ਰੇਲ ਮੰਤਰਾਲਾ
ਕਟਰਾ ਅਤੇ ਸ੍ਰੀਨਗਰ ਦਰਮਿਆਨ ਜਲਦ ਚਲੇਗੀ ਜੰਮੂ-ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈੱਸ, ਜੰਮੂ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੇ 111 ਕਿਲੋਮੀਟਰ ਲੰਬੇ ਕਟਰਾ-ਬਨਿਹਾਲ ਸੈਕਸ਼ਨ ‘ਤੇ ਆਖਰੀ ਨਿਰੀਖਣ ਸ਼ੁਰੂ
8 ਕੋਚਾਂ ਵਾਲੀ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਗਈ ਜੰਮੂ-ਸ੍ਰੀਨਗਰ ਵੰਦੇ ਭਾਰਤ, ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਅਤੇ ਪ੍ਰਤੀਕੂਲ ਮੌਸਮ ਦੀ ਸਥਿਤੀ ਵਿੱਚ ਵੀ ਡ੍ਰਾਇਵਰਾਂ ਨੂੰ ਬਿਹਤਰ ਦ੍ਰਿਸ਼ ਪ੍ਰਦਾਨ ਕਰਨ ਦੇ ਲਈ ਐਂਟੀ-ਫ੍ਰੀਜ਼ਿੰਗ ਸੁਵਿਧਾਵਾਂ ਨਾਲ ਲੈਸ ਹੈ
Posted On:
08 JAN 2025 7:33PM by PIB Chandigarh
ਜੰਮੂ ਅਤੇ ਸ੍ਰੀਨਗਰ ਦਰਮਿਆਨ ਦੀ ਦੂਰੀ ਜਲਦ ਹੀ ਘੱਟ ਹੋ ਜਾਵੇਗੀ, ਕਿਉਂਕਿ ਉਨ੍ਹਾਂ ਦੇ ਦਰਮਿਆਨ ਦੀ ਯਾਤਰਾ ਦਾ ਸਮਾਂ ਕੇਵਲ ਤਿੰਨ ਘੰਟੇ ਦਸ ਮਿੰਟ ਹੋਵੇਗਾ। ਨਵੇਂ ਬਣੇ ਜੰਮੂ ਡਵੀਜਨ ਵਿੱਚ 111 ਕਿਲੋਮੀਟਰ ਲੰਬੇ ਬਨਿਹਾਲ-ਕਟਰਾ ਸੈਕਸ਼ਨ ‘ਤੇ ਆਖਰੀ ਸੁਰੱਖਿਆ ਨਿਰੀਖਣ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੇਲ ਯਾਤਰੀ ਇਸ ਵਰ੍ਹੇ ਦੇ ਅੰਤ ਤੋਂ ਇਸ ਮਾਰਗ ‘ਤੇ ਇੱਕ ਵਿਸ਼ਵ ਪੱਧਰੀ ਯਾਤਰਾ ਦਾ ਅਨੁਭਵ ਕਰਨ ਦੀ ਉਮੀਦ ਕਰ ਸਕਦੇ ਹਨ, ਕਿਉਂਕਿ ਜੰਮੂ ਸਟੇਸ਼ਨ ਨੂੰ 8 ਪਲੈਟਫਾਰਮ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਦੇ ਲਈ ਇਸ ਦਾ ਪੁਨਰ-ਵਿਕਾਸ ਕੀਤਾ ਜਾ ਰਿਹਾ ਹੈ। ਹਾਲਾਕਿ ਕਟਰਾ ਤੋਂ ਸ੍ਰੀਨਗਰ ਦਰਮਿਆਨ 8 ਕੋਚ ਵਾਲੀ ਜੰਮੂ ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈੱਸ ਜਲਦੀ ਹੀ ਚਲਣ ਲਗੇਗੀ। ਇਸ ਬਦਲਾਵ ਦੇ ਨਾਲ ਹੀ, ਕਸ਼ਮੀਰ ਘਾਟੀ ਅਤੇ ਜੰਮੂ ਦਰਮਿਆਨ ਰੇਲ ਸੰਪਰਕ ਦਾ ਲੰਬਾ ਇੰਤਜ਼ਾਰ ਖਤਮ ਹੋ ਜਾਵੇਗਾ। ਬਨਿਹਾਲ-ਕਟਰਾ ਸੈਕਸ਼ਨ ਦਾ ਪੂਰਾ ਹੋਣਾ ਇੱਕ ਇੰਜੀਨੀਅਰਿੰਗ ਚਮਤਕਾਰ ਹੈ, ਜਿਸ ਵਿੱਚ 97 ਕਿਲੋਮੀਟਰ ਦੀ ਲੰਬੀ ਸੁਰੰਗ ਹੈ ਅਤੇ 7 ਕਿਲੋਮੀਟਰ ਦੀ ਦੂਰੀ 4 ਮੁੱਖ ਪੁਲਾਂ ਦੁਆਰਾ ਤੈਅ ਕੀਤੀ ਗਈ ਹੈ।
ਪ੍ਰੋਜੈਕਟ ਵਿੱਚ ਸਭ ਤੋਂ ਕਠਿਨ ਚੁਣੌਤੀ ਚਿਨਾਬ ਨਦੀ ‘ਤੇ ਵਿਸ਼ਵ ਦੇ ਸਭ ਤੋਂ ਉੱਚੇ ਆਰਕ ਬ੍ਰਿਜ (ਯਾਨੀ 359 ਮੀਟਰ) ਦੀ ਨੀਂਹ ਨੂੰ ਮਜ਼ਬੂਤੀ ਦੇਣਾ ਸੀ। ਇਸ ਨੂੰ 30,000 ਟਨ ਸਟੀਲ ਦਾ ਉਪਯੋਗ ਕਰਕੇ ਰੌਕ ਬੋਲਟਿੰਗ ਵਿਧੀ ਦੁਆਰਾ ਹਾਸਲ ਕੀਤਾ ਗਿਆ। ਦੂਸਰੀ ਵੱਡੀ ਚੁਣੌਤੀ ਅੰਜੀ ਨਦੀ ‘ਤੇ ਭਾਰਤ ਦਾ ਪਹਿਲਾ ਕੇਬਲ ਸਟੇ ਬ੍ਰਿਜ ਬਣਾਉਣਾ ਸੀ। ਇਸ ਸੈਕਸ਼ਨ ‘ਤੇ ਦੋ ਹੋਰ ਪੁਲ ਰਿਆਸੀ ਬ੍ਰਿਜ ਅਤੇ ਬੱਕਲ ਬ੍ਰਿਜ (Reasi Bridge and Bakkal Bridges) ਹਨ।
ਪ੍ਰੋਜੈਕਟ ਨੂੰ ਲਾਗੂ ਕਰਦੇ ਸਮੇਂ, ਰੇਲਵੇ ਇੰਜੀਨੀਅਰਾਂ ਨੇ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਅਤੇ ਮੁੱਖ ਸੁਰੰਗਾਂ ਦੇ ਨਾਲ-ਨਾਲ 67 ਕਿਲੋਮੀਟਰ ਲੰਬੀ ਐਸਕੇਪ ਸੁਰੰਗਾਂ ਨੂੰ ਮਜ਼ਬੂਤੀ ਦੇਣ ਦੇ ਲਈ, ਰਵਾਇਤੀ ਸੁਰੰਗ ਬਣਾਉਣ ਦੀ ਵਿਧੀ ਦੇ ਸਥਾਨ ‘ਤੇ ਹਿਮਾਲੀਯਨ ਟਨਲ ਬਣਾਉਣ ਦੀ ਤਕਨੀਕ ਨੂੰ ਇਨੋਵੇਟ ਕੀਤਾ। ਸੁਰੰਗਾਂ ਵਿੱਚ ਪੂਰੀ ਤਰ੍ਹਾਂ ਨਾਲ ਬੈਲੇਸਟ ਰਹਿਤ (ballast less) ਟ੍ਰੈਕ ਹੈ, ਜਿਵੇਂ ਕਿ ਬਿਨਾ ਜੋੜ ਵਾਲੇ ਮੈਟਰੋ ਟ੍ਰੈਕ ‘ਤੇ ਉਪਯੋਗ ਕੀਤਾ ਜਾਂਦਾ ਹੈ। ਉਧਮਪੁਰ-ਸ੍ਰੀਨਗਰ-ਬਾਰਾਮੁਲਾ ਰੇਲ ਲਿੰਕ (ਯੂਐੱਸਬੀਆਰਐੱਲ) ਪ੍ਰੋਜੈਕਟ ਦੇ ਇਸ ਸੈਕਸ਼ਨ ਵਿੱਚ ਸਭ ਤੋਂ ਲੰਬੀ ਸੁਰੰਗ ਯਾਨੀ ਟੀ 50 12.77 ਕਿਲੋਮੀਟਰ ਲੰਬੀ ਹੈ। ਸੁਰੱਖਿਆ ਅਤੇ ਪਰਿਚਾਲਨ ਡੇਟਾ ‘ਤੇ ਨਜ਼ਰ ਰੱਖਣ ਦੇ ਲਈ ਸੁਰੰਗਾਂ ਵਿੱਚ ਹਰ 50 ਮੀਟਰ ‘ਤੇ ਕੈਮਰੇ ਲਗਾਏ ਗਏ ਹਨ। ਇਹ ਕੈਮਰੇ ਅਤਿਆਧੁਨਿਕ ਸੈਂਟਰਲ ਕੰਟਰੋਲ ਰੂਮ ਨਾਲ ਜੁੜੇ ਹਨ। ਰੇਲਵੇ ਨੇ ਪ੍ਰੋਜੈਕਟ ਸਥਲਾਂ ਤੱਕ ਪਹੁੰਚਣ ਦੇ ਲਈ ਖੇਤਰ ਵਿੱਚ 215 ਕਿਲੋਮੀਟਰ ਲੰਬੀਆਂ ਸੜਕਾਂ ਵੀ ਬਣਾਈਆਂ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਲਾਭ ਹੋ ਰਿਹਾ ਹੈ।
ਜੰਮੂ-ਸ੍ਰੀਨਗਰ ਵੰਦੇ ਭਾਰਤ ਟ੍ਰੇਨ ਨੂੰ ਖਾਸ ਤੌਰ ‘ਤੇ ਐਂਟੀ-ਫ੍ਰੀਜ਼ਿੰਗ ਸੁਵਿਧਾਵਾਂ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਬਰਫ ਹਟਾਉਣ ਵਾਲੀ ਟ੍ਰੇਨ, ਯਾਤਰੀ ਅਤੇ ਮਾਲਗੱਡੀਆਂ ਤੋਂ ਅੱਗੇ ਵਧਦੇ ਹੋਏ ਇਹ ਸੁਨਿਸ਼ਚਿਤ ਕਰੇਗੀ ਕਿ ਇਸ ਰਣਨੀਤਕ ਮਾਰਗ ‘ਤੇ ਟ੍ਰੇਨਾਂ ਪੂਰੇ ਸਾਲ, ਦਿਨ ਅਤੇ ਰਾਤ ਚਲਦੀਆਂ ਰਹਿਣ। ਇਸ ਨਾਲ ਦੋਨਾਂ ਖੇਤਰਾਂ ਦੇ ਵਿੱਚ ਹਰ ਮੌਸਮ ਵਿੱਚ ਸੰਪਰਕ ਸੁਨਿਸ਼ਚਿਤ ਹੋ ਪਾਵੇਗਾ। ਯਾਤਰੀਆਂ ਨੂੰ ਆਰਾਮਦਾਇਕ ਅਤੇ ਸੁਰੱਖਿਅਤ ਯਾਤਰਾ ਦਾ ਅਨੁਭਵ ਦੇਣ ਦੇ ਲਈ, ਰੇਲਵੇ ਨੇ ਪ੍ਰੋਜੈਕਟ ਵਿੱਚ ਐਂਟੀ-ਵਾਇਬ੍ਰੇਸ਼ਨ ਭੂਚਾਲੀ ਉਪਕਰਣਾਂ ਦਾ ਉਪਯੋਗ ਕੀਤਾ ਹੈ, ਕਿਉਂਕਿ ਇਹ ਖੇਤਰ ਸੰਵੇਦਨਸ਼ੀਲਤਾ ਦੇ ਲਿਹਾਜ਼ ਨਾਲ ਜ਼ੋਨ-V ਭੂਚਾਲ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਡੈਂਪਰਸ ਹਿਮਾਲੀਯਨ ਇਲਾਕੇ ਵਿੱਚ ਝਟਕਿਆਂ ਨੂੰ ਸਹਿਣ ਵਿੱਚ ਸਮਰੱਥ ਹੈ ਅਤੇ ਇਨ੍ਹਾਂ ਦੀ ਵਜ੍ਹਾ ਨਾਲ ਯਾਤਰੀਆਂ ਦਾ ਸਫਰ ਤੇਜ਼ ਰਫਤਾਰ ਵਾਲਾ ਅਤੇ ਸੁਰੱਖਿਅਤ ਹੋ ਸਕੇਗਾ।
ਕਸ਼ਮੀਰ ਵਿੱਚ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਦੇਸ਼ਭਰ ਵਿੱਚ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਤੋਂ ਅਲੱਗ ਹੈ। ਇਸ ਨੂੰ ਖਾਸ ਤੌਰ ‘ਤੇ ਬਹੁਤ ਜ਼ਿਆਦਾ ਠੰਡ ਦੀ ਸਥਿਤੀ ਵਿੱਚ, ਯਾਨੀ -20 ਡਿਗਰੀ ਸੈਲਸੀਅਸ ਤੱਕ ਅਸਾਨੀ ਨਾਲ ਸੰਚਾਲਿਤ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਯਾਤਰੀਆਂ ਅਤੇ ਡ੍ਰਾਇਵਰਾਂ ਦੇ ਲਈ ਆਰਾਮਦਾਇਕ ਮਾਹੌਲ ਸੁਨਿਸ਼ਚਿਤ ਕਰਨ ਦੇ ਲਈ, ਟ੍ਰੇਨ ਆਧੁਨਿਕ ਹੀਟਿੰਗ ਸਿਸਟਮ ਨਾਲ ਲੈਸ ਹੈ। ਡ੍ਰਾਇਵਰ ਦੇ ਕੇਬਿਨ ਵਿੱਚ ਫੌਗਿੰਗ ਜਾਂ ਜੰਮਣ ਤੋਂ ਬਚਾਉਣ ਦੇ ਲਈ ਗਰਮ ਵਿੰਡਸ਼ੀਲਡ ਦੀ ਸੁਵਿਧਾ ਰੱਖੀ ਗਈ ਹੈ, ਜਿਸ ਨਾਲ ਅਤਿਅਧਿਕ ਤਾਪਮਾਨ ਵਿੱਚ ਸਪਸ਼ਟ ਦ੍ਰਿਸ਼ਤਾ ਸੁਨਿਸ਼ਚਿਤ ਹੁੰਦੀ ਹੈ। ਇਸ ਦੇ ਇਲਾਵਾ ਟ੍ਰੇਨ ਵਿੱਚ ਪਾਣੀ ਨੂੰ ਜੰਮਣ ਤੋਂ ਰੋਕਣ ਦੇ ਲਈ ਪਲੰਬਿੰਗ ਅਤੇ ਬਾਇਓ-ਟੌਯਲਟ ਵਿੱਚ ਹੀਟਿੰਗ ਵਿਵਸਥਾ ਕੀਤੀ ਗਈ ਹੈ, ਤਾਕਿ ਠੰਡ ਦੇ ਮੌਸਮ ਵਿੱਚ ਜ਼ਰੂਰੀ ਵਿਵਸਥਾ ਅਤੇ ਸੁਵਿਧਾਵਾਂ ਲਗਾਤਾਰ ਜਾਰੀ ਰਹਿਣ।
****
ਡੀਟੀ/ਐੱਸਕੇ
(Release ID: 2091500)
Visitor Counter : 5