ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਹੈਦਰਾਬਾਦ ਵਿੱਚ ਗੈਰ-ਸੰਚਾਰੀ ਬਿਮਾਰੀਆਂ ‘ਤੇ ਨੈਸ਼ਨਲ ਵਰਕਸ਼ਾਪ ਦਾ ਆਯੋਜਨ ਕੀਤਾ
ਕੇਂਦਰੀ ਸਿਹਤ ਸਕੱਤਰ ਨੇ ਗੈਰ-ਸੰਚਾਰੀ ਬਿਮਾਰੀਆਂ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਅੰਤਰ-ਖੇਤਰੀ ਸਹਿਯੋਗ, ਉੱਨਤ ਖੋਜ ਅਤੇ ਇਨੋਵੇਟਵ ਉਪਾਵਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
“ਇਹ ਨੈਸ਼ਨਲ ਵਰਕਸ਼ਾਪ ਸਰਕਾਰ ਦੇ ‘ਸਵਸਥ ਭਾਰਤ’ ਦੇ ਟੀਚੇ ਦੇ ਅਨੁਰੂਪ ਹੈ ਜਿਸ ਵਿੱਚ ਗੁਣਵੱਤਾਪੂਰਣ ਸਿਹਤ ਸੇਵਾਵਾਂ ਤੱਕ ਸਾਰਿਆਂ ਦੀ ਪਹੁੰਚ ਅਤੇ ਗੈਰ-ਸੰਚਾਰੀ ਬਿਮਾਰੀਆਂ ਨਾਲ ਹੋਣ ਵਾਲੀ ਸਮੇਂ ਤੋਂ ਪਹਿਲਾਂ ਮੌਤ ਦਰ ਵਿੱਚ ਕਮੀ ਲਿਆਉਣ ‘ਤੇ ਜ਼ੋਰ ਦਿੱਤਾ ਗਿਆ ਹੈ”
Posted On:
10 JAN 2025 10:03AM by PIB Chandigarh
ਸੰਮੇਲਨ ਵਿੱਚ ਡਾਇਬੀਟੀਜ਼, ਹਾਈਪਰਟੈਨਸ਼ਨ, ਸੀਕੇਡੀ, ਸੀਆਰਡੀ, ਐੱਨਏਐੱਫਐੱਲਡੀ, ਸਟ੍ਰੋਕ ਅਤੇ ਕੈਂਸਰ ਸਮੇਤ ਪ੍ਰਮੁੱਖ ਗੈਰ-ਸੰਚਾਰੀ ਬਿਮਾਰੀਆਂ ਦੇ ਵਿਭਿੰਨ ਪਹਿਲੂਆਂ ‘ਤੇ ਵਿਸਤ੍ਰਿਤ ਚਰਚਾ, ਖੇਤਰੀ ਦੌਰੇ ਅਤੇ ਗਿਆਨ-ਸਾਂਝਾ ਕਰਨ ਦੇ ਸੈਸ਼ਨ ਸ਼ਾਮਲ ਸਨ।
ਕੇਂਦਰੀ ਸਿਹਤ ਮੰਤਰਾਲੇ ਨੇ ਤੇਲੰਗਾਨਾ ਸਰਕਾਰ ਦੇ ਸਹਿਯੋਗ ਨਾਲ 8-9 ਜਨਵਰੀ, 2025 ਨੂੰ ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ) ‘ਤੇ ਦੋ ਦਿਨਾਂ ਨੈਸ਼ਨਲ ਵਰਕਸ਼ਾਪਸ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਪ੍ਰਧਾਨ ਸਕੱਤਰਾਂ (ਸਿਹਤ), ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀ, ਸਿਹਤ ਪੇਸ਼ੇਵਰਾਂ ਅਤੇ ਦੇਸ਼ ਭਰ ਦੇ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ। ਚਰਚਾ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ, ਜਾਂਚ, ਪ੍ਰਬੰਧਨ ਅਤੇ ਇਲਾਜ ਲਈ ਰਣਨੀਤੀਆਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਗੈਰ-ਸੰਚਾਰੀ ਬਿਮਾਰੀਆਂ ਦੇ ਵਧਦੇ ਬੋਝ ਨੂੰ ਦੂਰ ਕਰਨ ਲਈ ਅੰਤਰ-ਖੇਤਰੀ ਸਹਿਯੋਗ, ਉੱਨਤ ਖੋਜ ਅਤੇ ਇਨੋਵੇਟਿਵ ਉਪਾਵਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਨੈਸ਼ਨਲ ਵਰਕਸ਼ਾਪ ਸਰਕਾਰ ਦੇ ‘ਸਵਸਥ ਭਾਰਤ’ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜਿਸ ਵਿੱਚ ਗੁਣਵੱਤਾਪੂਰਣ ਸਿਹਤ ਸੇਵਾਵਾਂ ਤੱਕ ਸਾਰਿਆਂ ਦੀ ਪਹੁੰਚ ਅਤੇ ਗੈਰ-ਸੰਚਾਰੀ ਬਿਮਾਰੀਆਂ ਨਾਲ ਹੋਣ ਵਾਲੀ ਸਮੇਂ ਤੋਂ ਪਹਿਲਾਂ ਮੌਤ ਦਰ ਵਿੱਚ ਕਮੀ ਲਿਆਉਣ ‘ਤੇ ਜ਼ੋਰ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਇਹ ਸੰਮੇਲਨ ਐੱਨਸੀਡੀ ਦੀ ਰੋਕਥਾਮ ਅਤੇ ਨਿਯੰਤਰਣ ਸਮੇਤ ਸਿਹਤ ਸੰਭਾਲ਼ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਪ੍ਰਸਤਾਵ ਪੇਸ਼ ਕਰਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਪ੍ਰਾਥਮਿਕਤਾਵਾਂ ਦੀ ਰਣਨੀਤੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਸੰਮੇਲਨ ਵਿੱਚ ਡਾਇਬੀਟੀਜ਼, ਹਾਈਪਰਟੈਨਸ਼ਨ, ਕ੍ਰੌਨਿਕ ਕਿਡਨੀ ਡਿਜ਼ਿਜ (ਸੀਕੇਡੀ), ਕ੍ਰੌਨਿਕ ਰੈਸਪੀਰੇਟਰੀ ਡਿਜ਼ਿਜ(ਸੀਆਰਡੀ), ਨੌਨ- ਅਲਕੋਹਲਿਕ ਫੈਟੀ ਲੀਵਰ ਬਿਮਾਰੀ (ਐੱਨਏਐੱਫਐੱਲਡੀ), ਸਟ੍ਰੋਕ ਅਤੇ ਕੈਂਸਰ ਸਮੇਤ ਗੈਰ-ਸੰਚਾਰੀ ਬਿਮਾਰੀਆਂ ਦੇ ਵਿਭਿੰਨ ਪਹਿਲੂਆਂ ‘ਤੇ ਵਿਆਪਕ ਚਰਚਾ, ਖੇਤਰਾਂ ਦੇ ਦੌਰੇ ਅਤੇ ਗਿਆਨ-ਸਾਂਝਾਕਰਣ ਸੈਸ਼ਨ ਸ਼ਾਮਲ ਸਨ।
ਵਰਕਸ਼ਾਪਸ ਦੀ ਸ਼ੁਰੂਆਤ ਤੇਲੰਗਾਨਾ ਦੇ ਪ੍ਰਮੁੱਖ ਸਿਹਤ ਕੇਂਦਰਾਂ ਦੇ ਖੇਤਰੀ ਦੌਰੇ ਨਾਲ ਹੋਈ, ਜਿੱਥੇ ਪ੍ਰਤੀਭਾਗੀਆਂ ਨੇ ਜ਼ਮੀਨੀ ਪੱਧਰ ‘ਤੇ ਐੱਨਸੀਡੀ ਪ੍ਰਬੰਧਨ ਲਈ ਸਰਵੋਤਮ ਉਪਾਵਾਂ ਅਤੇ ਇਨੋਵੇਟਿਵ ਪਹੁੰਚ ਬਾਰੇ ਜਾਣਕਾਰੀ ਲਈ। ਇਨ੍ਹਾਂ ਦੌਰਿਆਂ ਪ੍ਰਾਇਮਰੀ ਅਤੇ ਸੈਕੰਡਰੀ ਹੈਲਥ ਕੇਅਰ ਦੇ ਸੰਚਾਲਨ ਨਾਲ ਜੁੜੇ ਪਹਿਲੂਆਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ।
ਇਸ ਵਿੱਚ ‘ਫਿਟ ਇੰਡੀਆ’ ਅਤੇ ‘ਈਟ ਰਾਈਟ ਇੰਡੀਆ’ ਜਿਹੇ ਅਭਿਯਾਨਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਗਿਆ। ਨਾਗਾਲੈਂਡ ਵਿੱਚ ਤੰਬਾਕੂ ਖਾਤਮੇ ਅਤੇ ਨਸ਼ਾ ਮੁਕਤੀ ਪਹਿਲ ਅਤੇ ਤੇਲੰਗਾਨਾ ਦੇ ਯੋਗ ਅਤੇ ਸਿਹਤ ਪ੍ਰਣਾਲੀਆਂ ਦੇ ਏਕੀਕਰਣ ਨੂੰ ਹੋਰ ਰਾਜਾਂ ਲਈ ਬੇਮਿਸਾਲੀ ਮਾਡਲ ਵਜੋਂ ਪੇਸ਼ ਕੀਤਾ ਗਿਆ।
ਵਰਕਸ਼ਾਪ ਵਿੱਚ ਰਾਜ ਅਧਾਰਿਤ ਵਿਵਸਥਾਵਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਅਸਾਮ ਦੇ ਹਾਈਪਰਟੈਨਸ਼ਨ ਕੰਟਰੋਲ ਪ੍ਰੋਗਰਾਮ, ਤਮਿਲ ਨਾਡੂ ਦੀ ਵਿਆਪਕ ਐੱਨਸੀਡੀ ਜਾਂਚ ਅਤੇ ਆਂਧਰ ਪ੍ਰਦੇਸ਼ ਵਿੱਚ ਕੈਂਸਰ ਨਾਲ ਲੜਨ ਲਈ ਅਪਣਾਏ ਗਏ ਸਸ਼ਕਤ ਇਨਫ੍ਰਾਸਟ੍ਰਕਚਰ ਨੂੰ ਪ੍ਰਦਰਸ਼ਿਤ ਕੀਤਾ ਗਿਆ ਜੋ ਇਨ੍ਹਾਂ ਰਾਜਾਂ ਦੀ ਇਨੋਵੇਟਿਵ ਪਹੁੰਚ ਅਤੇ ਮਹੱਤਵਪੂਨਰ ਨਤੀਜਿਆਂ ਨੂੰ ਦਰਸਾਉਂਦੇ ਹਨ। ਹੋਰ ਰਾਜਾਂ ਦੀ ਪੇਸ਼ਕਾਰੀਆਂ ਨੇ ਦਿਖਾਇਆ ਕਿ ਕਿਵੇਂ ਅਨੁਕੂਲਿਤ ਰਣਨੀਤੀਆਂ ਖੇਤਰੀ ਚੁਣੌਤੀਆਂ ਦਾ ਪ੍ਰਭਾਵੀ ਢੰਗ ਨਾਲ ਸਮਾਧਾਨ ਕਰ ਸਕਦੀਆਂ ਹਨ। ਸੱਭਿਆਚਾਰਕ ਅਤੇ ਖੇਤਰੀ ਸੰਦਰਭਾਂ ਦੇ ਅਨੁਰੂਪ ਅਪਣਾਏ ਗਏ ਇਨ੍ਹਾਂ ਪ੍ਰੋਗਰਾਮਾਂ ਨੇ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ ਅਤੇ ਹੋਰ ਰਾਜਾਂ ਲਈ ਬੇਮਿਸਾਲ ਰਣਨੀਤੀਆਂ ਪੇਸ਼ ਕੀਤੀਆਂ ਹਨ।
ਖੋਜ ਪ੍ਰਾਥਮਿਕਤਾਵਾਂ ‘ਤੇ ਅਧਾਰਿਤ ਵਿਸ਼ੇਸ਼ ਸੈਸ਼ਨ ਵਿੱਤ ਰੋਕਥਾਮ, ਜਾਂਚ ਅਤੇ ਇਲਾਜ ਵਿੱਚ ਅੰਤਰ ਨੂ ਘੱਟ ਕਰਨ ਲਈ ਲਾਗੂਕਰਨ ਖੋਜ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਗਿਆ।
ਵਿਭਿੰਨ ਮੈਡੀਕਲ ਇੰਸਟੀਟਿਊਟਸ ਦੇ ਪ੍ਰਤਿਸ਼ਠਿਤ ਮਾਹਿਰਾਂ ਨੇ ਐੱਸਟੀ ਐਲੀਵੇਸ਼ਨ ਮਾਇਓਕਾਰਡਿਅਲ ਇਨਫਾਰਕਸ਼ਨ, ਕ੍ਰੌਨਿਕ ਕਿਡਨੀ ਡਿਜ਼ਿਜ, ਕ੍ਰੌਨਿਕ ਰੈਸਪੀਰੇਟਰੀ ਡਿਜ਼ਿਜ, ਨੌਨ-ਅਲਕੋਹਲਿਕ ਫੈਟੀ ਲੀਵਰ ਡਿਜ਼ਿਜ ਅਤੇ ਸਟ੍ਰੋਕ ਜਿਹੀਆਂ ਗੈਰ-ਸੰਚਾਰੀ ਬਿਮਾਰੀਆਂ ਦੀ ਜਾਂਚ, ਨਿਦਾਨ ਅਤੇ ਪ੍ਰਬੰਧਨ ਵਿੱਚ ਚੁਣੌਤੀਆਂ ‘ਤੇ ਪੇਸ਼ਕਾਰੀਆਂ ਦਿੱਤੀਆਂ। ਇਸ ਅਵਸਰ ‘ਤੇ ਐੱਨਸੀਡੀ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਮਾਹਿਰਾਂ ਨੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ।
ਕੈਂਸਰ ਦੀ ਰੋਕਥਾਮ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਵਿੱਚ ਜ਼ਿਲ੍ਹਾ ਹਸਪਤਾਲਾਂ ਵਿੱਚ ਕੈਂਸਰ ਮਰੀਜ਼ਾਂ ਦੀ ਦੇਖਭਾਲ ਨੂੰ ਵਧਾਉਣ, ਦੇਖਭਾਲ ਕੇਂਦਰਾਂ ਦੀ ਭੂਮਿਕਾ ਅਤੇ ਜਨਸੰਖਿਆ-ਅਧਾਰਿਤ ਕੈਂਸਰ ਰਜਿਸਟਰੀਆਂ ‘ਤੇ ਸੈਸ਼ਨ ਆਯੋਜਿਤ ਕੀਤੇ ਗਏ। ਕੈਂਸਰ ਦੇਖਭਾਲ ਵਿੱਚ ਅੰਤਰ ਨੂੰ ਦੂਰ ਕਰਨ ਦੀਆਂ ਰਣਨੀਤੀਆਂ-ਜਾਂਚ ਤੋਂ ਲੈ ਕੇ ਫਾਲੋ-ਅੱਪ ਬਾਰੇ ਚਰਚਾ ਕੀਤੀ ਗਈ ਜਿਸ ਵਿੱਚ ਓਰਲ, ਬ੍ਰੈਸਟ ਅਤੇ ਸਰਵਾਈਕਲ ਕੈਂਸਰ ਦੇ ਪ੍ਰਮੁੱਖ ਮਾਹਿਰਾਂ ਨੇ ਹਿੱਸਾ ਲਿਆ।
ਸੈਕੰਡਰੀ ਪੱਧਰ ਦੇ ਐੱਨਸੀਡੀ ਕਲੀਨਿਕਾਂ ਨੂੰ ਮਜ਼ਬੂਤ ਕਰਨ ਅਤੇ ਵਿਆਪਕ ਜਾਂਚ ਪ੍ਰੋਗਰਾਮਾਂ ਦਾ ਵਿਸਤਾਰ ਕਰਨ ਲਈ ਤੇਲੰਗਾਨਾ ਅਤੇ ਤਮਿਲ ਨਾਡੂ ਦੁਆਰਾ ਅਪਣਾਏ ਗਏ ਉਪਾਵਾਂ ‘ਤੇ ਚਰਚਾ ਕੀਤੀ ਗਈ।

ਪਿਛੋਕੜ:
ਭਾਰਤ ਵਰਤਮਾਨ ਵਿੱਚ ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ) ਵਿੱਚ ਬੇਮਿਸਾਲ ਵਾਧੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਹੋਣ ਵਾਲੀਆਂ ਸਾਰੀਆਂ ਮੌਤਾਂ ਵਿੱਚ ਇਸ ਦੀ ਹਿੱਸੇਦਾਰੀ 66 ਪ੍ਰਤੀਸ਼ਤ ਤੋਂ ਵੱਧ ਹੈ। ਤੇਜ਼ੀ ਨਾਲ ਬਦਲਦੇ ਜਨਸੰਖਿਆ ਅਤੇ ਮਹਾਮਾਰੀ ਵਿਗਿਆਨ ਲੈਂਡਸਕੇਪ ਦੇ ਨਾਲ, ਕਾਰਡੀਓਵੈਸਕੁਲਰ ਡਿਜ਼ਿਜ, ਡਾਇਬੀਟੀਜ਼, ਓਲਡ ਕ੍ਰੌਨਿਕ ਰੈਸਪੀਰੇਟਰੀ ਡਿਜ਼ਿਜ ਅਤੇ ਕੈਂਸਰ ਜਿਹੀਆਂ ਬਿਮਾਰੀਆਂ ਖਾਸ ਕਰਕੇ 30 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ ਦਰਮਿਆਨ ਮਹੱਤਵਪੂਰਨ ਜਨਤਕ ਸਿਹਤ ਚੁਣੌਤੀ ਬਣ ਗਏ ਹਨ।
ਇਸ ਦੇ ਸਮਾਧਾਨ ਲਈ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਨੈਸ਼ਨਲ ਪ੍ਰੋਗਰਾਮ (ਐੱਨਪੀ-ਐੱਨਸੀਡੀ) ਨੂੰ ਲਾਗੂ ਕੀਤਾ ਹੈ। ਇਸ ਪ੍ਰੋਗਰਾਮ ਦਾ ਵਿਸਤਾਰ ਨਾ ਕੇਵਲ ਸਭ ਤੋਂ ਆਮ ਗੈਰ-ਸੰਚਾਰੀ ਬਿਮਾਰੀਆਂ ਬਲਕਿ ਕ੍ਰੌਨਿਕ ਔਬਸਟਰਕਟਿਵ ਪਲਮੋਨਰੀ ਡਿਜ਼ਿਜ (ਸੀਓਪੀਡੀ) ਕ੍ਰੌਨਿਕ ਕਿਡਨੀ ਡਿਜ਼ਿਜ (ਸੀਕੇਡੀ), ਨੌਨ-ਅਲਕੋਹਲਿਕ ਫੈਟੀ ਲੀਵਰ ਡਿਜ਼ਿਜ (ਐੱਨਏਐੱਫਐੱਲਡੀ) ਜਿਹੀਆਂ ਹੋਰ ਗੰਭੀਰ ਸਥਿਤੀਆਂ ਅਤੇ ਪ੍ਰਧਾਨ ਮੰਤਰੀ ਨੈਸ਼ਨਲ ਡਾਇਲਸਿਸ ਪ੍ਰੋਗਰਾਮ (ਪੀਐੱਮਐੱਨਡੀਪੀ) ਦੇ ਤਹਿਤ ਡਾਇਲਸਿਸ ਸੇਵਾਵਾਂ ਨੂੰ ਸ਼ਾਮਲ ਕਰਨ ਲਈ ਕੀਤਾ ਗਿਆ ਹੈ।
***************
ਐੱਮਵੀ
(Release ID: 2092497)
Visitor Counter : 51