ਸੱਭਿਆਚਾਰ ਮੰਤਰਾਲਾ
azadi ka amrit mahotsav

ਮਹਾਕੁੰਭ-2025 ਵਿੱਚ ਨਮਾਮਿ ਗੰਗੇ ਅਤੇ ਖਾਦੀ ਇੰਡੀਆ ਪਵੇਲੀਅਨਜ਼ ਵਿੱਚ ਪਰਿਵਰਤਨਕਾਰੀ ਯਾਤਰਾਵਾਂ

Posted On: 18 JAN 2025 9:04PM by PIB Chandigarh

ਮਹਾਕੁੰਭ 2025 ਵਿੱਚ ਨਮਾਮਿ ਗੰਗੇ ਪਵੇਲੀਅਨ

ਮਹਾਕੁੰਭ 2025 ਵਿੱਚ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੁਆਰਾ ਸਥਾਪਿਤ ਨਮਾਮਿ ਗੰਗੇ ਪਵੇਲੀਅਨ, ਨਮਾਮਿ ਗੰਗੇ ਪ੍ਰੋਗਰਾਮ ‘ਤੇ ਕੇਂਦ੍ਰਿਤ ਇੱਕ ਸੂਚਨਾਤਮਕ ਪ੍ਰਦਰਸ਼ਨੀ ਪੇਸ਼ ਕਰਦਾ ਹੈ। ਇਹ ਪਹਿਲ ਗੰਗਾ ਨਦੀ ਦੀ ਸੰਭਾਲ ਅਤੇ ਮੁੜ ਸੁਰਜੀਤੀ ਲਈ ਟੈਕਨੋਲੋਜੀ, ਭਾਈਚਾਰਕ ਸ਼ਮੂਲੀਅਤ ਅਤੇ ਸਥਿਰਤਾ ਨੂੰ ਏਕੀਕ੍ਰਿਤ ਕਰਦੀ ਹੈ। ਨਮਾਮਿ ਗੰਗੇ ਪਵੇਲੀਅਨ ਸਥਾਨਕ ਭਾਈਚਾਰਿਆਂ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ ਇੱਕ ਮਹੱਤਵਪੂਰਨ ਈਕੋਸਿਸਟਮ ਨੂੰ ਸੁਰੱਖਿਅਤ ਕਰਨ ਵਿੱਚ ਪ੍ਰੋਗਰਾਮ ਦੇ ਪ੍ਰਯਾਸਾਂ ਨੂੰ ਉਜਾਗਰ ਕਰਦਾ ਹੈ। ਇਹ ਭਾਰਤ ਦੀ ਪਵਿੱਤਰ ਨਦੀਆਂ ਦੀ ਦੀਰਘਕਾਲੀ ਸੰਭਾਲ ਦੇ ਉਦੇਸ਼ ਨਾਲ ਰਣਨੀਤਕ ਕਾਰਜਾਂ ਨੂੰ ਸਮਝਣ ਦਾ ਅਵਸਰ ਪ੍ਰਦਾਨ ਕਰਦਾ ਹੈ।

 

 

ਭਗਵਾਨ ਸ਼ਿਵ ਦੀ ਰੇਤ ਕਲਾ ‘ਤੇ ਪ੍ਰਭਾਵਸ਼ਾਲੀ ਚਿੱਤਰਕਾਰੀ, ਜਿਸ ਵਿੱਚ ਇੱਕ ਪਾਸੇ ਸ਼ੁੱਧ ਜਲ ਅਤੇ ਦੂਸਰੇ ਪਾਸੇ ਪ੍ਰਦੂਸ਼ਿਤ ਜਲ ਦਾ ਚਿੱਤਰ ਬਣਾਇਆ ਗਿਆ ਹੈ, ਇਹ ਵਾਤਾਵਰਣ ਜ਼ਿੰਮੇਵਾਰੀ ਅਤੇ ਗੰਗਾ ਨਦੀ ਨੂੰ ਸਵੱਛ ਰੱਖਣ ਦਾ ਮਨਮੋਹਕ ਰੀਮਾਈਂਡਰ ਹੈ।

ਵਾਰਾਣਸੀ ਦੇ ਪ੍ਰਤਿਸ਼ਠਿਤ ਘਾਟਾਂ ਦਾ ਇੱਕ ਆਕਰਸ਼ਕ ਲਘੂ ਮਾਡਲ, ਜਿਸ ਵਿੱਚ ਨਦੀ ਦੇ ਕਿਨਾਰੇ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਦਾ ਗਹਿਰਾ ਵੇਰਵਾ ਦਿੱਤਾ ਗਿਆ ਹੈ।

 

  

ਨੈਸ਼ਨਲ ਬੁੱਕ ਟਰੱਸਟ (ਐੱਨਬੀਟੀ) ਰੀਡਿੰਗ ਕਾਰਨਰ, ਬੁੱਕ ਪ੍ਰੇਮੀਆਂ ਅਤੇ ਗੰਗਾ ਅਤੇ ਇਸ ਦੇ ਮਹੱਤਵ ਬਾਰੇ ਜਾਣਨ ਦੇ ਉਤਸ਼ਾਹੀ ਟੂਰਿਸਟਾਂ ਲਈ ਇੱਕ ਆਸ਼ਰਯ ਸਥਾਨ ਹੈ।

 


 

 

 

ਕੈਲਾਸ਼ ਪਰਬਤ ਦੇ ਉਪਰ ਭਗਵਾਨ ਸ਼ਿਵ ਦੀ ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾਉਂਦੀ ਪ੍ਰਤਿਮਾ ਅਤੇ ਹਿਮਾਲਿਆ ਦੀਆਂ ਬਨਸਪਤੀਆਂ ਦਾ ਜੀਵੰਤ ਪ੍ਰਦਰਸ਼ਨ ਦਰਸਾਇਆ ਗਿਆ ਹੈ।

 

 

ਗੰਗਾ ਨਦੀ ਦੀ ਡਾਲਫਿਨ ਦੀ ਪ੍ਰਤੀਕ੍ਰਿਤੀ, ਜਿਸ ਨੂੰ “ਗੰਗਾ ਦੇ ਟਾਈਗਰ” ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਸਥਾਨਕ ਜੰਗਲੀ ਜੀਵਨ ਨੂੰ ਪ੍ਰਦਰਸ਼ਿਤ ਕਰਦੇ ਹੋਏ ਪਵੇਲੀਅਨ ਵਿੱਚ ਮਾਣ ਨਾਲ ਖੜ੍ਹੀ ਹੈ।

 

 

ਗੰਗਾ ਨਦੀ ਦੀਆਂ ਵਿਭਿੰਨ ਮੱਛੀ ਪ੍ਰਜਾਤੀਆਂ ਨੂੰ ਵਿਦਿਅਕ ਉਦੇਸ਼ਾਂ ਅਤੇ ਸੰਭਾਲ ਦੇ ਪ੍ਰਯਾਸਾਂ ਲਈ ਪ੍ਰਦਰਸ਼ਿਤ ਕੀਤਾ ਗਿਆ।

 

ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ ਦੁਆਰਾ “ਜਲ ਹੀ ਜੀਵਨ ਹੈ” ਦਾ ਨਾਅਰਾ ਜਲ ਜੀਵਨ ਮਿਸ਼ਨ ਦੇ ਸਾਰ ਨੂੰ ਖੂਬਸੂਰਤੀ ਨਾਲ ਪ੍ਰਦਰਸ਼ਿਤ ਕਰਦਾ ਹੈ।

 

ਖਾਦੀ ਉਤਸਵ

ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਦੁਆਰਾ ਆਯੋਜਿਤ ਮਹਾਕੁੰਭ 2025 ਵਿੱਚ ਖਾਦੀ ਇੰਡੀਆ ਪਵੇਲੀਅਨ, ਖਾਦੀ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਥਾਨਕ ਸ਼ਿਲਪਕਾਰੀ, ਟੈਕਸਟਾਈਲ ਅਤੇ ਸਵਦੇਸ਼ੀ ਉਦਯੋਗਾਂ ਵਿੱਚ ਭਾਰਤ ਦੀ ਸਮ੍ਰਿੱਧ ਵਿਰਾਸਤ ਨੂੰ ਦਰਸਾਉਂਦਾ ਹੈ। ਪਵੇਲੀਅਨ ਪਰੰਪਰਾ, ਸਥਿਰਤਾ ਅਤੇ ਸ਼ਿਲਪ ਕੌਸ਼ਲ ਦੇ ਏਕੀਕਰਣ ਨੂੰ ਉਜਾਗਰ ਕਰਦਾ ਹੈ, ਜੋ ਏਕਤਾ ਨੂੰ ਹੁਲਾਰਾ ਦੇਣ ਅਤੇ ਸੱਭਿਆਚਾਰਕ ਕੀਮਤਾਂ ਨੂੰ ਸੰਭਾਲਣ ਲਈ ਖਾਦੀ ਦੀ ਭੂਮਿਕਾ ਬਾਰੇ ਗਹਿਣ ਜਾਣਕਾਰੀ ਪ੍ਰਦਾਨ ਕਰਦਾ ਹੈ। ਮਹਾਕੁੰਭ ਮੇਲੇ ਦੇ ਇਤਿਹਾਸਿਕ ਪਿਛੋਕੜ ਵਿੱਚ ਸਥਾਪਿਤ, ਇਹ ਸਥਾਨਕ ਉਦਯੋਗਾਂ ਅਤੇ ਟਿਕਾਊ ਪ੍ਰਥਾਵਾਂ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਉਜਾਗਰ ਕਰਦਾ ਹੈ।

 

 

 

 

ਪ੍ਰਯਾਗਰਾਜ ਵਿੱਚ ਖਾਦੀ ਉਤਸਵ ਪ੍ਰਦਰਸ਼ਨੀ ਵਿੱਚ ਖਾਦੀ ਦੇ ਪ੍ਰਤੀ ਭਾਰਤ ਦੇ ਪ੍ਰੇਮ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ‘ਵੋਕਲ ਫਾਰ ਲੋਕਲ’ ਪਹਿਲ ਦੇ ਤਹਿਤ ਇਸ ਪਰਿਵਰਤਨਕਾਰੀ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਗਿਆ।

 

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ (ਐੱਮਐੱਸਐੱਮਈ) ਦੁਆਰਾ ਆਯੋਜਿਤ ਖਾਦੀ ਉਤਸਵ ਪ੍ਰਦਰਸ਼ਨੀ ਵਿੱਚ ਪ੍ਰਵੇਸ਼ ਕਰਦੇ ਹੋਏ ਵਿਜ਼ਿਟਰ, ਸਥਾਨਕ ਸ਼ਿਲਪ ਕੌਸ਼ਲ ਅਤੇ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ।

 

 

 

 

 

ਖਾਦੀ-ਉਤਸਵ-2025 ਵਿੱਚ ਆਤਮਨਿਰਭਰ ਭਾਰਤ ਦੇ ਵਿਸ਼ੇ ਨੂੰ ਉਜਾਗਰ ਕਰਦੇ ਹੋਏ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਗਈ

 

 

ਖਾਦੀ ਉਤਸਵ ਵਿੱਚ ਇੱਕ ਦੁਕਾਨ ‘ਤੇ ਕੱਪੜਿਆਂ ਦਾ ਨਿਰੀਖਣ ਕਰਦੇ ਹੋਏ ਖਰੀਦਦਾਰਾਂ ਦਾ ਚਿੱਤਰ।

 

14 ਜਨਵਰੀ ਤੋਂ 26 ਫਰਵਰੀ ਤੱਕ ਭਾਰਤ ਦੀ ਪ੍ਰਾਚੀਨ ਵਿਰਾਸਤ ਅਤੇ ਟਿਕਾਊ, ਸਥਾਨਕ ਤੌਰ ‘ਤੇ ਨਿਰਮਿਤ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਪ੍ਰਤੀਬੱਧਤਾ ਦਾ ਸਨਮਾਨ ਕਰਨ ਲਈ ਸ਼ਾਮਲ ਹੋਣ। ਇਹ ਅਵਸਰ ਸਥਿਰਤਾ ਅਤੇ ਸੱਭਿਆਚਾਰਕ ਸੰਭਾਲ਼ ਨੂੰ ਬਣਾਏ ਰੱਖਦੇ ਹੋਏ ਸਥਾਨਕ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਰਾਸ਼ਟਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦਾ ਹੈ।

ਸੰਦਰਭ

  • ਸੂਚਨਾ ਅਤੇ ਜਨ ਸੰਪਰਕ ਵਿਭਾਗ (ਡੀਪੀਆਈਆਰ), ਉੱਤਰ ਪ੍ਰਦੇਸ਼ ਸਰਕਾਰ

 

  ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ-

 

***********

ਮਹਾਕੁੰਭ ਸੀਰੀਜ਼:18/ਵਿਸ਼ੇਸ਼ਤਾ

ਸੰਤੋਸ਼ ਕੁਮਾਰ/ਗੌਰੀ ਐੱਸ/ਵਤਸਲਾ ਸ੍ਰੀਵਾਸਤਵ


(Release ID: 2094468) Visitor Counter : 5