕੇ ਸੀਬੀਆਈਸੀ ਦੇ ਕਿਸੇ ਵੀ ਅਧਿਕਾਰੀ ਦੁਆਰਾ ਜਾਰੀ ਕਿਸੇ ਵੀ ਸੰਚਾਰ (ਸੰਮਨ ਸਮੇਤ) ਦੀ ਪ੍ਰਮਾਣਿਕਤਾ ਦੀ ਅਸਾਨੀ ਨਾਲ ਪੁਸ਼ਟੀ ਕਰ ਸਕਦੇ ਹਨ।

ਡੀਆਈਐੱਨ ਦੀ ਪੁਸ਼ਟੀ ਕਰਨ ’ਤੇ, ਜੇਕਰ ਕੋਈ ਵਿਅਕਤੀ ਜਾਂ ਟੈਕਸਪੇਅਰਸ  ਪਾਉਂਦਾ ਹੈ ਕਿ ਸੰਮਨ/ਪੱਤਰ/ਨੋਟਿਸ ਫ਼ਰਜ਼ੀ ਹੈ, ਤਾਂ ਇਸ ਦੀ ਸੂਚਨਾ ਤੁਰੰਤ ਸਬੰਧਿਤ ਦਫ਼ਤਰ ਨੂੰ ਦਿੱਤੀ ਜਾ ਸਕਦੀ ਹੈ। ਇਸ ਨਾਲ਼ ਸਮਰੱਥ ਡੀਜੀਜੀਆਈ/ਸੀਜੀਐੱਸਟੀ ਗਠਨ ਨੂੰ ਜਨਤਾ ਨੂੰ ਠੱਗਣ ਦੇ ਲਈ ਫ਼ਰਜ਼ੀ ਸੰਮਨ/ਪੱਤਰ/ਨੋਟਿਸ ਦੀ ਵਰਤੋਂ ਕਰਨ ਵਾਲੇ ਧੋਖੇਬਾਜਾਂ ਦੇ ਖ਼ਿਲਾਫ਼ ਕਾਨੂੰਨ ਜ਼ਰੂਰੀ ਕਾਰਵਾਈ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇਗਾ।

ਸੀਬੀਆਈਸੀ ਅਧਿਕਾਰੀਆਂ ਦੁਆਰਾ ਭੇਜੇ ਗਏ ਸੰਦੇਸ਼ ’ਤੇ ਡੀਆਈਐੱਨ ਬਣਾਉਣ ਅਤੇ ਹਵਾਲਾ ਦੇਣ ਦੇ ਸਬੰਧ ਵਿੱਚ 5 ਨਵੰਬਰ, 2019 ਨੂੰ ਸਰਕੂਲਰ ਸੰਖਿਆ 122/41/2019-ਜੀਐੱਸਟੀ ਜਾਰੀ ਕੀਤਾ ਹੈ।

****

ਐੱਨਬੀ/ ਕੇਐੱਮਐੱਨ  


(Release ID: 2096058) Visitor Counter : 15


Read this release in: English , Urdu , Hindi , Gujarati