ਸੰਸਦੀ ਮਾਮਲੇ
azadi ka amrit mahotsav

ਕੇਂਦਰੀ ਵਿਦਿਆਲਯਾਂ ਦੇ ਲਈ 34ਵੀਂ ਨੈਸ਼ਨਲ ਯੂਥ ਪਾਰਲੀਮੈਂਟ ਕੰਪੀਟੀਸ਼ਨ, 2023-24 ਪੁਰਸਕਾਰ ਵੰਡ ਸਮਾਰੋਹ

Posted On: 09 JAN 2025 4:04PM by PIB Chandigarh

ਕੇਂਦਰੀਯ ਵਿਦਿਆਲਯਾਂ ਲਈ 34ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਦਾ ਪੁਰਸਕਾਰ ਵੰਡ ਸਮਾਰੋਹ ਸ਼ੁੱਕਰਵਾਰ, 10 ਜਨਵਰੀ, 2025 ਨੂੰ ਜੀਐੱਮਸੀ ਬਾਲਯੋਗੀ ਆਡੀਟੋਰੀਅਮ, ਪਾਰਟੀਮੈਂਟ ਲਾਈਬ੍ਰੇਰੀ ਭਵਨ, ਪਾਰਲਿਆਮੈਂਟ ਹਾਊਸ ਕੰਪੈਲਕਸ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ।

ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਪ੍ਰਤੀਯੋਗਿਤਾ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਪੁਰਸਕਾਰ ਜੇਤੂ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਪੁਰਸਕਾਰ ਵੰਡੇ ਜਾਣਗੇ। ਇਸ ਮੌਕੇ ‘ਤੇ, 34ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਦੇ ਰਾਸ਼ਟਰੀ ਜੇਤੂ, ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ, ਆਈਆਈਟੀ, ਖੜਗਪੁਰ (ਕੋਲਕਾਤਾ ਖੇਤਰ, ਪੂਰਬੀ ਖੇਤਰ) ਦੇ ਵਿਦਿਆਰਥੀ ਪੁਰਸਕਾਰ ਵੰਡ ਸਮਾਰੋਹ ਦੇ ਮੌਕੇ ‘ਤੇ ਆਪਣੀ ਯੁਵਾ ਸੰਸਦ ਬੈਠਕ ਦਾ ਮੁੜ ਪ੍ਰਦਰਸ਼ਨ ਕਰਨਗੇ। 

ਸੰਸਦੀ ਮਾਮਲੇ ਮੰਤਰਾਲਾ ਪਿਛਲੇ 36 ਵਰ੍ਹਿਆਂ ਤੋਂ ਕੇਂਦਰੀਯ ਵਿਦਿਆਲਯਾਂ ਦੇ ਲਈ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਆਯੋਜਿਤ ਕਰਦਾ ਆ ਰਿਹਾ ਹੈ। ਕੇਂਦਰੀਯ ਵਿਦਿਆਲਯਾਂ ਦੇ ਲਈ ਯੁਵਾ ਸੰਸਦ ਪ੍ਰਤੀਯੋਗਿਤਾ ਯੋਜਨਾ ਦੇ ਤਹਿਤ, ਲੜੀ ਦੀ 34ਵੀਂ ਪ੍ਰਤੀਯੋਗਿਤਾ 2023-24 ਦੌਰਾਨ ਕੇਂਦਰੀਯ ਵਿਦਿਆਲਯ ਸੰਗਠਨ ਦੇ 25 ਖੇਤਰਾਂ ਵਿੱਚ ਫੈਲੇ 150 ਕੇਂਦਰੀਯ ਵਿਦਿਆਲਯਾਂ ਦਰਮਿਆਨ ਆਯੋਜਿਤ ਕੀਤੀ ਗਈ।  

ਯੁਵਾ ਸੰਸਦ ਯੋਜਨਾ ਦਾ ਉਦੇਸ਼ ਯੁਵਾ ਪੀੜ੍ਹੀ ਵਿੱਚ ਆਤਮ-ਅਨੁਸ਼ਾਸਨ ਦੀ ਭਾਵਨਾ, ਵਿਭਿੰਨ ਵਿਚਾਰਾਂ ਦੇ ਪ੍ਰਤੀ ਸਹਿਣਸ਼ੀਲਤਾ, ਵਿਚਾਰਾਂ ਦਾ ਸਹੀ ਪ੍ਰਗਟਾਵਾ ਅਤੇ ਲੋਕਤੰਤਰੀ ਜੀਵਨ ਸ਼ੈਲੀ ਦੇ ਹੋਰ ਗੁਣਾਂ ਨੂੰ ਵਿਕਸਿਤ ਕਰਨਾ ਹੈ। ਇਸ ਤੋਂ ਇਲਾਵਾ, ਇਹ ਯੋਜਨਾ ਵਿਦਿਆਰਥੀਆਂ ਨੂੰ ਸੰਸਦ ਵਿਧੀਆਂ ਅਤੇ ਪ੍ਰਕਿਰਿਆਵਾਂ, ਚਰਚਾ ਅਤੇ ਬਹਿਸ ਦੀਆਂ ਤਕਨੀਕਾਂ ਨਾਲ ਵੀ ਜਾਣੂ ਕਰਵਾਉਂਦੀ ਹੈ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ, ਅਗਵਾਈ ਦੀ ਗੁਣਵੱਤਾ ਅਤੇ ਪ੍ਰਭਾਵੀ ਤਰੀਕੇ ਨਾਲ ਗੱਲ ਕਹਿਣ ਦੀ ਕਲਾ ਅਤੇ ਕੌਸ਼ਲ ਵਿਕਸਿਤ ਕਰਦੀ ਹੈ। 

ਪ੍ਰਤੀਯੋਗਿਤਾ ਵਿੱਚ ਰਾਸ਼ਟਰੀ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ “ਨਹਿਰੂ ਰਨਿੰਗ ਸ਼ੀਲਡ” ਅਤੇ ਟਰਾਫੀ ਪ੍ਰਧਾਨ ਮੰਤਰੀ ਸ਼੍ਰੀ ਕੇਂਦਰੀਯ ਵਿਦਿਆਲਯ, ਆਈਆਈਟੀ, ਖੜ੍ਹਗਪੁਰ (ਕੋਲਕਾਤਾ ਖੇਤਰ, ਪੂਰਬੀ ਖੇਤਰ) ਨੂੰ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰਤੀਯੋਗਿਤਾ ਵਿੱਚ ਖੇਤਰੀ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਹੇਠ ਲਿਖੇ 4 ਵਿਦਿਆਲਯਾਂ ਨੂੰ ਵੀ ਕੇਂਦਰੀ ਮੰਤਰੀ ਦੁਆਰਾ ਖੇਤਰੀ ਜੇਤੂ ਟਰਾਫੀ ਪ੍ਰਦਾਨ ਕੀਤੀ ਜਾਵੇਗੀ:- 

 

 

ਲੜੀ ਨੰਬਰ

ਕੇਂਦਰੀਯ ਵਿਦਿਆਲਯਾਂ ਦੇ ਨਾਮ 

ਖੇਤਰ

  1.  

ਕੇਂਦਰੀਯ ਵਿਦਿਆਲਯ, ਐੱਨਐੱਸਜੀ ਮਾਨੇਸਰ (ਗੁਰੂਗ੍ਰਾਮ ਖੇਤਰ)

ਨੌਰਥ

  1.  

ਕੇਂਦਰੀਯ ਵਿਦਿਆਲਯ, ਮਹੂ (ਭੋਪਾਲ ਖੇਤਰ)

ਸੈਂਟਰਲ

  1.  

ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ,  ਨੰਬਰ 1, ਕੋਟਾ (ਜੈਪੁਰ ਖੇਤਰ)

ਵੈਸਟ

  1.  

ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ,  ਐੱਚਵੀਐੱਫ ਅਵਦੀ (ਚੇੱਨਈ ਖੇਤਰ) 

ਸਾਊਥ

 

 

ਇਸ ਤੋਂ ਇਲਾਵਾ, ਪ੍ਰਤੀਯੋਗਿਤਾ ਵਿੱਚ ਖੇਤਰੀ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹੇਠ ਲਿਖੇ 20 ਵਿਦਿਆਲਯਾਂ ਨੂੰ ਮਾਣਯੋਗ ਮੰਤਰੀ ਦੁਆਰਾ ਖੇਤਰੀ ਜੇਤੂ ਟਰਾਫੀ ਪ੍ਰਦਾਨ ਕੀਤੀ ਜਾਵੇਗੀ:-

 

ਲੜੀ ਨੰਬਰ

ਕੇਂਦਰੀਯ ਵਿਦਿਆਲਯਾਂ ਦੇ ਨਾਮ 

ਖੇਤਰ 

  1.  

ਕੇਂਦਰੀਯ ਵਿਦਿਆਲਯ ਨੰਬਰ 1, ਰੁੜਕੀ 

ਦੇਹਰਾਦੂਨ

  1.  

ਕੇਂਦਰੀਯ ਵਿਦਿਆਲਯ ਨੰਬਰ 2, ਪੀਐੱਲਡਬਲਿਊ, ਚੰਡੀਗੜ੍ਹ 

ਚੰਡੀਗੜ੍ਹ 

  1.  

ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ ਏਐੱਫਐੱਸ, ਬਵਾਨਾ

ਦਿੱਲੀ ਖੇਤਰ

  1.  

ਕੇਂਦਰੀਯ ਵਿਦਿਆਲਯ ਨੰਬਰ 2, ਜੰਮੂ ਕੈਂਟ

ਜੰਮੂ

  1.  

ਕੇਂਦਰੀਯ ਵਿਦਿਆਲਯ ਨੰਬਰ 4, ਤੇਜ਼ਪੁਰ ਯੂਨੀਵਰਸਿਟੀ, ਤੇਜ਼ਪੁਰ 

ਗੁਵਾਹਾਟੀ

  1.  

ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ ਨੰਬਰ 1, ਭੁਬਨੇਸ਼ਵਰ

ਭੁਬਨੇਸ਼ਵਰ

  1.  

ਕੇਂਦਰੀਯ ਵਿਦਿਆਲਯ, ਓਐੱਨਜੀਸੀ ਸ੍ਰੀਕੋਨਾ

ਸਿਲਚਰ 

  1.  

ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ ਏਐੱਫਐੱਸ, ਛਾਬੁਆ

Tinsukia

ਤਿਨਸੁਕੀਆ

  1.  

ਕੇਂਦਰੀਯ ਵਿਦਿਆਲਯ ਐੱਸਈਸੀਐੱਲ, ਝਾਰਖੰਡ

ਰਾਏਪੁਰ

  1.  

ਕੇਂਦਰੀਯ ਵਿਦਿਆਲਯ, ਜਮਲਾਪੁਰ

ਪਟਨਾ 

  1.  

ਕੇਂਦਰੀਯ ਵਿਦਿਆਲਯ ਨੰਬਰ 2, ਕਾਨਪੁਰ

ਲਖਨਊ

  1.  

ਕੇਂਦਰੀਯ ਵਿਦਿਆਲਯ, ਬੀਐੱਲਡਬਲਿਊ, ਵਾਰਾਣਸੀ

ਵਾਰਾਣਸੀ

  1.  

ਕੇਂਦਰੀਯ ਵਿਦਿਆਲਯ , ਮੇਘਾਹਾਤੁਬੁਰੂ 

ਰਾਂਚੀ

  1.  

ਕੇਂਦਰੀਯ ਵਿਦਿਆਲਯ ਆਈਆਈਟੀ ਪੋਵਈ, ਮੁੰਬਈ

ਮੁੰਬਈ

  1.  

ਕੇਂਦਰੀਯ ਵਿਦਿਆਲਯ, ਅਹਿਮਦਾਬਾਦ ਕੈਂਟ

ਅਹਿਮਦਾਬਾਦ

  1.  

ਕੇਂਦਰੀਯ ਵਿਦਿਆਲਯ, ਬਬੀਨਾ ਕੈਂਟ

ਆਗਰਾ

  1.  

ਕੇਂਦਰੀਯ ਵਿਦਿਆਲਯ ਨੰਬਰ 1, ਛਿੰਦਵਾੜਾ 

ਜਬਲਪੁਰ

  1.  

ਕੇਂਦਰੀਯ ਵਿਦਿਆਲਯ, ਕਾਲੀਕਟ ਨੰਬਰ 1

ਅਰਣਾਕੁਲਮ

  1.  

ਕੇਂਦਰੀਯ ਵਿਦਿਆਲਯ ਬੀਆਰਬੀਐੱਨਐੱਮਪੀਐੱਲ, ਮੈਸੁਰੂ 

ਬੈਂਗਲੁਰੂ

  1.  

ਕੇਂਦਰੀਯ ਵਿਦਿਆਲਯ, ਨੈਲੌਰ

ਹੈਦਰਾਬਾਦ

****

ਐੱਸਐੱਸ/ਐੱਨਐੱਸਕੇ


(Release ID: 2091835) Visitor Counter : 43