ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਮਾਮਲੇ ਮੰਤਰਾਲਾ 27 ਜਨਵਰੀ ਤੋਂ ਫਰਵਰੀ 2025 ਤੱਕ ਕਨਾਟ ਪਲੇਸ ,ਨਵੀਂ ਦਿੱਲੀ ਵਿੱਚ ਦੂਜਾ ਲੋਕ ਸੰਵਰਧਨ ਪਰਵ (Lok Samvardhan Parv) ਆਯੋਜਿਤ ਕਰੇਗਾ


ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਕਾਰੀਗਰਾਂ ਅਤੇ ਪਾਕ ਕਲਾ ਵਿੱਚ ਮਾਹਿਰ ਲੋਕ ਇਸ ਵਿੱਚ ਹਿੱਸਾ ਲੈਣਗੇ : ਸ਼ੁੱਕਰਵਾਰ ਤੋਂ ਐਤਵਾਰ ਤੱਕ ਸੱਭਿਆਚਾਰਕ ਸ਼ਾਮ ਆਯੋਜਿਤ ਕੀਤੀ ਜਾਵੇਗੀ

प्रविष्टि तिथि: 23 JAN 2025 3:20PM by PIB Chandigarh

ਜੁਲਾਈ 2024 ਵਿੱਚ ਆਯੋਜਿਤ ਲੋਕ ਸੰਵਰਧਨ ਪਰਵ ਦੀ ਸਫਲਤਾ ਤੋਂ ਬਾਅਦ ਘੱਟ ਗਿਣਤੀ ਮਾਮਲੇ ਮੰਤਰਾਲਾ ਹੁਣ 27 ਜਨਵਰੀ ਤੋਂ 2 ਫਰਵਰੀ 2025 ਤੱਕ ਨਵੀਂ ਦਿੱਲੀ ਵਿੱਚ ਬਾਬਾ ਖੜਕ ਸਿੰਘ ਮਾਰਗ ਕਨਾਟ ਪਲੇਸ ਸਥਿਤ ਸਟੇਟ ਐਮਪੋਰੀਆ ਕੰਪਲੈਕਸ ਵਿੱਚ ਇਸ ਦਾ ਦੂਸਰਾ ਸੰਸਕਰਣ ਆਯੋਜਿਤ ਕਰੇਗਾ।

ਇਸ ਆਯੋਜਨ ਵਿੱਚ ਦੇਸ਼ ਦੇ ਅਲੱਗ - ਅਲੱਗ ਹਿੱਸਿਆਂ ਤੋਂ 90 ਕਾਰੀਗਰ ਹਿੱਸਾ ਲੈਣਗੇ ਅਤੇ ਆਪਣੀਆਂ ਸ਼ਿਲਪ ਕਲਾ ਨਾਲ ਬਣੀਆਂ ਵਸਤੂਆਂ ਦਾ ਪ੍ਰਦਰਸ਼ਨ ਕਰਨਗੇ। ਇਸ ਵਿੱਚ ਮਹਾਰਾਸ਼ਟਰ ਤੋਂ ਅਜਰਕ ਪ੍ਰਿੰਟ ਸਾੜੀ ਦੁਪੱਟਾ, ਉੱਤਰ ਪ੍ਰਦੇਸ਼ ਤੋਂ ਬਨਾਰਸੀ ਬਰੋਕੇਡ, ਅਸਾਮ ਤੋਂ ਕੇਨ ਅਤੇ ਬੈਂਬੂ ਦੀਆਂ ਵਸਤਾਂ, ਕਰਨਾਟਕ ਤੋਂ ਚੱਨਪਟਨਾ ਖਿਡੌਣੇ ਅਤੇ ਗੁੱਡੀਆਂ, ਪੱਛਮ ਬੰਗਾਲ ਤੋਂ ਕਾਂਥਾ ਵਰਕ ਦੇ ਕੱਪੜੇ, ਕਸ਼ਮੀਰ ਤੋਂ ਸੋਜ਼ਨੀ ਕਢਾਈ ਵਾਲੇ ਕੱਪੜੇ, ਅਤੇ ਕਸ਼ਮੀਰ ਅਤੇ ਮਹਾਰਾਸ਼ਟਰ ਤੋਂ ਕੋਸਾ ਸਿਲਕ ਹੈਂਡਲੂਮ ਸਾੜੀ, ਆਂਧਰ ਪ੍ਰਦੇਸ਼ ਤੋਂ ਚਮੜੇ ਦੀ ਕਠਪੁਤਲੀ, ਬਿਹਾਰ ਤੋਂ ਮਟਕਾ ਸਿਲਕ ਸਾੜੀ, ਹਰਿਆਣਾ ਤੋਂ ਕਾਲੀਨ ਅਤੇ ਦਰੀ, ਦਿੱਲੀ ਤੋਂ ਸਮਰ ਆਦਿਵਾਸੀ ਗਹਿਣੇ, ਉੱਤਰ ਪ੍ਰਦੇਸ਼ ਤੋਂ ਲੱਕੜੀ ਦਾ ਸਮਾਨ ਅਤੇ ਜ਼ਰੀ ਨਾਲ ਲੈਸ ਕੱਪੜੇ (ਜ਼ਰਦੋਜੀ) ਸ਼ਾਮਲ ਹੋਣਗੇ। ਇਸ ਤੋਂ ਇਲਾਵਾ 16 ਪਾਕ ਕਲਾ ਮਾਹਿਰ ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਵਿਅਕਤੀਆਂ ਨੂੰ ਦੇਸ਼ ਦੇ ਵੱਖ-ਵੱਖ ਸੁਆਦਿਸ਼ਟ ਪਕਵਾਨਾਂ ਦਾ ਸੁਆਦ ਲੈਣ ਦਾ ਮੌਕਾ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ ਲਖਨਵੀ ਜ਼ਾਇਕਾ, ਗੁਜਰਾਤੀ ਰਸੋਈ, ਪਾਰਸੀ ਪਕਵਾਨ, ਪੰਜਾਬੀ ਤੜਕਾ, ਸਟ੍ਰੀਟ ਟ੍ਰੀਟਸ, ਨਵਾਬੀ ਦਾਅਵਤ, ਡਰਾਈ ਫਰੂਟ ਡਿਲਾਈਟਸ, ਫਿਊਜ਼ਨ ਫਲੇਵਰਜ਼ ਵਰਗੇ ਬਹੁਤ ਹੀ ਸੁਆਦਿਸ਼ਟ ਪਕਵਾਨ ਸ਼ਾਮਲ ਹੋਣਗੇ। ਪ੍ਰੋਗਰਾਮ ਵਿੱਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਘੱਟ ਗਿਣਤੀ ਭਾਈਚਾਰਿਆਂ ਦਾ ਅਮੀਰ ਸੱਭਿਆਚਾਰਕ ਵਿਰਸਾ ਝਲਕੇਗਾ।

 

ਲੋਕ ਸੰਵਰਧਨ ਪਰਵ ਘੱਟ ਗਿਣਤੀ ਮਾਮਲੇ ਮੰਤਰਾਲੇ ਦਾ ਸਮੂਹਿਕ ਵਿਕਾਸ ਪ੍ਰੋਗਰਾਮ ਹੈ, ਜਿਸ ਨਾਲ ਸਾਂਝੇ ਸੰਗਠਨਾਂ ਦੇ ਤਾਲਮੇਲ ਤੋਂ ਘੱਟ ਗਿਣਤੀ ਭਾਈਚਾਰੇ ਲਾਭ ਪ੍ਰਾਪਤ ਕਰਦੇ ਹਨ।

*********

ਐੱਸਐੱਸ/ਐੱਸਟੀਕੇ


(रिलीज़ आईडी: 2095818) आगंतुक पटल : 36
इस विज्ञप्ति को इन भाषाओं में पढ़ें: English , Urdu , हिन्दी