ਰੇਲ ਮੰਤਰਾਲਾ
ਨਵਾਂ ਸਾਲ ਹਾਈ-ਸਪੀਡ ਕ੍ਰਾਂਤੀ ਦੀ ਸ਼ੁਰੂਆਤ ਕਰਦਾ ਹੈ: ਕੋਟਾ ਡਿਵੀਜ਼ਨ ਵਿੱਚ ਵੰਦੇ ਭਾਰਤ (ਸਲੀਪਰ) ਟ੍ਰੇਨਾਂ ਦੇ ਸਫਲ ਪ੍ਰੀਖਣ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਸਪੀਡ ਹਾਸਲ ਕੀਤੀ ਗਈ
Posted On:
03 JAN 2025 2:28PM by PIB Chandigarh
ਨਵਾਂ ਸਾਲ ਭਾਰਤ ਵਿੱਚ ਯਾਤਰੀਆਂ ਲਈ ਤੇਜ਼ ਅਤੇ ਸੁਰੱਖਿਅਤ ਰੇਲ ਯਾਤਰਾ ਲਿਆਉਣ ਲਈ ਤਿਆਰ ਹੈ। ਛੋਟੀ ਅਤੇ ਦਰਮਿਆਨੀ ਦੂਰੀ ਵਾਲੀਆਂ ਚੇਅਰ ਕਾਰ ਰੇਲਗੱਡੀਆਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਫਲਤਾਪੂਰਵਕ ਤੇਜ਼, ਸੁਰੱਖਿਅਤ ਅਤੇ ਵਿਸ਼ਵ ਪੱਧਰੀ ਯਾਤਰਾ ਦਾ ਅਨੁਭਵ ਦੇਣ ਤੋਂ ਬਾਅਦ, ਭਾਰਤੀ ਰੇਲਵੇ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਲਈ ਵੀ ਇਸ ਨੂੰ ਸਾਕਾਰ ਕਰ ਰਿਹਾ ਹੈ।
ਆਰਾਮਦਾਇਕ ਯਾਤਰਾ ਦੇ ਨਾਲ-ਨਾਲ 180 ਕਿਲੋਮੀਟਰ ਪ੍ਰਤੀ ਘੰਟਾ ਦੀ ਪੀਕ ਸਪੀਡ
ਵੰਦੇ ਭਾਰਤ ਸਲੀਪਰ ਟ੍ਰੇਨ ਨੇ ਪਿਛਲੇ ਤਿੰਨ ਦਿਨਾਂ ਵਿੱਚ ਆਪਣੇ ਕਈ ਪ੍ਰੀਖਣਾਂ ਵਿੱਚ 180 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਗਤੀ ਪ੍ਰਾਪਤ ਕੀਤੀ ਹੈ। ਜਨਵਰੀ ਦੇ ਅੰਤ ਤਕ ਇਹ ਪਰੀਖਣ ਜਾਰੀ ਰਹਿਣਗੇ। ਉਸ ਤੋਂ ਬਾਅਦ ਦੇਸ਼ ਭਰ ਦੇ ਰੇਲ ਯਾਤਰੀਆਂ ਲਈ ਲੰਬੀ ਦੂਰੀ ਦੀ ਯਾਤਰਾ ਲਈ ਇਹ ਵਿਸ਼ਵ ਪੱਧਰੀ ਯਾਤਰਾ ਉਪਲਬਧ ਕਾਰਵਾਈ ਜਾਵੇਗੀ।
ਕੋਟਾ ਡਿਵੀਜ਼ਨ ਵਿੱਚ ਇੱਕ ਸਫਲ ਟ੍ਰਾਇਲ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ, ਕੇਂਦਰੀ ਰੇਲ ਮੰਤਰੀ, ਅਸ਼ਵਿਨੀ ਵੈਸ਼ਣਵ ਨੇ ਐਕਸ 'ਤੇ ਆਪਣੀ ਪੋਸਟ ਵਿੱਚ ਗਤੀ ਦਾ ਜ਼ਿਕਰ ਕੀਤਾ।
ਵੀਡੀਓ ਵਿੱਚ ਵੰਦੇ ਭਾਰਤ ਸਲੀਪਰ ਟ੍ਰੇਨ ਦੇ ਅੰਦਰ ਇੱਕ ਸਾਦੀ ਸਤ੍ਹਾ 'ਤੇ ਇੱਕ ਮੋਬਾਈਲ ਦੇ ਨਾਲ ਲਗਪਗ ਪਾਣੀ ਦਾ ਇੱਕ ਭਰਿਆ ਗਿਲਾਸ ਦਿਖਾਇਆ ਗਿਆ ਹੈ। ਪਾਣੀ ਦਾ ਪੱਧਰ ਵੀਡੀਓ ਵਿੱਚ ਸਥਿਰ ਦੇਖਿਆ ਜਾ ਸਕਦਾ ਹੈ ਕਿਉਂਕਿ ਚਲਦੀ ਰੇਲਗੱਡੀ ਉੱਚ-ਸਪੀਡ ਰੇਲ ਯਾਤਰਾ ਵਿੱਚ ਆਰਾਮ ਦੇ ਅਨੁਭਵ ਨੂੰ ਪ੍ਰਦਰਸ਼ਿਤ ਕਰਦੇ ਹੋਏ 180 ਕਿਲੋਮੀਟਰ ਪ੍ਰਤੀ ਘੰਟਾ ਦੀ ਲਗਾਤਾਰ ਪੀਕ ਸਪੀਡ ਦੇ ਨੇੜੇ ਗਤੀ ਪ੍ਰਾਪਤ ਕੀਤੀ। ਇਹ ਪੋਸਟ 3 ਦਿਨਾਂ ਦੇ ਸਫਲ ਟ੍ਰਾਇਲ ਤੋਂ ਬਾਅਦ ਆਈ ਹੈ, ਜੋ ਕਿ 2 ਜਨਵਰੀ ਨੂੰ ਸਮਾਪਤ ਹੋਇਆ, ਜਿਸ ਵਿੱਚ ਇੱਕ ਵੰਦੇ ਭਾਰਤ ਸਲੀਪਰ ਰੇਲਗੱਡੀ ਨੇ ਆਪਣੀ ਲੋਡ ਸਥਿਤੀ ਵਿੱਚ ਅਧਿਕਤਮ ਗਤੀ ਨੂੰ ਪ੍ਰਾਪਤ ਕੀਤਾ।
ਵੀਰਵਾਰ ਨੂੰ, ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਕੋਟਾ ਅਤੇ ਲਆਨ ਦਰਮਿਆਨ 30 ਕਿਲੋਮੀਟਰ ਲੰਬੇ ਟ੍ਰਾਇਲ ਦੌਰਾਨ, ਟ੍ਰੇਨ 180 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਗਤੀ 'ਤੇ ਪਹੁੰਚ ਗਈ। 2025 ਦੇ ਪਹਿਲੇ ਦਿਨ, ਰੋਹਲ ਖੁਰਦ ਤੋਂ ਕੋਟਾ ਦਰਮਿਆਨ 40 ਕਿਲੋਮੀਟਰ ਲੰਬੇ ਟ੍ਰਾਇਲ ਰਨ ਵਿੱਚ, ਵੰਦੇ ਭਾਰਤ ਸਲੀਪਰ ਟ੍ਰੇਨ ਨੇ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅਧਿਕਤਮ ਗਤੀ ਪ੍ਰਾਪਤ ਕੀਤੀ। ਉਸੇ ਦਿਨ, ਕੋਟਾ-ਨਗਦਾ ਅਤੇ ਰੋਹਲ ਖੁਰਦ-ਚੌਮਹਿਲਾ ਸੈਕਸ਼ਨ 'ਤੇ 170 ਕਿਲੋਮੀਟਰ ਪ੍ਰਤੀ ਘੰਟਾ ਅਤੇ 160 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਗਤੀ ਪ੍ਰਾਪਤ ਕੀਤੀ। ਇਹ ਟ੍ਰਾਇਲ ਆਰਡੀਐੱਸਓ, ਲਖਨਊ ਦੀ ਨਿਗਰਾਨੀ ਹੇਠ ਜਨਵਰੀ ਮਹੀਨੇ ਤੱਕ ਜਾਰੀ ਰਹਿਣਗੇ।
ਇੱਕ ਵਾਰ ਜਦੋਂ ਇਹ ਟ੍ਰਾਇਲ ਖਤਮ ਹੋ ਜਾਂਦੇ ਹਨ, ਤਾਂ ਰੇਲਵੇ ਸੁਰੱਖਿਆ ਕਮਿਸ਼ਨਰ ਦੁਆਰਾ ਰੇਲਗੱਡੀ ਦਾ ਮੁਲਾਂਕਣ ਵੱਧ ਤੋਂ ਵੱਧ ਰਫਤਾਰ ਨਾਲ ਕੀਤਾ ਜਾਵੇਗਾ। ਅੰਤਿਮ ਪੜਾਅ ਨੂੰ ਪਾਸ ਕਰਨ ਤੋਂ ਬਾਅਦ ਹੀ, ਵੰਦੇ ਭਾਰਤ ਰੇਲਗੱਡੀਆਂ ਨੂੰ ਅਧਿਕਾਰਿਤ ਤੌਰ 'ਤੇ ਪ੍ਰਮਾਣਿਤ ਕੀਤਾ ਜਾਵੇਗਾ ਅਤੇ ਸ਼ਾਮਲ ਕਰਨ ਅਤੇ ਨਿਯਮਿਤ ਸੇਵਾ ਲਈ ਭਾਰਤੀ ਰੇਲਵੇ ਨੂੰ ਸੌਂਪਿਆ ਜਾਵੇਗਾ।
ਵੰਦੇ ਭਾਰਤ: ਲੰਬੀ ਦੂਰੀ ਦੀ ਰੇਲ ਯਾਤਰਾ ਨੂੰ ਸਪੀਡ ਅਤੇ ਲਗਜ਼ਰੀ ਨਾਲ ਬਦਲਣਾ
ਇਹ ਵੰਦੇ ਭਾਰਤ ਸਲੀਪਰ ਟ੍ਰੇਨਾਂ ਨੂੰ ਆਟੋਮੈਟਿਕ ਦਰਵਾਜ਼ੇ, ਅਤਿ ਆਰਾਮਦਾਇਕ ਬਰਥ, ਔਨ ਬੋਰਡ ਵਾਈ-ਫਾਈ ਅਤੇ ਏਅਰਕ੍ਰਾਫਟ ਵਰਗੇ ਡਿਜ਼ਾਈਨ ਜਿਹੀਆਂ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤਾ ਗਿਆ ਹੈ। ਭਾਰਤ ਵਿੱਚ ਯਾਤਰੀ ਪਹਿਲਾਂ ਹੀ ਦਰਮਿਆਨੀ ਅਤੇ ਛੋਟੀ ਦੂਰੀ 'ਤੇ ਦੇਸ਼ ਭਰ ਵਿੱਚ ਚੱਲਣ ਵਾਲੀਆਂ 136 ਵੰਦੇ ਭਾਰਤ ਰੇਲਗੱਡੀਆਂ ਰਾਹੀਂ ਬੈਠਣ ਵਾਲੀਆਂ ਸੀਟਾਂ ਅਤੇ ਵਿਸ਼ਵ ਪੱਧਰੀ ਯਾਤਰਾ ਦੇ ਅਨੁਭਵ ਦਾ ਆਨੰਦ ਲੈ ਰਹੇ ਹਨ।
ਰੇਲਵੇ ਲਈ ਅਸਲ ਚੁਣੌਤੀ 180 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਸਪੀਡ ਨੂੰ ਪ੍ਰਾਪਤ ਕਰਦੇ ਹੋਏ ਵੰਦੇ ਭਾਰਤ ਸਲੀਪਰ ਕੋਚਾਂ ਵਿੱਚ ਬਦਲਣ ਲਈ ਪੂਰਨ ਯਾਤਰੀਆਂ ਅਤੇ ਸਮਾਨ ਲੋਡ ਸਥਿਤੀਆਂ ਲਈ ਟ੍ਰੇਨਾਂ ਨੂੰ ਬਰਥ ਜੋੜਨਾ ਅਤੇ ਟੈਸਟ ਕਰਨਾ ਸੀ। ਇਹਨਾਂ ਸਫਲ ਟ੍ਰਾਇਲਾਂ ਨਾਲ, ਰੇਲ ਯਾਤਰੀ ਲੰਬੀ ਦੂਰੀ ਦੀ ਯਾਤਰਾ ਜਿਵੇਂ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ, ਦਿੱਲੀ ਤੋਂ ਮੁੰਬਈ, ਹਾਵੜਾ ਤੋਂ ਚੇੱਨਈ ਅਤੇ ਹੋਰ ਕਈ ਰੂਟਾਂ ਵਿੱਚ ਵਿਸ਼ਵ ਪੱਧਰੀ ਯਾਤਰਾ ਅਨੁਭਵ ਦੀ ਉਮੀਦ ਕਰ ਸਕਦੇ ਹਨ। ਉਨ੍ਹਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਯਾਤਰਾ ਦਾ ਸਮਾਂ ਕਾਫ਼ੀ ਘੱਟ ਜਾਵੇਗਾ। ਮੁੰਬਈ ਦਿੱਲੀ ਲੰਬੀ ਦੂਰੀ ਦੀ ਯਾਤਰਾ ਦੀ ਮੌਜੂਦਾ ਔਸਤ ਗਤੀ 90 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਤੇਜਸ ਰਾਜਧਾਨੀ ਐਕਸਪ੍ਰੈਸ ਲਈ 140 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਮਨਜ਼ੂਰ ਸਪੀਡ ਹੈ, ਜੋ ਕਿ ਭਾਰਤ ਦੀਆਂ ਸਾਰੀਆਂ ਰਾਜਧਾਨੀ ਰੇਲ ਸੇਵਾਵਾਂ ਵਿੱਚੋਂ ਸਭ ਤੋਂ ਤੇਜ਼ ਹੈ।
ਵੰਦੇ ਭਾਰਤ ਟ੍ਰੇਨਾਂ ਹੁਣ ਕਈ ਸ਼ਤਾਬਦੀ ਰੇਲ ਰੂਟਾਂ ਵਿੱਚ ਉਪਲਬਧ ਹਨ। ਵੰਦੇ ਭਾਰਤ ਐਕਸਪ੍ਰੈੱਸ ਭਾਰਤ ਦੀ ਸਭ ਤੋਂ ਤੇਜ਼ ਰੇਲਗੱਡੀ ਹੈ ਅਤੇ 180 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੱਕ ਪਹੁੰਚਣ ਦੇ ਸਮਰੱਥ ਹੈ। ਹੁਣ ਤੱਕ, ਇਹ ਦਿੱਲੀ ਅਤੇ ਵਾਰਾਣਸੀ ਵਰਗੇ ਛੋਟੇ ਅਤੇ ਦਰਮਿਆਨੀ ਦੂਰੀ 'ਤੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਦੀ ਹੈ ਅਤੇ ਇੱਕ ਸ਼ਾਨਦਾਰ ਯਾਤਰਾ ਅਨੁਭਵ ਪ੍ਰਦਾਨ ਕਰਦੀ ਹੈ। ਵੰਦੇ ਭਾਰਤ ਰੇਲ ਗੱਡੀਆਂ ਗਤੀ ਅਤੇ ਆਰਾਮ ਦਾ ਸਹਿਜ ਸੁਮੇਲ ਪ੍ਰਦਾਨ ਕਰਦੀਆਂ ਹਨ। ਇਹ ਸਿਰਫ਼ ਆਵਾਜਾਈ ਦਾ ਇੱਕ ਸਾਧਨ ਨਹੀਂ ਹੈ ਬਲਕਿ ਆਧੁਨਿਕ ਭਾਰਤੀ ਇੰਜੀਨੀਅਰਿੰਗ ਦਾ ਅਨੁਭਵ ਹੈ ।
*****
ਡੀਟੀ/ਕੇਐੱਸ/ਐੱਸਕੇ
(Release ID: 2090503)
Visitor Counter : 6