ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 14 ਜਨਵਰੀ ਨੂੰ ਭਾਰਤ ਮੌਸਮ ਵਿਗਿਆਨ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ‘ਮਿਸ਼ਨ ਮੌਸਮ’ ਦੀ ਸ਼ੁਰੂਆਤ ਕਰਨਗੇ ਅਤੇ ਆਈਐੱਮਡੀ ਵਿਜ਼ਨ- 2047 ਦਸਤਾਵੇਜ਼ ਜਾਰੀ ਕਰਨਗੇ
Posted On:
13 JAN 2025 11:14AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜਨਵਰੀ ਨੂੰ ਸਵੇਰੇ ਕਰੀਬ 10:30 ਮਿੰਟ ‘ਤੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਭਾਰਤ ਮੌਸਮ ਵਿਗਿਆਨ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ‘ਮੌਸਮ ਦੇ ਪ੍ਰਤੀ ਤਿਆਰ ਅਤੇ ਜਲਵਾਯੂ ਦੇ ਪ੍ਰਤੀ ਸਮਾਰਟ’ ਰਾਸ਼ਟਰ ਬਣਾਉਣ ਦੇ ਟੀਚੇ ਨਾਲ ‘ਮਿਸ਼ਨ ਮੌਸਮ’ ਦੀ ਸ਼ੁਰੂਆਤ ਕਰਨਗੇ। ਇਸ ਮਿਸ਼ਨ ਦਾ ਲਕਸ਼ ਅਤਿਆਧੁਨਿਕ ਮੌਸਮ ਨਿਗਰਾਨੀ ਤਕਨੀਕ ਅਤੇ ਸਿਸਟਮ ਵਿਕਸਿਤ ਕਰਕੇ, ਹਾਈ-ਰੈਜ਼ੌਲਿਊਸ਼ਨ ਵਾਲੇ ਵਾਯੂਮੰਡਲ ਨਿਰੀਖਣਾਂ, ਅਗਲੀ ਪੀੜ੍ਹੀ ਦੇ ਰਡਾਰ ਅਤੇ ਉਪਗ੍ਰਹਿ ਅਤੇ ਉੱਚ-ਪ੍ਰਦਰਸ਼ਨ ਵਾਲੇ ਕੰਪਿਊਟਰਾਂ ਨੂੰ ਲਾਗੂ ਕਰਦੇ ਹੋਏ ਉੱਚ-ਪੱਧਰੀ ਸਮਰੱਥਾਵਾਂ ਨੂੰ ਪ੍ਰਾਪਤ ਕਰਨਾ ਹੈ। ਇਹ ਮੌਸਮ ਅਤੇ ਜਲਵਾਯੂ ਪ੍ਰਕਿਰਿਆਵਾਂ ਦੀ ਸਮਝ ਨੂੰ ਬਿਹਤਰ ਬਣਾਉਣ, ਹਵਾ ਗੁਣਵੱਤਾ ਡੇਟਾ ਪ੍ਰਦਾਨ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕਰੇਗਾ ਜੋ ਲੰਬੇ ਸਮੇਂ ਵਿੱਚ ਮੌਸਮ ਪ੍ਰਬੰਧਨ ਅਤੇ ਦਖਲਅੰਦਾਜ਼ੀ ਦੀ ਰਣਨੀਤੀ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਮੌਸਮ ਸਬੰਧੀ ਅਨੁਕੂਲਤਾ ਅਤੇ ਜਲਵਾਯੂ ਪਰਿਵਰਤਨ ਅਨੁਕੂਲਨ ਲਈ ਆਈਐੱਮਡੀ ਵਿਜ਼ਨ-2047 ਦਸਤਾਵੇਜ਼ ਵੀ ਜਾਰੀ ਕਰਨਗੇ। ਇਸ ਵਿੱਚ ਮੌਸਮ ਦੇ ਪੂਰਵ ਅਨੁਮਾਨ, ਮੌਸਮ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਦੀਆਂ ਯੋਜਨਾਵਾਂ ਸ਼ਾਮਲ ਹਨ।
ਆਈਐੱਮਡੀ ਦੇ 150ਵੇਂ ਸਥਾਪਨਾ ਦਿਵਸ ਦੇ ਰੂਪ ਵਿੱਚ, ਪਿਛਲੇ 150 ਵਰ੍ਹਿਆਂ ਦੌਰਾਨ ਆਈਐੱਮਡੀ ਦੀਆਂ ਉਪਲਬਧੀਆਂ, ਭਾਰਤ ਨੂੰ ਜਲਵਾਯੂ-ਅਨੁਕੂਲ ਬਣਾਉਣ ਵਿੱਚ ਇਸ ਦੀ ਭੂਮਿਕਾ ਅਤੇ ਵਿਭਿੰਨ ਮੌਸਮ ਅਤੇ ਜਲਵਾਯੂ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਕਾਰੀ ਸੰਸਥਾਨਾਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੋਗਰਾਮਾਂ, ਗਤੀਵਿਧੀਆਂ ਅਤੇ ਵਰਕਸ਼ਾਪਸ ਦੀ ਇੱਕ ਲੜੀ ਆਯੋਜਿਤ ਕੀਤੀ ਗਈ ਹੈ।
************
ਐੱਮਜੇਪੀਐੱਸ/ਐੱਸਟੀ
(Release ID: 2092433)
Visitor Counter : 15
Read this release in:
Odia
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam