ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਪੀਐੱਮ-ਸੂਰਯ ਘਰ: ਮੁਫਤ ਬਿਜਲੀ ਯੋਜਨਾ ਦੇ ਤਹਿਤ ਵਿਭਿੰਨ ਕੰਪੋਨੈਂਟਸ ਦੇ ਲਾਗੂਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ
Posted On:
14 JAN 2025 12:55PM by PIB Chandigarh
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਪੀਐੱਮ-ਸੂਰਯ ਘਰ: ਮੁਫਤ ਬਿਜਲੀ ਯੋਜਨਾ ਦੇ ਤਹਿਤ ਨਵਿਆਉਣਯੋਗ ਊਰਜਾ ਸੇਵਾ ਕੰਪਨੀ (ਆਰਈਐੱਸਸੀਓ) ਮਾਡਲ/ਯੂਟਿਲਿਟੀ ਲੈਡ ਐਗਰੀਗੇਸ਼ਨ ਮਾਡਲਸ ਲਈ ‘ਭੁਗਤਾਨ ਸੁਰੱਖਿਆ ਵਿਧੀ’ ਅਤੇ ਕੇਂਦਰੀ ਵਿੱਤੀ ਸਹਾਇਤਾ’ ਕੰਪੋਨੈਂਟ ਦੇ ਲਾਗੂਕਰਨ ਲਈ ਯੋਜਨਾ ਦਿਸ਼ਾ-ਨਿਰਦੇਸ਼ ਨੋਟੀਫਾਈਡ ਕੀਤੇ ਹਨ।
ਇਹ ਯੋਜਨਾ ਉਪਭੋਗਤਾਵਾਂ ਲਈ ਛੱਤਾਂ ‘ਤੇ ਸੋਲਰ ਪਲਾਂਟਾਂ ਦੀ ਸਥਾਪਨਾ ਲਈ ਦੋ ਵਿਕਲਪਿਤ ਲਾਗੂਕਰਨ ਮਾਡਲ ਦਿੰਦੀ ਹੈ: ਨਵਿਆਉਣਯੋਗ ਊਰਜਾ ਸੇਵਾ ਕੰਪਨੀ ਮਾਡਲ, ਜਿੱਥੇ ਤੀਸਰੇ ਪੱਖ ਦੀਆਂ ਸੰਸਥਾਵਾਂ ਛੱਤਾਂ ‘ਤੇ ਸੋਲਰ ਐਨਰਜੀ ਪਲਾਂਟਾਂ ਦੀ ਸਥਾਪਨਾ ਵਿੱਚ ਨਿਵੇਸ਼ ਕਰਦੀਆਂ ਹਨ, ਜਿਸ ਨਾਲ ਉਪਭੋਗਤਾਵਾਂ ਨੂੰ ਬਿਨਾ ਕਿਸੇ ਅਗ੍ਰਿਮ ਲਾਗਤ ਦਿੱਤੇ ਕੇਵਲ ਖਪਤ ਕੀਤੀ ਗਈ ਬਿਜਲੀ ਲਈ ਭੁਗਤਾਨ ਕਰਨਾ ਪੈਂਦਾ ਹੈ। ਯੂਟਿਲਿਟੀ-ਲੈਡ ਐਗਰੀਗੇਸ਼ਨ (ਯੂਐੱਲਏ) ਮਾਡਲ, ਜਿੱਥੇ ਡਿਸਕੌਮ ਜਾਂ ਰਾਜ ਦੁਆਰਾ ਮਨੋਨੀਤ ਸੰਸਥਾਵਾਂ ਵਿਅਕਤੀਗਤ ਰਿਹਾਇਸ਼ੀ ਸੈਕਟਰ ਦੇ ਘਰਾਂ ਦੀਆਂ ਛੱਤਾਂ ‘ਤੇ ਸੋਲਰ ਪਲਾਂਟ ਪ੍ਰੋਜੈਕਟਸ ਸਥਾਪਿਤ ਕਰਨਗੀਆਂ।
ਇਸ ਯੋਜਨਾ ਦੇ ਤਹਿਤ, ਰਿਹਾਇਸ਼ੀ ਖੇਤਰ ਵਿੱਚ ਨਵਿਆਉਣਯੋਗ ਊਰਜਾ ਸੇਵਾ ਕੰਪਨੀ- ਅਧਾਰਿਤ ਗ੍ਰਿੱਡ-ਕਨੈਕਟਿਡ ਰੂਫਟੌਪ ਸੋਲਰ ਮਾਡਲਾਂ ਵਿੱਚ ਨਿਵੇਸ਼ ਨੂੰ ਜੋਖਮ ਮੁਕਤ ਕਰਨ ਲਈ ਭੁਗਤਾਨ ਸੁਰੱਖਿਆ ਵਿਧੀ (ਪੀਐੱਸਐੱਮ) ਦੇ ਲਈ 100 ਕਰੋੜ ਰੁਪਏ ਦਾ ਫੰਡ ਨਿਰਧਾਰਿਤ ਕੀਤਾ ਗਿਆ ਹੈ, ਜਿਸ ਨੂੰ ਮੰਤਰਾਲੇ ਦੀ ਮਨਜ਼ੂਰੀ ਦੇ ਬਾਅਦ ਹੋਰ ਗ੍ਰਾਂਟਾਂ, ਫੰਡਾਂ ਅਤੇ ਸਰੋਤਿਆਂ ਰਾਹੀਂ ਪੂਰਕ ਕੀਤਾ ਜਾ ਸਕਦਾ ਹੈ।
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਦਿਸ਼ਾ-ਨਿਰਦੇਸ਼ ਰਾਸ਼ਟਰੀ ਪੋਰਟਲ (https://www.pmsuryaghar.gov.in/) ਦੇ ਮਾਧਿਅਮ ਨਾਲ ਉਪਭੋਗਤਾਵਾਂ ਦੁਆਰਾ ਕੀਤੇ ਜਾਣ ਵਾਲੇ ਲਾਗੂਕਰਨ ਦੇ ਮੌਜੂਦਾ ਤਰੀਕੇ (ਕੈਪੈਕਸ ਮੋਡ) ਤੋਂ ਇਲਾਵਾ ਹਨ, ਅਤੇ ਇਹ ਵਿਕਲਪਿਕ ਮਾਡਲ ਯੋਜਨਾ ਦੇ ਰਾਸ਼ਟਰੀ ਪੋਰਟਲ-ਅਧਾਰਿਤ ਲਾਗੂਕਰਨ ਦੇ ਪੂਰਕ ਹੋਣਗੇ।
ਯੋਜਨਾ ਦੇ ਦਿਸ਼ਾ-ਨਿਰਦੇਸ਼ ਇੱਥੇ ਦੇਖੇ ਜਾ ਸਕਦੇ ਹਨ
************
ਨਵੀਨ ਸ੍ਰੀਜੀਤ
(Release ID: 2092829)
Visitor Counter : 5