ਵਿੱਤ ਮੰਤਰਾਲਾ
azadi ka amrit mahotsav

ਸੀਬੀਡੀਟੀ ਨੇ ਨੌਨ-ਰੈਜੀਡੈਂਟ ਕਰੂਜ਼ ਸ਼ਿਪ ਆਪਰੇਟਰਾਂ ਲਈ ਅਨੁਮਾਨਿਤ ਟੈਕਸ ਪ੍ਰਣਾਲੀ ਨੂੰ ਲਾਗੂ ਕਰਨ ਲਈ ਸ਼ਰਤਾਂ ਨਿਰਧਾਰਿਤ ਕਰਨ ਲਈ ਇਨਕਮ ਟੈਕਸ ਨਿਯਮ, 1962 ਵਿੱਚ ਸੰਸ਼ੋਧਨ ਨੂੰ ਨੋਟੀਫਾਇਡ ਕੀਤਾ

Posted On: 22 JAN 2025 8:09PM by PIB Chandigarh

ਨਿਵੇਸ਼ ਅਤੇ ਰੋਜ਼ਗਾਰ ਨੂੰ ਪ੍ਰੋਤਸਾਹਨ ਦੇਣ ਦੇ ਤਰੀਕੇ ਵਜੋਂ, ਵਿੱਤ (ਕ੍ਰਮਵਾਰ 2) ਐਕਟ, 2024 ਹੋਰ ਵਿਸ਼ਿਆਂ ਦੇ ਨਾਲ-ਨਾਲ ਕਰੂਜ਼ ਜਹਾਜ਼ਾਂ ਦੇ ਸੰਚਾਲਨ ਦੇ ਕਾਰੋਬਾਰ ਵਿੱਚ ਲਗੇ ਨੌਨ-ਰੈਜੀਡੈਂਟ ਲਈ ਇੱਕ ਅਨੁਮਾਨਿਤ ਟੈਕਸ ਵਿਵਸਥਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ, ਕਰੂਜ਼ ਜਹਾਜ਼ਾਂ ਦੇ ਲੀਜ਼ ਰੈਂਟਲ ਨਾਲ ਕਿਸੇ ਵਿਦੇਸ਼ ਕੰਪਨੀ ਤੋਂ ਕਿਸੇ ਵੀ ਆਮਦਨ ਲਈ ਛੂਟ ਪ੍ਰਦਾਨ ਕੀਤੀ ਗਈ ਹੈ, ਜੋ ਸਬੰਧਿਤ ਕੰਪਨੀ ਤੋਂ ਪ੍ਰਾਪਤ ਹੁਦੀ ਹੈ, ਜੋ ਭਾਰਤ ਵਿੱਚ ਇਸ ਤਰ੍ਹਾਂ ਦੇ ਜਹਾਜ ਜਾਂ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ। ਇਸ ਅਨੁਮਾਨਿਤ ਟੈਕਸ ਵਿਵਸਥਾ ਨੂੰ ਲਾਗੂ ਕਰਨ ਦੀ ਯੋਗਤਾ ਨਿਰਧਾਰਿਤ ਸ਼ਰਤਾਂ ਦੇ ਅਧੀਨ ਹੈ।

ਕਰੂਜ਼ ਜਹਾਜ਼ਾਂ ਦੇ ਸੰਚਾਲਨ ਦੇ ਕਾਰੋਬਾਰ ਵਿੱਚ ਲਗੇ ਨੌਨ-ਰੈਜੀਡੈਂਟਲਈ ਜੋ ਸ਼ਰਤਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਪ੍ਰਾਵਧਾਨ ਹੈ ਕਿ ਅਜਿਹੇ ਗੈਰ-ਨਿਵਾਸੀ:-

  1. 200 ਤੋਂ ਅਧਿਕ ਯਾਤਰੀਆਂ ਦੀ ਵਹਿਨ ਸਮਰੱਥਾ ਜਾਂ 75 ਮੀਟਰ ਜਾਂ ਉਸ ਤੋਂ ਵੱਧ ਦੀ ਲੰਬਾਈ ਵਾਲੇ ਯਾਤਰੀ ਜਹਾਜ਼ ਨੂੰ ਛੁੱਟੀ ਅਤੇ ਮਨੋਰੰਜਨ ਉਦੇਸ਼ਾਂ ਲਈ ਸੰਚਾਲਿਤ ਕਰਨ ਅਤੇ ਯਾਤਰੀਆਂ ਲਈ ਉਚਿਤ ਭੋਜਨ ਅਤੇ ਕੈਬਿਨ ਸੁਵਿਧਾਵਾਂ ਉਪਲਬਧ ਹੋਣ;

  2. ਅਜਿਹੇ ਜਹਾਜ ਨੂੰ ਨਿਰਧਾਰਿਤ ਯਾਤਰਾ ਜਾਂ ਤਟ ਯਾਤਰਾ ‘ਤੇ ਸੰਚਾਲਿਤ ਕਰੋ, ਜੋ ਭਾਰਤ ਦੇ ਘੱਟ ਤੋਂ ਘੱਟ ਦੋ ਸਮੁੰਦਰੀ ਪੋਰਟਸ ਜਾਂ ਭਾਰਤ ਦੇ ਇੱਕ ਹੀ ਸਮੁੰਦਰੀ ਪੋਰਟ ਨੂੰ ਦੋ ਵਾਰ ਛੂਹਦੀ ਹੋਵੇ;

  3. ਅਜਿਹੇ ਜਹਾਜ਼ ਦਾ ਸੰਚਾਲਨ ਮੁੱਖ ਤੌਰ ‘ਤੇ ਯਾਤਰੀਆਂ ਨੂੰ ਲੈ ਜਾਣ ਲਈ ਕਰੋ ਨਾ ਕਿ ਮਾਲ ਢੋਣ ਲਈ; ਅਤੇ

  4. ਅਜਿਹੇ ਜਹਾਜ਼ ਨੂੰ ਟੂਰਿਜ਼ਮ ਮੰਤਰਾਲੇ ਜਾਂ ਸ਼ਿਪਿੰਗ ਮੰਤਰਾਲੇ ਵੱਲੋਂ ਜਾਰੀ ਪ੍ਰਕਿਰਿਆ ਅਤੇ ਦਿਸ਼ਾ-ਨਿਰਦੇਸ਼, ਜੇਕਰ ਕੋਈ ਹੋਵੇ, ਦੇ ਅਨੁਸਾਰ ਸੰਚਾਲਿਤ ਕਰੋ।

 ਸੀਬੀਡੀਟੀ ਨੋਟੀਫਿਕੇਸ਼ਨ ਨੰਬਰ 9/2025 ਮਿਤੀ 21.01.2025 https://egazette.gov.in/ ‘ਤੇ ਪ੍ਰਕਾਸ਼ਿਤ ਕੀਤੀ ਗਈ ਹੈ।

************

ਐੱਨਬੀ/ਕੇਐੱਮਐੱਨ


(Release ID: 2095734) Visitor Counter : 21


Read this release in: English , Urdu , Hindi