ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਪਹਿਲੇ ਪੌਡਕਾਸਟ ਵਿੱਚ ਉਦਯੋਗਪਤੀ ਨਿਖਿਲ ਕਾਮਥ ਨਾਲ ਗੱਲਬਾਤ ਕੀਤੀ
Posted On:
10 JAN 2025 8:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਪਹਿਲੇ ਪੌਡਕਾਸਟ ਵਿੱਚ ਉੱਦਮੀ ਅਤੇ ਨਿਵੇਸ਼ਕ ਨਿਖਿਲ ਕਾਮਥ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। ਆਪਣੇ ਬਚਪਨ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਆਪਣੇ ਸ਼ੁਰੂਆਤੀ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਉੱਤਰੀ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਵਡਨਗਰ ਵਿੱਚ ਆਪਣੀਆਂ ਜੜ੍ਹਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਗਾਇਕਵਾੜ ਰਾਜ ਦਾ ਇੱਕ ਸ਼ਹਿਰ, ਵਡਨਗਰ, ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਸੀ, ਜਿਸ ਵਿੱਚ ਇੱਕ ਤਲਾਬ, ਡਾਕਘਰ ਅਤੇ ਲਾਇਬ੍ਰੇਰੀ ਵਰਗੀਆਂ ਜ਼ਰੂਰੀ ਸਹੂਲਤਾਂ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਗਾਇਕਵਾੜ ਰਾਜ ਪ੍ਰਾਇਮਰੀ ਸਕੂਲ ਅਤੇ ਭਾਗਵਤਾਚਾਰਯਾ ਨਾਰਾਇਣਾਚਾਰਯਾ ਹਾਈ ਸਕੂਲ ਵਿੱਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਇੱਕ ਵਾਰ ਚੀਨੀ ਦੂਤਾਵਾਸ ਨੂੰ ਚੀਨੀ ਦਾਰਸ਼ਨਿਕ ਜ਼ੁਆਨਜ਼ਾਂਗ 'ਤੇ ਬਣੀ ਇੱਕ ਫਿਲਮ ਬਾਰੇ ਲਿਖਿਆ ਸੀ, ਜਿਨ੍ਹਾਂ ਨੇ ਵਡਨਗਰ ਵਿੱਚ ਕਾਫੀ ਸਮਾਂ ਬਿਤਾਇਆ ਸੀ। ਉਨ੍ਹਾਂ ਨੇ 2014 ਦੇ ਇੱਕ ਅਨੁਭਵ ਦਾ ਵੀ ਜ਼ਿਕਰ ਕੀਤਾ ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੁਜਰਾਤ ਅਤੇ ਵਡਨਗਰ ਦਾ ਦੌਰਾ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਰਾਸ਼ਟਰਪਤੀ ਨੇ ਜ਼ੁਆਨਜ਼ਾਂਗ ਅਤੇ ਉਨ੍ਹਾਂ ਦੇ ਦੋਵਾਂ ਜੱਦੀ ਸ਼ਹਿਰਾਂ ਵਿਚਕਾਰ ਇਤਿਹਾਸਕ ਸਬੰਧ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਬੰਧ ਦੋਵਾਂ ਦੇਸ਼ਾਂ ਵਿਚਕਾਰ ਸਾਂਝੀ ਵਿਰਾਸਤ ਅਤੇ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਦਾ ਹੈ।
ਆਪਣੇ ਵਿਦਿਆਰਥੀ ਜੀਵਨ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਆਪਣੇ ਆਪ ਨੂੰ ਇੱਕ ਔਸਤ ਵਿਦਿਆਰਥੀ ਦੱਸਿਆ, ਜਿਸ ‘ਤੇ ਕਿਸੇ ਦਾ ਵਿਸ਼ੇਸ਼ ਧਿਆਨ ਨਹੀਂ ਗਿਆ। ਉਨ੍ਹਾਂ ਨੇ ਆਪਣੇ ਅਧਿਆਪਕ, ਵੇਲਜੀਭਾਈ ਚੌਧਰੀ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਵਿੱਚ ਬਹੁਤ ਸੰਭਾਵਨਾਵਾਂ ਵੇਖੀਆਂ ਅਤੇ ਅਕਸਰ ਮੋਦੀ ਦੇ ਪਿਤਾ ਨਾਲ ਆਪਣੀਆਂ ਉਮੀਦਾਂ ਜਾਹਿਰ ਕਰਦੇ ਸਨ। ਵੇਲਜੀਭਾਈ ਨੇ ਕਿਹਾ ਸੀ ਕਿ ਮੋਦੀ ਚੀਜ਼ਾਂ ਨੂੰ ਜਲਦੀ ਸਮਝ ਲੈਂਦੇ ਹਨ ਪਰ ਫਿਰ ਆਪਣੀ ਹੀ ਦੁਨੀਆ ਵਿੱਚ ਗੁਆਚ ਜਾਂਦੇ ਸਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਨਾਲ ਬਹੁਤ ਪਿਆਰ ਕਰਦੇ ਸਨ, ਪਰ ਉਨ੍ਹਾਂ ਨੂੰ ਮੁਕਾਬਲੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਸ੍ਰੀ ਵੇਲੀਭਾਈ ਨੇ ਕਿਹਾ ਕਿ ਮੋਦੀ ਨੇ ਚੀਜ਼ਾਂ ਨੂੰ ਤੇਜ਼ੀ ਨਾਲ ਫੜ ਲਿਆ ਪਰ ਫਿਰ ਆਪਣੀ ਦੁਨੀਆ ਵਿੱਚ ਗੁਆਚ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ ਪਰ ਉਨ੍ਹਾਂ ਨੂੰ ਮੁਕਾਬਲੇ ਵਿੱਚ ਦਿਲਚਸਪੀ ਨਹੀਂ ਸੀ। ਉਹ ਬਿਨਾਂ ਕਿਸੇ ਮਿਹਨਤ ਦੇ ਪ੍ਰੀਖਿਆ ਪਾਸ ਕਰਨਾ ਪਸੰਦ ਕਰਦੇ ਸਨ ਅਤੇ ਵੱਖ-ਵੱਖ ਗਤੀਵਿਧੀਆਂ ਵੱਲ ਵਧੇਰੇ ਰੂਚੀ ਰੱਖਦੇ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਸੁਭਾਅ ਨਵੀਆਂ ਚੀਜ਼ਾਂ ਨੂੰ ਤੇਜ਼ੀ ਨਾਲ ਸਿੱਖਣ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵੱਲ਼ ਸੀ।
ਪ੍ਰਧਾਨ ਮੰਤਰੀ ਨੇ ਆਪਣੀ ਵਿਲੱਖਣ ਯਾਤਰਾ ਸਾਂਝੀ ਕੀਤੀ, ਜਿਸ ਵਿੱਚ ਬਹੁਤ ਛੋਟੀ ਉਮਰ ਵਿੱਚ ਘਰ ਛੱਡ ਕੇ ਕੇ ਚਲੇ ਜਾਣ ਕਾਰਨ ਉਨ੍ਹਾਂ ਦਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਟੁੱਟ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਬਣੇ ਸਨ, ਤਾਂ ਉਨ੍ਹਾਂ ਦੀਆਂ ਕੁਝ ਇੱਛਾਵਾਂ ਸਨ, ਜਿਨ੍ਹਾਂ ਵਿੱਚ ਆਪਣੇ ਪੁਰਾਣੇ ਸਹਿਪਾਠੀਆਂ ਨਾਲ ਦੁਬਾਰਾ ਮਿਲਣਾ ਵੀ ਇੱਕ ਸੀ। ਉਨ੍ਹਾਂ ਨੇ ਕਰੀਬ 30-35 ਦੋਸਤਾਂ ਨੂੰ ਮੁੱਖ ਮੰਤਰੀ ਭਵਨ ਵਿੱਚ ਸੱਦਾ ਦਿੱਤਾ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਉਨ੍ਹਾਂ ਨੂੰ ਆਪਣੇ ਪੁਰਾਣੇ ਦੋਸਤ ਦੀ ਬਜਾਏ ਮੁੱਖ ਮੰਤਰੀ ਵਜੋਂ ਦੇਖਦੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਇੱਛਾ ਉਨ੍ਹਾਂ ਦੇ ਸਾਰੇ ਅਧਿਆਪਕਾਂ ਨੂੰ ਜਨਤਕ ਤੌਰ 'ਤੇ ਸਨਮਾਨਿਤ ਕਰਨ ਦੀ ਸੀ, ਜਿਨ੍ਹਾਂ ਨੇ ਉਨ੍ਹਾਂ ਦੀ ਸਿੱਖਿਆ ਵਿੱਚ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਆਪਣੇ ਸਭ ਤੋਂ ਬਜੁਰਗ ਅਧਿਆਪਕ, ਰਾਸਬਿਹਾਰੀ ਮਨੀਹਾਰ, ਜੋ ਉਸ ਸਮੇਂ 93 ਸਾਲ ਦੇ ਸਨ, ਦੇ ਨਾਲ ਲਗਭਗ 30-32 ਅਧਿਆਪਕਾਂ ਦਾ ਸਨਮਾਨ ਕਰਨ ਲਈ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਰਾਜਪਾਲ ਅਤੇ ਗੁਜਰਾਤ ਦੀਆਂ ਹੋਰ ਸਤਿਕਾਰਯੋਗ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਮੁੱਖ ਮੰਤਰੀ ਭਵਨ ਵਿੱਚ ਸੱਦਾ ਦਿੱਤਾ ਤਾਂ ਜੋ ਉਹ ਫਿਰ ਤੋਂ ਜੁੜ ਸਕਣ ਅਤੇ ਇੱਕ ਦੂਜੇ ਨਾਲ ਜਾਣ-ਪਛਾਣ ਕਰ ਸਕਣ। ਉਨ੍ਹਾਂ ਨੇ ਉਨ੍ਹਾਂ ਪਰਿਵਾਰਾਂ ਨੂੰ ਵੀ ਸੱਦਾ ਦਿੱਤਾ ਜਿਨ੍ਹਾਂ ਨੇ ਆਰਐਸਐਸ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੌਰਾਨ ਉਨ੍ਹਾਂ ਨੂੰ ਭੋਜਨ ਕਰਾਇਆ ਸੀ। ਇਹ ਚਾਰ ਸਮਾਗਮ ਉਨ੍ਹਾਂ ਦੇ ਜੀਵਨ ਦੇ ਮਹੱਤਵਪੂਰਨ ਪਲ ਸਨ, ਜੋ ਉਨ੍ਹਾਂ ਦੀ ਸ਼ੁਕਰਗੁਜ਼ਾਰੀ ਅਤੇ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਇੱਛਾ ਨੂੰ ਦਰਸਾਉਂਦੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਮਾਰਗਦਰਸ਼ਕ ਦਰਸ਼ਨ ਦੀ ਪਾਲਣਾ ਨਹੀਂ ਕਰਦੇ ਸਨ ਅਤੇ ਉੱਚ ਅੰਕ ਪ੍ਰਾਪਤ ਕੀਤੇ ਬਿਨਾਂ ਪ੍ਰੀਖਿਆਵਾਂ ਪਾਸ ਕਰਨ ਵਿੱਚ ਸੰਤੁਸ਼ਟ ਸਨ। ਪ੍ਰਧਾਨ ਮੰਤਰੀ ਨੇ ਆਪਣੇ ਆਪ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ, ਬਿਨਾ ਕਿਸੇ ਤਿਆਰੀ ਦੇ ਨਾਟਕ ਵਰਗੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਆਪਣੀ ਪ੍ਰਵਿਰਤੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਸਰੀਰਕ ਸਿਖਲਾਈ ਅਧਿਆਪਕ, ਸ਼੍ਰੀ ਪਰਮਾਰ ਬਾਰੇ ਇੱਕ ਕਿੱਸਾ ਸਾਂਝਾ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਨਿਯਮਿਤ ਤੌਰ 'ਤੇ ਮਲਖੰਭ ਅਤੇ ਕੁਸ਼ਤੀ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਇੱਕ ਪੇਸ਼ੇਵਰ ਖਿਡਾਰੀ ਨਹੀਂ ਬਣੇ ਅਤੇ ਅੰਤ ਵਿੱਚ ਉਨ੍ਹਾਂ ਨੇ ਇਹ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ।
ਜਦੋਂ ਸ਼੍ਰੀ ਮੋਦੀ ਤੋਂ ਪੁੱਛਿਆ ਗਿਆ ਕਿ ਰਾਜਨੀਤੀ ਵਿੱਚ ਇੱਕ ਸਿਆਸਤਦਾਨ ਲਈ ਪ੍ਰਤਿਭਾ ਕੀ ਹੈ, ਤਾਂ ਸ਼੍ਰੀ ਮੋਦੀ ਨੇ ਜਵਾਬ ਦਿੱਤਾ ਕਿ ਸਿਆਸਤਦਾਨ ਬਣਨਾ ਅਤੇ ਰਾਜਨੀਤੀ ਵਿੱਚ ਸਫਲ ਹੋਣਾ ਦੋ ਵੱਖ-ਵੱਖ ਚੀਜ਼ਾਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਸਫਲਤਾ ਲਈ ਸੁੱਖ-ਦੁੱਖ ਵਿੱਚ ਲੋਕਾਂ ਦੇ ਪ੍ਰਤੀ ਸਮਰਪਣ, ਵਚਨਬੱਧਤਾ ਅਤੇ ਹਮਦਰਦੀ ਜ਼ਰੂਰੀ ਹੈ। ਉਨ੍ਹਾਂ ਨੇ ਇੱਕ ਦਬਦਬਾ ਰੱਖਣ ਵਾਲੇ ਨੇਤਾ ਦੀ ਬਜਾਏ ਇੱਕ ਚੰਗੀ ਟੀਮ ਦਾ ਖਿਡਾਰੀ ਹੋਣ ਦੇ ਮਹੱਤਵ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਆਜ਼ਾਦੀ ਅੰਦੋਲਨ 'ਤੇ ਵਿਚਾਰ ਕਰਦੇ ਹੋਏ ਕਿਹਾ ਕਿ ਕਈ ਵਿਅਕਤੀਆਂ ਨੇ ਰਾਜਨੀਤੀ ਵਿੱਚ ਸ਼ਾਮਲ ਹੋਏ ਬਿਨਾਂ ਇਸ ਉਦੇਸ਼ ਵਿੱਚ ਯੋਗਦਾਨ ਦਿੱਤਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਦੇ ਨੇਤਾ, ਆਜ਼ਾਦੀ ਸੰਘਰਸ਼ ਤੋਂ ਉੱਭਰੇ ਸਨ, ਜਿਨ੍ਹਾਂ ਵਿੱਚ ਸਮਾਜ ਦੇ ਪ੍ਰਤੀ ਸਮਰਪਣ ਦੀ ਮਜਬੂਤ ਭਾਵਨਾ ਸੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ "ਚੰਗੇ ਲੋਕਾਂ ਨੂੰ ਇੱਕ ਮਿਸ਼ਨ ਨਾਲ ਰਾਜਨੀਤੀ ਵਿੱਚ ਆਉਂਦੇ ਰਹਿਣਾ ਚਾਹੀਦਾ ਹੈ ਨਾ ਕਿ ਇੱਛਾ ਨਾਲ"। ਮਹਾਤਮਾ ਗਾਂਧੀ ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਗਾਂਧੀ ਦਾ ਜੀਵਨ ਅਤੇ ਕੰਮ ਬਹੁਤ ਕੁਝ ਦੱਸਦੇ ਸਨ, ਪੂਰੇ ਦੇਸ਼ ਨੂੰ ਪ੍ਰੇਰਿਤ ਕਰਦੇ ਸਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਪ੍ਰਭਾਵਸ਼ਾਲੀ ਸੰਚਾਰ, ਪ੍ਰਭਾਵਸ਼ਾਲੀ ਭਾਸ਼ਣਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਨੇ ਆਪਣੇ ਕੰਮਾਂ ਅਤੇ ਪ੍ਰਤੀਕਾਂ ਰਾਹੀਂ ਸ਼ਕਤੀਸ਼ਾਲੀ ਸੰਦੇਸ਼ ਦੇਣ ਦੀ ਗਾਂਧੀ ਦੀ ਯੋਗਤਾ ਨੂੰ ਉਜਾਗਰ ਕੀਤਾ, ਜਿਵੇਂ ਕਿ ਅਹਿੰਸਾ ਦੀ ਵਕਾਲਤ ਕਰਦੇ ਹੋਏ ਇੱਕ ਲੰਮਾ ਡੰਡਾ ਲੈ ਕੇ ਚੱਲਣ ਦੇ ਨਾਲ ਜੁੜਿਆ ਵਿਰੋਧਾਭਾਸ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜਨੀਤੀ ਵਿੱਚ ਸੱਚੀ ਸਫਲਤਾ ਸਿਰਫ਼ ਪੇਸ਼ੇਵਰ ਹੁਨਰ ਜਾਂ ਵਾਕਫੀਅਤ 'ਤੇ ਨਿਰਭਰ ਰਹਿਣ ਦੀ ਬਜਾਏ, ਸਮਰਪਣ ਅਤੇ ਪ੍ਰਭਾਵਸ਼ਾਲੀ ਸੰਵਾਦ ਦੀ ਜ਼ਿੰਦਗੀ ਜਿਊਣ ਨਾਲ ਮਿਲਦੀ ਹੈ।
ਸ਼੍ਰੀ ਮੋਦੀ ਨੇ ਇੱਕ ਲੱਖ ਨੌਜਵਾਨਾਂ ਨੂੰ ਅਕਾਂਖਿਆਵਾਂ ਦੀ ਬਜਾਏ ਮਿਸ਼ਨ – ਅਧਾਰਿਤ ਦ੍ਰਿਸ਼ਟੀਕੋਣ ਨਾਲ ਰਾਜਨੀਤੀ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਜਦੋਂ ਉੱਦਮੀ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਰਾਜਨੀਤੀ ਲਈ ਸਵੈ-ਬਲੀਦਾਨ ਅਤੇ ਰਾਸ਼ਟਰ ਨੂੰ ਪਹਿਲ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜ ਉਨ੍ਹਾਂ ਲੋਕਾਂ ਨੂੰ ਸਵੀਕਾਰ ਕਰਦਾ ਹੈ ਜੋ ਰਾਸ਼ਟਰ ਨੂੰ ਤਰਜੀਹ ਦਿੰਦੇ ਹਨ ਅਤੇ ਰਾਜਨੀਤਿਕ ਜੀਵਨ ਆਸਾਨ ਨਹੀਂ ਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਰਾਜਨੀਤੀ ਵਿੱਚ ਜੀਵਨ ਆਸਾਨ ਨਹੀਂ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜ ਉਨ੍ਹਾਂ ਲੋਕਾਂ ਨੂੰ ਸਵੀਕਾਰ ਕਰਦਾ ਹੈ ਜੋ ਰਾਸ਼ਟਰ ਨੂੰ ਤਰਜੀਹ ਦਿੰਦੇ ਹਨ ਅਤੇ ਰਾਜਨੀਤਿਕ ਜੀਵਨ ਆਸਾਨ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਜੀਵਨ ਆਸਾਨ ਨਹੀਂ ਸੀ। ਪ੍ਰਧਾਨ ਮੰਤਰੀ ਨੇ ਅਸ਼ੋਕ ਭੱਟ ਬਾਰੇ ਇੱਕ ਕਿੱਸਾ ਸਾਂਝਾ ਕੀਤਾ, ਜੋ ਇੱਕ ਸਮਰਪਿਤ ਵਰਕਰ ਸੀ ਜੋ ਕਈ ਵਾਰ ਮੰਤਰੀ ਰਹਿਣ ਦੇ ਬਾਵਜੂਦ ਸਾਦਾ ਜੀਵਨ ਬਤੀਤ ਕਰਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੀ ਭੱਟ ਹਮੇਸ਼ਾ ਮਦਦ ਲਈ ਉਪਲਬਧ ਰਹਿੰਦੇ ਸਨ, ਭਾਵੇਂ ਅੱਧੀ ਰਾਤ ਨੂੰ ਵੀ, ਅਤੇ ਨਿੱਜੀ ਲਾਭਾਂ ਤੋਂ ਬਿਨਾਂ ਸੇਵਾ ਦੀ ਜ਼ਿੰਦਗੀ ਬਤੀਤ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਉਦਾਹਰਣ ਰਾਜਨੀਤੀ ਵਿੱਚ ਸਮਰਪਣ ਅਤੇ ਨਿਰਸਵਾਰਥਤਾ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜਨੀਤੀ ਸਿਰਫ਼ ਚੋਣਾਂ ਲੜਨ ਬਾਰੇ ਨਹੀਂ ਹੈ, ਸਗੋਂ ਆਮ ਲੋਕਾਂ ਦਾ ਦਿਲ ਜਿੱਤਣ ਦੇ ਲਈ ਹੈ, ਜਿਸ ਦੇ ਲਈ ਲੋਕਾਂ ਦੇ ਵਿੱਚ ਰਹਿਣਾ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜਨਾ ਪੈਂਦਾ ਹੈ।
ਸ਼੍ਰੀ ਮੋਦੀ ਨੂੰ ਜਦੋਂ ਪੁੱਛਿਆ ਗਿਆ ਕਿ ਹਾਲਾਤਾਂ ਨੇ ਜ਼ਿੰਦਗੀ ਨੂੰ ਕਿਵੇਂ ਆਕਾਰ ਦਿੱਤਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ "ਮੇਰੀ ਜ਼ਿੰਦਗੀ ਮੇਰਾ ਸਭ ਤੋਂ ਵੱਡਾ ਅਧਿਆਪਕ ਹੈ" ਉਨ੍ਹਾਂ ਨੇ ਆਪਣੇ ਚੁਣੌਤੀਪੂਰਨ ਬਚਪਨ ਨੂੰ "ਮੁਸੀਬਤਾਂ ਦੀ ਯੂਨੀਵਰਸਿਟੀ" ਕਿਹਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਔਰਤਾਂ ਦੇ ਸੰਘਰਸ਼ ਨੂੰ ਦੇਖ ਕੇ, ਜੋ ਪਾਣੀ ਲਿਆਉਣ ਲਈ ਕਈ ਕਿਲੋਮੀਟਰ ਪੈਦਲ ਚੱਲਦੀਆਂ ਸਨ, ਉਨ੍ਹਾਂ ਲਈ ਆਜ਼ਾਦੀ ਤੋਂ ਬਾਅਦ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਵਿੱਚ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਉਹ ਯੋਜਨਾਵਾਂ ਦੀ ਮਾਲਕੀ ਨਹੀਂ ਲੈਂਦੇ, ਪਰ ਉਹ ਰਾਸ਼ਟਰ ਨੂੰ ਲਾਭ ਪਹੁੰਚਾਉਣ ਵਾਲੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੇ ਆਪਣੇ ਮਾਰਗਦਰਸ਼ਕ ਸਿਧਾਂਤ ਸਾਂਝੇ ਕੀਤੇ: ਅਣਥੱਕ ਮਿਹਨਤ ਕਰਨਾ, ਨਿੱਜੀ ਲਾਭ ਦੀ ਮੰਗ ਨਾ ਕਰਨਾ ਅਤੇ ਜਾਣਬੁੱਝ ਕੇ ਗਲਤ ਕੰਮ ਕਰਨ ਤੋਂ ਬਚਣਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਗਲਤੀਆਂ ਮਨੁੱਖੀ ਹੁੰਦੀਆਂ ਹਨ ਪਰ ਚੰਗੇ ਇਰਾਦਿਆਂ ਨਾਲ ਕੰਮ ਕਰਨ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਗੁਜਰਾਤ ਦੇ ਮੁੱਖ ਮੰਤਰੀ ਦੇ ਵਜੋਂ ਆਪਣੇ ਭਾਸ਼ਣ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਣਗੇ, ਆਪਣੇ ਨਿੱਜੀ ਸਵਾਰਥ ਲਈ ਕੁਝ ਨਹੀਂ ਕਰਨਗੇ ਅਤੇ ਉਹ ਮਾੜੇ ਇਰਾਦਿਆਂ ਨਾਲ ਗਲਤੀਆਂ ਨਹੀਂ ਕਰਨਗੇ ਅਤੇ ਇਨ੍ਹਾਂ ਤਿੰਨ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ ਮੰਤਰ ਮੰਨਦੇ ਹਨ।
ਆਦਰਸ਼ਵਾਦ ਅਤੇ ਵਿਚਾਰਧਾਰਾ ਦੀ ਮਹੱਤਤਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ "ਰਾਸ਼ਟਰ ਪ੍ਰਥਮ" ਹੀ ਹਮੇਸ਼ਾ ਉਨ੍ਹਾਂ ਦਾ ਮਾਰਗਦਰਸ਼ਕ ਸਿਧਾਂਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਚਾਰਧਾਰਾ ਰਵਾਇਤੀ ਅਤੇ ਵਿਚਾਰਧਾਰਕ ਸੀਮਾਵਾਂ ਤੋਂ ਪਰੇ ਹੈ, ਜੋ ਉਹਨਾਂ ਨੂੰ ਨਵੇਂ ਵਿਚਾਰਾਂ ਨੂੰ ਅਪਣਾਉਣ ਅਤੇ ਪੁਰਾਣੇ ਵਿਚਾਰਾਂ ਨੂੰ ਤਿਆਗਣ ਦੀ ਆਗਿਆ ਦਿੰਦਾ ਹੈ, ਜੇਕਰ ਉਹ ਰਾਸ਼ਟਰ ਦੇ ਹਿੱਤ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅਟੱਲ ਮਿਆਰ "ਰਾਸ਼ਟਰ ਪ੍ਰਥਮ" ਹੈ। ਪ੍ਰਧਾਨ ਮੰਤਰੀ ਨੇ ਪ੍ਰਭਾਵਸ਼ਾਲੀ ਰਾਜਨੀਤੀ ਵਿੱਚ ਵਿਚਾਰਧਾਰਾ ਨਾਲੋਂ ਆਦਰਸ਼ਵਾਦ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਵਿਚਾਰਧਾਰਾ ਜ਼ਰੂਰੀ ਹੈ, ਪਰ ਅਰਥਪੂਰਨ ਰਾਜਨੀਤਿਕ ਪ੍ਰਭਾਵ ਲਈ ਆਦਰਸ਼ਵਾਦ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਆਜ਼ਾਦੀ ਅੰਦੋਲਨ ਦੀ ਉਦਾਹਰਣ ਦਿੱਤੀ, ਜਿੱਥੇ ਵੱਖ-ਵੱਖ ਵਿਚਾਰਧਾਰਾਵਾਂ ਆਜ਼ਾਦੀ ਦੇ ਸਾਂਝੇ ਟੀਚੇ ਲਈ ਸਮਾਹਿਤ ਹੋ ਗਈਆਂ।
ਨੌਜਵਾਨ ਰਾਜਨੇਤਾਵਾਂ ਨੂੰ ਜਨਤਕ ਜੀਵਨ ਵਿੱਚ ਟ੍ਰੋਲ ਅਤੇ ਅਣਚਾਹੀਆਂ ਆਲੋਚਨਾਵਾਂ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ, ਇਹ ਪੁੱਛੇ ਜਾਣ 'ਤੇ ਸ਼੍ਰੀ ਮੋਦੀ ਨੇ ਰਾਜਨੀਤੀ ਵਿੱਚ ਸੰਵੇਦਨਸ਼ੀਲ ਵਿਅਕਤੀਆਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਦੂਜਿਆਂ ਦੀ ਮਦਦ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਲੋਕਤੰਤਰ ਵਿੱਚ, ਕਿਸੇ ਨੂੰ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਪਰ ਜੇਕਰ ਕੋਈ ਸਹੀ ਹੈ ਅਤੇ ਉਸਨੇ ਕੁੱਝ ਵੀ ਕੋਈ ਗਲਤ ਨਹੀਂ ਕੀਤਾ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਸੋਸ਼ਲ ਮੀਡੀਆ ਤੋਂ ਪਹਿਲਾਂ ਅਤੇ ਬਾਅਦ ਦੀ ਰਾਜਨੀਤੀ ਅਤੇ ਰਾਜਨੇਤਾਵਾਂ 'ਤੇ ਇਸਦਾ ਪ੍ਰਭਾਵ ਅਤੇ ਨੌਜਵਾਨ ਰਾਜਨੇਤਾਵਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਬਾਰੇ ਆਪਣੀ ਸਲਾਹ ਦੇ ਵਿਸ਼ੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੱਚਿਆਂ ਨਾਲ ਆਪਣੀ ਗੱਲਬਾਤ ਬਾਰੇ ਇੱਕ ਮਜ਼ਾਕੀਆ ਕਿੱਸਾ ਸਾਂਝਾ ਕੀਤਾ, ਜੋ ਅਕਸਰ ਉਨ੍ਹਾਂ ਤੋਂ ਸਵਾਲ ਪੁੱਛਦੇ ਹਨ ਕਿ ਟੀਵੀ 'ਤੇ ਆਉਣ ਅਤੇ ਆਲੋਚਨਾ ਹੋਣ ਬਾਰੇ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ। ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦਾ ਜ਼ਿਕਰ ਕਰਦੇ ਹੋਏ ਜੋ ਅਪਮਾਨਾਂ ਤੋਂ ਬੇਪ੍ਰਵਾਹ ਰਿਹਾ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਕੋਈ ਸੱਚਾ ਹੈ ਅਤੇ ਉਸਦਾ ਜ਼ਮੀਰ ਸਾਫ਼ ਹੈ, ਆਲੋਚਨਾ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੇ ਵੀ ਇਸੇ ਤਰ੍ਹਾਂ ਦੀ ਮਾਨਸਿਕਤਾ ਅਪਣਾਈ ਹੈ, ਆਪਣੇ ਕੰਮਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਸੱਚਾਈ 'ਤੇ ਟਿਕੇ ਹੋਏ ਹਨ। ਜਨਤਕ ਜੀਵਨ ਵਿੱਚ ਸੰਵੇਦਨਸ਼ੀਲਤਾ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ, ਕੋਈ ਵੀ ਸੱਚਮੁੱਚ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ। ਉਨ੍ਹਾਂ ਟਿੱਪਣੀ ਕੀਤੀ ਕਿ ਆਲੋਚਨਾ ਅਤੇ ਅਸਹਿਮਤੀ ਰਾਜਨੀਤੀ ਅਤੇ ਕੰਮ ਕਰਨ ਵਾਲੀਆਂ ਥਾਵਾਂ ਸਮੇਤ ਹਰ ਖੇਤਰ ਵਿੱਚ ਆਮ ਹਨ, ਅਤੇ ਮਨੁੱਖ ਨੂੰ ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਅਤੇ ਉਨ੍ਹਾਂ ਨਾਲ ਨਿਪਟਾਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਲੋਕਤੰਤਰ ਵਿੱਚ ਸੋਸ਼ਲ ਮੀਡੀਆ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ, ਸਿਰਫ ਕੁੱਝ ਸਰੋਤ ਜਾਣਕਾਰੀ ਪ੍ਰਦਾਨ ਕਰਦੇ ਸਨ, ਪਰ ਹੁਣ, ਲੋਕ ਵੱਖ-ਵੱਖ ਚੈਨਲਾਂ ਰਾਹੀਂ ਆਸਾਨੀ ਨਾਲ ਤੱਥਾਂ ਦੀ ਪੁਸ਼ਟੀ ਕਰ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ, "ਸੋਸ਼ਲ ਮੀਡੀਆ ਲੋਕਤੰਤਰ ਲਈ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਹੈ, ਜਿਸ ਨਾਲ ਵਿਅਕਤੀਆਂ ਨੂੰ ਸੱਚਾਈ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ ਅਤੇ ਜਾਣਕਾਰੀ ਦੀ ਪੁਸ਼ਟੀ ਹੁੰਦੀ ਹੈ।" ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਸੋਸ਼ਲ ਮੀਡੀਆ 'ਤੇ ਸਰਗਰਮੀ ਨਾਲ ਜਾਣਕਾਰੀ ਦੀ ਪੁਸ਼ਟੀ ਕਰ ਰਹੇ ਹਨ, ਖਾਸ ਕਰਕੇ ਪੁਲਾੜ ਖੋਜ ਵਰਗੇ ਖੇਤਰਾਂ ਵਿੱਚ। ਉਨ੍ਹਾਂ ਅੱਗੇ ਕਿਹਾ ਕਿ ਚੰਦਰਯਾਨ ਦੀ ਸਫਲਤਾ ਨੇ ਨੌਜਵਾਨਾਂ ਵਿੱਚ ਇੱਕ ਨਵੀਂ ਭਾਵਨਾ ਜਗਾਈ ਹੈ, ਜੋ ਗਗਨਯਾਨ ਮਿਸ਼ਨ ਵਰਗੇ ਮਿਸ਼ਨ ਵਰਗੇ ਪ੍ਰੋਗਰਾਮਾਂ ਨੂੰ ਉਤਸੁਕਤਾ ਨਾਲ ਦੇਖ ਰਹੇ ਹਨ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਦੀ ਉਪਯੋਗਤਾ ਬਾਰੇ ਸਵੀਕਾਰ ਕੀਤਾ, "ਸੋਸ਼ਲ ਮੀਡੀਆ ਨਵੀਂ ਪੀੜ੍ਹੀ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ"। ਰਾਜਨੀਤੀ ਵਿੱਚ ਆਪਣੇ ਸ਼ੁਰੂਆਤੀ ਦਿਨਾਂ 'ਤੇ ਵਿਚਾਰ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਆਉਣ ਤੋਂ ਪਹਿਲਾਂ ਵੀ ਆਲੋਚਨਾ ਅਤੇ ਬੇਬੁਨਿਆਦ ਦੋਸ਼ ਆਮ ਸਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਪਲੇਟਫਾਰਮਾਂ ਦੀ ਉਪਲਬਧਤਾ ਸੱਚਾਈ ਦੀ ਭਾਲ ਅਤੇ ਤਸਦੀਕ ਦੇ ਲਈ ਇੱਕ ਵਿਸ਼ਾਲ ਕੈਨਵਸ ਪ੍ਰਦਾਨ ਕਰਦੀ ਹੈ। ਉਨ੍ਹਾਂ ਇਸ ਗੱਲ਼ ‘ਤੇ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ਲੋਕਤੰਤਰ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾ ਸਕਦਾ ਹੈ, ਜਿਸ ਨਾਲ ਇਹ ਸਮਾਜ ਲਈ ਇੱਕ ਕੀਮਤੀ ਸਰੋਤ ਹੋ ਸਕਦਾ ਹੈ।
ਚਿੰਤਾ ਦੇ ਮੁੱਦੇ 'ਤੇ ਚਰਚਾ ਕਰਦੇ ਹੋਏ, ਸ੍ਰੀ ਮੋਦੀ ਨੇ ਇਹ ਗੱਲ ਸਾਂਝਾ ਕੀਤੀ ਕਿ ਹਰ ਕੋਈ, ਜਿਸ ਵਿੱਚ ਉਹ ਖੁਦ ਵੀ ਸ਼ਾਮਲ ਹਨ, ਇਸਦਾ ਅਨੁਭਵ ਕਰਦਾ ਹੈ। ਚਿੰਤਾ ਦਾ ਪ੍ਰਬੰਧਨ ਵਿਅਕਤੀ ਵੱਖ-ਵੱਖ ਤਰੀਕੇ ਨਾਲ ਕਰਦਾ ਹੈ ਅਤੇ ਇਸਨੂੰ ਸੰਭਾਲਣ ਦੀ ਹਰੇਕ ਵਿਅਕਤੀ ਦੀ ਆਪਣੀ ਸ਼ੈਲੀ ਅਤੇ ਸਮਰੱਥਾ ਹੁੰਦੀ ਹੈ। ਪ੍ਰਧਾਨ ਮੰਤਰੀ ਨੇ 2002 ਦੀਆਂ ਗੁਜਰਾਤ ਚੋਣਾਂ ਅਤੇ ਗੋਧਰਾ ਘਟਨਾ ਸਮੇਤ ਨਿੱਜੀ ਕਿੱਸੇ ਸਾਂਝੇ ਕੀਤੇ, ਜਿਸ ਵਿੱਚ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਚੁਣੌਤੀਪੂਰਨ ਸਮੇਂ ਦੌਰਾਨ ਆਪਣੀਆਂ ਭਾਵਨਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਸੰਭਾਲਿਆ। ਉਨ੍ਹਾਂ ਨੇ ਕੁਦਰਤੀ ਮਨੁੱਖੀ ਪ੍ਰਵਿਰਤੀਆਂ ਤੋਂ ਉੱਪਰ ਰਹਿਣ ਅਤੇ ਆਪਣੇ ਮਿਸ਼ਨ 'ਤੇ ਧਿਆਨ ਕੇਂਦਰਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੇਲੋੜਾ ਦਬਾਅ ਅਨੁਭਵ ਕੀਤੇ ਬਿਨਾਂ, ਪ੍ਰੀਖਿਆ ਨੂੰ ਆਪਣੀ ਰੂਟੀਨ ਗਤੀਵਿਧੀਆਂ ਦੇ ਹਿੱਸੇ ਵਜੋਂ ਦੇਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸਨੂੰ ਆਪਣੇ ਜੀਵਨ ਦਾ ਇੱਕ ਨਿਯਮਤ ਹਿੱਸਾ ਮੰਨਣ ਲਈ ਉਤਸ਼ਾਹਿਤ ਕੀਤਾ।
ਸਭ ਤੋਂ ਖਰਾਬ ਸਥਿਤੀ ਬਾਰੇ ਜ਼ਿਆਦਾ ਨਾ ਸੋਚਣ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਮੌਜੂਦਾ ਅਹੁਦੇ ਤੱਕ ਪਹੁੰਚਣ ਲਈ ਆਪਣੀ ਯਾਤਰਾ ਦੀ ਯੋਜਨਾ ਨਹੀਂ ਬਣਾਈ ਅਤੇ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਫਲਤਾ ਜਾਂ ਅਸਫਲਤਾ ਦੇ ਵਿਚਾਰਾਂ ਨੂੰ ਆਪਣੇ ਮਨ 'ਤੇ ਹਾਵੀ ਨਹੀਂ ਹੋਣ ਦਿੱਤਾ।
ਅਸਫਲਤਾਵਾਂ ਤੋਂ ਸਿੱਖਣ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਚੰਦਰਯਾਨ-2 ਲਾਂਚ ਦੀ ਅਸਫਲਤਾ ਨੂੰ ਉਜਾਗਰ ਕੀਤਾ, ਜਿੱਥੇ ਉਨ੍ਹਾਂ ਨੇ ਜ਼ਿੰਮੇਵਾਰੀ ਲਈ ਅਤੇ ਵਿਗਿਆਨੀਆਂ ਨੂੰ ਆਸ਼ਾਵਾਦੀ ਬਣੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਰਾਜਨੀਤੀ ਵਿੱਚ ਜੋਖਮ ਲੈਣ, ਨੌਜਵਾਨ ਨੇਤਾਵਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰ ਦੇ ਲਈ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਰਾਜਨੀਤੀ ਨੂੰ ਮਾਣ ਦੇਣਾ ਅਤੇ ਚੰਗੇ ਲੋਕਾਂ ਨੂੰ ਇਸ ‘ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਇਸਦੇ ਸ਼ੁੱਧੀਕਰਣ ਦੇ ਲਈ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਅਗਿਆਤ ਲੋਕਾਂ ਦੇ ਡਰ ਉੱਤੇ ਕਾਬੂ ਪਾਉਣ ਅਤੇ ਇਸ ਗੱਲ ਉੱਤੇ ਜ਼ੋਰ ਦੇਣ ਕਿ ਭਾਰਤ ਦੇ ਭਵਿੱਖ ਦੀ ਸਫਲਤਾ ਉਨ੍ਹਾਂ ਦੇ ਹੱਥਾਂ ਵਿੱਚ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਨਿਜੀ ਹਿਤਾਂ ਲਈ ਨਹੀਂ ਬਲਕਿ ਦੇਸ਼ ਦੇ ਲਈ ਕੰਮ ਕਰਨ ਅਤੇ ਲੋਕਤੰਤਰ ਦੀ ਗਰਿਮਾ ਨੂੰ ਬਣਾਈ ਰੱਖਣ।
ਜਦੋਂ ਸ਼੍ਰੀ ਮੋਦੀ ਤੋਂ ਰਾਜਨੀਤੀ ਨੂੰ "ਗੰਦੀ ਜਗ੍ਹਾ" ਮੰਨਣ ਦੀ ਧਾਰਨਾ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਨੀਤੀ ਸਿਰਫ਼ ਚੋਣਾਂ ਅਤੇ ਜਿੱਤ ਜਾਂ ਹਾਰ ਬਾਰੇ ਨਹੀਂ ਹੈ, ਸਗੋਂ ਇਸ ਵਿੱਚ ਨੀਤੀ ਨਿਰਮਾਣ ਅਤੇ ਸ਼ਾਸਨ ਵੀ ਸ਼ਾਮਲ ਹੈ, ਜੋ ਮਹੱਤਵਪੂਰਨ ਬਦਲਾਅ ਲਿਆਉਣ ਦਾ ਇੱਕ ਸਾਧਨ ਹੈ। ਹਾਲਾਤਾਂ ਨੂੰ ਬਦਲਣ ‘ਚ ਚੰਗੀਆਂ ਨੀਤੀਆਂ ਅਤੇ ਉਨ੍ਹਾਂ ਦੇ ਅਮਲ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਜਨਮਨ ਯੋਜਨਾ ਦੀ ਉਦਾਹਰਣ ਦਿੱਤੀ, ਜੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਅਗਵਾਈ ਹੇਠ ਵਿਕਸਿਤ ਕੀਤੀ ਗਈ ਇੱਕ ਯੋਜਨਾ ਹੈ, ਜਿਸਦਾ ਉਦੇਸ਼ ਸਭ ਤੋਂ ਵੰਚਿਤ ਕਬਾਇਲੀ ਭਾਈਚਾਰਿਆਂ ਦੀ ਸਹਾਇਤਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਸ ਪਹਿਲ ਨਾਲ ਰਾਜਨੀਤਿਕ ਫਾਇਦਾ ਨਾ ਮਿਲੇ, ਪਰ ਇਸਦਾ 250 ਥਾਵਾਂ 'ਤੇ 25 ਲੱਖ ਲੋਕਾਂ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜਨੀਤੀ ਵਿੱਚ ਸਹੀ ਸਮੇਂ 'ਤੇ ਸਹੀ ਫੈਸਲੇ ਲੈਣ ਨਾਲ ਸਕਾਰਾਤਮਕ ਬਦਲਾਅ ਹੋ ਸਕਦੇ ਹਨ, ਜਿਸ ਨਾਲ ਸੰਤੁਸ਼ਟੀ ਅਤੇ ਸੰਤੋਖ ਦੀ ਭਾਵਨਾ ਪੈਦਾ ਹੁੰਦੀ ਹੈ।
ਸ਼੍ਰੀ ਮੋਦੀ ਨੇ ਅਸਫ਼ਲਤਾਵਾਂ ਬਾਰੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ, ਉਨ੍ਹਾਂ ਨੇ ਬਚਪਨ ਵਿੱਚ ਇੱਕ ਆਰਮੀ ਸਕੂਲ ਵਿੱਚ ਦਾਖਲ ਹੋਣ ਦੀ ਇੱਛਾ ਦਾ ਜ਼ਿਕਰ ਕੀਤਾ, ਜੋ ਵਿੱਤੀ ਤੰਗੀਆਂ ਕਾਰਨ ਪੂਰੀ ਨਹੀਂ ਹੋਈ। ਉਨ੍ਹਾਂ ਨੇ ਇੱਕ ਮੱਠ ਜੀਵਨ ਜਿਊਣ ਦੀ ਆਪਣੀ ਇੱਛਾ ਵੀ ਸਾਂਝੀ ਕੀਤੀ, ਜੋ ਉਨ੍ਹਾਂ ਦੇ ਰਾਮਕ੍ਰਿਸ਼ਨ ਮਿਸ਼ਨ ਵਿੱਚ ਸ਼ਾਮਲ ਹੋਣ ਦੇ ਯਤਨਾਂ ਦੇ ਬਾਵਜੂਦ ਅਧੂਰੀ ਰਹੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸਫਲਤਾਵਾਂ ਜੀਵਨ ਦਾ ਇੱਕ ਹਿੱਸਾ ਹਨ ਅਤੇ ਨਿੱਜੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਿਆਂ ਹਨ। ਉਨ੍ਹਾਂ ਨੇ ਆਰਐੱਸਐੱਸ ਵਿੱਚ ਆਪਣੇ ਸਮੇਂ ਦੀ ਇੱਕ ਘਟਨਾ ਸਾਂਝੀ ਕੀਤੀ, ਜਿੱਥੇ ਉਨ੍ਹਾਂ ਨੇ ਡਰਾਈਵਿੰਗ ਕਰਦੇ ਸਮੇਂ ਇੱਕ ਗਲਤੀ ਤੋਂ ਸਿੱਖਿਆ, ਅਸਫਲਤਾਵਾਂ ਤੋਂ ਸਿੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਉਹ ਹਮੇਸ਼ਾ ਆਪਣੇ ਆਰਾਮਦਾਇਕ ਖੇਤਰ ਤੋਂ ਬਾਹਰ ਰਹੇ ਹਨ, ਜਿਸਨੇ ਉਨ੍ਹਾਂ ਦੀ ਸ਼ਖਸੀਅਤ ਅਤੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਆਕਾਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਤਰੱਕੀ ਲਈ ਆਰਾਮਦਾਇਕ ਖੇਤਰ ਤੋਂ ਬਚਣਾ ਜ਼ਰੂਰੀ ਹੈ ਅਤੇ ਸਫਲਤਾ ਪ੍ਰਾਪਤ ਕਰਨ ਦੇ ਲਈ ਜੋਖਮ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਾਮ ਕਿਸੇ ਦੇ ਅੰਤਮ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟ ਬਣ ਸਕਦਾ ਹੈ ਅਤੇ ਆਰਾਮਦਾਇਕ ਖੇਤਰ ਤੋਂ ਬਾਹਰ ਨਿਕਲਣਾ ਵਿਕਾਸ ਅਤੇ ਤਰੱਕੀ ਦੇ ਲਈ ਜ਼ਰੂਰੀ ਹੈ।
ਆਪਣੀ ਜੋਖਮ ਲੈਣ ਦੀ ਸਮਰੱਥਾ ਅਤੇ ਸਮੇਂ ਦੇ ਨਾਲ ਇਹ ਕਿਵੇਂ ਵਿਕਸਿਤ ਹੋਈ ਹੈ, ਇਸ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਜੋਖਮ ਲੈਣ ਦੀ ਉਸਦੀ ਸਮਰੱਥਾ ਬਹੁਤ ਜ਼ਿਆਦਾ ਹੈ ਕਿਉਂਕਿ ਉਨ੍ਹਾਂ ਨੇ ਕਦੇ ਵੀ ਨਿੱਜੀ ਲਾਭਾਂ ਨੂੰ ਤਰਜੀਹ ਨਹੀਂ ਦਿੱਤੀ ਅਤੇ ਇਹ ਨਿਡਰ ਰਵੱਈਆ ਉਨ੍ਹਾਂ ਨੂੰ ਬਿਨਾਂ ਝਿਜਕ ਦੇ ਫੈਸਲੇ ਲੈਣ ਦੀ ਸੁਵਿਧਾ ਦਿੰਦਾ ਹੈ। ਉਨ੍ਹਾਂ ਨੇ ਸਾਂਝਾ ਕੀਤਾ ਕਿ ਉਹ ਇਕੱਲੇ ਸਮੇਂ ਬਿਤਾਉਣ ਲਈ ਦੂਰ ਦਰਾਜ਼ ਸਥਾਨਾਂ 'ਤੇ ਜਾਉਂਦੇ ਸਨ, ਜਿੱਥੇ ਉਹ ਆਪਣੇ ਆਪ ਨਾਲ ਸਾਂਝ ਪਾਉਂਦੇ ਸਨ, ਅਜਿਹਾ ਅਭਿਆਸ ਹੁਣ ਉਨ੍ਹਾਂ ਨੂੰ ਯਾਦ ਆਉਂਦਾ ਹੈ। 1980 ਦੇ ਦਹਾਕੇ ਵਿੱਚ ਰੇਗਿਸਤਾਨ ਵਿੱਚ ਰਹਿਣ ਦੇ ਇੱਕ ਅਜਿਹੇ ਅਨੁਭਵ ਦਾ ਹਵਾਲਾ ਦਿੰਦੇ ਹੋਏ, ਜਿੱਥੇ ਉਨ੍ਹਾਂ ਨੂੰ ਅਧਿਆਤਮਿਕ ਜਾਗ੍ਰਿਤੀ ਦਾ ਅਨੁਭਵ ਹੋਇਆ, ਸ਼੍ਰੀ ਮੋਦੀ ਨੇ ਕਿਹਾ ਕਿ ਇਸਨੇ ਉਨ੍ਹਾਂ ਨੂੰ ਰਣ ਉਤਸਵ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ, ਜੋ ਕਿ ਇੱਕ ਪ੍ਰਮੁੱਖ ਸੈਰ-ਸਪਾਟਾ ਸਮਾਗਮ ਬਣ ਗਿਆ ਹੈ, ਜਿਸਨੇ ਸਰਵਸ੍ਰੇਸ਼ਠ ਸੈਲਾਨੀ ਪਿੰਡ ਵਜੋਂ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਰਾਜਨੀਤੀ ਅਤੇ ਉੱਦਮਤਾ ਦੋਵਾਂ ਵਿੱਚ ਵਿਕਾਸ ਅਤੇ ਤਰੱਕੀ ਲਈ ਆਪਣੇ ਆਰਾਮ ਖੇਤਰ ਤੋਂ ਬਾਹਰ ਨਿਕਲਣਾ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੋਖਮ ਲੈਣਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਵੱਡੀਆਂ ਪ੍ਰਾਪਤੀਆਂ ਵੱਲ ਲੈ ਜਾਂਦਾ ਹੈ।
ਵਿਅਕਤੀਗਤ ਸਬੰਧਾਂ ‘ਤੇ ਗੱਲ ਕਰਦੇ ਹੋਏ ਸ਼੍ਰੀ ਮੋਦੀ ਨੇ ਮਾਤਾ-ਪਿਤਾ ਨੂੰ ਗੁਆਉਣ ਨਾਲ ਜੁੜੀਆਂ ਭਾਵਨਾਵਾਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਛੋਟੀ ਉਮਰ ਵਿੱਚ ਘਰ ਛੱਡਣ ਕਾਰਨ ਉਨ੍ਹਾਂ ਨੇ ਰਵਾਇਤੀ ਲਗਾਅ ਦਾ ਅਨੁਭਵ ਨਹੀਂ ਕੀਤਾ, ਪਰ ਆਪਣੀ ਮਾਂ ਦੇ 100ਵੇਂ ਜਨਮਦਿਨ ਦੇ ਦੌਰਾਨ, ਉਨ੍ਹਾਂ ਨੇ ਉਨ੍ਹਾਂ ਨੂੰ ਕੀਮਤੀ ਸਲਾਹ ਦਿੱਤੀ: “ਬੁੱਧੀ ਨਾਲ ਕੰਮ ਕਰੋ, ਪਵਿੱਤਰਤਾ ਨਾਲ ਜੀਓ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਅਨਪੜ੍ਹ ਹੋਣ ਦੇ ਬਾਵਜੂਦ ਗੂੜ ਗਿਆਨ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨਾਲ ਗੰਭੀਰ ਗੱਲਬਾਤ ਦੇ ਖੁੰਝੇ ਮੌਕਿਆਂ 'ਤੇ ਵਿਚਾਰ ਕੀਤਾ, ਇਹ ਪ੍ਰਗਟ ਕੀਤਾ ਕਿ ਉਨ੍ਹਾਂ ਦਾ ਸੁਭਾਅ ਹਮੇਸ਼ਾ ਉਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਤਾ-ਪਿਤਾ ਦਾ ਵਿਛੋੜਾ ਭਾਵਨਾਵਾਂ ਦਾ ਮਿਸ਼ਰਣ ਲਿਆਉਂਦਾ ਹੈ, ਪਰ ਉਨ੍ਹਾਂ ਦੁਆਰਾ ਦਿੱਤੀ ਗਈ ਬੁੱਧੀ ਅਤੇ ਕਦਰਾਂ-ਕੀਮਤਾਂ ਇੱਕ ਸਥਾਈ ਖਜ਼ਾਨਾ ਬਣੀਆਂ ਰਹਿੰਦੀਆਂ ਹਨ।
ਰਾਜਨੀਤੀ ਨੂੰ "ਗੰਦੀ ਜਗ੍ਹਾ" ਮੰਨਣ ਦੀ ਧਾਰਨਾ ਦੇ ਬਾਰੇ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਿਆਸਤਦਾਨਾਂ ਦੀਆਂ ਕਾਰਵਾਈਆਂ ਹਨ ਜੋ ਇਸਦੀ ਛਵੀ ਨੂੰ ਖਰਾਬ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਅਜੇ ਵੀ ਆਦਰਸ਼ਵਾਦੀ ਵਿਅਕਤੀਆਂ ਲਈ ਇੱਕ ਜਗ੍ਹਾ ਹੈ ਜੋ ਬਦਲਾਅ ਲਿਆਉਣਾ ਚਾਹੁੰਦੇ ਹਿਨ। ਪ੍ਰਧਾਨ ਮੰਤਰੀ ਨੇ ਆਪਣੇ ਬਚਪਨ ਦਾ ਇੱਕ ਕਿੱਸਾ ਸਾਂਝਾ ਕੀਤਾ ਜਿਸ ਵਿੱਚ ਇੱਕ ਸਥਾਨਕ ਡਾਕਟਰ ਨੇ ਘੱਟੋ-ਘੱਟ ਫੰਡਾਂ ਨਾਲ ਇੱਕ ਸੁਤੰਤਰ ਚੋਣ ਮੁਹਿੰਮ ਚਲਾਈ ਸੀ, ਜਿਸ ਨੇ ਦਿਖਾਇਆ ਕਿ ਸਮਾਜ ਸਚਾਈ ਅਤੇ ਸਮਰਪਣ ਨੂੰ ਪਛਾਣਦਾ ਹੈ ਅਤੇ ਉਸਦਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜਨੀਤੀ ਵਿੱਚ ਸਬਰ ਅਤੇ ਵਚਨਬੱਧਤਾ ਜ਼ਰੂਰੀ ਹੈ ਅਤੇ ਇਸਨੂੰ ਸਿਰਫ਼ ਚੋਣਾਂ ਦੇ ਚਸ਼ਮੇ ਰਾਹੀਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਸਾਮੁਦਾਇਕ ਕੰਮ ਅਤੇ ਨੀਤੀ-ਨਿਰਮਾਣ ਦੇ ਨਾਲ ਜੁੜਨ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜੋ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਨ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੀਆਂ ਉਦਾਹਰਣਾਂ ਸਾਂਝੀਆਂ ਕੀਤੀਆਂ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਭੂਚਾਲ ਦੇ ਮੁੜ ਵਸੇਬੇ ਲਈ ਕੰਮ ਕਰਨ ਅਤੇ ਪੁਰਾਣੇ ਨਿਯਮਾਂ ਨੂੰ ਬਦਲ ਕੇ ਪ੍ਰਭਾਵਸ਼ਾਲੀ ਫੈਸਲੇ ਲੈਣ ਲਈ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਪਹਿਲ ਦੇ ਬਾਰੇ ਵੀ ਦੱਸਿਆ ਜਿੱਥੇ ਉਨ੍ਹਾਂ ਨੇ ਨੌਕਰਸ਼ਾਹਾਂ ਨੂੰ ਉਨ੍ਹਾਂ ਪਿੰਡਾਂ ਵਿੱਚ ਦੁਬਾਰਾ ਜਾਣ ਲਈ ਉਤਸ਼ਾਹਿਤ ਕੀਤਾ ਜਿੱਥੋਂ ਉਨ੍ਹਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਤਾਂ ਜੋ ਉਹ ਪੇਂਡੂ ਜੀਵਨ ਦੀ ਹਕੀਕਤ ਨਾਲ ਦੁਬਾਰਾ ਜੁੜਨ ਅਤੇ ਆਪਣੇ ਕੰਮ ਦੇ ਪ੍ਰਭਾਵ ਨੂੰ ਸਮਝ ਸਕਣ। ਉਨ੍ਹਾਂ ਜ਼ੋਰ ਦਿੱਤਾ ਕਿ ਸ਼ਾਸਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਕਠੋਰ ਸ਼ਬਦਾਂ ਜਾਂ ਫਟਕਾਰ ਦਾ ਸਹਾਰਾ ਲਏ ਬਿਨਾਂ ਆਪਣੀ ਟੀਮ ਨੂੰ ਪ੍ਰੇਰਿਤ ਕਰਨਾ ਅਤੇ ਮਾਰਗਦਰਸ਼ਨ ਕਰਨਾ ਸ਼ਾਮਲ ਹੈ।
"ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ" ਦੀ ਧਾਰਨਾ ਬਾਰੇ ਪੁੱਛੇ ਜਾਣ 'ਤੇ, ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸਦਾ ਮਤਲਬ ਮੰਤਰੀਆਂ ਜਾਂ ਕਰਮਚਾਰੀਆਂ ਦੀ ਗਿਣਤੀ ਘਟਾਉਣਾ ਨਹੀਂ ਹੈ, ਸਗੋਂ ਇਹ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਨੌਕਰਸ਼ਾਹੀ ਦੇ ਬੋਝ ਨੂੰ ਘਟਾਉਣ 'ਤੇ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਾਗਰਿਕਾਂ 'ਤੇ ਬੋਝ ਘਟਾਉਣ ਲਈ ਲਗਭਗ 40,000 ਅਨੁਪਾਲਣ ਨੂੰ ਖਤਮ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਲਗਭਗ 1,500 ਪੁਰਾਣੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਅਪਰਾਧਿਕ ਕਾਨੂੰਨਾਂ ਵਿੱਚ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸਦਾ ਟੀਚਾ ਸ਼ਾਸਨ ਨੂੰ ਸਰਲ ਬਣਾਉਣਾ ਅਤੇ ਇਸਨੂੰ ਹੋਰ ਕੁਸ਼ਲ ਬਣਾਉਣਾ ਹੈ ਅਤੇ ਇਹ ਯਤਨ ਵਰਤਮਾਨ ਵਿੱਚ ਸਫਲਤਾਪੂਰਵਕ ਲਾਗੂ ਕੀਤੇ ਜਾ ਰਹੇ ਹਨ।
ਇੰਡੀਆ ਸਟੈਕ ਪਹਿਲਕਦਮੀ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਦੀਆਂ ਡਿਜੀਟਲ ਪਹਿਲਕਦਮੀਆਂ ਜਿਵੇਂ ਕਿ ਯੂਪੀਐਈ, ਈਕੇਵਾਈਸੀ ਅਤੇ ਆਧਾਰ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਟੈਕਨੋਲੋਜੀਆਂ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਫੰਡ ਟਰਾਂਸਫਰ ਕਰਨ ਨੂੰ ਸਮਰਥ ਬਣਾਇਆ ਹੈ, ਜਿਸ ਨਾਲ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਧਨ ਦੀ ਚੋਰੀ ਖਤਮ ਹੋਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਯੂਪੀਆਈ ਇੱਕ ਆਲਮੀ ਅਜੂਬਾ ਬਣ ਗਿਆ ਹੈ, ਜਿਸ ਵਿੱਚ ਅੱਜ ਦੀ ਟੈਕਨੋਲੋਜੀ ਸੰਚਾਲਿਤ ਸਦੀ ਵਿੱਚ ਟੈਕਨੋਲੋਜੀ ਦੇ ਲੋਕਤੰਤਰੀਕਰਨ ਦੀ ਭਾਰਤ ਦੀ ਸਮਰੱਥਾ ਨੂੰ ਦਰਸਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੀ ਤਾਈਵਾਨ ਫੇਰੀ ਦਾ ਇੱਕ ਕਿੱਸਾ ਸਾਂਝਾ ਕੀਤਾ, ਜਿੱਥੇ ਉਹ ਉੱਚ ਯੋਗਤਾ ਪ੍ਰਾਪਤ ਨੇਤਾਵਾਂ ਤੋਂ ਪ੍ਰਭਾਵਿਤ ਹੋਏ ਸੀ। ਉਨ੍ਹਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਭਾਰਤੀ ਯੁਵਾ ਵੀ ਇਸ ਤਰ੍ਹਾਂ ਦੀ ਉੱਚੀ ਕਾਬਲੀਅਤ ਪ੍ਰਾਪਤ ਕਰਨ। ਉਨ੍ਹਾਂ ਤਾਇਵਾਨ ਦੇ ਦੁਭਾਸ਼ੀਏ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ, ਜਿਸਦੀ ਭਾਰਤ ਬਾਰੇ ਪੁਰਾਣੀ ਧਾਰਨਾ ਸੀ। ਪ੍ਰਧਾਨ ਮੰਤਰੀ ਨੇ ਹਾਸੇ-ਮਜ਼ਾਕ ਨਾਲ ਸਮਝਾਇਆ ਕਿ ਜਦੋਂ ਕਿ ਭਾਰਤ ਦੇ ਅਤੀਤ ਵਿੱਚ ਸਪੇਰਿਆਂ ਦਾ ਬੋਲਬਾਲਾ ਸੀ, ਅੱਜ ਦਾ ਭਾਰਤ ਤਕਨਾਲੋਜੀ ਨਾਲ ਸਸ਼ਕਤ ਹੈ, ਹਰ ਬੱਚਾ ਕੰਪਿਊਟਰ ਮਾਊਸ ਦੀ ਵਰਤੋਂ ਕਰਨ ਵਿੱਚ ਮਾਹਰ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਦੀ ਤਾਕਤ ਹੁਣ ਇਸਦੀ ਤਕਨੀਕੀ ਤਰੱਕੀ ਵਿੱਚ ਹੈ ਅਤੇ ਸਰਕਾਰ ਨੇ ਨਵੀਨਤਾ ਨੂੰ ਸਮਰਥਨ ਦੇਣ ਲਈ ਵੱਖ-ਵੱਖ ਫੰਡ ਅਤੇ ਕਮਿਸ਼ਨ ਬਣਾਏ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਜੋਖਮ ਲੈਣ ਲਈ ਉਤਸ਼ਾਹਿਤ ਕੀਤਾ, ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਸਮਰਥਨ ਕੀਤਾ ਜਾਵੇਗਾ ਭਾਵੇਂ ਉਹ ਅਸਫਲ ਹੋਣ।
ਭਾਰਤ ਦੀ ਵਿਸ਼ਵ ਭਰ ਵਿੱਚ ਬਿਹਤਰ ਹੋਈ ਛਵੀ 'ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਪ੍ਰਾਪਤੀ ਨਹੀਂ ਹੈ, ਸਗੋਂ ਸਾਰੇ ਭਾਰਤੀਆਂ ਦਾ ਸਮੂਹਿਕ ਪ੍ਰਯਾਸ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਯਾਤਰਾ ਕਰਨ ਵਾਲਾ ਹਰ ਭਾਰਤੀ ਦੇਸ਼ ਦੇ ਰਾਜਦੂਤ ਵਜੋਂ ਕੰਮ ਕਰਦਾ ਹੈ, ਇਸ ਦੀ ਛਵੀ ਵਿੱਚ ਯੋਗਦਾਨ ਦਿੰਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੀਤੀ ਆਯੋਗ ਦਾ ਉਦੇਸ਼ ਦੁਨੀਆ ਭਰ ‘ਚ ਭਾਰਤੀ ਭਾਈਚਾਰੇ ਨਾਲ ਜੁੜਨਾ ਹੈ, ਉਨ੍ਹਾਂ ਦੀ ਤਾਕਤ ਦਾ ਲਾਭ ਉਠਾਉਣਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਆਪਕ ਯਾਤਰਾ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਿਵੇਂ ਉਨ੍ਹਾਂ ਨੇ ਭਾਰਤੀ ਪ੍ਰਵਾਸੀਆਂ ਦੀ ਸਮਰੱਥਾ ਨੂੰ ਪਛਾਣਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਨਤਾ ਨੇ ਭਾਰਤ ਲਈ ਇੱਕ ਮਜ਼ਬੂਤ ਵਿਸ਼ਵਵਿਆਪੀ ਛਵੀ ਬਣਾਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤੀਆਂ ਦੇ ਘੱਟ ਅਪਰਾਧ ਦਰ, ਉੱਚ ਸਿੱਖਿਆ ਦੇ ਪੱਧਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸੁਭਾਅ ਨੇ ਇੱਕ ਸਕਾਰਾਤਮਕ ਵਿਸ਼ਵਵਿਆਪੀ ਧਾਰਨਾ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਦਮੀ ਸਮੂਹਕ ਤਾਕਤ ਦਾ ਲਾਭ ਉਠਾ ਕੇ, ਇੱਕ ਸਕਾਰਾਤਮਕ ਛਵੀ ਨੂੰ ਕਾਇਮ ਰੱਖ ਕੇ ਅਤੇ ਮਜ਼ਬੂਤ ਨੈੱਟਵਰਕ ਅਤੇ ਸਬੰਧਾਂ ਦੇ ਨਿਰਮਾਣ ਉੱਤੇ ਧਿਆਨ ਕੇਂਦ੍ਰਿਤ ਕਰਕੇ ਇਸ ਦ੍ਰਿਸ਼ਟੀਕੋਣ ਤੋਂ ਸਿੱਖ ਸਕਦੇ ਹਨ।
ਸ਼੍ਰੀ ਮੋਦੀ ਨੇ ਉੱਦਮਤਾ ਅਤੇ ਰਾਜਨੀਤੀ ਦੋਵਾਂ ਵਿੱਚ ਮੁਕਾਬਲੇ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ 2005 ਦਾ ਇੱਕ ਕਿੱਸਾ ਸਾਂਝਾ ਕੀਤਾ, ਜਦੋਂ ਅਮਰੀਕੀ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਇੱਕ ਚੁਣੀ ਹੋਈ ਸਰਕਾਰ ਅਤੇ ਰਾਸ਼ਟਰ ਦਾ ਅਪਮਾਨ ਮੰਨਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ ਸੀ ਜਿੱਥੇ ਦੁਨੀਆ ਭਾਰਤੀ ਵੀਜ਼ੇ ਲਈ ਲਾਈਨਾਂ ਵਿੱਚ ਖੜ੍ਹੀ ਹੋਵੇਗੀ ਅਤੇ ਅੱਜ, 2025 ਵਿੱਚ, ਉਹ ਸੁਪਨਾ ਹਕੀਕਤ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕੁਵੈਤ ਦੀ ਆਪਣੇ ਹਾਲੀਆ ਦੌਰੇ ਦੀ ਇੱਕ ਉਦਾਹਰਣ ਸਾਂਝੀ ਕੀਤੀ ਅਤੇ ਭਾਰਤੀ ਨੌਜਵਾਨਾਂ ਅਤੇ ਆਮ ਆਦਮੀ ਦੀਆਂ ਇੱਛਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਇੱਕ ਮਜ਼ਦੂਰ ਨਾਲ ਹੋਈ ਗੱਲਬਾਤ ਯਾਦ ਆਈ ਜਿਸ ਨੇ ਆਪਣੇ ਜ਼ਿਲ੍ਹੇ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸੁਪਨਾ ਦੇਖਿਆ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਇੱਛਾਵਾਂ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਲੈ ਜਾਣਗੀਆਂ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਨੌਜਵਾਨਾਂ ਦੀ ਭਾਵਨਾ ਅਤੇ ਮਹੱਤਵਅਕਾਂਖੀ ਦੇਸ਼ ਦੀ ਤਰੱਕੀ ਦੀ ਕੁੰਜੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਸ਼ਾਂਤੀ ਲਈ ਆਪਣੇ ਨਿਰੰਤਰ ਸਮਰਥਨ ਦੁਆਰਾ ਵਿਸ਼ਵ ਪੱਧਰ 'ਤੇ ਭਰੋਸੇਯੋਗਤਾ ਅਤੇ ਵਿਸ਼ਵਾਸ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨਿਰਪੱਖ ਨਹੀਂ ਹੈ ਪਰ ਸ਼ਾਂਤੀ ਦੇ ਹੱਕ ਵਿੱਚ ਦ੍ਰਿੜਤਾ ਨਾਲ ਖੜ੍ਹਿਆ ਹੈ ਅਤੇ ਇਸ ਰੁਖ਼ ਤੋਂ ਰੂਸ, ਯੂਕ੍ਰੇਨ, ਈਰਾਨ, ਫਿਲਿਸਤੀਨ ਅਤੇ ਇਜ਼ਰਾਈਲ ਸਮੇਤ ਸਾਰੀਆਂ ਸਬੰਧਿਤ ਧਿਰਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਸੰਕਟ ਦੇ ਸਮੇਂ ਦੌਰਾਨ ਭਾਰਤ ਦੇ ਸਰਗਰਮ ਯਤਨਾਂ, ਜਿਵੇਂ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤੀ ਨਾਗਰਿਕਾਂ ਅਤੇ ਗੁਆਂਢੀ ਦੇਸ਼ਾਂ ਤੋਂ ਲੋਕਾਂ ਨੂੰ ਕੱਢਣ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਜੋਖਮ ਭਰੇ ਕੰਮ ਲਈ ਸਵੈ-ਇੱਛਾ ਨਾਲ ਕੰਮ ਕੀਤਾ, ਜੋ ਕਿ ਭਾਰਤ ਦੀ ਆਪਣੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਨੇਪਾਲ ਭੂਚਾਲ ਦੌਰਾਨ ਇੱਕ ਘਟਨਾ ਵੀ ਸਾਂਝੀ ਕੀਤੀ, ਜਿੱਥੇ ਨਾਗਰਿਕਾਂ ਨੂੰ ਬਚਾਉਣ ਅਤੇ ਵਾਪਸ ਲਿਆਉਣ ਵਿੱਚ ਭਾਰਤ ਦੇ ਯਤਨਾਂ ਦੀ ਇੱਕ ਡਾਕਟਰ ਦੁਆਰਾ ਸ਼ਲਾਘਾ ਕੀਤੀ ਗਈ ਸੀ, ਜਿਸ ਨੇ ਅਜਿਹੇ ਜੀਵਨ-ਰੱਖਿਅਕ ਮਿਸ਼ਨਾਂ ਵਿੱਚ ਟੈਕਸਾਂ ਦੀ ਮਹੱਤਤਾ ਨੂੰ ਮਹਿਸੂਸ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਸ਼ਵ ਪੱਧਰ 'ਤੇ ਨਾਗਰਿਕਾਂ ਦੀ ਸੇਵਾ ਕਰਨ ਨਾਲ ਚੰਗਿਆਈ ਅਤੇ ਆਪਸੀ ਸਹਿਯੋਗ ਦੀ ਭਾਵਨਾ ਜਾਗਦੀ ਹੈ। ਉਨ੍ਹਾਂ ਨੇ ਇਸਲਾਮੀ ਦੇਸ਼ ਅਬੂ ਧਾਬੀ ਵਿੱਚ ਇੱਕ ਮੰਦਿਰ ਬਣਾਉਣ ਲਈ ਜ਼ਮੀਨ ਪ੍ਰਾਪਤ ਕਰਨ ਦੀ ਸਫਲ ਤਾਕੀਦ ਦਾ ਵੀ ਜ਼ਿਕਰ ਕੀਤਾ, ਜੋ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਸਤਿਕਾਰ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਸ ਪਹਿਲਕਦਮੀ ਨੇ ਲੱਖਾਂ ਭਾਰਤੀਆਂ ਨੂੰ ਬਹੁਤ ਖੁਸ਼ੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਭਾਰਤ ਦੀ ਦੁਨੀਆ ਭਰ ਦੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਮਰਥਨ ਪ੍ਰਤੀ ਵਚਨਬੱਧਤਾ ਅਟੁੱਟ ਹੈ ਅਤੇ ਵਿਸ਼ਵ ਪੱਧਰ 'ਤੇ ਦੇਸ਼ ਦੀ ਭਰੋਸੇਯੋਗਤਾ ਵਧ ਦੀ ਜਾ ਰਹੀ ਹੈ।
ਭੋਜਨ ਸਬੰਧੀ ਆਪਣੀ ਪਸੰਦ ਬਾਰੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭੋਜਨ ਦੇ ਸ਼ੌਕੀਨ ਨਹੀਂ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਜੋ ਵੀ ਪਰੋਸਿਆ ਜਾਂਦਾ ਹੈ, ਉਹ ਉਨ੍ਹਾਂ ਨੂੰ ਪਸੰਦ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਗਠਨ ਵਿੱਚ ਕੰਮ ਕਰਨ ਦੌਰਾਨ, ਉਹ ਅਕਸਰ ਸਵਰਗਵਾਸੀ ਸ਼੍ਰੀ ਅਰੁਣ ਜੇਟਲੀ ‘ਤੇ ਨਿਰਭਰ ਰਹਿੰਦੇ ਸਨ, ਜੋ ਭਾਰਤ ਭਰ ਦੇ ਬਿਹਤਰੀਨ ਰੈਸਟੋਰੈਂਟਸ ਅਤੇ ਵਿਅੰਜਨਾਂ ਬਾਰੇ ਚੰਗੀ ਜਾਣਕਾਰੀ ਰੱਖਦੇ ਸਨ।
ਪਿਛਲੇ ਕੁਝ ਵਰ੍ਹਿਆਂ ਵਿੱਚ ਆਪਣੇ ਅਹੁਦੇ ਵਿੱਚ ਆਏ ਬਦਲਾਅ ਦੀ ਧਾਰਨਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਹੀ ਹਾਲਾਤ ਅਤੇ ਭੂਮਿਕਾਵਾਂ ਬਦਲ ਗਈਆਂ ਹੋਣ, ਪਰ ਉਹ ਉਹੀ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਹੈ ਅਤੇ ਉਹ ਕੌਣ ਹੈ, ਇਸ ਦਾ ਸਾਰ ਨਹੀਂ ਬਦਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਹੁਦੇ ਅਤੇ ਜ਼ਿੰਮੇਵਾਰੀਆਂ ਵਿੱਚ ਬਦਲਾਅ ਨੇ ਉਨ੍ਹਾਂ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਆਪਣੀ ਸਥਿਤੀ ਵਿੱਚ ਆਏ ਬਦਲਾਵਾਂ ਤੋਂ ਅਪ੍ਰਭਾਵਿਤ ਰਹਿੰਦੇ ਹਨ ਅਤੇ ਜ਼ਮੀਨ ਨਾਲ ਜੁੜੇ ਰਹਿੰਦੇ ਹਨ ਅਤੇ ਆਪਣੇ ਕੰਮ ਪ੍ਰਤੀ ਉਹ ਨਿਮਰਤਾ ਅਤੇ ਸਮਰਪਣ ਕਾਇਮ ਰੱਖਦੇ ਹਨ।
ਜਨਤਕ ਭਾਸ਼ਣ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਵੈ-ਅਨੁਭਵ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਆਪਣੇ ਅਨੁਭਵਾਂ ਦੇ ਅਧਾਰ 'ਤੇ ਬੋਲਦੇ ਹਨ, ਤਾਂ ਉਨ੍ਹਾਂ ਦੇ ਸ਼ਬਦ, ਪ੍ਰਗਟਾਵੇ ਅਤੇ ਬਿਆਨ ਸੁਭਾਵਿਕ ਤੌਰ 'ਤੇ ਪ੍ਰਭਾਵਸ਼ਾਲੀ ਬਣ ਜਾਂਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਜਰਾਤੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਹਿੰਦੀ ਬੋਲਣ ਦੀ ਯੋਗਤਾ ਉਨ੍ਹਾਂ ਦੇ ਸ਼ੁਰੂਆਤੀ ਜੀਵਨ ਦੇ ਤਜ਼ਰਬਿਆਂ ਤੋਂ ਆਈ ਸੀ, ਜਿਵੇਂ ਕਿ ਰੇਲਵੇ ਸਟੇਸ਼ਨਾਂ 'ਤੇ ਚਾਹ ਵੇਚਣਾ ਅਤੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਗੱਲਬਾਤ ਕਰਨਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀ ਜ਼ਮੀਨ ਅਤੇ ਜੜ੍ਹਾਂ ਨਾਲ ਜੁੜੇ ਰਹਿਣ ਨਾਲ ਪ੍ਰਭਾਵਸ਼ਾਲੀ ਸੰਚਾਰ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਚੰਗੀ ਭਾਸ਼ਣ ਕਲਾ ਦਾ ਸਾਰ ਦਿਲੋਂ ਬੋਲਣਾ ਅਤੇ ਅਸਲ ਅਨੁਭਵ ਸਾਂਝੇ ਕਰਨਾ ਹੈ।
ਸ਼੍ਰੀ ਮੋਦੀ ਨੇ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ 'ਤੇ ਚਾਨਣਾ ਪਾਇਆ। ਭਾਰਤ ਦੇ ਨੌਜਵਾਨਾਂ ਦੀ ਸ਼ਕਤੀ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਪਹਿਲੇ ਸਟਾਰਟਅੱਪ ਸੰਮੇਲਨ ਦਾ ਇੱਕ ਕਿੱਸਾ ਸਾਂਝਾ ਕੀਤਾ, ਜਿੱਥੇ ਕੋਲਕਾਤਾ ਦੀ ਇੱਕ ਨੌਜਵਾਨ ਮਹਿਲਾ ਨੇ ਸਟਾਰਟਅੱਪਸ ਨੂੰ ਅਸਫਲਤਾ ਦਾ ਰਸਤਾ ਦੱਸਣ ਬਾਰੇ ਆਪਣੀ ਸ਼ੁਰੂਆਤੀ ਧਾਰਨਾ ਦਾ ਵਰਣਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਟਾਰਟਅੱਪਸ ਨੇ ਸਾਖ ਅਤੇ ਭਰੋਸੇਯੋਗਤਾ ਹਾਸਲ ਕਰ ਲਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਉੱਦਮੀ ਭਾਵਨਾ ਵੱਡੇ ਸੁਪਨਿਆਂ ਅਤੇ ਇੱਛਾਵਾਂ ਦੁਆਰਾ ਪ੍ਰੇਰਿਤ ਹੈ ਅਤੇ ਦੇਸ਼ ਦੇ ਨੌਜਵਾਨ ਹੁਣ ਰਵਾਇਤੀ ਨੌਕਰੀਆਂ ਦੀ ਭਾਲ ਕਰਨ ਦੀ ਬਜਾਏ ਆਪਣਾ ਉੱਦਮ ਸ਼ੁਰੂ ਕਰਨ ਵੱਲ ਵਧੇਰੇ ਝੁਕਾਅ ਰੱਖਦੇ ਹਨ।
ਪ੍ਰਧਾਨ ਮੰਤਰੀ ਨੂੰ ਸਰਕਾਰ ਦੇ ਪਹਿਲੇ, ਦੂਜੇ ਅਤੇ ਤੀਜੇ ਕਾਰਜਕਾਲ ਵਿੱਚ ਅੰਤਰ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਭਾਰਤ ਦੇ ਵਿਕਾਸ ਲਈ ਆਪਣਾ ਵਿਕਸਿਤ ਹੁੰਦਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ, ਉਹ ਅਤੇ ਲੋਕ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਹ ਦਿੱਲੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਆਪਣੇ ਪਹਿਲੇ ਅਤੇ ਦੂਜੇ ਕਾਰਜਕਾਲ ਵਿੱਚ, ਉਨ੍ਹਾਂਨੇ ਪਿਛਲੀਆਂ ਪ੍ਰਾਪਤੀਆਂ ਦੀ ਤੁਲਨਾ ਕਰਨ ਅਤੇ ਨਵੇਂ ਟੀਚੇ ਨਿਰਧਾਰਿਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ। ਹਾਲਾਂਕਿ, ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ, ਉਨ੍ਹਾਂ ਦਾ ਨਜ਼ਰੀਆ ਕਾਫ਼ੀ ਵਿਆਪਕ ਹੋ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਸੁਪਨੇ ਅਤੇ ਇੱਛਾਵਾਂ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਪਸ਼ਟ ਦ੍ਰਿਸ਼ਟੀਕੋਣ ਨਾਲ ਫੈਲ ਗਈਆਂ ਹਨ।
ਉਨ੍ਹਾਂ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਉਨ੍ਹਾਂ ਦਾ ਨਜ਼ਰੀਆ ਕਾਫ਼ੀ ਬਦਲ ਗਿਆ ਹੈ, ਉਨ੍ਹਾਂ ਨੇ 2047 ਤੱਕ ਇੱਕ ਵਿਕਸਿਤ ਭਾਰਤ ਪ੍ਰਾਪਤ ਕਰਨ 'ਤੇ ਵਧੇਰੇ ਧਿਆਨ ਕੇਂਦ੍ਰਇਤ ਕੀਤਾ ਹੈ। ਉਨ੍ਹਾਂ ਨੇ ਹਰੇਕ ਨਾਗਰਿਕ ਨੂੰ ਸ਼ੌਚਾਲਯ, ਬਿਜਲੀ ਅਤੇ ਨਲ ਦੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ 100% ਡਿਲੀਵਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਇਹ ਕਿਹਾ ਕਿ ਇਹ ਅਧਿਕਾਰ ਹਨ, ਵਿਸ਼ੇਸ਼ ਅਧਿਕਾਰ ਨਹੀਂ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੱਚਾ ਸਮਾਜਿਕ ਨਿਆਂ ਅਤੇ ਧਰਮ ਨਿਰਪੱਖਤਾ ਇਹ ਯਕੀਨੀ ਬਣਾਉਣ ਵਿੱਚ ਹੈ ਕਿ ਹਰੇਕ ਭਾਰਤੀ ਨੂੰ ਬਿਨਾ ਕਿਸੇ ਭੇਦਭਾਵ ਦੇ ਲਾਭ ਮਿਲੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪ੍ਰੇਰਕ ਸ਼ਕਤੀ "ਅਕਾਂਖੀ ਭਾਰਤ" ਹੈ ਅਤੇ ਉਨ੍ਹਾਂ ਦਾ ਮੌਜੂਦਾ ਧਿਆਨ ਭਵਿੱਖ 'ਤੇ ਹੈ, ਜਿਸ ਦਾ ਉਦੇਸ਼ 2047 ਤੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤੀਜਾ ਕਾਰਜਕਾਲ ਉਨ੍ਹਾਂ ਦੇ ਪਿਛਲੇ ਕਾਰਜਕਾਲ ਨਾਲੋਂ ਬਹੁਤ ਵੱਖਰਾ ਸੀ, ਜਿਸ ਵਿੱਚ ਮਹੱਤਵਾਕਾਂਖਿਆ ਅਤੇ ਦ੍ਰਿੜਤਾ ਦੀ ਭਾਵਨਾ ਵਧੀ ਹੋਈ ਸੀ।
ਪ੍ਰਧਾਨ ਮੰਤਰੀ ਨੇ ਅਗਲੀ ਪੀੜ੍ਹੀ ਦੇ ਨੇਤਾਵਾਂ ਨੂੰ ਤਿਆਰ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਗੁਜਰਾਤ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਅਗਲੇ 20 ਵਰ੍ਹਿਆਂ ਲਈ ਸੰਭਾਵਿਤ ਨੇਤਾਵਾਂ ਨੂੰ ਸਿੱਖਿਅਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਸੀ। ਉਨ੍ਹਾਂ ਨੇ ਇਸ ਗੱਲ ਉੱਪਰ ਚਾਨਣਾ ਪਾਇਆ ਕਿ ਉਨ੍ਹਾਂ ਦੀ ਸਫਲਤਾ ਇਸ ਗੱਲ ਤੋਂ ਮਾਪੀ ਜਾਵੇਗੀ ਕਿ ਉਹ ਆਪਣੀ ਟੀਮ ਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਨ ਲਈ ਕਿੰਨੀ ਚੰਗੀ ਤਰ੍ਹਾਂ ਤਿਆਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਯੰਗ ਟੈਲੈਂਟ ਲਈ ਇੱਕ ਮਜ਼ਬੂਤ ਅਤੇ ਸਮਰੱਥ ਅਗਵਾਈ ਸੁਨਿਸ਼ਚਿਤ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਮੀਦਵਾਰ ਬਣਨ ਅਤੇ ਸਫਲ ਰਾਜਨੇਤਾ ਬਣਨ ਦੀਆਂ ਯੋਗਤਾਵਾਂ ਦੇ ਦਰਮਿਆਨ ਅੰਤਰ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਮੀਦਵਾਰ ਬਣਨ ਲਈ ਮੁੱਢਲੀਆਂ ਜ਼ਰੂਰਤਾਂ ਨਿਊਨਤਮ ਹਨ, ਪਰ ਸਫਲ ਰਾਜਨੇਤਾ ਬਣਨ ਲਈ ਅਸਾਧਾਰਣ ਗੁਣਾਂ ਦੀ ਲੋੜ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇੱਕ ਰਾਜਨੇਤਾ ਨਿਰੰਤਰ ਜਾਂਚ ਦੇ ਦਾਇਰੇ ਵਿੱਚ ਰਹਿੰਦਾ ਹੈ ਅਤੇ ਇੱਕ ਵੀ ਗਲਤੀ ਵਰ੍ਹਿਆਂ ਦੀ ਸਖਤ ਮਿਹਨਤ ਨੂੰ ਬੇਕਾਰ ਕਰ ਸਕਦੀ ਹੈ। ਉਨ੍ਹਾਂ ਨੇ ਚੌਵੀ ਘੰਟੇ ਚੌਕਸੀ ਅਤੇ ਸਮਰਪਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਜਿਹੇ ਗੁਣ ਜੋ ਯੂਨੀਵਰਸਿਟੀ ਦੇ ਸਰਟੀਫਿਕੇਟਾਂ ਤੋਂ ਹਾਸਲ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਨੀਤਿਕ ਸਫਲਤਾ ਲਈ ਬੇਮਿਸਾਲ ਪ੍ਰਤੀਬੱਧਤਾ ਅਤੇ ਇਮਾਨਦਾਰੀ ਦੀ ਜ਼ਰੂਰਤ ਹੁੰਦੀ ਹੈ।
ਗੱਲਬਾਤ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸੰਬੋਧਨ ਕੀਤਾ, ਰਾਜਨੀਤੀ ਵਿੱਚ ਲੀਡਰਸ਼ਿਪ ਅਤੇ ਭਾਗੀਦਾਰੀ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਨੌਜਵਾਨ ਮਹਿਲਾਵਾਂ ਨੂੰ ਸਥਾਨਕ ਸ਼ਾਸਨ ਵਿੱਚ 50% ਰਾਖਵੇਂਕਰਨ ਅਤੇ ਵਿਧਾਨ ਸਭਾਵਾਂ ਅਤੇ ਸੰਸਦ ਵਿੱਚ ਪ੍ਰਸਤਾਵਿਤ 33% ਰਾਖਵੇਂਕਰਨ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੂੰ ਲੀਡਰਸ਼ਿਪ ਭੂਮਿਕਾਵਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਨੂੰ ਨਕਾਰਾਤਮਕ ਤੌਰ 'ਤੇ ਨਾ ਦੇਖਣ ਅਤੇ ਮਿਸ਼ਨ-ਅਧਾਰਿਤ ਦ੍ਰਿਸ਼ਟੀਕੋਣ ਨਾਲ ਜਨਤਕ ਜੀਵਨ ਵਿੱਚ ਸ਼ਾਮਲ ਹੋਣ। ਉਨ੍ਹਾਂ ਨੇ ਅਜਿਹੇ ਨੇਤਾਵਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਰਚਨਾਤਮਕ, ਸਮਾਧਾਨ-ਮੁਖੀ ਅਤੇ ਰਾਸ਼ਟਰ ਦੀ ਤਰੱਕੀ ਲਈ ਸਮਰਪਿਤ ਹੋਣ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦੇ ਨੌਜਵਾਨ 2047 ਤੱਕ ਮਹੱਤਵਪੂਰਨ ਅਹੁਦਿਆਂ 'ਤੇ ਹੋਣਗੇ ਅਤੇ ਦੇਸ਼ ਨੂੰ ਵਿਕਾਸ ਵੱਲ ਲੈ ਜਾਣਗੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨੌਜਵਾਨਾਂ ਦੀ ਭਾਗੀਦਾਰੀ ਲਈ ਉਨ੍ਹਾਂ ਦਾ ਸੱਦਾ ਕਿਸੇ ਖਾਸ ਰਾਜਨੀਤਿਕ ਪਾਰਟੀ ਤੱਕ ਸੀਮਿਤ ਨਹੀਂ ਹੈ, ਸਗੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਵਿੱਚ ਨਵਾਂ ਦ੍ਰਿਸ਼ਟੀਕੋਣ ਅਤੇ ਊਰਜਾ ਲਿਆਉਣ ਦਾ ਉਦੇਸ਼ ਹੈ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਨੂੰ ਤੇਜ਼ ਕਰਨ ਅਤੇ ਭਾਰਤ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਵਿੱਚ ਨੌਜਵਾਨ ਨੇਤਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
****
ਐੱਮਜੇਪੀਐੱਸ/ਐੱਸਆਰ
(Release ID: 2092439)
Visitor Counter : 6
Read this release in:
English
,
Malayalam
,
Tamil
,
Urdu
,
Marathi
,
Hindi
,
Manipuri
,
Bengali
,
Gujarati
,
Odia
,
Telugu
,
Kannada