ਇਸਪਾਤ ਮੰਤਰਾਲਾ
azadi ka amrit mahotsav

ਸੇਲ ਨੂੰ ਦੂਸਰੀ ਵਾਰ ਗ੍ਰੇਟ ਪਲੇਸ ਟੂ ਵਰਕ ਦਾ ਦਰਜਾ ਮਿਲਿਆ

Posted On: 30 DEC 2024 4:25PM by PIB Chandigarh

ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਿਡ (ਸੇਲ) ਨੂੰ ਜਨਵਰੀ 2025 ਤੋਂ ਜਨਵਰੀ 2026 ਤੱਕ ਦੇ ਲਈ ਗ੍ਰੇਟ ਪਲੇਸ ਟੂ ਵਰਕ ਇੰਸਟੀਟਿਊਟ, ਇੰਡੀਆ ਦੁਆਰਾ ਪ੍ਰਤਿਸ਼ਠਿਤ ‘ਗ੍ਰੇਟ ਪਲੇਟ ਟੂ ਵਰਕ’ ਦਾ ਦਰਜਾ ਦਿੱਤਾ ਗਿਆ ਹੈ। ਸੇਲ ਨੂੰ ਦੂਸਰੀ ਵਾਰ ਇਹ ਸਰਟੀਫਿਕੇਸ਼ਨ ਮਿਲਿਆ ਹੈ। ਇਸ ਤੋਂ ਪਹਿਲਾਂ ਦਸੰਬਰ 2023 ਤੋਂ ਦਸੰਬਰ 2024 ਤੱਕ ਦੇ ਲਈ ਉਸ ਨੂੰ ਇਹ ਦਰਜਾ ਦਿੱਤਾ ਗਿਆ ਸੀ।

ਲਗਾਤਾਰ ਦੂਸਰੀ ਵਾਰ ਆਲਮੀ ਮਾਨਤਾ ਪ੍ਰਦਾਨ ਕੀਤੇ ਜਾਣ ਵਿੱਚ ਕੰਪਨੀ ਨਵੀਨਤਾਕਾਰੀ ਮਨੁੱਖੀ ਸੰਸਾਥਨ  ਪਹਿਲਕਦਮੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਾਰਜਸਥਲ ਦੇ ਇਲਾਵਾ ਹੋਰ ਕਾਰਜ ਯੋਜਨਾ (ਵਰਕ ਅਦਰ ਦੈੱਨ ਵਰਕ ਪਲੇਸ) (WoW) ਸ਼ਹਿਰੀ ਕਰਮਚਾਰੀਆਂ ਦੇ ਲਈ ਉਨ੍ਹਾਂ ਦੇ ਅਨੁਕੂਲ ਕੰਮ ਕਰਨ, ਲਿੰਕਡਇਨ ਲਰਨਿੰਗ ਹੱਬ ਅਤੇ ਈ-ਪਾਠਸ਼ਾਲਾ ਦੇ ਜ਼ਰੀਏ ਆਪਣੀ ਗਤੀ ਤੋਂ ਸਿੱਖਣਾ, ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ 

 

ਐਂਡ ਸਰਵਿਸਿਜ਼ ਕੰਪਨੀਜ਼ (ਨੈਸਕੌਮ) ਦੇ ਨਾਲ ਉੱਚ-ਪੱਧਰੀ ਸੂਚਨਾ ਟੈਕਨੋਲੋਜੀ ਅਤੇ ਡਿਜੀਟਲ ਟ੍ਰੇਨਿੰਗ, ਭਾਰਤੀ ਪ੍ਰਬੰਧ ਸੰਸਥਾਨਾਂ (IIMs) ਅਤੇ ਭਾਰਤੀ ਵਿਗਿਆਪਨ ਮਾਪਦੰਡ ਪਰੀਸ਼ਦ (ASCI), ਦੇ ਸਹਿਯੋਗ ਨਾਲ ਅਗਵਾਈ ਵਿਕਾਸ ਪ੍ਰੋਗਰਾਮ, ਕਰਮਚਾਰੀ ਸਹਾਇਤਾ ਪ੍ਰੋਗਰਾਮਾਂ ਦੇ ਤਹਿਤ ਈ-ਕਾਊਂਸਲਿੰਗ, ਸਿਹਤ ਸੇਵਾਵਾਂ ਵਿੱਚ ਵਾਧੇ ਅਤੇ ਸੀਨੀਅਰ ਅਧਿਕਾਰੀਆਂ ਦੇ ਲਈ ਲੀਡਰਸ਼ਿਪ ਕੋਚਿੰਗ ਪ੍ਰੋਗਰਾਮ ਸ਼ਾਮਲ ਹਨ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦਾ ਉਦੇਸ਼ ਕਾਰਜ ਉਤਪਾਦਕਤਾ ਵਧਾਉਣਾ, ਕਰਮਚਾਰੀਆਂ ਨੂੰ ਭਵਿੱਖ ਦੀ ਤਕਨੀਕੀ ਪ੍ਰਗਤੀ ਲਈ ਸਮਰੱਥ ਬਣਾਉਣਾ ਅਤੇ ਉਨ੍ਹਾਂ ਦੀ ਸਮਰੱਥਾ ਦਾ ਪੂਰਨ ਉਪਯੋਗ ਕਰਨਾ ਹੈ। 

ਗ੍ਰੇਟ ਪਲੇਸ ਟੂ ਵਰਕ ਇੰਸਟੀਟਿਊਟ ਇੱਕ ਆਲਮੀ ਸੰਗਠਨ ਹੈ ਜੋ ਕਠੋਰ ਮੁਲਾਂਕਣ ਪ੍ਰਕਿਰਿਆ ਅਪਣਾ ਕੇ ਰੋਜ਼ਗਾਰਦਾਤਾਵਾਂ ਦੁਆਰਾ ਉਤਕ੍ਰਿਸ਼ਟ ਕਰਮਚਾਰੀ ਤਿਆਰ ਕਰਨ ਨੂੰ ਮਾਨਤਾ ਪ੍ਰਦਾਨ ਕਰਦਾ ਹੈ। ਸੰਸਥਾਨ ਨੇ ਵਿਆਪਕ ਸਰਵੇਖਣ ਵਿੱਚ ਸੇਲ ਦੇ ਕਰਮਚਾਰੀਆਂ ਨਾਲ ਸਿੱਧੇ ਫੀਡਬੈਕ ਦੇ ਅਧਾਰ ‘ਤੇ ਸੇਲ ਨੂੰ ਇਹ ਦਰਜਾ ਪ੍ਰਦਾਨ ਕੀਤਾ ਹੈ। 

ਸੇਲ ਦੇ ਚੇਅਰਮੈਨ, ਸ਼੍ਰੀ ਅਮਰੇਂਦੁ ਪ੍ਰਕਾਸ਼ ਨੇ ਕਿਹਾ ਕਿ ਸੇਲ ਨੂੰ ਲਗਾਤਾਰ ਗ੍ਰੇਟ ਪਲੇਸ ਟੂ ਵਰਕ ਦਾ ਦਰਜਾ ਮਿਲਣਾ ਵੱਡੀ ਉਪਲਬਧੀ ਹੈ ਜੋ ਵਰਕਪਲੇਸ ਕਲਚਰ ਨੂੰ ਹੁਲਾਰਾ ਦੇਣ ਅਤੇ ਆਪਸੀ ਵਿਸ਼ਵਾਸ, ਸਹਿਯੋਗ ਅਤੇ ਕਰਮਚਾਰੀ ਸਸ਼ਕਤੀਕਰਣ ‘ਤੇ ਅਧਾਰਿਤ ਸਕਾਰਾਤਮਕ ਕਰਮਚਾਰੀ ਮਾਹੌਲ ਪ੍ਰਦਾਨ ਕਰਨ ਦੀ ਨਿਰੰਤਰ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਇਹ ਸਰਟੀਫਿਕੇਸ਼ਨ ਸਟੀਲ ਅਥਾਰਿਟੀ ਆਫ ਇੰਡੀਆ ਸਮੂਹ ਨੂੰ ਹੋਰ ਵਧੇਰੇ ਮਿਹਨਤ ਕਰਕੇ ਅੱਗੇ ਵਧਣ ਅਤੇ ਵਧੇਰੇ ਉਪਲਬਧੀ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ। 

*****

ਐੱਮਜੀ/ਕੇਐੱਸਆਰ


(Release ID: 2089319) Visitor Counter : 14


Read this release in: English , Urdu , Hindi , Tamil