ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, 07 ਜਨਵਰੀ, 2025 ਨੂੰ ਸੀਬੀਆਈ ਦੁਆਰਾ ਵਿਕਸਿਤ BHARATPOL ਪੋਰਟਲ ਦਾ ਨਵੀਂ ਦਿੱਲੀ ਵਿੱਚ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ
BHARATPOL ਪੋਰਟਲ ਰਾਹੀਂ ਦੇਸ਼ ਦੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਨੂੰ real-time ਸੂਚਨਾ ਮਿਲ ਸਕੇਗੀ
ਇਹ ਪੋਰਟਲ, INTERPOL ਦੇ ਜ਼ਰੀਏ ਅੰਤਰਰਾਸ਼ਟਰੀ ਸਹਾਇਤਾ ਲਈ ਸਾਰੀਆਂ ਬੇਨਤੀਆਂ ‘ਤੇ ਕਾਰਵਾਈ ਨੂੰ ਸੁਚਾਰੂ ਕਰੇਗਾ, ਜਿਸ ਵਿੱਚ Red Notices ਅਤੇ ਹੋਰ colour-coded INTERPOL ਨੋਟਿਸ ਜਾਰੀ ਕਰਨਾ ਸ਼ਾਮਲ ਹੈ
BHARATPOL ਪੋਰਟਲ, field-level ਪੁਲਿਸ ਅਧਿਕਾਰੀਆਂ ਦੇ ਲਈ ਇੱਕ ਪਰਿਵਰਤਨਕਾਰੀ ਉਪਕਰਣ ਬਣੇਗਾ, ਇਸ ਨਾਲ ਅਪਰਾਧਾਂ ਅਤੇ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਵਿੱਚ ਉਨ੍ਹਾਂ ਦੀ ਕਾਰਜਕੁਸ਼ਲਤਾ ਵਧੇਗੀ
ਅੰਤਰਰਾਸ਼ਟਰੀ ਸਹਾਇਤਾ ਤੱਕ ਅਸਾਨ ਅਤੇ ਤੇਜ਼ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਕੇ, BHARATPOL ਅੰਤਰਰਾਸ਼ਟਰੀ ਅਪਰਾਧਾਂ ਨਾਲ ਨਿਪਟਣ ਵਿੱਚ ਭਾਰਤ ਦੇ ਪ੍ਰਯਾਸਾਂ ਨੂੰ ਮਜ਼ਬੂਤ ਕਰੇਗਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਪੁਰਸਕਾਰ ਜੇਤੂ ਸੀਬੀਆਈ ਅਧਿਕਾਰੀਆਂ ਨੂੰ ਪੁਲਿਸ ਮੈਡਲ ਵੀ ਪ੍ਰਦਾਨ ਕਰੇਗਾ
Posted On:
06 JAN 2025 6:15PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, 07 ਜਨਵਰੀ, 2025 ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਵਿਕਸਿਤ BHARATPOL ਪੋਰਟਲ ਦਾ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ੁਰੂਆਤ ਕਰਨਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੀਆਂ ਕਾਨੂੰਨ ਲਾਗੂਕਰਨ ਏਜੰਸੀਆਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। BHARATPOL ਪੋਰਟਲ, ਭਾਰਤੀ ਕਾਨੂੰਨ ਲਾਗੂਕਰਨ ਏਜੰਸੀਆਂ ਨੂੰ real-time ਸੂਚਨਾ ਸਾਂਝਾ ਕਰਨ ਵਿੱਚ ਸਮਰੱਥ ਬਣਾਏਗਾ, ਜਿਸ ਨਾਲ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਤੱਕ ਤੁਰੰਤ ਪਹੁੰਚ ਸੰਭਵ ਹੋਵੇਗੀ।
ਭਾਰਤ ਵਿੱਚ INTERPOL ਦੇ ਲਈ National Central Bureau (NCB-New Delhi) ਵਜੋਂ, CBI, ਕਾਨੂੰਨ ਲਾਗੂਕਰਨ ਏਜੰਸੀਆਂ ਸਹਿਤ ਦੇਸ਼ ਭਰ ਦੀਆਂ ਵਿਭਿੰਨ ਏਜੰਸੀਆਂ ਦੇ ਨਾਲ ਮਿਲ ਕੇ ਅਪਰਾਧਿਕ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਿੱਚ ਮਦਦ ਕਰਦਾ ਹੈ। ਕੇਂਦਰ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੱਧਰ ‘ਤੇ ਇਹ ਤਾਲਮੇਲ INTERPOL Liaison Officers (ILOs) ਦੇ ਜ਼ਰੀਏ ਕੀਤਾ ਜਾਂਦਾ ਹੈ, ਜੋ ਆਪਣੇ-ਆਪਣੇ ਸੰਗਠਨਾਂ ਵਿੱਚ ਪੁਲਿਸ ਅਫਸਰਾਂ, ਸੁਪਰਿੰਟੈਂਡੈਂਟ ਆਫ ਪੁਲਿਸ ਅਤੇ ਕਮਿਸ਼ਨਰ ਆਫ ਪੁਲਿਸ ਅਤੇ ਬ੍ਰਾਂਚ ਹੈੱਡਸ ਦੇ ਪੱਧਰ ‘ਤੇ Unit Officers (UOs) ਨਾਲ ਜੁੜੇ ਹੁੰਦੇ ਹਨ। ਵਰਤਮਾਨ ਵਿੱਚ, CBI, ILOs, ਅਤੇ UOs ਦੇ ਦਰਮਿਆਨ ਸੰਚਾਰ ਮੁੱਖ ਤੌਰ ‘ਤੇ ਪੱਤਰਾਂ, ਈਮੇਲ ਅਤੇ ਫੈਕਸ ‘ਤੇ ਨਿਰਭਰ ਕਰਦਾ ਹੈ।
ਸਾਈਬਰ ਅਪਰਾਧ, ਵਿੱਤੀ ਅਪਰਾਧ, online radicalization, ਸੰਗਠਿਤ ਅਪਰਾਧ, ਡਰੱਗ ਦੀ ਤਸਕਰੀ, ਮਾਨਵ ਤਸਕਰੀ ਸਹਿਤ ਅੰਤਰਰਾਸ਼ਟਰੀ ਅਪਰਾਧਾਂ ਦੇ ਵਧਦੇ ਪ੍ਰਭਾਵ ਕਾਰਨ ਅਪਰਾਧਿਕ ਜਾਂਚ ਵਿੱਚ ਤੇਜ਼ੀ ਅਤੇ real-time ਵਿੱਚ ਅੰਤਰਰਾਸ਼ਟਰੀ ਸਹਾਇਤਾ ਦੀ ਜ਼ਰੂਰਤ ਹੈ। ਇਸ ਚੁਣੌਤੀ ਨਾਲ ਨਿਪਟਣ ਲਈ CBI ਨੇ BHARATPOL ਪੋਰਟਲ ਵਿਕਸਿਤ ਕੀਤਾ ਹੈ, ਜੋ ਕਿ CBI ਦੀ ਸਰਕਾਰੀ ਵੈੱਬਸਾਈਟ ਦੇ ਜ਼ਰੀਏ ਉਪਲਬਧ ਹੈ ਅਤੇ ਸਾਰੇ ਹਿਤਧਾਰਕਾਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਏਗਾ।
BHARATPOL ਪੋਰਟਲ, INTERPOL ਦੇ ਮਾਧਿਅਮ ਨਾਲ ਅੰਤਰਰਾਸ਼ਟਰੀ ਸਹਾਇਤਾ ਲਈ ਸਾਰੀਆਂ ਬੇਨਤੀਆਂ ‘ਤੇ ਕਾਰਵਾਈ ਨੂੰ ਸੁਚਾਰੂ ਕਰੇਗਾ, ਜਿਸ ਵਿੱਚ Red Notices ਅਤੇ ਹੋਰ colour-coded INTERPOL ਨੋਟਿਸ ਜਾਰੀ ਕਰਨਾ ਸ਼ਾਮਲ ਹੈ। BHARATPOL ਪੋਰਟਲ, field-level ਪੁਲਿਸ ਅਧਿਕਾਰੀਆਂ ਲਈ ਇੱਕ ਪਰਿਵਰਤਨਕਾਰੀ ਉਪਕਰਣ ਬਣੇਗਾ, ਇਸ ਨਾਲ ਅਪਰਾਧਾਂ ਅਤੇ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਵਿੱਚ ਉਨ੍ਹਾਂ ਦੀ ਕਾਰਜਕੁਸ਼ਲਤਾ ਵਧੇਗੀ। ਅੰਤਰਰਾਸ਼ਟਰੀ ਸਹਾਇਤਾ ਤੱਕ ਅਸਾਨ ਅਤੇ ਤੇਜ਼ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਕੇ, BHARATPOL ਅੰਤਰਰਾਸ਼ਟਰੀ ਅਪਰਾਧਾਂ ਨਾਲ ਨਿਪਟਣ ਵਿੱਚ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਪੁਰਸਕਾਰ ਜੇਤੂਆਂ 35 ਸੀਬੀਆਈ ਅਧਿਕਾਰੀਆਂ ਨੂੰ ਪੁਲਿਸ ਮੈਡਲ ਵੀ ਪ੍ਰਦਾਨ ਕਰਨਗੇ, ਜਿਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਜਾਂਚ ਵਿੱਚ ਉਤਕ੍ਰਿਸ਼ਟਤਾ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਪ੍ਰੋਗਰਾਮ ਵਿੱਚ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਡੀਓਪੀਟੀ, ਸੈਂਟਰਲ ਵਿਜ਼ੀਲੈਂਸ ਕਮਿਸ਼ਨ ਅਤੇ ਕੇਂਦਰੀ ਪੁਲਿਸ ਸੰਗਠਨਾਂ ਸਹਿਤ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੇ ਕਈ ਪਤਵੰਤੇ ਅਤੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ।
*****
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2090927)
Visitor Counter : 10