ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਏਐੱਮਸੀ ਦੇ 651 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ


ਮੋਦੀ ਜੀ ਨੇ ਪ੍ਰਧਾਨ ਮੰਤਰੀ ਸੋਲਰ ਰੂਫ-ਟੌਪ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿੱਚ ਬਿਜਲੀ ਦੀ ਬਚਤ ਹੋਵੇਗੀ ਅਤੇ ਖਰਚ ਵੀ ਬਹੁਤ ਘੱਟ ਹੋ ਜਾਵੇਗਾ

ਅੱਜ, ਰਾਣੀਪ ਤੋਂ 350 ਤੋਂ ਵੱਧ ਸੋਸਾਇਟੀਆਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਦੇ ਲਈ ਬਾਵੜੀ ਨਿਰਮਾਣ ਦਾ ਕੰਮ ਸ਼ੁਰੂ ਹੋ ਰਿਹਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਮੇਸ਼ਾ 25 ਵਰ੍ਹੇ ਅੱਗੇ ਦੀ ਸੋਚ ਦੇ ਨਾਲ ਯੋਜਨਾਵਾਂ ਬਣਾਉਂਦੇ ਹਨ

ਬਾਵੜੀ ਨਿਰਮਾਣ ਅਤੇ ਸੋਲਰ ਰੂਫ-ਟੌਪ ਯੋਜਨਾ ਆਉਣ ਵਾਲੇ ਸਮੇਂ ਵਿੱਚ ਧਰਤੀ ਦੇ ਤਾਪਮਾਨ, ਜਲਵਾਯੂ ਪਰਿਵਰਤਨ ਅਤੇ ਪਾਣੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ

ਅਹਿਮਦਾਬਾਦ ਨਗਰ ਨਿਗਮ ਨੇ ਰਣਿਪ ਵਿੱਚ ਇੱਕ ਸੜਕ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਇਸ ਖੇਤਰ ਦਾ ਲੈਂਡਸਕੇਪ ਬਦਲ ਜਾਵੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਜੀ ਦਾ ਇਸ ਖੇਤਰ ਵਿੱਚ ਹੋਣ ਵਾਲੇ ਕਈ ਵਿਕਾਸ ਕਾਰਜਾਂ ਦੇ ਲਈ ਦਿਲੋਂ ਧੰਨਵਾਦ

Posted On: 23 JAN 2025 9:00PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਦੇ ਅਹਿਮਦਾਬਾਦ ਨਗਰ ਨਿਗਮ (ਏਐੱਮਸੀ) ਦੇ 651 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।

IMG_2273.JPG

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਰਾਣਿਪ ਦੇ ਵਸਨੀਕਾਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ। ਹੁਣ ਸੜਕ ਦੇ ਦੋਵੇਂ ਪਾਸੇ ਨਾਰਾਇਣਪੁਰਾ, ਵਾਡਜ, ਰਾਣਿਪ, ਚਾਂਦਲੋਡੀਆ ਅਤੇ ਘਾਟਲੋਡੀਆ ਦੇ ਲੋਕਾਂ ਲਈ ਅਮਯੂਜ਼ਮੈਂਟ ਪਾਰਕ ਅਤੇ ਬਜ਼ਾਰ ਸ਼ੁਰੂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਨਗਰ ਨਿਗਮ ਨੇ ਰਾਣਿਪ ਵਿੱਚ ਇੱਕ ਵੱਡੀ ਰਕਮ ਖਰਚ ਕਰਕੇ ਇੱਥੇ ਵੱਡੀ ਸੜਕ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਇਲਾਕੇ ਦਾ ਨਜ਼ਾਰਾ ਪੂਰੀ ਤਰ੍ਹਾਂ ਬਦਲ ਜਾਵੇਗਾ।

IMG_2278.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਖੇਤਰ ਦਾ ਪੂਰਾ ਵਿਕਾਸ ਵਰ੍ਹੇ 2029 ਤੋਂ ਪਹਿਲਾਂ ਪੂਰਾ ਕਰ ਲਿਆ। ਉਨ੍ਹਾਂ  ਨੇ ਕਿਹਾ ਕਿ ਅੱਜ ਇੱਥੇ ਚੈਨਪੁਰ ਅਤੇ ਡੀ ਕੈਬਿਨ ਵਿੱਚ ਵਰ੍ਹਿਆਂ ਤੋਂ ਲਟਕ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ, ਜਿਸ ਨਾਲ ਹੁਣ ਰਾਣਿਪ, ਨਵਾਂ ਰਾਣਿਪ, ਚੈਨਪੁਰ, ਡੀ ਕੈਬਿਨ ਦਰਮਿਆਨ ਦੂਰੀ ਬਹੁਤ ਘੱਟ ਹੋ ਜਾਵੇਗੀ। ਅੱਜ, ਰਾਣੀਪ ਤੋਂ 350 ਸੋਸਾਇਟੀਆਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਉਲਟੇ ਖੂਹ ਯਾਨੀ ਬਾਵੜੀ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਸ ਦੇ ਲਈ ਕਿਸੇ ਵੀ ਸੋਸਾਇਟੀ ਨੂੰ ਕੋਈ ਖਰਚਾ ਨਹੀਂ ਕਰਨਾ ਪਵੇਗਾ, ਸਗੋਂ ਕੇਂਦਰ, ਰਾਜ ਸਰਕਾਰ ਅਤੇ ਨਗਰ ਨਿਗਮ ਮਿਲ ਕੇ ਪਾਣੀ ਬਚਾਉਣ ਲਈ ਕੰਮ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਸੋਲਰ ਰੂਫ-ਟੌਪ ਯੋਜਨਾ ਸ਼ੁਰੂ ਕੀਤੀ ਹੈ, ਜੋ ਨਾ ਸਿਰਫ਼ ਬਿਜਲੀ ਦੀ ਬਚਤ ਕਰਦੀ ਹੈ ਬਲਕਿ ਖਰਚਿਆਂ ਨੂੰ ਵੀ ਬਹੁਤ ਹੱਦ ਤੱਕ ਘਟਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀਨਗਰ ਦੇ ਸਾਰੇ ਨਿਵਾਸੀਆਂ ਨੂੰ ਬਾਵੜੀ ਅਤੇ ਸੋਲਰ ਰੂਫ-ਟੌਪ ਯੋਜਨਾ ਨੂੰ ਅਪਣਾਉਣਾ ਚਾਹੀਦਾ ਹੈ।

IMG_2345.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਹਮੇਸ਼ਾ 25 ਵਰ੍ਹੇ ਅੱਗ ਦੀ ਸੋਚ ਨਾਲ ਯੋਜਨਾਵਾਂ ਬਣਾਉਂਦੇ ਹਨ। ਇਸ ਦੇ ਮੱਦੇਨਜਰ ਇਹ ਯੋਜਨਾ ਭਵਿੱਖ ਵਿੱਚ ਧਰਤੀ ਦੇ ਤਾਪਮਾਨ, ਜਲਵਾਯੂ ਪਰਿਵਰਤਨ ਅਤੇ ਪਾਣੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਉਨ੍ਹਾਂ  ਨੇ ਕਿਹਾ ਕਿ ਅੱਜ ਇੱਥੇ ਲੜਕੀਆਂ ਨੂੰ ਦੁੱਧ ਦੇਣ ਦੀ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਆਂਗਣਵਾੜੀਆਂ ਵਿੱਚ ਪੜ੍ਹ ਰਹੇ ਗ਼ਰੀਬ ਬੱਚਿਆਂ ਲਈ ਪੌਸ਼ਟਿਕ ਭੋਜਨ ਦਾ ਪ੍ਰਬੰਧ ਕਰਦੀ ਹੈ ਪਰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇੱਕ-ਇੱਕ ਆਂਗਣਵਾੜੀ ਨੂੰ ਗੋਦ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀਨਗਰ ਲੋਕ ਸਭਾ ਹਲਕੇ ਵਿੱਚ ਲਗਭਗ 30 ਪ੍ਰਤੀਸ਼ਤ ਆਂਗਣਵਾੜੀਆਂ ਨੂੰ ਲੋਕਾਂ ਨੇ ਗੋਦ ਲਿਆ ਹੈ ਅਤੇ ਉਹ ਇਸ ਯੋਜਨਾ ਦਾ ਖਰਚਾ ਚੁੱਕਣ ਲਈ ਸਹਿਮਤ ਹੋਏ ਹਨ।

IMG_9717.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਗਏ ਹਨ, ਜਿਨ੍ਹਾਂ ਦੇ ਲਈ ਅਸੀਂ ਸਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਯਾਗਰਾਜ ਵਿੱਚ ਚਲ ਰਿਹਾ ਕੁੰਭ ਆਪਣੇ ਆਪ ਵਿੱਚ ਵਿਲੱਖਣ ਹੈ ਅਤੇ ਇਹ ਮੌਕਾ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਸਿਰਫ ਇੱਕ ਵਾਰ ਹੀ ਆਉਂਦਾ ਹੈ। ਗ੍ਰਹਿ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲੇ, ਉਨ੍ਹਾਂ ਨੂੰ ਮਹਾਕੁੰਭ ​​ਜ਼ਰੂਰ ਜਾਣਾ ਚਾਹੀਦਾ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਮੇਲੇ ਵਿੱਚ ਜਾਣ ਦੀ ਖੁਸ਼ੀ ਅਤੇ ਰੋਮਾਂਚ ਦਾ ਅਨੁਭਵ ਕਰਨਾ ਚਾਹੀਦਾ ਹੈ।

 

*****

ਰਾਜ /ਵਿਵੇਕ /ਪ੍ਰਿਯਾਭਾਂਸ਼ੂ/ਪੰਕਜ


(Release ID: 2095850)