ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ 78ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ


ਗੁਣਵੱਤਾ ਸਿਰਫ਼ ਇੱਕ ਮਾਪ ਨਹੀਂ, ਜੀਵਨ ਦਾ ਇੱਕ ਤਰੀਕਾ ਹੈ ਜੋ ਨਵੀਨਤਾ ਨੂੰ ਅੱਗੇ ਵਧਾਉਂਦਾ ਹੈ: ਸ਼੍ਰੀ ਪ੍ਰਹਿਲਾਦ ਜੋਸ਼ੀ

ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲੇ ਮੰਤਰੀ ਨੇ ਉੱਚ ਗੁਣਵੱਤਾ ਵਾਲੇ, ਟਿਕਾਊ ਉਤਪਾਦਾਂ ਲਈ 'ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ' 'ਤੇ ਜ਼ੋਰ ਦਿੱਤਾ

ਸ਼੍ਰੀ ਜੋਸ਼ੀ ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੂੰ ਵਧਦੀ ਖਪਤਕਾਰ ਮੰਗ ਦੇ ਦਰਮਿਆਨ ਚਾਂਦੀ ਦੀ ਹੌਲਮਾਰਕਿੰਗ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ

Posted On: 06 JAN 2025 5:27PM by PIB Chandigarh

ਗੁਣਵੱਤਾ ਸਿਰਫ਼ ਇੱਕ ਮਾਪ ਨਹੀਂ ਹੈ; ਇਹ ਇੱਕ ਵਚਨਬੱਧਤਾ ਅਤੇ ਜੀਵਨ ਦਾ ਇੱਕ ਤਰੀਕਾ ਹੈ। ਇਹ ਵਿਸ਼ਵਾਸ ਦੀ ਨੀਂਹ ਬਣਾਉਂਦਾ ਹੈ; ਤਰੱਕੀ ਨੂੰ ਵਧਾਉਂਦਾ ਹੈ ਅਤੇ ਨਵੀਨਤਾ ਨੂੰ ਅੱਗੇ ਵਧਾਉਂਦਾ ਹੈ, ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ ) ਦੇ 78ਵੇਂ ਸਥਾਪਨਾ ਦਿਵਸ 'ਤੇ ਆਪਣੇ ਸੰਬੋਧਨ ਦੌਰਾਨ ਕਿਹਾ।

ਸ਼੍ਰੀ ਜੋਸ਼ੀ ਨੇ ਕਿਹਾ ਕਿ ਸਰਕਾਰ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇਹ ਸੁਨਿਸ਼ਚਿਤ ਕੀਤਾ ਹੈ ਕਿ ਲੋਕਾਂ ਨੂੰ 'ਸਬਕਾ ਸਾਥ, ਸਬਕਾ ਵਿਸ਼ਵਾਸ, ਸਬਕਾ ਵਿਕਾਸ ਅਤੇ ਸਬਕਾ ਪ੍ਰਯਾਸ' ਦੇ ਮਾਰਗਦਰਸ਼ਕ ਸਿਧਾਂਤ ਦੇ ਅਨੁਸਾਰ ਸੁਰੱਖਿਅਤ, ਭਰੋਸੇਮੰਦ ਅਤੇ ਉੱਚ-ਗੁਣਵੱਤਾ ਵਾਲੇ ਉਤਪਾਦ ਮਿਲਣ। ਉਨ੍ਹਾਂ ਅੱਗੇ ਕਿਹਾ ਕਿ ਗੁਣਵੱਤਾ ਵਾਤਾਵਰਣ ਪ੍ਰਣਾਲੀ ਦਾ ਅਧਾਰ ਗੁਣਵੱਤਾ ਨਿਯੰਤਰਣ ਆਦੇਸ਼ਾਂ (QCOs) ਨੂੰ ਲਾਗੂ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ QCOs ਦਾ ਨਿਰੰਤਰ ਵਿਸਥਾਰ ਇੱਕ ਪ੍ਰਗਤੀਸ਼ੀਲ ਗੁਣਵੱਤਾ ਈਕੋਸਿਸਟਮ ਬਣਾਉਣ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਦੇ 'ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ' ਦੇ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਜ਼ੀਰੋ ਡਿਫੈਕਟਸ ਵਾਲੇ ਗੁਣਵੱਤਾ ਵਾਲੇ ਉਤਪਾਦ ਬਣਾਉਣ 'ਤੇ ਜ਼ੋਰ ਦਿੱਤਾ ਜੋ ਟਿਕਾਊ, ਵਾਤਾਵਰਣ ਅਨੁਕੂਲ ਹਨ ਅਤੇ ਵਾਤਾਵਰਣ 'ਤੇ ਜ਼ੀਰੋ ਪ੍ਰਭਾਵ ਪਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਤਰੱਕੀ ਦਾ ਫੈਸਲਾ ਇਸ ਦੇ ਆਪਣੇ ਮਾਪਦੰਡਾਂ ਦੁਆਰਾ ਕੀਤਾ ਜਾਵੇਗਾ ਜੋ ਵਿਸ਼ਵ ਪੱਧਰੀ ਹੋਣ ਦੇ ਨਾਲ ਹੀ ਸਥਾਨ ਪੱਧਰ ‘ਤੇ ਵੀ ਪ੍ਰਭਾਵਕਾਰੀ ਹੋਣ।

ਸ਼੍ਰੀ ਜੋਸ਼ੀ ਨੇ ਕਿਹਾ ਕਿ ਬੈਗਾਂ ਤੋਂ ਲੈ ਕੇ ਮਸ਼ੀਨਾਂ ਅਤੇ ਇੰਜੀਨੀਅਰਿੰਗ ਤੋਂ ਲੈ ਕੇ ਮੈਡੀਕਲ ਸਮਾਨ ਤੱਕ ਹਰ ਖੇਤਰ ਵਿੱਚ 23,500 ਤੋਂ ਵੱਧ ਮਿਆਰ ਲਾਗੂ ਕੀਤੇ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 94% ਭਾਰਤੀ ਮਿਆਰਾਂ ਨੂੰ ਅੰਤਰਰਾਸ਼ਟਰੀ ਮਿਆਰੀਕਰਣ ਸੰਗਠਨ (ISO) ਅਤੇ ਅੰਤਰਰਾਸ਼ਟਰੀ ਇਲੈਕਟ੍ਰੋਟੈਕਨੀਕਲ ਕਮਿਸ਼ਨ (IEC) ਦੇ ਮਿਆਰਾਂ ਨਾਲ ਮੇਲ ਖਾਂਦਾ ਬਣਾਇਆ ਗਿਆ ਹੈ। ਮੰਤਰੀ ਨੇ ਦੱਸਿਆ ਕਿ 2014 ਵਿੱਚ ਲਾਜ਼ਮੀ BIS ਪ੍ਰਮਾਣੀਕਰਣ ਅਤੇ ਭਾਰਤੀ ਮਿਆਰਾਂ ਨੂੰ ਲਾਗੂ ਕਰਨ ਲਈ ਸੂਚਿਤ ਕੀਤੇ ਗਏ 106 ਉਤਪਾਦਾਂ ਨੂੰ ਕਵਰ ਕਰਨ ਵਾਲੇ ਸਿਰਫ਼ 14 QCO  ਨੋਟੀਫਾਇਡ ਕੀਤੇ ਗਏ ਸਨ  ਇਸ ਦੇ ਉਲਟ, ਅੱਜ, 760 ਉਤਪਾਦਾਂ ਨੂੰ ਕਵਰ ਕਰਨ ਵਾਲੇ 186 QCO ਨੂੰ ਸੂਚਿਤ ਕੀਤੇ ਗਏ ਹਨ।

ਹੁਣ ਤੱਕ 44.28 ਕਰੋੜ ਤੋਂ ਵੱਧ ਸੋਨੇ ਦੀਆਂ ਵਸਤੂਆਂ, ਜਵੈਲਰੀ /ਕਲਾਕ੍ਰਿਤੀਆਂ (artefacts) ਦੀ ਹੌਲਮਾਰਕਿੰਗ ਕੀਤੀ ਗਈ ਹੈ। ਸ਼੍ਰੀ ਜੋਸ਼ੀ ਨੇ ਇਹ ਵੀ ਕਿਹਾ ਕਿ ਚਾਂਦੀ ਦੀ ਹੌਲਮਾਰਕਿੰਗ ਲਈ ਵੀ ਖਪਤਕਾਰਾਂ ਦੀ ਮੰਗ ਹੈ ਅਤੇ ਉਨ੍ਹਾਂ ਨੇ ਬੀਆਈਐੱਸ  ਨੂੰ ਇਸ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਨੇ ਬਿਊਰੋ ਦੀ ਵਿਰਾਸਤ ਅਤੇ ਗੁਣਵੱਤਾ, ਵਿਸ਼ਵਾਸ ਅਤੇ ਉੱਤਮਤਾ ਦੀਆਂ ਮੁੱਖ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਅਟੁੱਟ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬੀਆਈਐੱਸ ਗੁਣਵੱਤਾ ਚਿੰਨ੍ਹ ਖੇਤੀਬਾੜੀ, ਨਿਰਮਾਣ ਅਤੇ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਵਾਲੇ ਕਈ ਖੇਤਰਾਂ ਵਿੱਚ ਵਿਸ਼ਵਾਸ ਦਾ ਪ੍ਰਤੀਕ ਬਣ ਗਏ ਹਨ।

ਇਸ ਮੌਕੇ 'ਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸ਼੍ਰੀਮਤੀ ਨਿਧੀ ਖਰੇ, ਮੌਜੂਦ ਸਨ, ਉਨ੍ਹਾਂ ਨੇ ਬੀਆਈਐੱਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 78ਵਾਂ ਸਥਾਪਨਾ ਦਿਵਸ ਬਹੁਤ ਮਹੱਤਵ ਰੱਖਦਾ ਹੈ। ਬੀਆਈਐੱਸ ਦੇ ਡਾਇਰੈਕਟਰ ਜਨਰਲ ਸ਼੍ਰੀ ਪ੍ਰਮੋਦ ਕੁਮਾਰ ਤਿਵਾਰੀ ਨੇ ਕਿਹਾ ਕਿ ਨਵੀਨਤਾਕਾਰੀ ਟੈਕਨੋਲੋਜੀਆਂ ਅਤੇ ਰਚਨਾਤਮਕਤਾ ਨੂੰ ਅਪਣਾ ਕੇ, ਬੀਆਈਐੱਸ ਉੱਦਮਤਾ ਨਾਲ ਅਗਵਾਈ ਕਰਨਾ ਜਾਰੀ ਰੱਖਦਾ ਹੈ, ਦੇਸ਼ ਦੀ ਤਰੱਕੀ ਨੂੰ ਅੱਗੇ ਵਧਾਉਂਦਾ ਹੈ ਅਤੇ ਇਸ ਦੀਆਂ ਇੱਛਾਵਾਂ ਨੂੰ ਪੂਰਾ ਕਰ ਰਿਹਾ ਹੈ।

ਕੇਂਦਰੀ ਮੰਤਰੀ ਨੇ ਅਤਿ-ਆਧੁਨਿਕ ਸਟੂਡੀਓ, ਆਊਟਰੀਚ ਸਮੱਗਰੀ, ਟੈਸਟ ਵਿਧੀ ਵੀਡੀਓ ਲਾਂਚ ਕੀਤੇ। ਇਸ ਮੌਕੇ 'ਤੇ, ਬੀਆਈਐੱਸ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਉਦਯੋਗ ਅਭਿਆਸਾਂ ਨੂੰ ਬਿਹਤਰ ਬਣਾਉਣ ਅਤੇ ਟਿਕਾਊ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਸਮਝੌਤਿਆਂ (ਐਮਓਯੂ) ਰਾਹੀਂ ਆਈਆਈਟੀ ਤਿਰੂਪਤੀ, ਆਈਆਈਟੀ ਭੁਵਨੇਸ਼ਵਰ, ਆਈਆਈਐੱਮ ਨਾਗਪੁਰ, ਐੱਨਆਈਟੀ ਵਾਰੰਗਲ ਅਤੇ ਆਈਆਈਐੱਫਟੀ ਦਿੱਲੀ ਵਰਗੀਆਂ ਅਕਾਦਮਿਕ ਸੰਸਥਾਵਾਂ ਨਾਲ ਸਹਿਯੋਗ ਨੂੰ ਰਸਮੀ ਰੂਪ ਦਿੱਤਾ।

***

ਐੱਨਐੱਸ/ਏਐੱਮ


(Release ID: 2090907) Visitor Counter : 8