ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਸਕੱਤਰ ਨੇ ਮਹਾਕੁੰਭ-2025 ਵਿੱਚ ਮੰਤਰਾਲੇ ਦੇ ‘ਦਿਵਯ, ਸ਼ਾਨਦਾਰ ਅਤੇ ਡਿਜੀਟਲ’ ਮੰਡਪ ਦਾ ਉਦਘਾਟਨ ਕੀਤਾ
ਮੰਡਪ ਦੇ ਮੁੱਖ ਆਕਰਸ਼ਣਾਂ ਵਿੱਚ ਸੰਵਿਧਾਨ ਟਚ-ਸਕ੍ਰੀਨ ਫਲਿਪਬੁੱਕ, ਟਿਊਲਿਪ ਬ੍ਰਾਂਡ ਪਹਿਲ ਦੇ ਇਲਾਵਾ ਮੰਤਰਾਲੇ ਦੀਆਂ ਪ੍ਰਮੁੱਖ ਸਮਾਜਿਕ-ਆਰਥਿਕ ਭਲਾਈ ਯੋਜਨਾਵਾਂ ਦਾ ਪ੍ਰਚਾਰ ਸ਼ਾਮਲ ਹੈ
प्रविष्टि तिथि:
16 JAN 2025 11:56AM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ (ਐੱਸਜੇਐਂਡਈ) ਦੁਆਰਾ ਮਹਾਕੁੰਭ-2025 ਵਿੱਚ ਸਥਾਪਿਤ ਮੰਡਪ ਦਾ ਉਦਘਾਟਨ 15 ਜਨਵਰੀ, 2025 ਨੂੰ ਨਾਗ ਵਾਸੁਕੀ, ਸੈਕਟਰ 07, ਕੈਲਾਸ਼ਪੁਰੀ ਮਾਰਗ, (ਪਸ਼ਚਿਮੀ ਪਟਰੀ), ਪ੍ਰਯਾਗਰਾਜ ਵਿੱਚ ਸ਼੍ਰੀ ਅਮਿਤ ਯਾਦਵ, ਸਕੱਤਰ (ਐੱਸਜੇਐਂਡਈ) ਦੁਆਰਾ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਰਸਮੀ ਤੌਰ ‘ਤੇ ਦੀਪ (ਦੀਵਾ) ਰੌਸ਼ਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਅਮਿਤ ਕੁਮਾਰ ਘੋਸ਼, ਐਡੀਸ਼ਨਲ ਸਕੱਤਰ, ਅਤੇ ਮੰਤਰਾਲੇ ਦੇ ਅਧੀਨ ਸਬੰਧ ਨਿਗਮਾਂ ਐੱਨਐੱਸਐੱਫਡੀਸੀ ਅਤੇ ਐੱਨਬੀਸੀਐੱਫਡੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜਨ ਸਹਿਗਲ ਵੀ ਸ਼ਾਮਲ ਸੀ।
ਆਪਣੇ ਦੌਰੇ ਦੌਰਾਨ, ਸ਼੍ਰੀ ਅਮਿਤ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਚੁਣੌਤੀਆਂ, ਲਾਭਾਂ ਅਤੇ ਅਨੁਭਵਾਂ ਨੂੰ ਸਮਝਿਆ। ਮੰਤਰਾਲੇ ਦੀਆਂ ਯੋਜਨਾਵਾਂ ਨਾਲ ਲਾਭਵੰਦ ਹੋਣ ਵਾਲੇ ਕਾਰੀਗਰਾਂ ਨੇ ਆਪਣੀ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ, ਜੋ ਟਿਊਲਿਪ (ਪਰੰਪਰਾਗਤ ਕਾਰੀਗਰ ਉੱਥਾਨ ਆਜੀਵਿਕਾ ਪ੍ਰੋਗਰਾਮ) ਬ੍ਰਾਂਡ ਜਿਹੀਆਂ ਪਹਿਲਕਦਮੀਆਂ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਮਹਾਕੁੰਭ-2025 ਵਿੱਚ ਮੰਤਰਾਲੇ ਦੀ ਭਾਗੀਦਾਰੀ ਇਸ ਦੀਆਂ ਪ੍ਰਮੁੱਖ ਯੋਜਨਾਵਾਂ ਅਤੇ ਪਹਿਲਕਦਮੀਆਂ ਦੇ ਮਾਧਿਅਮ ਨਾਲ ਸਮਾਜਿਕ ਉੱਥਾਨ ਨੂੰ ਪ੍ਰੋਤਸਾਹਨ ਦੇਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਮੰਡਪ ਨੂੰ ‘ਦਿਵਯ, ਸ਼ਾਨਦਾਰ ਅਤੇ ਡਿਜੀਟਲ’ ਥੀਮ ਦੇ ਆਸ-ਪਾਸ ਡਿਜ਼ਾਈਨ ਕੀਤਾ ਗਿਆ ਹੈ, ਜੋ ਪਰੰਪਰਾਗਤ ਕਦਰਾਂ-ਕੀਮਤਾਂ ਦੇ ਨਾਲ ਆਧੁਨਿਕ ਤਕਨੀਕ ਨੂੰ ਏਕੀਕ੍ਰਿਤ ਕਰਨ ਵਿੱਚ ਮੰਤਰਾਲੇ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਮੰਡਪ ਵਿੱਚ ਕਈ ਪ੍ਰਮੁੱਖ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੰਚਿਤ ਇਕਾਈ ਸਮੂਹ ਅਤੇ ਵਰਗਾਂ ਦੀ ਆਰਥਿਕ ਸਹਾਇਤਾ ਯੋਜਨਾ (ਵਿਸ਼ਵਾਸ) ਸ਼ਾਮਲ ਹੈ, ਜੋ ਵੰਚਿਤਾਂ ਸਮੂਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਅਤੇ ਸਮਾਜਿਕ-ਆਰਥਿਕ ਤੌਰ ‘ਤੇ ਵੰਚਿਤ ਲੋਕਾਂ ਦੇ ਲਈ ਕੌਸ਼ਲ ਵਿਕਾਸ ‘ਤੇ ਕੇਂਦ੍ਰਿਤ ਪੀਐੱਮ-ਦਕਸ਼ ਯੋਜਨਾ। ਸੀਨੀਅਰ ਨਾਗਰਿਕ ਭਲਾਈ ਯੋਜਨਾ, ਨਸ਼ਾ ਮੁਕਤ ਭਾਰਤ ਅਭਿਯਾਨ ਅਤੇ ਨਮਸਤੇ ਯੋਜਨਾ ਸਹਿਤ ਹੋਰ ਯੋਜਨਾਵਾਂ ਵਿਭਿੰਨ ਗਤੀਵਿਧੀਆਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਸੈਲਾਨੀਆਂ ਦਰਮਿਆਨ ਜਾਗਰੂਕਤਾ ਫੈਲਾ ਰਹੀਆਂ ਹਨ।

ਮੰਡਪ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸੰਵਿਧਾਨ ਟਚ-ਸਕ੍ਰੀਨ ਫਲਿਪਬੁੱਕ ਸ਼ਾਮਲ ਹੈ, ਜੋ ਸੈਲਾਨੀਆਂ ਨੂੰ ਭਾਰਤੀ ਸੰਵਿਧਾਨ ਬਾਰੇ ਸਿੱਖਿਅਤ ਕਰਦੀ ਹੈ ਅਤੇ ਇੱਕ ਆਕਰਸ਼ਕ ਅਨੁਭਵ ਦੇ ਲਈ ਏਆਈ-ਸਮਰੱਥ ਸੁਵਿਧਾਵਾਂ ਦੇ ਨਾਲ ਇੱਕ ਡਿਜੀਟਲ ਸੈਲਫੀ ਪੁਆਇੰਟ ਹੈ। ਮੰਡਪ ਦਾ ਇੱਕ ਹੋਰ ਪ੍ਰਮੁੱਖ ਆਕਰਸ਼ਣ ਟਿਊਲਿਪ ਬ੍ਰਾਂਡ ਪਹਿਲ ਹੈ, ਜਿਸ ਦੇ ਤਹਿਤ ਲਾਭਾਰਥੀ ਕਾਰੀਗਰਾਂ ਨੂੰ ਪਹਿਲ ਦੇ ਤਹਿਤ ਸਟਾਲ ਅਲਾਟ ਕੀਤੇ ਗਏ ਹਨ, ਜਿੱਥੇ ਉਹ ਆਪਣੇ ਹੈਂਡਕ੍ਰਾਫਟੇਡ ਉਤਪਾਦਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕਰ ਸਕਦੇ ਹਨ। ਇਹ ਪ੍ਰੋਗਰਾਮ ਮੰਤਰਾਲੇ ਦੀਆਂ ਵਿਭਿੰਨ ਯੋਜਨਾਵਾਂ ਦੇ ਮਾਧਿਅਮ ਨਾਲ ਪਰੰਪਰਾਗਤ ਕਾਰੀਗਰਾਂ ਨੂੰ ਆਰਥਿਕ ਸਮਾਵੇਸ਼ਨ ਦੇ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਦਾ ਉੱਥਾਨ ਕਰਦਾ ਹੈ।

ਐਲਿਮਕੋ (ਆਰਟੀਫਿਸ਼ੀਅਲ ਲਿੰਬਮ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦਾ ਸਟਾਲ ਬਹੁਤ ਧਿਆਨ ਆਕਰਸ਼ਿਤ ਕਰ ਰਿਹਾ ਹੈ, ਜਿੱਥੇ ਸੀਨੀਅਰ ਨਾਗਰਿਕਾਂ ਨੂੰ ਸਹਾਇਕ ਉਪਕਰਣਾਂ ਦੀ ਮੁਫਤ ਵੰਡ ਦੇ ਲਈ ਟੋਕਨ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਸੀਨੀਅਰ ਨਾਗਰਿਕਾਂ ਅਤੇ ਦਿਵਯਾਂਗ ਵਿਅਕਤੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਮੰਤਰਾਲੇ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਦੈਨਿਕ ਸੱਭਿਆਚਾਰਕ ਪ੍ਰੋਗਰਾਮ, ਜੀਵੰਤ ਪ੍ਰਦਰਸ਼ਨ, ਪੈਨਲ ਚਰਚਾ, ਸੰਗੀਤ ਸ਼ੋਅ ਅਤੇ ਡਿਜੀਟਲ ਪ੍ਰਦਰਸ਼ਨੀਆਂ ਮੰਡਪ ਵਿੱਚ ਇੱਕ ਗਤੀਸ਼ੀਲ ਅਤੇ ਸੂਚਨਾਤਮਕ ਪਹਿਲੂ ਜੋੜਦੇ ਹਨ, ਜੋ ਇਸ ਨੂੰ ਸੈਲਾਨੀਆਂ ਦੇ ਲਈ ਇੱਕ ਸਮ੍ਰਿੱਧ ਅਨੁਭਵ ਬਣਾਉਂਦੇ ਹਨ। ਮੰਡਪ ਵਿੱਚ ਪ੍ਰਵੇਸ਼ ਮੁਫਤ ਹੈ, ਜੋ ਜ਼ਿਆਦਾਤਰ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਦਾ ਹੈ।

ਮਹਾਕੁੰਭ-2025 ਵਿੱਚ ਮੰਤਰਾਲੇ ਦੀ ਭਾਗੀਦਾਰੀ ਵਿਵਿਧ ਦਰਸ਼ਕਾਂ ਦਰਮਿਆਨ ਆਪਣੀਆਂ ਯੋਜਨਾਵਾਂ ਨੂੰ ਪ੍ਰੋਤਸਾਹਨ ਦੇਣ ਦੀ ਇਸ ਦੀ ਨਵੀਂ ਭਾਵਨਾ ਨੂੰ ਦਰਸਾਉਂਦੀ ਹੈ। ਭਾਰਤ ਅਤੇ ਵਿਦੇਸ਼ ਤੋਂ ਤੀਰਥਯਾਤਰੀਆਂ ਦੀ ਆਮਦ ਦੇ ਨਾਲ, ਇਹ ਮੰਡਪ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਦੇ ਲਈ ਮੰਤਰਾਲੇ ਦੇ ਸਮਰਪਣ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।
ਮੰਤਰਾਲੇ ਦੇ ਮੰਡਪ ਵਿੱਚ ਗਤੀਵਿਧੀਆਂ ਦਾ ਲਾਈਵ-ਸਟ੍ਰੀਮ ਲਿੰਕ:
*****
ਵੀਐੱਮ
(रिलीज़ आईडी: 2093476)
आगंतुक पटल : 56