ਵਣਜ ਤੇ ਉਦਯੋਗ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦਘਾਟਨ ਕੀਤਾ: ਦਿੱਗਜ ਰਤਨ ਟਾਟਾ ਅਤੇ ਓਸਾਮੂ ਸੁਜ਼ੂਕੀ ਦੇ ਯੋਗਦਾਨ ਨੂੰ ਯਾਦ ਕੀਤਾ; ਕਿਹਾ – ਉਨ੍ਹਾਂ ਦੀ ਵਿਰਾਸਤ ਮੋਬਿਲਿਟੀ ਸੈਕਟਰ ਨੂੰ ਪ੍ਰੇਰਿਤ ਕਰੇਗੀ
ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦੁਨੀਆ ਦੀ ਦੂਸਰੀ ਸਭ ਤੋਂ ਬੜੀ ਆਟੋ ਪ੍ਰਦਰਸ਼ਨੀ ਹੈ, ਜੋ ਸੰਪੂਰਨ ਆਟੋ ਵੈਲਿਊ ਚੇਨ ਨੂੰ ਪ੍ਰਦਰਸ਼ਿਤ ਕਰਦੀ ਹੈ: ਸ਼੍ਰੀ ਗੋਇਲ
ਦਿੱਲੀ ਐੱਨਸੀਆਰ (Delhi NCR) ਵਿੱਚ ਤਿੰਨ ਸਥਾਨਾਂ ‘ਤੇ 2 ਲੱਖ ਵਰਗ ਮੀਟਰ ਖੇਤਰ ਵਿੱਚ ਭਾਰਤ ਮੋਬਿਲਿਟੀ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ: ਸ਼੍ਰੀ ਗੋਇਲ
ਐੱਮਆਈਸੀਈ (MICE) ਇਨਫ੍ਰਾਸਟ੍ਰਕਚਰ ਨੂੰ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਨਤੀਜੇ ਦਿਖ ਰਹੇ ਹਨ: ਸ਼੍ਰੀ ਗੋਇਲ
ਭਾਰਤ ਮੋਬਿਲਿਟੀ (Bharat Mobility) ਦੁਨੀਆ ਨੂੰ ਭਾਰਤ ਦੀ ਵਿਕਾਸ ਗਾਥਾ ਦਿਖਾ ਰਹੀ ਹੈ: ਸ਼੍ਰੀ ਗੋਇਲ
ਦੇਸ਼ ਦੇ ਆਟੋ ਉਦਯੋਗ ਵਿੱਚ ਹੁਣ ਇਨੋਵੇਸ਼ਨ ਅਤੇ ਸਥਿਰਤਾ ‘ਤੇ ਫੋਕਸ ਹੈ: ਸ਼੍ਰੀ ਗੋਇਲ
ਇਲੈਕਟ੍ਰਿਕ ਵਾਹਨ (Electric Vehicles) ਮੋਬਿਲਿਟੀ ਸੈਕਟਰ ਵਿੱਚ ਬਦਲਾਅ ਲਿਆ ਰਹੇ ਹਨ; ਪਹਿਲੀ ਵਾਰ ਆਟੋ ਖਰੀਦਦਾਰਾਂ ਨੂੰ ਇਲੈਕਟ੍ਰਿਕ ਵਾਹਨ (ਈਵੀਜ਼-EVs) ਖਰੀਦਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ: ਸ਼੍ਰੀ ਗੋਇਲ
Posted On:
17 JAN 2025 1:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਜਾਗਰੂਕ ਅਤੇ ਉਤਸ਼ਾਹੀ ਦਰਸ਼ਕਾਂ ਦੇ ਸਾਹਮਣੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਉਦਯੋਗ ਮਾਹਰ, ਮੋਬਿਲਿਟੀ ਸੈਕਟਰ ਨਾਲ ਜੁੜੇ ਪ੍ਰਤੀਨਿਧੀ, ਭਾਗੀਦਾਰ ਐਸੋਸੀਏਸ਼ਨਾਂ,, ਵਿਦੇਸ਼ੀ ਦੂਤਾਵਾਸਾਂ ਅਤੇ ਮਿਸ਼ਨਾਂ ਦੇ ਪ੍ਰਤੀਨਿਧੀ, ਸਰਕਾਰੀ ਅਧਿਕਾਰੀ, ਨੀਤੀ ਨਿਰਮਾਤਾ ਅਤੇ ਪ੍ਰੈੱਸ ਅਤੇ ਮੀਡੀਆ ਦੇ ਮੈਂਬਰ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਦਿੱਗਜ ਰਤਨ ਟਾਟਾ ਅਤੇ ਓਸਾਮੂ ਸੁਜ਼ੂਕੀ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਮੋਬਿਲਿਟੀ ਸੈਕਟਰ ਨੂੰ ਪ੍ਰੇਰਿਤ ਕਰੇਗੀ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦੇ ਉਦਘਾਟਨ ਦੇ ਅਵਸਰ ‘ਤੇ ਕਿਹਾ ਕਿ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦੁਨੀਆ ਦੀ ਦੂਸਰੀ ਸਭ ਤੋਂ ਬੜੀ ਆਟੋਮੋਟਿਵ ਐਕਸਪੋ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐਕਸਪੋ ਨੇ ਮੋਬਿਲਿਟੀ ਈਕੋਸਿਸਟਮ ਦੀ ਵੈਲਿਊ ਚੇਨ-ਆਟੋਮੋਬਾਈਲਸ ਤੋਂ ਲੈ ਕੇ ਆਟੋ ਨਾਲ ਜੁੜੇ ਕੰਪੋਨੈਂਟਸ ਨੂੰ ਇੱਕ ਹੀ ਜਗ੍ਹਾ ਲਿਆ ਦਿੱਤਾ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਅਗਲੇ ਸਾਲ ਤੱਕ ਇਹ ਐਕਸਪੋ ਦੁਨੀਆ ਦਾ ਸਭ ਤੋਂ ਬੜਾ ਆਟੋ ਸ਼ੋਅ ਬਣ ਜਾਵੇਗਾ ਅਤੇ ਦੁਨੀਆ ਦੇ ਲਈ ਆਟੋਮੋਬਾਈਲ ਸੈਕਟਰ ਦੇ ਲਈ ਵੰਨ ਸਟੌਪ ਡੈਸਟੀਨੇਸ਼ਨ ਦੇ ਰੂਪ ਵਿੱਚ ਵੀ ਉੱਭਰੇਗਾ।
ਸ਼੍ਰੀ ਗੋਇਲ ਨੇ ਸਹਿਯੋਗ ਅਤੇ ਇਨੋਵੇਸ਼ਨ ਦੇ ਲਈ ਇਸ ਐਕਸਪੋ ਨੂੰ ਇੱਕ ਗਤੀਸ਼ੀਲ ਮੰਚ (dynamic platform) ਬਣਾਉਣ ਵਿੱਚ ਮੋਬਿਲਿਟੀ ਸੈਕਟਰ ਦੇ ਗਲੋਬਲ ਲੀਡਰਸ, ਇਨੋਵੇਟਰਾਂ ਅਤੇ ਨੀਤੀ ਨਿਰਮਾਤਾਵਾਂ ਦਾ ਉਨਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਸੁਆਗਤ ਕੀਤਾ। ਇਹ ਐਕਸਪੋ ਆਲਮੀ ਭਾਗੀਦਾਰੀ ਦੇ ਲਈ ਕਾਰਜ ਕਰਨ ਦਾ ਸੱਦਾ ਦਿੰਦੀ ਹੈ, ਜੋ ਅੰਤਰਰਾਸ਼ਟਰੀ ਇਨਵੈਸਟਰਾਂ ਨੂੰ ਭਾਰਤ ਦੇ ਵਧਦੇ ਉਪਭੋਗਤਾ ਅਧਾਰ ਅਤੇ ਕਾਰੋਬਾਰ-ਅਨੁਕੂਲ ਈਕੋਸਿਸਟਮ ਦਾ ਲਾਭ ਉਠਾਉਣ ਦੇ ਲਈ ਸੱਦਾ ਦਿੰਦੀ ਹੈ। ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਇੱਕ ਇਤਿਹਾਸਿਕ ਆਯੋਜਨ ਹੋਣ ਦਾ ਵਾਅਦਾ ਕਰਦੀ ਹੈ, ਜਿਸ ਦਾ ਉਦੇਸ਼ ਸੰਪੂਰਨ ਮੋਬਿਲਿਟੀ ਵੈਲਿਊ ਚੇਨ ਨੂੰ ਇੱਕ ਹੀ ਥਾਂ ‘ਤੇ ਇਕਜੁੱਟ ਕਰਨਾ ਹੈ। ਇਹ ਐਕਸਪੋ 17 ਜਨਵਰੀ ਤੋਂ 22 ਜਨਵਰੀ 2025 ਤੱਕ ਤਿੰਨ ਪ੍ਰਤਿਸ਼ਠਿਤ ਸਥਲਾਂ – ਭਾਰਤ ਮੰਡਪਮ, ਨਵੀਂ ਦਿੱਲੀ; ਯਸ਼ੋਭੂਮੀ, ਦੁਆਰਕਾ ਅਤੇ ਇੰਡੀਆ ਐਕਸਪੋ ਸੈਂਟਰ ਐਂਡ ਮਾਰਟ, ਗ੍ਰੇਟਰ ਨੌਇਡਾ (Bharat Mandapam, New Delhi, Yashobhoomi, Dwarka and India Expo Centre & Mart, Greater Noida) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਭਾਰਤ ਵਿੱਚ ਪ੍ਰਮੁੱਖ ਮੀਟਿੰਗਸ, ਇਨਸੈਂਟਿਵਸ, ਕਾਨਫਰੰਸਿਜ਼ ਅਤੇ ਪ੍ਰਦਰਸ਼ਨੀਆਂ (ਐੱਮਆਈਸੀਈ-MICE) ਸਥਲਾਂ ਨੂੰ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਇਸ ਇਨਫ੍ਰਾਸਟ੍ਰਕਚਰ ਦੇ ਤੇਜ਼ ਵਿਕਾਸ ਤੋਂ ਲਾਭ ਉਠਾ ਰਿਹਾ ਹੈ। ਭਾਰਤ ਮੋਬਿਲਿਟੀ ਜੋ ਪਿਛਲੇ ਸਾਲ ਕੇਵਲ ਭਾਰਤ ਮੰਡਪਮ (Bharat Mandapam) ਵਿੱਚ ਆਯੋਜਿਤ ਹੋਈ ਸੀ, ਇਸ ਸਾਲ ਤਿੰਨ ਸਥਾਨਾਂ ‘ਤੇ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਯਸ਼ੋਭੂਮੀ (Yashobhoomi) ਅਤੇ ਇੰਡੀਆ ਐਕਸਪੋ ਸੈਂਟਰ ਐਂਡ ਮਾਰਟ,ਗ੍ਰੇਟਰ ਨੌਇਡਾ(India Expo Centre & Mart, Greater Noida) ਸ਼ਾਮਲ ਹਨ, ਜੋ 2 ਲੱਖ ਵਰਗ ਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ, “ਪੂਰਾ ਮੋਬਿਲਿਟੀ ਉਦਯੋਗ, ਪੂਰੀ ਸਰਕਾਰ ਅਤੇ ਪੂਰਾ ਰਾਸ਼ਟਰ ਇਸ ਐਕਸਪੋ ਦੇ ਲਈ ਇਕੱਠੇ ਆਏ ਹਨ।”
ਸ਼੍ਰੀ ਗੋਇਲ ਨੇ ਦੱਸਿਆ ਕਿ ਇਹ ਪ੍ਰਦਰਸਨੀ(Bharat Mobility 2025-ਭਾਰਤ ਮੋਬਿਲਿਟੀ 2025) ਦੁਨੀਆ ਦੇ ਸਾਹਮਣੇ ਭਾਰਤ ਦੀ ਮੋਬਿਲਿਟੀ ਦੀ ਵਿਕਾਸ ਗਾਥਾ ਪੇਸ਼ ਕਰਦੀ ਹੈ। ਇਸ ਨਾਲ ਦੇਸ਼ ਵਿੱਚ ਨਿਵੇਸ਼ ਵਧੇਗਾ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਆਟੋ ਉਦਯੋਗ ਆਤਮਨਿਰਭਰ ਭਾਰਤ(Atmanirbhar Bharat) ਅਤੇ ਮੇਕ ਇਨ ਇੰਡੀਆ (Make in India) ਦੇ ਪ੍ਰਤੀਕ ਦੇ ਰੂਪ ਵਿੱਚ ਉੱਭਰਿਆ ਹੈ ਅਤੇ ਸਟਾਰਟਅਪਸ (Startups) ਭੀ ਇਸ ਆਯੋਜਨ ਵਿੱਚ ਹਿੱਸਾ ਲੈ ਰਹੇ ਹਨ। ਸ਼੍ਰੀ ਗੋਇਲ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੋਬਿਲਿਟੀ ਸੈਕਟਰ 2047 ਤੱਕ ਵਿਕਸਿਤ ਭਾਰਤ (Viksit Bharat) ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਐਕਸਪੋ ਵਿੱਚ ਕੀਤੀ ਗਈ ਸਾਂਝੇਦਾਰੀ ਨਾਲ ਅਰਥਵਿਵਥਾ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਦੇ ਲਈ ਜੀਵਨ ਨਿਰਬਾਹ ਵਿੱਚ ਸੁਗਮਤਾ(Ease of Living) ਹੋਵੇਗੀ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਦੁਨੀਆ ਵਿੱਤ ਤਿੰਨ-ਪਹੀਆ ਵਾਹਨਾਂ ਅਤੇ ਟ੍ਰੈਕਟਰਾਂ ਦਾ ਸਭ ਤੋਂ ਬੜਾ ਨਿਰਮਾਤਾ ਬਣ ਗਿਆ ਹੈ ਅਤੇ ਦੁਨੀਆ ਵਿੱਚ ਦੋਪਹੀਆ ਬਜ਼ਾਰ ਦੇ ਰੂਪ ਵਿੱਚ ਭੀ ਸਿਖਰਲੇ ਸਥਾਨ ‘ਤੇ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਇਨੋਵੇਸ਼ਨ ਅਤੇ ਸਥਿਰਤਾ ਮੋਬਿਲਿਟੀ ਸੈਕਟਰ ਦਾ ਕੇਂਦਰ ਬਣ ਗਏ ਹਨ ਅਤੇ ਮੋਬਿਲਿਟੀ ਗਲੋਬਲ ਸਪਲਾਈ ਚੇਨਸ ਵਿੱਚ ਭਾਰਤ ਦੀ ਹਿੱਸੇਦਾਰੀ ਭੀ ਵਧ ਰਹੀ ਹੈ। ਭਾਰਤ ਦਾ ਮੋਬਿਲਿਟੀ ਸੈਕਟਰ ਲਾਗਤ-ਪ੍ਰਤੀਯੋਗੀ(cost-competitive) ਹੈ। ਇਹ ਉਤਪਾਦ ਦੀ ਗੁਣਵੱਤਾ ‘ਤੇ ਭੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਗੋਇਲ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਲੈਕਟ੍ਰਿਕ ਵਾਹਨ ਮੋਬਿਲਿਟੀ ਸੈਕਟਰ ਨੂੰ ਆਕਾਰ ਦੇ ਰਹੇ ਹਨ ਅਤੇ ਭਾਰਤ ਇਸ ਖੇਤਰ ਵਿੱਚ ਬਹੁਤ ਅੱਗੇ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਆਟੋਮੋਬਾਈਲ ਖਰੀਦਣ ਵਾਲੇ ਬਹੁਤ ਸਾਰੇ ਲੋਕ ਹਨ ਅਤੇ ਉਨ੍ਹਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਦੇ ਲਈ ਪ੍ਰੋਤਸਾਹਿਤ ਕਰਨ ਨਾਲ ਪੂਰੇ ਈਕੋਸਿਸਟਮ ਨੂੰ ਬਹੁਤ ਲਾਭ ਹੋਵੇਗਾ, ਜਿਸ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਵੇਗੀ ਅਤੇ ਵਿਦੇਸ਼ੀ ਮੁਦਰਾ ਦਾ ਪ੍ਰਵਾਹ ਵਧੇਗਾ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਸਰਕਾਰ ਬਜ਼ਾਰ ਵਿੱਚ ਬੈਟਰੀ ਟੈਕਨੋਲੋਜੀ ਅਤੇ ਬਿਹਤਰ ਵਾਹਨ ਡਿਜ਼ਾਈਨ ਵਿੱਚ ਸੁਧਾਰ ‘ਤੇ ਭੀ ਧਿਆਨ ਕੇਂਦ੍ਰਿਤ ਕਰ ਰਹੀ ਹੈ।
ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਉਦਯੋਗ ਸੰਚਾਲਿਤ ਅਤੇ ਸਰਕਾਰ ਸਮਰਥਿਤ ਪਹਿਲ ਹੈ। ਇਸ ਦਾ ਤਾਲਮੇਲ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਇੰਡੀਆ (ਈਈਪੀਸੀ ਇੰਡੀਆ-EEPC India) ਦੁਆਰਾ ਵਿਭਿੰਨ ਉਦਯੋਗ ਸੰਸਥਾਵਾਂ ਅਤੇ ਐੱਸਆਈਏਐੱਮ, ਏਸੀਐੱਮਏ, ਆਈਈਐੱਸਏ, ਏਟੀਐੱਮਏ, ਆਈਐੱਸਏ, ਨੈਸਕੌਮ, ਆਈਸੀਈਐੱਮਏ, ਏਆਈਸੀਐੱਮਏ, ਐੱਮਆਰਏਆਈ, ਆਈਟੀਪੀਓ, ਇਨਵੈਸਟ ਇੰਡੀਆ, ਆਈਬੀਈਐੱਫ, ਸੀਆਈਆਈ, ਯਸ਼ੋਭੂਮੀ ਅਤੇ ਆਈਈਐੱਮਐੱਲ (SIAM, ACMA, IESA, ATMA, ISA, NASSCOM, ICEMA, AICMA, MRAI, ITPO, Invest India, IBEF, CII, Yashobhoomi and IEML) ਜਿਹੇ ਸਾਂਝੇਦਾਰ ਸੰਗਠਨਾਂ ਦੇ ਸੰਯੁਕਤ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
***
ਏਡੀ/ਏਐੱਮ
(Release ID: 2094059)
Visitor Counter : 21