ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਵੀਡੀਓ ਸੰਦੇਸ਼ ਰਾਹੀਂ ਨੌਰਥ-ਈਸਟ ਹਿੱਲ ਰੀਜ਼ਨ ਲਈ ਆਈਸੀਏਆਰ ਰਿਸਰਚ ਕੰਪਲੈਕਸ ਦੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ

Posted On: 09 JAN 2025 9:26PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਮਤੀ ਦ੍ਰੌਪਦੀ ਮੁਰਮੂ ਨੇ ਅੱਜ (9 ਜਨਵਰੀ, 2025) ਇੱਕ ਵੀਡੀਓ ਸੰਦੇਸ਼ ਰਾਹੀਂ ਮੇਘਾਲਿਆ ਦੇ ਉਮੀਅਮ ਵਿੱਚ ਸਥਿਤ ਨੌਰਥ-ਈਸਟ ਹਿੱਲ ਰੀਜ਼ਨ ਲਈ ਆਈਸੀਏਆਰ ਰਿਸਰਚ ਕੰਪਲੈਕਸ ਦੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ। 

ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੁਦਰਤ ਦੁਆਰਾ ਕਈ ਤਰ੍ਹਾਂ ਦੇ ਆਸ਼ੀਰਵਾਦ ਪ੍ਰਾਪਤ ਹੋਣ ਤੋਂ ਬਾਅਦ ਨੌਰਥ-ਈਸਟ ਰੀਜ਼ਨ ਨੂੰ ਖੇਤੀਬਾੜੀ ਵਿੱਚ ਵੀ ਅਨੋਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਇਸ ਦੀ ਲੱਗਭਗ 70 ਪ੍ਰਤੀਸ਼ਤ ਆਬਾਦੀ ਲਈ ਆਜੀਵਿਕਾ ਦਾ ਸਰੋਤ ਹੈ। ਉਹ ਇਹ ਜਾਣ ਕੇ ਖੁਸ਼ ਹੋਏ ਕਿ ਆਈਸੀਏਆਰ ਰਿਸਰਚ ਕੰਪਲੈਕਸ, ਉਮੀਅਮ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਖੇਤਰ ਦੀਆਂ ਖੇਤੀਬਾੜੀ-ਜਲਵਾਯੂ ਸਥਿਤੀਆਂ ਦੇ ਅਨੁਕੂਲ 100 ਤੋਂ ਵਧ ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਇਸ ਨਾਲ ਸੂਰਾਂ ਦੀਆਂ ਨਸਲਾਂ, ਮੁਰਗੀਆਂ ਦੀਆਂ ਕਿਸਮਾਂ ਅਤੇ ਹਲਦੀ ਦੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਵੀ ਮਦਦ ਕੀਤੀ ਹੈ। 

ਝੋਨੇ, ਮੱਕੀ ਅਤੇ ਬਾਗਬਾਨੀ ਫਸਲਾਂ ਦੀਆਂ ਉੱਚ-ਉਪਜ ਵਾਲੀਆਂ ਅਤੇ ਜਲਵਾਯੂ ਅਨੁਕੂਲ ਕਿਸਮਾਂ ਨੂੰ ਪੇਸ਼ ਕਰਕੇ, ਇੰਸਟੀਟਿਊਟ ਨੇ ਫੂਡ ਸੁਰੱਖਿਆ ਅਤੇ ਪੇਂਡੂ ਆਜੀਵਿਕਾ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ। ਪਿਛਲੇ ਦੱਸ ਵਰ੍ਹਿਆਂ ਵਿੱਚ ਖੇਤਰ ਵਿੱਚ ਫੂਡ ਗ੍ਰੇਨ ਅਤੇ ਬਾਗਵਾਨੀ ਫਸਲਾਂ ਦੇ ਉਤਪਾਦਨ ਕ੍ਰਮਵਾਰ: 30 ਪ੍ਰਤੀਸ਼ਤ ਅਤੇ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਬਾਗਵਾਨੀ, ਪਸ਼ੁਧਨ ਅਤੇ ਮੱਛੀ ਪਾਲਣ ਵਰਗੇ ਸਾਰੇ ਖੇਤੀਬਾੜੀ ਨਾਲ ਸਬੰਧਿਤ ਖੇਤਰਾਂ ਵਿੱਚ ਖੇਤੀਬਾੜੀ-ਅਧਾਰਿਤ ਉੱਦਮਾਂ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਆਜੀਵਿਕਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਖੇਤੀਬਾੜੀ ਵਿੱਚ ਬਣਾਏ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਉੱਤਰ- ਪੂਰਬ ਵਿੱਚ ਖੇਤੀਬਾੜੀ ਉੱਦਮੀਆਂ ਵਿੱਚ 25 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ ਹੈ, ਜਿਨ੍ਹਾਂ ਵਿੱਚ ਫੁੱਲਾਂ ਦੀ ਖੇਤੀ, ਜੈਵਿਕ ਖੇਤੀ ਅਤੇ ਸਥਾਨਕ ਉਪਜ ਦੇ ਮੁੱਲ ਵਾਧੇ ਵਰਗੇਂ ਕਈ ਨੌਜਵਾਨ-ਸੰਚਾਲਿਤ ਉੱਦਮ ਸ਼ਾਮਲ ਹਨ।

ਉੱਤਰ-ਪੂਰਬ ਖੇਤਰ ਦੀਆਂ ਕਬਾਇਲੀ ਖੇਤੀ ਪ੍ਰਣਾਲੀਆਂ, ਜਿਵੇਂ ਕਿ ਘਰੇਲੂ ਖੇਤੀ ਅਤੇ ਟੇਰੇਸਡ ਖੇਤੀ, ਜੋ ਟਿਕਾਊ ਅਤੇ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਅਭਿਆਸਾਂ ਦਾ ਇੱਕ ਮਾਡਲ ਹਨ, ਨੂੰ ਉਜਾਗਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਹ ਕੁਦਰਤੀ ਅਤੇ ਜੈਵਿਕ ਹਨ, ਉਨ੍ਹਾਂ ਵਿੱਚ ਇਨਪੁਟ ਦੀ ਘੱਟ ਮੰਗ ਹੈ ਅਤੇ ਉਹ ਜਲਵਾਯੂ ਪਰਿਵਰਤਨ ਦੇ ਪ੍ਰਤੀ ਜ਼ਿਕਰਯੋਗ ਅਨੁਕੂਲਤਾ ਪ੍ਰਦਾਨ ਕਰਦੇ ਹਨ। ਉਹ ਦੁਨਿਆ ਭਰ ਵਿੱਚ ਆਧੁਨਿਕ ਖੇਤੀਬਾੜੀ ਲਈ ਵਡਮੁੱਲੇ ਸਬਕ ਪੇਸ਼ ਕਰਦੇ ਹਨ। ਉਨ੍ਹਾਂ ਨੇ ਵਿਗਿਆਨੀਆਂ ਨੂੰ ਖੇਤਰ ਦੀਆਂ ਵਿਲੱਖਣ ਫਸਲਾਂ,ਪਸ਼ੂਧਨ ਅਤੇ ਜੈਵ ਵਿਭਿੰਨਤਾ ਨਾਲ ਜੁੜੇ ਸਵਦੇਸ਼ੀ ਅਤੇ ਪਰੰਪਰਾਗਤ ਗਿਆਨ ਦੇ ਦਸਤਾਵੇਜ਼ੀਕਰਨ ਅਤੇ ਪ੍ਰਮਾਣਿਕਤਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਰਮਪਲਾਜ਼ਮ ਸਰੋਤ ਦਾ ਸੰਭਾਲ ਭਵਿੱਖ ਦੀਆਂ ਪੀੜ੍ਹੀਆਂ ਲਈ ਖੇਤਰ ਦੀ ਸਮ੍ਰਿੱਧ ਵਿਰਾਸਤ ਦੀ ਰੱਖਿਆ ਕਰਨ ਅਤੇ ਖੇਤੀਬਾੜੀ ਸਥਿਰਤਾ ਨੂੰ ਸੁਨਿਸ਼ਚਿਤ ਕਰਨ ਲਈ ਮਹੱਤਵਪੂਰਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜੈਵ ਵਿਭਿੰਨਤਾ ਅਤੇ ਸਵਦੇਸ਼ੀ ਮੁਹਾਰਤ ਦੀ ਆਪਣੀ ਸਮ੍ਰਿੱਧੀ ਨਾਲ ਉੱਤਰ-ਪੂਰਬੀ ਖੇਤਰ ਉਦਾਹਰਣ ਪੇਸ਼ ਕਰਨ ਦੇ ਲਈ ਤਿਆਰ ਹਨ। ਆਈਸੀਏਆਰ ਰਿਸਰਚ ਕੰਪਲੈਕਸ, ਉਮੀਅਮ ਸਥਾਨਕ ਗਿਆਨ ਨੂੰ ਆਧੁਨਿਕ ਟੈਕਨੋਲੋਜੀ ਉਪਕਰਣਾਂ ਨਾਲ ਜੋੜਣ ਵਿੱਚ ਮਦਦ ਕਰ ਸਕਦਾ ਹੈ। ਇਹ ਖੇਤਰ ਇਹ ਦਰਸਾਉਂਦਾ ਹੈ ਕਿ ਅਸੀਂ ਭਾਰਤ ਦੇ ਹੋਰ ਈਕੇ-ਸੈਨਸਟੀਵਿਟੀ ਜ਼ੋਨਾਂ ਵਿੱਚ ਇਸ ਤਰ੍ਹਾਂ ਦੇ ਤਰੀਕਾਂ ਨੂੰ ਕਿਵੇਂ ਦੁਹਰਾ ਸਕਦੇ ਹਾਂ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨਾਲ ਇਸ ਮੌਕੇ ਦਾ ਲਾਭ ਚੁੱਕਣ ਅਤੇ ਟੈਕਨੋਲੋਜੀ-ਸੰਚਾਲਿਤ, ਈਕੋਲੌਜੀਕਲੀ ਅਧਾਰਿਤ ਖੇਤੀਬਾੜੀ ਪੁਨਰ-ਉਥਾਨ ਲਈ ਹੱਥ ਮਿਲਾਉਣ ਦੀ ਅਪੀਲ ਕੀਤੀ।

ਰਾਸ਼ਟਰਪਤੀ ਨੇ ਉੱਤਰ-ਪੂਰਬ ਹਿੱਲ ਰੀਜ਼ਨ ਲਈ ਆਈਸੀਏਆਰ ਰਿਸਰਚ ਕੰਪਲੈਕਸ ਦੀ 50 ਵਰ੍ਹਿਆਂ ਦੀ ਵਿਲੱਖਣ ਸੇਵਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲ ਦਿੱਤਾ ਅਤੇ ਉੱਤਰ-ਪੂਰਬ ਦੇ ਲੋਕਾਂ ਨੂੰ ਸਸ਼ਕਤ ਬਣਾਇਆ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਉੱਤਰ-ਪੂਰਬ ਹਿੱਲ ਰਿਜ਼ਨ ਵਿੱਚ ਕੀਤੀ ਗਈ ਪ੍ਰਗਤੀ ਅੱਗੇ ਦੇ ਇਨੋਵੇਸ਼ਨ ਅਤੇ ਸਹਿਯੋਗ ਨੂੰ ਪ੍ਰੇਰਿਤ ਕਰੇਗਾ, ਜਿਸ ਨਾਲ ਇਸ ਖੇਤਰ ਵਿੱਚ ਖੇਤੀ ਲਈ ਸਮ੍ਰਿੱਧ ਭਵਿੱਖ ਸੁਨਿਸ਼ਚਿਤ ਹੋਵੇਗਾ। 

ਰਾਸ਼ਟਰਪਤੀ ਦਾ ਅੱਜ ਮੇਘਾਲਿਆ ਦੇ ਉਮੀਅਮ ਸਥਿਤ ਉੱਤਰ-ਪੂਰਬ ਹਿੱਲ ਰੀਜ਼ਨ ਲਈ ਆਈਸੀਏਆਰ ਰਿਸਰਚ ਕੰਪਲੈਕਸ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ, ਪਰ ਖਰਾਬ ਮੌਸਮ ਦੇ ਕਾਰਨ ਦੌਰਾ ਰੱਦ ਕੀਤਾ ਗਿਆ।

 

************

ਐੱਮਜੇਪੀਐੱਸ/ਐੱਸਆਰ


(Release ID: 2093363) Visitor Counter : 23