ਰੇਲ ਮੰਤਰਾਲਾ
ਕੇਂਦਰੀ ਰੇਲ ਰਾਜ ਮੰਤਰੀ ਸ਼ੀ ਵੀ. ਸੋਮੰਨਾ ਨੇ ਮਹਾਕੁੰਭ ਦੀਆਂ ਵਿਵਸਥਾਵਾਂ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ, ਜੋ ਦੇਸ਼ ਅਤੇ ਰੇਲਵੇ ਦੋਵਾਂ ਲਈ ਇੱਕ ਇਤਿਹਾਸਿਕ ਘਟਨਾ ਹੈ
ਮੌਨੀ ਅਮਾਵਸਯ ਲਈ ਇੱਕ ਹੀ ਦਿਨ ਵਿੱਚ 150 ਤੋਂ ਵੱਧ ਮੇਲਾ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਪਵਿੱਤਰ ਇਸ਼ਨਾਨ ਪਰਵ ਇੱਕ ਨਵਾਂ ਰਿਕਾਰਡ ਬਣਾਏਗਾ
ਮੌਨੀ ਅਮਾਵਸਯ ‘ਤੇ ਸੰਗਮ ‘ਤੇ 10 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜਿਨ੍ਹਾਂ ਵਿੱਚੋਂ 10-20% ਟ੍ਰੇਨ ਰਾਹੀਂ ਪਹੁੰਚਣਗੇ
ਪ੍ਰਯਾਗਰਾਜ ਦੇ ਸਾਰੇ 8 ਸਟੇਸ਼ਨਾਂ ਤੋਂ ਸਾਰੀਆਂ ਦਿਸ਼ਾਵਾਂ ਵਿੱਚ ਮੇਲੇ ਵਿਸ਼ੇਸ਼ ਟ੍ਰੇਨਾਂ ਰਵਾਨਾ ਹੋਣਗੀਆਂ
ਮਕਰ ਸੰਕ੍ਰਾਂਤੀ ਇਸ਼ਨਾਨ ਪਰਵ ਲਈ ਰਿਕਾਰਡ 101 ਵਿਸ਼ੇਸ਼ ਟ੍ਰੇਨਾਂ ਸੰਚਾਲਿਤ ਕੀਤੀਆਂ ਗਈਆਂ
ਮੌਨੀ ਅਮਾਵਸਯ ਦੇ ਸ਼ਰਧਾਲੂਆਂ ਲਈ ਵਾਧੂ ਹੋਲਡਿੰਗ ਖੇਤਰਾਂ ਦੀ ਵਿਵਸਥਾ ਕੀਤੀ ਗਈ
Posted On:
23 JAN 2025 7:36PM by PIB Chandigarh
ਕੇਂਦਰੀ ਰੇਲ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਨੇ ਮਹਾਕੁੰਭ 2025 ਦੇ ਅਵਸਰ ‘ਤੇ ਪ੍ਰਯਾਗਰਾਜ ਦੇ ਆਪਣੇ ਦੋ ਦਿਨਾਂ ਦੇ ਦੌਰੇ ਦੌਰਾਨ ਸੰਗਮ ਖੇਤਰ ਵਿੱਚ ਸਥਿਤ ਮੇਲਾ ਕੈਂਪਾਂ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਪ੍ਰਯਾਗਰਾਜ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਸ਼੍ਰੀ ਹਿਮਾਂਸ਼ੂ ਬਦੌਨੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਕੇਂਦਰੀ ਮੰਤਰੀ ਨੇ ਮਹਾਕੁੰਭ 2025 ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਸੰਗਮ ਖੇਤਰ ਵਿੱਚ ਸਥਾਪਿਤ ਮੇਲਾ ਕੈਂਪਸ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਮੰਤਰੀ ਨੇ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਟਿਕਟ ਕਾਊਂਟਰਾਂ ਅਤੇ ਜਾਂਚ ਕੇਂਦਰਾਂ ‘ਤੇ ਕੰਮ ਕਰ ਰਹੇ ਕਰਮਚਾਰੀਆਂ ਤੋਂ ਉਪਲਬਧ ਸੁਵਿਧਾਵਾਂ ਬਾਰੇ ਫੀਡਬੈਕ ਵੀ ਲਿਆ। ਮੰਤਰੀ ਨੇ ਮਹਾਕੁੰਭ ਦੌਰਾਨ ਸੇਵਾ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ ਉਤਕ੍ਰਿਸ਼ਟ ਕਾਰਜ ਲਈ ਕਰਮਚਾਰੀਆਂ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਮੇਲਾ ਕੈਂਪ ਵਿੱਚ ਟਿਕਟ ਦੇ ਲਈ ਲਾਈਨ ਵਿੱਚ ਲਗੇ ਯਾਤਰੀਆਂ ਨਾਲ ਵੀ ਗੱਲ ਕੀਤੀ ਅਤੇ ਰੇਲਵੇ ਸੇਵਾਵਾਂ ਅਤੇ ਵਿਵਸਥਾਵਾਂ ਬਾਰੇ ਉਨ੍ਹਾਂ ਦੀ ਫੀਡਬੈਕ ਲਈ। ਯਾਤਰੀਆਂ ਨੇ ਰੇਲਵੇ ਦੀਆਂ ਵਿਵਸਥਾਵਾਂ ਦੀ ਖੂਬ ਸ਼ਲਾਘਾ ਕੀਤੀ।
ਮੇਲਾ ਕੈਂਪ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਰੇਲਵੇ ਪਿਛਲੇ ਤਿੰਨ ਵਰ੍ਹਿਆਂ ਤੋਂ ਸ਼ਰਧਾਲੂਆਂ ਦੀ ਸੁਵਿਧਾ ਅਤੇ ਸੇਵਾ ਲਈ ਤਿਆਰੀ ਕਰ ਰਿਹਾ ਹੈ। ਮਹਾਕੁੰਭ 2025 ਦੌਰਾਨ ਰੇਲਵੇ 13,000 ਤੋਂ ਵੱਧ ਟ੍ਰੇਨਾਂ ਦਾ ਸੰਚਾਲਨ ਕਰੇਗਾ, ਜਿਸ ਵਿੱਚ 3,100 ਤੋਂ ਵੱਧ ਵਿਸ਼ੇਸ਼ ਟ੍ਰੇਨਾਂ ਅਤੇ 10,000 ਨਿਯਮਿਤ ਟ੍ਰੇਨਾਂ ਸ਼ਾਮਲ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਾਕੁੰਭ ਦੇਸ਼ ਅਤੇ ਰੇਲਵੇ ਦੋਵਾਂ ਲਈ ਇੱਕ ਇਤਿਹਾਸਿਕ ਆਯੋਜਨ ਹੈ। ਰੇਲਵੇ ਦੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਸਮਰੱਥਾ ਅਤੇ ਸਮਰਪਣ ਨਾਲ ਦਿਨ-ਰਾਤ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਮਹਾਕੁੰਭ 2025 ਦਾ ਸਫਲ ਆਯੋਜਨ ਸੰਭਵ ਹੋ ਸਕਿਆ। ਉਨ੍ਹਾਂ ਨੇ ਇਸ ਸਬੰਧ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਸੋਮੰਨਾ ਨੇ ਕੱਲ੍ਹ ਪ੍ਰਯਾਗਰਾਜ ਜੰਕਸ਼ਨ ਸਟੇਸ਼ਨ ਦਾ ਵੀ ਨਿਰੀਖਣ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਮੈਡੀਕਲ ਓਬਜ਼ਰਵੇਸ਼ਨ ਰੂਮ, ਮੈਡੀਕਲ ਬੂਥ, ਯਾਤਰੀ ਸ਼ੈਲਟਰਾਂ ਅਤੇ ਮੇਲਾ ਟਾਵਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮੌਨੀ ਅਮਾਵਸਯ ਨੂੰ ਹੋਣ ਵਾਲੇ ਮਹਾਕੁੰਭ ਦੇ ਸਭ ਤੋਂ ਵੱਡੇ ਪਵਿੱਤਰ ਇਸ਼ਨਾਨ ਪਰਵ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਪ੍ਰਯਾਗਰਾਜ ਡਿਵੀਜ਼ਨ ਨੇ ਇਸ ਦਿਨ 150 ਤੋਂ ਵੱਧ ਮੇਲਾ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਯੋਜਨਾ ਬਣਾਈ ਹੈ, ਜੋ ਭਾਰਤੀ ਰੇਲਵੇ ਦੇ ਲਈ ਇੱਕ ਨਵਾਂ ਰਿਕਾਰਡ ਹੈ।
13 ਜਨਵਰੀ ਨੂੰ ਪੌਸ਼ ਪੂਰਣਿਮਾ ਦੇ ਪਵਿੱਤਰ ਇਸ਼ਨਾਨ ਦੇ ਨਾਲ ਪ੍ਰਯਾਗਰਾਜ ਵਿੱਚ ਮਹਾਕੁੰਭ-2025 ਦੀ ਸ਼ੁਰੂਆਤ ਹੋਈ। ਮਹਾਕੁੰਭ ਦੇ ਪਹਿਲੇ ਅੰਮ੍ਰਿਤ ਇਸ਼ਨਾਨ ਮਕਰ ਸੰਕ੍ਰਾਂਤੀ ‘ਤੇ ਉਮੀਦ ਤੋਂ ਕਿਤੇ ਵੱਧ 3.5 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ‘ਤੇ ਇਸ਼ਨਾਨ ਕੀਤਾ। ਹੁਣ ਤੱਕ 9 ਕਰੋੜ ਤੋਂ ਵੱਧ ਸ਼ਰਧਾਲੂ ਮਹਾਕੁੰਭ ਦੇ ਪਵਿੱਤਰ ਇਸ਼ਨਾਨ ਵਿੱਚ ਹਿੱਸਾ ਲੈ ਚੁੱਕੇ ਹਨ।
ਭਵਯ ਅਤੇ ਦਿਵਯ ਮਹਾਕੁੰਭ-2025 ਵਿੱਚ ਸ਼ਰਧਾਲੂਆਂ ਦੀ ਭਾਗੀਦਾਰੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਮਕਰ ਸੰਕ੍ਰਾਂਤੀ ਦੇ ਪਹਿਲੇ ਅੰਮ੍ਰਿਤ ਇਸ਼ਨਾਨ ‘ਤੇ, ਪ੍ਰਯਾਗਰਾਜ ਡਿਵੀਜ਼ਨ ਦੁਆਰਾ 101 ਮੇਲਾ ਸਪੈਸ਼ਲ ਟ੍ਰੇਨਾਂ ਦੇ ਸੰਚਾਲਨ ਨਾਲ 3.5 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ। ਇਸੇ ਪੈਟਰਨ ਦਾ ਅਨੁਸਰਨ ਕਰਦੇ ਹੋਏ, ਰੇਲਵੇ ਮੌਨੀ ਅਮਾਵਸਯ ਦੇ ਸਭ ਤੋਂ ਵੱਡੇ ਅੰਮ੍ਰਿਤ ਇਸ਼ਨਾਨ ਲਈ ਵਿਆਪਕ ਤਿਆਰੀਆਂ ਕਰ ਰਿਹਾ ਹੈ। ਮੇਲਾ ਅਥਾਰਿਟੀ ਦਾ ਅਨੁਮਾਨ ਹੈ ਕਿ ਇਸ ਦਿਨ 10 ਕਰੋੜ ਤੋਂ ਵੱਧ ਤੀਰਥ ਯਾਤਰੀ ਸੰਗਮ ਵਿੱਚ ਡੁਬਕੀ ਲਗਾਉਣਗੇ, ਜਿਨ੍ਹਾਂ ਵਿੱਚੋਂ, 10-20% ਲੋਕਾਂ ਦੇ ਟ੍ਰੇਨ ਤੋਂ ਆਉਣ ਦੀ ਉਮੀਦ ਹੈ। ਭਾਰਤੀ ਰੇਲਵੇ ਨੇ ਉਨ੍ਹਾਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਵਿਆਪਕ ਵਿਵਸਥਾ ਕੀਤੀ ਹੈ, ਜਿਸ ਵਿੱਚ ਰੰਗ-ਕੋਡ ਵਾਲੀਆਂ ਟਿਕਟਾਂ ਅਤੇ ਆਉਣ ਜਾਣ ਵਿੱਚ ਪਹੁੰਚਯੋਗਤਾ ਲਈ ਵਾਧੂ ਆਸਰਾ ਸਥਾਨ ਸ਼ਾਮਲ ਹਨ।
ਮੌਨੀ ਅਮਾਵਸਯ ‘ਤੇ ਪਵਿੱਤਰ ਇਸ਼ਨਾਨ ਦੀ ਸੁਵਿਧਾ ਲਈ ਭਾਰਤੀ ਰੇਲਵੇ ਨੇ ਵਿਆਪਕ ਤਿਆਰੀਆਂ ਕੀਤੀਆਂ ਹਨ। ਇਸ ਦਿਨ 150 ਤੋਂ ਵੱਧ ਮੇਲਾ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ, ਜਿਸ ਨਾਲ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਸੁਗਮ ਹੋ ਸਕੇਗੀ। ਇਨ੍ਹਾਂ ਵਿੱਚੋ ਜ਼ਿਆਦਾਤਰ ਟ੍ਰੇਨਾਂ ਪ੍ਰਯਾਗਰਾਜ ਜੰਕਸ਼ਨ ਤੋਂ ਚਲਣਗੀਆਂ, ਜਦਕਿ ਡਿਵੀਜ਼ਨ ਦੇ ਹੋਰ ਸਟੇਸ਼ਨਾਂ ਤੋਂ ਵੀ ਵੱਖ-ਵੱਖ ਦਿਸ਼ਾਵਾਂ ਵਿੱਚ ਸਪੈਸ਼ਲ ਟ੍ਰੇਨਾਂ ਚਲਣਗੀਆਂ।
ਨਿਯਮਿਤ ਰੇਲ ਸੇਵਾਵਾਂ ਵੀ ਆਪਣੇ ਨਿਰਧਾਰਿਤ ਸਮੇਂ ਦੇ ਅਨੁਸਾਰ ਚਲਣਗੀਆਂ। ਇੱਕ ਦਿਨ ਵਿੱਚ ਇੱਕ ਹੀ ਸਟੇਸ਼ਨ ਤੋਂ 150 ਤੋਂ ਵੱਧ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਆਪਣੇ ਆਪ ਵਿੱਚ ਇੱਕ ਰਿਕਾਰਡ ਹੋਵੇਗਾ। 2019 ਕੁੰਭ ਦੌਰਾਨ ਮੌਨੀ ਅਮਾਵਸਯ ‘ਤੇ ਕਰੀਬ 85 ਮੇਲਾ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ, ਜੋ ਪਹਿਲਾਂ ਚਲਾਈਆਂ ਗਈਆਂ ਸਪੈਸ਼ਲ ਟ੍ਰੇਨਾਂ ਤੋਂ 65 ਵੱਧ ਹਨ।
****
ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ
(Release ID: 2096054)
Visitor Counter : 11