ਜਹਾਜ਼ਰਾਨੀ ਮੰਤਰਾਲਾ
ਸਰਬਾਨੰਦ ਸੋਨੋਵਾਲ ਨੇ ਬੱਚਿਆਂ ਦੇ ਨਾਲ ਮਨਾਇਆ ਨਵਾਂ ਸਾਲ; ਭਾਰਤ ਦੇ ਵਿਕਾਸ ਦੀਆਂ ਉਪਲਬਧੀਆਂ ਬਾਰੇ ਦੱਸਿਆ
ਕੇਂਦਰੀ ਮੰਤਰੀ ਨੇ ਪਿਛਲੇ ਸਾਲ ‘ਤੇ ਵਿਚਾਰ ਅਤੇ ਆਉਣ ਵਾਲੇ ਸਾਲ ਦੇ ਲਈ ਅਕਾਂਖਿਆਵਾਂ ਸਾਂਝਾ ਕੀਤੀਆਂ
ਅਸਾਮ ਅਤੇ ਉੱਤਰ-ਪੂਰਬ ਦੇ ਵਿਕਾਸ ਬਾਰੇ ਦੱਸਿਆ; ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਹ ਖੇਤਰ ਅਭੂਤਪੂਰਵ ਵਿਕਾਸ ਅਤੇ ਪਰਿਵਰਤਨ ਦੇ ਦੌਰ ਤੋਂ ਗੁਜ਼ਰ ਰਿਹਾ ਹੈ
Posted On:
01 JAN 2025 7:32PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਡਿਬਰੂਗੜ੍ਹ ਵਿੱਚ ਪ੍ਰੇਰਣਾ ਸ਼ਿਸ਼ੁ ਗ੍ਰਿਹ ਵਿੱਚ ਬੱਚਿਆਂ ਦੇ ਨਾਲ ਜਸ਼ਨ ਮਨਾ ਕੇ ਨਵੇਂ ਸਾਲ 2025 ਦੀ ਸ਼ੁਰੂਆਤ ਕੀਤੀ।
ਡਿਬਰੂਗਰ੍ਹ ਦੇ ਸਾਂਸਦ ਸ਼੍ਰੀ ਸੋਨੋਵਾਲ ਨੇ ਬੱਚਿਆਂ ਦੇ ਨਾਲ ਸਮਾਂ ਬਿਤਾਉਂਦੇ ਹੋਏ ਕਿਹਾ ਕਿ “ਬੱਚਿਆਂ ਦੀ ਸ਼ੁੱਧ ਅਤੇ ਮਾਸੂਮ ਮੁਸਕਾਨ ਅਤਿਅੰਤ ਖੁਸ਼ੀ ਅਤੇ ਆਨੰਦ ਦਿੰਦੀ ਹੈ। ਮੈਂ ਤਹਿ ਦਿਲ ਤੋਂ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਅਤੇ ਸਫਲਤਾ ਪ੍ਰਾਪਤ ਕਰਨ ਦਾ ਆਤਮਵਿਸ਼ਵਾਸ ਦੀ ਕਾਮਨਾ ਕਰਦਾ ਹਾਂ। ਮੈਂ ਸਭ ਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।”
ਕੇਂਦਰੀ ਮੰਤਰੀ ਨੇ ਪਿਛਲੇ ਵਰ੍ਹੇ ‘ਤੇ ਵਿਚਾਰ ਅਤੇ ਆਉਣ ਵਾਲੇ ਵਰ੍ਹੇ ਦੇ ਲਈ ਅਕਾਂਖਿਆਵਾਂ ਸਾਂਝਾ ਕੀਤੀਆਂ। ਉਨ੍ਹਾਂ ਨੇ ਕਿਹਾ, “ਨਵਾਂ ਸਾਲ ਉਮੀਦਾਂ, ਅਕਾਂਖਿਆਵਾਂ, ਅਵਸਰਾਂ ਅਤੇ ਉਪਲਬਧੀਆਂ ਦਾ ਪ੍ਰਤੀਕ ਹੈ।” ਉਨ੍ਹਾਂ ਨੇ ਕਿਹਾ ਕਿ “ਜਿਵੇਂ ਕਿ ਅਸੀਂ 2024 ਨੂੰ ਵਿਦਾਈ ਦੇ ਰਹੇ ਹਾਂ, ਅਸੀਂ ਪ੍ਰਗਤੀ ਦੇ ਇੱਕ ਵਰ੍ਹੇ ਦਾ ਜਸ਼ਨ ਮਨਾ ਰਹੇ ਹਾਂ ਜਿਸ ਨੇ ਅਸਾਮ, ਉੱਤਰ-ਪੂਰਬ ਅਤੇ ਪੂਰੇ ਦੇਸ਼ ਦੇ ਵਿਕਾਸ ਨੂੰ ਗਤੀ ਦਿੱਤੀ ਹੈ।”
ਸ਼੍ਰੀ ਸੋਨੋਵਾਲ ਨੇ ਅਸਾਮ ਅਤੇ ਉੱਤਰ-ਪੂਰਬ ਦੇ ਵਿਕਾਸ ਬਾਰੇ ਕਿਹਾ ਕਿ ਇਹ ਖੇਤਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਭੂਤਪੂਰਵ ਵਿਕਾਸ ਅਤੇ ਪਰਿਵਰਤਨ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਸ਼ਕਤੀਸ਼ਾਲੀ ਬ੍ਰਹਿਮਪੁੱਤਰ ਨਾ ਕੇਵਲ ਜੀਵਨ ਰੇਖਾ ਦੇ ਰੂਪ ਵਿੱਚ ਵਹਿੰਦੀ ਹੈ, ਬਲਕਿ ਲੋਕਾਂ ਦੀ ਅਸੀਮ ਊਰਜਾ ਦੇ ਪ੍ਰਤੀਕ ਦੇ ਰੂਪ ਵਿੱਚ ਵੀ ਵਹਿੰਦੀ ਹੈ, ਜੋ ਉੱਭਰਦੇ ਹੋਏ ਨਵੇਂ ਭਾਰਤ ਦੇ ਨਵੇਂ ਆਤਮਵਿਸ਼ਵਾਸ ਦਾ ਪ੍ਰਤੀਕ ਹੈ। ਮੋਦੀ ਜੀ ਦੀ ਪ੍ਰੇਰਕ ਅਗਵਾਈ ਵਿੱਚ ਸਰਕਾਰ 2014 ਤੋਂ ਇੱਕ ਕੁਸ਼ਲ ਅਤੇ ਪ੍ਰਭਾਵੀ ਸੁਸ਼ਾਸਨ ਦੇ ਕਾਰਨ ਉਪਲਬਧ ਹੋਏ ‘ਵਿਕਸਿਤ ਭਾਰਤ’ ਦੀ ਦਿਸ਼ਾ ਵਿੱਚ ਰਾਸ਼ਟਰ ਨਿਰਮਾਣ ਦੇ ਲਈ ਅਪਾਰ ਸਮਰੱਥਾ ਦਾ ਦੋਹਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਦੇ ਹਨ।”
ਸ਼੍ਰੀ ਸੋਨੋਵਾਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਬਾਰੇ ਦੱਸਿਆ, ਖਾਸ ਤੌਰ ‘ਤੇ ਸਮੁੰਦਰੀ ਖੇਤਰ ਵਿੱਚ। ਉਨ੍ਹਾਂ ਨੇ ਕਿਹਾ ਕਿ “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਗਤੀਸ਼ੀਲ ਅਗਵਾਈ ਵਿੱਚ, ਵਰ੍ਹੇ 2024 ਭਾਰਤ ਦੀ ਸਮੁੰਦਰੀ ਇੱਛਾਵਾਂ ਲਈ ਮੀਲ ਪੱਥਰ ਸਾਬਿਤ ਹੋਵੇਗਾ।” ਦੇਸ਼ ਦੇ 13ਵੇਂ ਅਤੇ ਸਭ ਤੋਂ ਵੱਡੇ ਪ੍ਰਮੁੱਖ ਬੰਦਰਗਾਹ (ਪੋਰਟ) ਦੀ ਨੀਂਹ ਰੱਖਣ ਤੋਂ ਲੈ ਕੇ ਨਵੇਂ ਆਲਮੀ ਵਪਾਰ ਮਾਰਗ ਖੋਲ੍ਹਣ ਤੱਕ ਸਰਕਾਰ ਨੇ ਭਾਰਤ ਨੂੰ ਦੁਨੀਆ ਦੇ ਟੌਪ 10 ਦੇਸ਼ਾਂ ਵਿੱਚ ਸਥਾਪਿਤ ਕਰਨ ਦੇ ਲਈ ਮਹੱਤਵਪੂਰਨ ਕਦਮ ਉਠਾਏ।
ਉਨ੍ਹਾਂ ਨੇ 2024 ਵਿੱਚ ਭਾਰਤ ਦੀ ਪ੍ਰਗਤੀ ਨੂੰ ਆਲਮੀ ਮੰਚ ‘ਤੇ ਦੇਸ਼ ਦੇ ਵਧਦੇ ਕਦ ਦਾ ਪ੍ਰਮਾਣ ਦੱਸਿਆ। ਉਨ੍ਹਾਂ ਨੇ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ, ਅਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਬਣਨ ਦੀਆਂ ਇੱਛਾਵਾਂ ਤੋਂ ਪ੍ਰੇਰਿਤ ਹੋ ਕੇ ਅੱਗੇ ਵਧ ਰਹੇ ਹਾਂ। ਦੇਸ਼ ਦੇ ਸਮੁੰਦਰ ਵਿੱਚ ਸੰਭਾਵਨਾਵਾਂ ਵਧ ਰਹੀਆਂ ਹਨ ਅਤੇ ਸਮੁੰਦਰੀ ਖੇਤਰ-ਭਾਰਤ ਦੇ ਆਰਥਿਕ ਭਵਿੱਖ ਦੀ ਨੀਂਹ, ਸਾਨੂੰ ਦੁਨੀਆ ਨਾਲ ਜੋੜ ਰਹੀ ਹੈ ਅਤੇ ਸਮ੍ਰਿੱਧੀ ਦੇ ਨਵੇਂ ਦਵਾਰ ਖੋਲ੍ਹ ਰਿਹਾ ਹੈ।”
ਕੇਂਦਰੀ ਮੰਤਰੀ ਨੇ 2024 ਵਿੱਚ ਆਪਣੀ ਵਿਅਕਤੀਗਤ ਯਾਤਰਾ ‘ਤੇ ਵੀ ਵਿਚਾਰ ਕੀਤਾ ਅਤੇ ਇਸ ਨੂੰ ਇੱਕ ਮਹੱਤਵਪੂਰਨ ਵਰ੍ਹਾ ਦੱਸਿਆ। ਉਨ੍ਹਾਂ ਨੇ ਕਿਹਾ ਕਿ “ਵਰ੍ਹਾ 2024 ਮੇਰੇ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਵਰ੍ਹੇ ਲੋਕਾਂ ਨੇ ਮੈਨੂੰ ਬਹੁਤ ਸਾਰਾ ਪਿਆਰ ਅਤੇ ਅਸ਼ੀਰਵਾਦ ਦਿੱਤਾ, ਜਿਸ ਨਾਲ ਮੈਨੂੰ ਨਵੇਂ ਉਤਸ਼ਾਹ ਅਤੇ ਸਮਰਪਣ ਦੇ ਨਾਲ ਰਾਸ਼ਟਰ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲੀ। ਇਹ ਨਵੇਂ ਅਨੁਭਵ ਪ੍ਰਾਪਤ ਕਰਨ ਦਾ ਵਰ੍ਹਾ ਵੀ ਸੀ, ਜਿਸ ਦੇ ਲਈ ਮੈਂ ਸਾਰੇ ਖੇਤਰਾਂ ਦੇ ਲੋਕਾਂ ਦਾ ਹਮੇਸ਼ਾ ਆਭਾਰੀ ਰਹਾਂਗਾ।”
2025 ਦੇ ਆਗਮਨ ‘ਤੇ ਸ਼੍ਰੀ ਸੋਨੋਵਾਲ ਨੇ ਸਮੂਹਿਕ ਸਮਰਪਣ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ ਰਾਸ਼ਟਰ ਨਿਰਮਾਣ ਦੇ ਲਈ ਪ੍ਰਤੀਬੱਧ ਹੋਣ ਦੀ ਤਾਕੀਦ ਕੀਤੀ। “ਆਓ ਅਸੀਂ 2025 ਵਿੱਚ ਇੱਕ ਆਤਮਨਿਰਭਰ, ਵਿਕਸਿਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਦੇ ਲਈ ਏਕਤਾ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਕੰਮ ਕਰਨ ਦਾ ਸੰਕਲਪ ਲਈਏ। ਸਾਡੇ ਵਿੱਚੋਂ ਹਰੇਕ ਨੂੰ ਇੱਕ ਅਜਿਹੇ ਭਵਿੱਖ ਨੂੰ ਆਕਾਰ ਦੇਣ ਵਿੱਚ ਭੂਮਿਕਾ ਨਿਭਾਉਣੀ ਹੈ, ਜਿੱਥੇ ਭਾਰਤ ਆਰਥਿਕ, ਸੱਭਿਆਚਾਰਕ ਅਤੇ ਅਧਿਆਤਮਿਕ ਤੌਰ ‘ਤੇ ਆਲਮੀ ਪੱਧਰ ‘ਤੇ ਅਗ੍ਰਣੀ ਹੋਵੇ। ਉਨ੍ਹਾਂ ਨੇ ਕਿਹਾ ਕਿ ਆਪਣੀ ਸਮ੍ਰਿੱਧ ਵਿਰਾਸਤ ਦੀ ਸੰਭਾਲ ਅਤੇ ਇੱਕ ਉੱਜਵਲ ਕੱਲ੍ਹ ਦੇ ਲਈ ਆਓ ਅਸੀਂ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰੀਏ ਜੋ ਆਪਣੇ ‘ਅੰਮ੍ਰਿਤ ਕਾਲ’ ਵਿੱਚ ਉੱਚਾ ਖੜਾ ਹੋਵੇ।”
ਆਸ਼ਾ ਦੇ ਸੰਦੇਸ਼ ਦੇ ਨਾਲ ਸਮਾਪਨ ਕਰਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਇਸ ਸ਼ੁਭ ਅਵਸਰ ‘ਤੇ, ਮੈਂ ਇੱਕ ਸਮ੍ਰਿੱਧ, ਸ਼ਾਂਤੀਪੂਰਣ ਅਤੇ ਆਸ਼ਾਜਨਕ ਵਰ੍ਹੇ ਦੇ ਲਈ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਰਿਆਂ ਨੂੰ ਨਵੇ ਵਰ੍ਹੇ 2025 ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਹ ਵਰ੍ਹਾ ਸਾਰਿਆਂ ਦੇ ਲਈ ਅਨੰਤ ਸੁਖ, ਸ਼ਾਂਤੀ, ਸਮ੍ਰਿੱਧੀ ਅਤੇ ਆਸ਼ਾ ਲੈ ਕੇ ਆਵੇ।”
ਸਰਬਾਨੰਦ ਸੋਨੋਵਾਲ ਦੇ ਨਾਲ ਡਿਬਰੂਗੜ੍ਹ ਦੇ ਡਿਪਟੀ ਮੇਅਰ, ਉੱਜਲ ਫੁਕਨ, ਸੋਨੋਵਾਲ ਕਛਾਰੀ ਖੁਦਮੁਖਤਿਆਰੀ ਪਰਿਸ਼ਦ ਦੇ ਮੁੱਖ ਕਾਰਜਕਾਰੀ ਮੈਂਬਰ ਟੋਂਕੇਸ਼ਵਰ ਸੋਨੋਵਾਲ, ਤਿਨਸੁਕੀਆ ਵਿਕਾਸ ਅਥਾਰਿਟੀ ਦੇ ਚੇਅਰਮੈਨ, ਕਾਜਲ ਗੋਹੇਨ ਅਤੇ ਹੋਰ ਸਥਾਨਕ ਨੇਤਾ ਵੀ ਮੌਜੂਦ ਸਨ।
*****
ਜੀਡੀਐੱਚ/ਟੀਐੱਚਆਰ
(Release ID: 2089627)
Visitor Counter : 8