ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੈਬਨਿਟ ਦੁਆਰਾ ਡੀਏਪੀ (DAP) ‘ਤੇ ਵਾਧੂ ਸਬਸਿਡੀ ਪ੍ਰਦਾਨ ਕਰਨ ਅਤੇ ‘ਪੀਐੱਮ ਫਸਲ ਬੀਮਾ ਯੋਜਨਾ’ ਜਾਰੀ ਰੱਖਣ ਲਈ ₹69,515.71 ਕਰੋੜ ਸਵੀਕ੍ਰਿਤ ਕੀਤੇ ਜਾਣ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ
ਮੋਦੀ ਸਰਕਾਰ ਕਿਸਾਨਾਂ ਦੇ ਨਾਲ ਸੁਰੱਖਿਆ ਕਵਚ ਦੀ ਤਰ੍ਹਾਂ ਖੜ੍ਹੀ ਹੈ, ਵਰ੍ਹੇ 2025 ਦੇ ਪਹਿਲੇ ਹੀ ਦਿਨ ਸਰਕਾਰ ਨੇ ਆਪਣੇ ਇਸ ਸੰਕਲਪ ਨੂੰ ਮੁੜ ਦੁਹਰਾਇਆ
ਡੀਏਪੀ (DAP) ‘ਤੇ ਵਾਧੂ ਸਬਸਿਡੀ ਦੇ ਫੈਸਲੇ ਨਾਲ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਣ ‘ਤੇ ਵੀ ਕਿਸਾਨਾਂ ਨੂੰ ਉਚਿਤ ਕੀਮਤ ‘ਤੇ ਹੀ ਡੀਏਪੀ (DAP) ਉਪਲਬਧ ਹੋਵੇਗਾ
Posted On:
01 JAN 2025 8:56PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਡਾਇ-ਅਮੋਨੀਅਮ ਫਾਸਫੇਟ (ਡੀਏਪੀ (DAP)) ‘ਤੇ ਵਾਧੂ ਸਬਸਿਡੀ ਪ੍ਰਦਾਨ ਕਰਨ ਦੇ ਕੈਬਨਿਟ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਅੱਜ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਸੁਰੱਖਿਆ ਕਵਚ ਦੀ ਤਰ੍ਹਾਂ ਖੜ੍ਹੀ ਹੈ ਅਤੇ ਅੱਜ ਵਰ੍ਹੇ 2025 ਦੇ ਪਹਿਲੇ ਹੀ ਦਿਨ ਸਰਕਾਰ ਨੇ ਆਪਣੇ ਇਸ ਸੰਕਲਪ ਨੂੰ ਮੁੜ ਦੁਹਰਾਇਆ ਹੈ।
ਐਕਸ (X )‘ਤੇ ਆਪਣੀ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੋਦੀ ਸਰਕਾਰ ਕਿਸਾਨਾਂ ਦੇ ਨਾਲ ਸੁਰੱਖਿਆ ਕਵਚ ਦੀ ਤਰ੍ਹਾਂ ਖੜ੍ਹੀ ਹੈ ਅਤੇ ਅੱਜ ਵਰ੍ਹੇ 2025 ਦੇ ਪਹਿਲੇ ਹੀ ਦਿਨ ਆਪਣੇ ਇਸੇ ਸੰਕਲਪ ਨੂੰ ਮੁੜ ਦੁਹਰਾਇਆ ਹੈ। ਡੀਏਪੀ (DAP) ‘ਤੇ ਵਾਧੂ ਸਬਸਿਡੀ ਦੇ ਫੈਸਲੇ ਨਾਲ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਣ ‘ਤੇ ਵੀ ਸਾਡੇ ਕਿਸਾਨਾਂ ਨੂੰ ਉਚਿਤ ਕੀਮਤ ‘ਤੇ ਹੀ ਡੀਏਪੀ (DAP) ਉਪਲਬਧ ਹੋਵੇਗਾ। ਇਸ ਵਿਸ਼ੇਸ਼ ਪੈਕੇਜ ਦੇ ਲਈ ਮੋਦੀ ਜੀ ਦਾ ਆਭਾਰ।”
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇੱਕ ਹੋਰ ਪੋਸਟ ਵਿੱਚ ‘ਪੀਐੱਮ ਫਸਲ ਬੀਮਾ ਯੋਜਨਾ’ ਨੂੰ ਨਿਰੰਤਰ ਜਾਰੀ ਰੱਖਣ ਲਈ ਕੇਂਦਰੀ ਕੈਬਨਿਟ ਦੁਆਰਾ ₹69,515.71 ਕਰੋੜ ਦੀ ਰਕਮ ਸਵੀਕ੍ਰਿਤ ਕੀਤੇ ਜਾਣ ਅਤੇ ₹824.77 ਕਰੋੜ ਦੀ ਲਾਗਤ ਨਾਲ Fund for Innovation and Technology (FIAT) ਨੂੰ ਮਨਜ਼ੂਰੀ ਦਿੱਤੇ ਜਾਣ ਦੀ ਵੀ ਪ੍ਰਸ਼ੰਸਾ ਕੀਤੀ।
ਸ਼੍ਰੀ ਅਮਿਤ ਸ਼ਾਹ ਨੇ ਆਪਣੀ ਪੋਸਟ ਵਿੱਚ ਕਿਹਾ, “ਕਰੋੜਾਂ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਤੋਂ ਚਿੰਤਾਮੁਕਤ ਰੱਖਣ ਵਾਲੀ ਮੋਦੀ ਜੀ ਦੀ ‘ਪੀਐੱਮ ਫਸਲ ਬੀਮਾ ਯੋਜਨਾ’ ਨੂੰ ਨਿਰੰਤਰ ਜਾਰੀ ਰੱਖਣ ਦੇ ਲਈ ਅੱਜ ਮੋਦੀ ਕੈਬਨਿਟ ਨੇ ₹69,515.71 ਕਰੋੜ ਦੀ ਰਕਮ ਸਵੀਕ੍ਰਿਤ ਕੀਤੀ ਹੈ। ਨਾਲ ਹੀ, ₹824.77 ਕਰੋੜ ਦੀ ਲਾਗਤ ਨਾਲ Fund for Innovation and Technology (FIAT) ਨੂੰ ਵੀ ਮਨਜ਼ੂਰੀ ਦਿੱਤੀ ਗਈ।”
*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2089552)
Visitor Counter : 9