ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
ਐੱਨਐੱਚਆਰਸੀ, ਭਾਰਤ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਬਿਜਲੀ ਦਾ ਝਟਕਾ ਲੱਗਣ ਨਾਲ ਇੱਕ ਲਾਈਨਮੈਨ ਦੀ ਕਥਿਤ ਮੌਤ ਦਾ ਖੁਦ ਨੋਟਿਸ ਲਿਆ
ਦਕਸ਼ਿਣ ਹਰਿਆਣਾ ਬਿਜਲੀ ਵਿਤਰਣ ਨਿਗਮ (ਡੀਐੱਚਬੀਵੀਐੱਨ) ਦੇ ਚੇਅਰਮੈਨ ਅਤੇ ਗੁਰੂਗ੍ਰਾਮ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ, ਦੋ ਹਫ਼ਤਿਆਂ ਵਿੱਚ ਵਿਸਤ੍ਰਿਤ ਰਿਪੋਰਟ ਮੰਗੀ ਗਈ
ਰਿਪੋਰਟ ਵਿੱਚ ਐੱਫ਼ਆਈਆਰ ਦੀ ਸਥਿਤੀ ਅਤੇ ਮ੍ਰਿਤਕ ਦੇ ਨਜਦੀਕੀ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਮੁਆਵਜ਼ੇ (ਜੇਕਰ ਕੋਈ ਹੈ) ਦੀ ਜਾਣਕਾਰੀ ਸ਼ਾਮਲ ਹੋਣ ਦੀ ਉਮੀਦ ਹੈ
प्रविष्टि तिथि:
24 JAN 2025 8:23PM by PIB Chandigarh
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ), ਭਾਰਤ ਨੇ ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲਿਆ ਹੈ ਕਿ 21 ਜਨਵਰੀ, 2025 ਨੂੰ ਸਿਕੰਦਰਪੁਰ ਬਡਾ (Sikanderpur Badha), ਗੁਰੂਗ੍ਰਾਮ, ਹਰਿਆਣਾ ਵਿੱਚ ਬਿਜਲੀ ਟ੍ਰਾਂਸਫਾਰਮਰ ’ਤੇ ਕੰਮ ਕਰਦੇ ਸਮੇਂ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (ਡੀਐੱਚਬੀਵੀਐੱਨ) ਦੇ ਇੱਕ ਲਾਈਨਮੈਨ ਦੀ ਕਰੰਟ ਲੱਗਣ ਨਾਲ਼ ਮੌਕੇ ’ਤੇ ਹੀ ਮੌਤ ਹੋ ਗਈ। ਕਥਿਤ ਤੌਰ ’ਤੇ, ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਉਦੋਂ ਵੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ।
ਕਮਿਸ਼ਨ ਨੇ ਪਾਇਆ ਹੈ ਕਿ ਜੇਕਰ ਸਮਾਚਾਰ ਰਿਪੋਰਟ ਦੀ ਸਮੱਗਰੀ ਸੱਚ ਹੈ, ਤਾਂ ਇਹ ਪੀੜ੍ਹਿਤ ਦੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ। ਇਸ ਲਈ, ਇਸ ਨੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (ਡੀਐੱਚਬੀਵੀਐੱਨ) ਦੇ ਚੇਅਰਮੈਨ ਅਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਵਿਸਤ੍ਰਿਤ ਰਿਪੋਰਟ ਮੰਗੀ ਹੈ। ਇਸ ਵਿੱਚ ਐੱਫ਼ਆਈਆਰ ਦੀ ਸਥਿਤੀ ਅਤੇ ਮ੍ਰਿਤਕ ਦੇ ਨਜਦੀਕੀਆਂ ਨੂੰ ਦਿੱਤੇ ਗਏ ਮੁਆਵਜ਼ੇ (ਜੇਕਰ ਕੋਈ ਹੈ) ਦੇ ਬਾਰੇ ਵਿੱਚ ਵੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ।
22 ਜਨਵਰੀ, 2025 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਹੈ ਕਿ ਬਿਜਲੀ ਵਿਭਾਗ ਦੀ ਅਣਗਿਹਲੀ ਦੇ ਕਾਰਨ ਉਸ ਦੀ ਮੌਤ ਹੋਈ ਹੈ।
*****
ਐੱਨਐੱਸਕੇ
(रिलीज़ आईडी: 2096057)
आगंतुक पटल : 32