ਪ੍ਰਧਾਨ ਮੰਤਰੀ ਦਫਤਰ
ਮਹਾ ਕੁੰਭ ਭਾਰਤ ਦੀ ਸਦੀਵੀ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਆਸਥਾ ਅਤੇ ਸਦਭਾਵ ਦਾ ਉਤਸਵ ਹੈ: ਪ੍ਰਧਾਨ ਮੰਤਰੀ
प्रविष्टि तिथि:
13 JAN 2025 9:08AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਮਹਾ ਕੁੰਭ 2025 ਦੇ ਸ਼ੁਭ ਆਰੰਭ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਸੰਜੋਣ ਵਾਲੇ ਕਰੋੜਾਂ ਲੋਕਾਂ ਦੇ ਲਈ ਬਹੁਤ ਵਿਸ਼ੇਸ਼ ਦਿਨ ਹੈ। ਮਹਾ ਕੁੰਭ ਭਾਰਤ ਦੀ ਸਦੀਵੀ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਆਸਥਾ ਅਤੇ ਸਦਭਾਵ ਦਾ ਉਤਸਵ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਸੰਜੋਣ ਵਾਲੇ ਕਰੋੜਾਂ ਲੋਕਾਂ ਦੇ ਲਈ ਇਹ ਵਿਸ਼ੇਸ਼ ਦਿਨ ਹੈ!
ਮਹਾ ਕੁੰਭ 2025 ਦਾ ਪ੍ਰਯਾਗਰਾਜ ਵਿੱਚ ਸ਼ੁਭ ਆਰੰਭ ਹੋ ਰਿਹਾ ਹੈ, ਇਹ ਆਸਥਾ, ਭਗਤੀ ਅਤੇ ਸੱਭਿਆਚਾਰ ਦੇ ਪਵਿੱਤਰ ਸੰਗਮ ਵਿੱਚ ਅਣਗਿਣਤ ਲੋਕਾਂ ਨੂੰ ਇਕੱਠੇ ਸੰਜੋਵੇਗਾ। ਮਹਾ ਕੁੰਭ ਭਾਰਤ ਦੀ ਸਦੀਵੀ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਆਸਥਾ ਅਤੇ ਸਦਭਾਵ ਦਾ ਉਤਸਵ ਹੈ।”
“ਮੈਨੂੰ ਇਹ ਦੇਖ ਕੇ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਪ੍ਰਯਾਗਰਾਜ ਵਿੱਚ ਅਣਗਿਣਤ ਸ਼ਰਧਾਲੂ ਆ ਰਹੇ ਹਨ, ਪਵਿੱਤਰ ਇਸ਼ਨਾਨ ਕਰ ਰਹੇ ਹਨ ਅਤੇ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ।
ਸਾਰੇ ਤੀਰਥਯਾਤਰੀਆਂ ਅਤੇ ਟੂਰਿਸਟਾਂ ਨੂੰ ਇੱਕ ਸੁਖਦ ਪ੍ਰਵਾਸ ਦੀਆਂ ਸ਼ੁਭਕਾਮਨਾਵਾਂ।”
“ਪੌਸ਼ ਪੂਰਣਿਮਾ ‘ਤੇ ਪਵਿੱਤਰ ਇਸ਼ਨਾਨ ਦੇ ਨਾਲ ਹੀ ਅੱਜ ਤੋਂ ਪ੍ਰਯਾਗਰਾਜ ਦੀ ਪਵਿੱਤਰ ਧਰਤੀ ‘ਤੇ ਮਹਾ ਕੁੰਭ ਦਾ ਸ਼ੁਭ ਆਰੰਭ ਹੋ ਗਿਆ ਹੈ। ਸਾਡੀ ਆਸਥਾ ਅਤੇ ਸੱਭਿਆਚਾਰ ਨਾਲ ਜੁੜੇ ਇਸ ਦਿਵਯ ਅਵਸਰ ‘ਤੇ ਮੈਂ ਸਾਰੇ ਸ਼ਰਧਾਲੂਆਂ ਦਾ ਦਿਲ ਤੋਂ ਵੰਦਨ ਅਤੇ ਅਭਿਨੰਦਨ ਕਰਦਾ ਹਾਂ। ਭਾਰਤੀ ਅਧਿਆਤਮਿਕ ਪਰੰਪਰਾ ਦਾ ਇਹ ਵਿਰਾਟ ਉਤਸਵ ਆਪ ਸਭ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰੇ, ਇਹੀ ਕਾਮਨਾ ਹੈ।”
************
ਐੱਮਜੇਪੀਐੱਸ/ਵੀਜੇ
(रिलीज़ आईडी: 2092435)
आगंतुक पटल : 60
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam