ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪਿਛਲੇ ਨੌਂ ਵਰ੍ਹਿਆਂ ਵਿੱਚ, ਸਟਾਰਟਅਪ ਇੰਡੀਆ (StartUpIndia) ਦੇ ਪਰਿਵਰਤਨਕਾਰੀ ਪ੍ਰੋਗਰਾਮ ਨੇ ਅਣਗਿਣਤ ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ, ਉਨ੍ਹਾਂ ਦੇ ਅਭਿਨਵ ਵਿਚਾਰਾਂ ਨੂੰ ਸਫ਼ਲ ਸਟਾਰਟਅਪ ਵਿੱਚ ਬਦਲਿਆ ਹੈ: ਪ੍ਰਧਾਨ ਮੰਤਰੀ


ਸਰਕਾਰ ਦੇ ਸਟਾਰਟਅਪਸ ਦੇ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ: ਪ੍ਰਧਾਨ ਮੰਤਰੀ

ਸਟਾਰਟਅਪ ਇੰਡੀਆ (StartUpIndia) ਦੀ ਇਹ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਦੇ ਲਈ ਤਿਆਰ ਹੈ: ਪ੍ਰਧਾਨ ਮੰਤਰੀ

Posted On: 16 JAN 2025 1:39PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਟਾਰਟਅਪ ਇੰਡੀਆ (StartUpIndia ਦੇ ਨੌਂ  ਵਰ੍ਹੇ ਪੂਰੇ ਹੋਣ ਤੇ ਇਸ ਦੀ ਸਫ਼ਲਤਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਨੌਂ  ਵਰ੍ਹਿਆਂ ਵਿੱਚ ਇਸ ਪਰਿਵਰਤਨਕਾਰੀ  ਪ੍ਰੋਗਰਾਮ ਨੇ ਅਣਗਿਣਤ  ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਉਨ੍ਹਾਂ ਦੇ ਅਭਿਨਵ ਵਿਚਾਰਾਂ ਨੂੰ ਸਫ਼ਲ ਸਟਾਰਟਅਪਸ (StartUps) ਵਿੱਚ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ-ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਅਸੀਂ ਸਟਾਰਟਅਪਸ ਦੇ ਸੱਭਿਆਚਾਰ (culture of StartUps) ਨੂੰ ਹੁਲਾਰਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।" ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਬਾਤ ਤੇ ਜ਼ੋਰ ਦਿੱਤਾ ਕਿ ਸਟਾਰਟਅਪ ਇੰਡੀਆ(StartUpIndia) ਦੀ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਕਿਹਾ, ਮੈਂ ਸਟਾਰਟਅਪ ਜਗਤ ਦੇ ਹਰ ਯੁਵਾ ਨੂੰ ਵਧਾਈ ਦਿੰਦਾ ਹਾਂ ਅਤੇ ਅਧਿਕ ਤੋਂ ਅਧਿਕ  ਨੌਜਵਾਨਾਂ ਨੂੰ ਇਸ ਨੂੰ ਅਪਣਾਉਣ ਦੀ ਤਾਕੀਦ ਕਰਦਾ ਹਾਂ। ਮੈਂ ਭਰੋਸਾ ਦਿੰਦਾ ਹਾਂ ਕਿ ਆਪ (ਤੁਸੀਂ) ਨਿਰਾਸ਼ ਨਹੀਂ ਹੋਵੋਗੇ!"

ਪ੍ਰਧਾਨ ਮੰਤਰੀ ਨੇ ਐਕਸ (Xਤੇ ਪੋਸਟ ਕੀਤਾ:

"ਅੱਜ, ਅਸੀਂ ਸਟਾਰਟਅਪ ਇੰਡੀਆ ਦੇ ਨੌਂ ਵਰ੍ਹੇ (#9YearsOfStartupIndia) ਮਨਾ ਰਹੇ ਹਾਂ, ਜੋ ਇੱਕ ਅਹਿਮ ਪਹਿਲ ਹੈ ਜਿਸ ਨੇ ਇਨੋਵੇਸ਼ਨ, ਉੱਦਮਸ਼ੀਲਤਾ ਅਤੇ ਵਿਕਾਸ ਨੂੰ ਮੁੜਪਰਿਭਾਸ਼ਿਤ ਕੀਤਾ ਹੈ। ਇਹ ਪ੍ਰੋਗਰਾਮ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਇਹ ਯੁਵਾ ਸਸ਼ਕਤੀਕਰਣ ਦਾ ਸ਼ਕਤੀਸ਼ਾਲੀ ਉਪਾਅ ਬਣ ਕੇ ਉੱਭਰਿਆ ਹੈ। ਪਿਛਲੇ ਨੌਂ  ਵਰ੍ਹਿਆਂ ਵਿੱਚ ਇਸ ਪਰਿਵਰਤਨਕਾਰੀ ਪ੍ਰੋਗਰਾਮ ਨੇ ਅਣਗਿਣਤ  ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਉਨ੍ਹਾਂ ਦੇ ਅਭਿਨਵ ਵਿਚਾਰਾਂ ਨੂੰ ਸਫ਼ਲ ਸਟਾਰਟਅਪਸ (StartUps) ਵਿੱਚ ਬਦਲ ਦਿੱਤਾ ਹੈ।"

" ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਅਸੀਂ ਸਟਾਰਟਅਪਸ ਦੇ ਸੱਭਿਆਚਾਰ (culture of StartUps) ਨੂੰ ਪ੍ਰੋਤਸਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਸਾਡੀ ਨੀਤੀਆਂ ਨੇ ਕਾਰੋਬਾਰੀ ਸੁਗਮਤਾ (‘Ease of Doing Business’), ਸੰਸਾਧਨਾਂ ਦੀ ਬਿਹਤਰ ਪਹੁੰਚ ਅਤੇ ਸਭ ਤੋਂ ਮਹੱਤਵਪੂਰਨ ਕਿ ਹਰ ਅਵਸਰ ਤੇ ਸਟਾਰਟਅਪਸ ਉੱਦਮੀਆਂ ਦੀ ਸਹਾਇਤਾ ਤੇ ਧਿਆਨ ਕੇਂਦ੍ਰਿਕ ਕੀਤਾ ਹੈ। ਅਸੀਂ ਸਰਗਰਮੀ ਨਾਲ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਸੈਂਟਰਾਂ ਨੂੰ ਹੁਲਾਰਾ ਦੇ  ਰਹੇ ਹਾਂ ਤਾਕਿ ਸਾਡੇ ਨੌਜਵਾਨ ਕਾਰਜ 'ਤੇ ਜੋਖਮ ਉਠਾਉਣ ਵਾਲੇ ਬਣਨ। ਮੈਂ ਵਿਅਕਤੀਗਤ ਤੌਰ 'ਤੇ ਉੱਭਰਦੇ ਸਟਾਰਟਅਪਸ (StartUps) ਦੇ ਨਾਲ ਨਿਯਮਿਤ ਤੌਰ 'ਤੇ ਗੱਲਬਾਤ ਕਰਦਾ ਰਿਹਾ ਹਾਂ।"

 

 

 "ਸਟਾਰਟਅਪ ਇੰਡੀਆ (StartUpIndia) ਦੀ ਇਹ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਦੇ ਲਈ ਤਿਆਰ ਹੈ। ਇਸ ਦੀ ਯਾਤਰਾ ਦੇ ਇਸ ਪੜਾਅ 'ਤੇ ਅਸੀਂ ਉੱਦਮੀ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ  ਲਈ ਆਪਣੀ ਪ੍ਰਤੀਬੱਧਤਾ ਦੀ ਮੁੜ-ਪੁਸ਼ਟੀ ਕਰਦੇ ਹਾਂ ਜੋ ਹਰ ਸੁਪਨੇ ਨੂੰ ਖੰਭ ਦੇ ਕੇ ਆਤਮਨਿਰਭਰ ਭਾਰਤ (Aatmanirbhar Bharat) ਵਿੱਚ ਯੋਗਦਾਨ ਦੇ ਰਿਹਾ ਹੈ। ਮੈਂ ਸਟਾਰਟਅਪ ਦੀ ਦੁਨੀਆ (StartUp world) ਦੇ ਹਰ ਯੁਵਾ ਨੂੰ ਵਧਾਈ ਦਿੰਦਾ ਹਾਂ ਅਤੇ ਅਧਿਕ ਤੋਂ ਅਧਿਕ  ਨੌਜਵਾਨਾਂ ਨੂੰ ਇਸ ਨੂੰ ਅੱਗੇ ਵਧਾਉਣ ਦੀ ਤਾਕੀਦ ਕਰਦਾ ਹਾਂ। ਮੈਂ ਭਰੋਸਾ ਦਿੰਦਾ ਹਾਂ ਕਿ ਤੁਸੀਂ  ਨਿਰਾਸ਼ ਨਹੀਂ ਹੋਵੋਗੇ!"

 

***

ਐੱਮਜੇਪੀਐੱਸ/ਵੀਜੇ


(Release ID: 2093446) Visitor Counter : 5