ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਕੱਲ੍ਹ ਜੈਪੁਰ, ਰਾਜਸਥਾਨ ਵਿੱਚ ਕੰਪੋਜ਼ਿਟ ਰੀਜ਼ਨਲ ਸੈਂਟਰ ਦੇ ਸਥਾਈ ਭਵਨ ਦੇ ਨੀਂਹ ਪੱਥਰ ਰੱਖਣ ਅਤੇ ਅਸਥਾਈ ਕੈਂਪਸ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ
Posted On:
14 JAN 2025 6:14PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇ ਤਹਿਤ ਦਿਵਯਾਂਗਜਨਾਂ ਦੇ ਕੌਸ਼ਲ ਵਿਕਾਸ, ਪੁਨਰਵਾਸ ਅਤੇ ਸਸ਼ਕਤੀਕਰਣ ਦੇ ਲਈ ਕੰਪੋਜ਼ਿਟ ਰੀਜ਼ਨਲ ਸੈਂਟਰ (ਸੀਆਰਸੀ) ਆਪਣੇ ਸਥਾਈ ਭਵਨ ਦੇ ਨੀਂਹ ਪੱਥਰ ਰੱਖਣ ਅਤੇ ਆਪਣੇ ਅਸਥਾਈ ਕੈਂਪਸ ਦੇ ਉਦਘਾਟਨ ਦੇ ਨਾਲ ਇੱਕ ਮਹੱਤਵਪੂਰਨ ਉਪਲਬਧੀ ਪ੍ਰਾਪਤ ਕਰਨ ਲਈ ਤਿਆਰ ਹੈ। ਕੰਪੋਜ਼ਿਟ ਰੀਜ਼ਨਲ ਸੈਂਟਰ, ਜੈਪੁਰ ਦੀ ਸਥਾਪਨਾ ਨਾਲ ਰਾਜਸਥਾਨ ਅਤੇ ਉਸ ਦੇ ਗੁਆਂਢੀ ਖੇਤਰਾਂ, ਜਿਸ ਵਿੱਚ ਦੂਰ-ਦੁਰਾਡੇ ਦੇ ਜ਼ਿਲ੍ਹੇ ਵੀ ਸ਼ਾਮਲ ਹਨ, ਵਿੱਚ ਰਹਿਣ ਵਾਲੇ ਦਿਵਯਾਂਗਜਨਾਂ ਅਤੇ ਹੋਰ ਲਾਭਾਰਥੀਆਂ ਦੀਆਂ ਪੁਨਰਵਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਮਾਰਗ ਪੱਧਰਾ ਹੋਵੇਗਾ।
15 ਜਨਵਰੀ 2025 ਨੂੰ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਦੀ ਮਾਣਯੋਗ ਸ਼ਿਰਕਤ ਨਾਲ ਇਸ ਪ੍ਰੋਗਰਾਮ ਦੀ ਸ਼ੋਭਾ ਵਧੇਗੀ। ਇਸ ਮੌਕੇ ‘ਤੇ ਮੌਜੂਦ ਹੋਰ ਪਤਵੰਤਿਆਂ ਵਿੱਚ ਰਾਜਸਥਾਨ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਮੰਤਰੀ ਸ਼੍ਰੀ ਅਵਿਨਾਸ਼ ਗਹਿਲੋਤ, ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਦਿਵਯਾਂਗ ਵਿਅਕਤੀਆਂ ਲਈ ਇੱਕ ਹੀ ਸਥਾਨ ‘ਤੇ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਲਈ ਸਬੰਧਿਤ ਰਾਸ਼ਟਰੀ ਸੰਸਥਾਨਾਂ ਦੇ ਆਊਟਰੀਚ ਕੇਂਦਰਾਂ ਦੇ ਰੂਪ ਵਿੱਚ ਵਿਭਿੰਨ ਰਾਜਾਂ ਵਿੱਚ ਕੰਪੋਜ਼ਿਟ ਰੀਜ਼ਨਲ ਸੈਂਟਰ ਵਰ੍ਹੇ 2000 ਵਿੱਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਦਾ ਉਦੇਸ਼ ਪ੍ਰਭਾਵੀ ਸੇਵਾ ਵੰਡ ਲਈ ਸੀਮਤ ਸੰਸਾਧਨਾਂ ਅਤੇ ਜਨਸ਼ਕਤੀ ਦੇ ਉਪਯੋਗ ਨੂੰ ਅਨੁਕੂਲਿਤ ਕਰਨਾ ਹੈ।
ਕੰਪੋਜ਼ਿਟ ਰੀਜ਼ਨਲ ਸੈਂਟਰ ਦੇ ਉਦੇਸ਼ :
-
ਸਾਰੀਆਂ ਸ਼੍ਰੇਣੀਆਂ ਦੇ ਦਿਵਯਾਂਗਜਨਾਂ ਨੂੰ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨਾ।
-
ਪੁਨਰਵਾਸ ਪੇਸ਼ੇਵਰਾਂ, ਵਰਕਰਸ ਅਤੇ ਸਹਾਇਕ ਕਰਮਚਾਰੀਆਂ ਨੂੰ ਟ੍ਰੇਂਡ ਕਰਨਾ।
-
ਦਿਵਯਾਂਗਜਨਾਂ ਲਈ ਸਿੱਖਿਆ ਅਤੇ ਕੌਸ਼ਲ ਵਿਕਾਸ ਪ੍ਰੋਗਰਾਮ ਲਾਗੂ ਕਰਨਾ।
-
ਦਿਵਯਾਂਗਜਨਾਂ ਦੇ ਅਧਿਕਾਰਾਂ ਅਤੇ ਜ਼ਰੂਰਤਾਂ ਬਾਰੇ ਮਾਪਿਆਂ ਅਤੇ ਭਾਈਚਾਰਿਆਂ ਦਰਮਿਆਨ ਜਾਗਰੂਕਤਾ ਨੂੰ ਹੁਲਾਰਾ ਦੇਣਾ।
ਇਹ ਪਹਿਲ ਸਮਾਵੇਸ਼ੀ ਸਮਾਜ ਨੂੰ ਹੁਲਾਰਾ ਦੇਣ ਅਤੇ ਦਿਵਯਾਂਗਜਨਾਂ ਨੂੰ ਸੁਲਭ ਸੰਸਾਧਨਾਂ, ਕੌਸ਼ਲ ਅਤੇ ਮੌਕਿਆਂ ਦੇ ਨਾਲ ਸਸ਼ਕਤ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
*****
ਵੀਐੱਮ
(Release ID: 2093127)
Visitor Counter : 26