ਜਹਾਜ਼ਰਾਨੀ ਮੰਤਰਾਲਾ
azadi ka amrit mahotsav

“ਵੀਰ ਬਾਲ ਦਿਵਸ ਪ੍ਰੇਰਣਾ ਦੀ ਇੱਕ ਜੀਵਨ ਧਾਰਾ ਹੈ”: ਸਰਬਾਨੰਦ ਸੋਨੋਵਾਲ


ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਡਿਬਰੂਗੜ੍ਹ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿੱਚ ਵੀਰ ਬਾਲ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਯਾਦ ਵਿੱਚ ਵੀਰ ਬਾਲ ਦਿਵਸ ਆਯੋਜਿਤ ਕੀਤਾ ਗਿਆ

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਹਾਨ ਪੁੱਤਰਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਬਿਬਜ਼ਾਦਾ ਫ਼ਤਹਿ ਸਿੰਘ ਦੁਆਰਾ ਆਪਣੇ ਧਰਮ ਅਤੇ ਮਾਤਭੂਮੀ ਦੇ ਸਨਮਾਨ, ਗੌਰਵ ਅਤੇ ਸੁਰੱਖਿਆ ਦੇ ਲਈ ਦਿੱਤਾ ਗਿਆ ਬਲੀਦਾਨ ਰਾਸ਼ਟਰ ਦੇ ਲਈ ਪ੍ਰੇਰਣਾ ਦਾ ਸਦੀਵੀ ਸ੍ਰੋਤ ਹੈ”: ਸਰਬਾਨੰਦ ਸੋਨੋਵਾਲ

ਸੋਨੋਵਾਲ ਨੇ ਡਿਬਰੂਗੜ੍ਹ ਦੇ ਕਚਾਰੀਬਾੜੀ ਪੁਬੇਰੂਅਨ ਸੰਘ (Kacharibari Puberuan Sangha) ਵਿੱਚ ਸੰਸਦ ਸਥਾਨਕ ਖੇਤਰ ਵਿਕਾਸ ਯੋਜਨਾ ਦੁਆਰਾ ਵਿੱਤ ਪੋਸ਼ਣ ਇੱਕ ਸੱਭਿਆਚਾਰਕ ਕੇਂਦਰ ਦੀ ਨੀਂਹ ਵੀ ਰੱਖੀ

Posted On: 26 DEC 2024 7:52PM by PIB Chandigarh

ਵੀਰ ਬਾਲ ਦਿਵਸ ਦੇ ਪਾਵਨ ਮੌਕੇ ‘ਤੇ ਕੇਂਦਰੀ ਪੋਰਟ,  ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਵਿਲੱਖਣ ਸਾਹਸ ਅਤੇ ਬਲੀਦਾਨ ਨੂੰ ਭਾਵਨਾਤਮਕ ਸ਼ਰਧਾਂਜਲੀ ਅਰਪਿਤ ਕੀਤੀ। ਡਿਬਰੂਗੜ੍ਹ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿੱਚ ਆਯੋਜਿਤ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ ਵਿਅਕਤ ਕੀਤਾ।

ਇਸ ਮਹੱਤਵਪੂਰਨ ਮੌਕੇ ‘ਤੇ ਸ਼੍ਰੀ ਸੋਨੋਵਾਲ ਨੇ ਦੋਨਾਂ ਵੀਰ ਸਪੂਤਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਮਾਤਾ ਗੁਜਰੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਤੀ ਵੀ ਸ਼ਰਧਾ ਵਿਅਕਤ ਕੀਤੀ।

ਕੇਂਦਰੀ ਮੰਦਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਹਰ ਪੀੜ੍ਹੀ ਨੂੰ ਇਨ੍ਹਾਂ ਸ਼ਹੀਦਾਂ ਦੇ ਅਦਭੁਤ ਸਾਹਸ ਅਤੇ ਬਲੀਦਾਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਕਿ ਉਹ ਮਾਤਭੂਮੀ ਦੀ ਸੇਵਾ ਸਮਰਪਣ ਅਤੇ ਦੇਸ਼ ਭਗਤੀ ਦੇ ਨਾਲ ਕਰ ਸਕਣ।”

ਉਨ੍ਹਾਂ ਨੇ ਅੱਗੇ ਕਿਹਾ, “ਛੋਟੀ ਜਿਹੀ ਉਮਰ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੇ ਮੁਗਲ ਹਮਲਾਵਰਾਂ ਦੇ ਕਰੂਰ ਅੱਤਿਆਚਾਰਾਂ ਨੂੰ ਬੇਮਿਸਾਲ ਧੀਰਜ ਅਤੇ ਸਾਹਸ ਦੇ ਨਾਲ ਸਹਿਣ ਕੀਤਾ। ਆਪਣੇ ਧਰਮ ਅਤੇ ਮਾਤ ਭੂਮੀ ਦੇ ਸਨਮਾਨ ਦੇ ਲਈ ਉਨ੍ਹਾਂ ਦਾ ਸਰਵਉੱਚ ਬਲੀਦਾਨ ਭਾਰਤ ਦੇ ਇਤਿਹਾਸ ਵਿੱਚ ਸਿਰਫ ਇਕ ਅਧਿਆਇ ਹੀ ਨਹੀਂ ਹੈ, ਬਲਕਿ ਮਾਨਵਤਾ ਦੇ ਲਈ ਪ੍ਰੇਰਣਾ ਦਾ ਇੱਕ ਪ੍ਰਤੀਕ ਹੈ। ਵੀਰ ਬਾਲ ਦਿਵਸ ਦੇ ਮਾਧਿਅਮ ਤੋਂ ਸਾਡਾ ਉਦੇਸ਼ ਉਨ੍ਹਾਂ ਦੇ ਮਹਾਨ ਬਲੀਦਾਨ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਪੀੜ੍ਹੀਆਂ ਨੂੰ ਨਿਆ ਅਤੇ ਧਾਰਮਿਕਤਾ ਨੂੰ ਬਣਾਏ ਰੱਖਣ ਦੇ ਲਈ ਪ੍ਰੇਰਿਤ ਕਰਦਾ ਹੈ।” ਡਿਬਰੂਗੜ੍ਹ ਤੋਂ ਸੰਸਦ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸਾਰਿਆਂ ਨੂੰ ਧਰਮ, ਨਿਆ ਅਤੇ ਸਦਮਾਰਗ ਦੇ ਪ੍ਰਤੀ ਸਮਰਪਿਤ ਵਿੱਚ ਇਕਜੁੱਟ ਹੋਣ ਦੀ ਬੇਨਤੀ ਕੀਤੀ।

ਉਨ੍ਹਾਂ ਨੇ ਕਿਹਾ, “ਵੀਰ ਬਾਲ ਦਿਵਸ ਕੇਵਲ ਸਮਰਪਣ ਦਾ ਦਿਨ ਨਹੀਂ ਹੈ; ਇਹ ਪ੍ਰੇਰਣਾ ਦੀ ਜੀਵਨ ਧਾਰਾ ਹੈ। ”ਇਹ ਏਕ ਭਾਰਤ ਸ਼੍ਰੇਠ ਭਾਰਤ ਦੇ ਸਾਰ ਨੂੰ ਦਰਸਾਉਂਦਾ ਹੈ ਅਤੇ ਰਾਸ਼ਟਰ ਨੂੰ ਸਰਵਉੱਚ ਰੱਖਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦ੍ਰਿਸ਼ਟੀਕੋਣ ਦੀ ਵਿਰਾਸਤ ਨੂੰ ਦਰਸਾਉਂਦਾ ਹੈ। ਨਵੇਂ ਭਾਰਤ ਵਿੱਚ, ਅਸੀਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਅਤੇ ਆਪਣੀ ਖੁਸ਼ਹਾਲ ਵਿਰਾਸਤ ਨੂੰ ਪੁਨਰਜੀਵਤ ਕਰਨ ਲਈ ਵਚਨਬੱਧ ਹੈ। ਇਸ ਪਹਿਲ ਦੇ ਮਾਧਿਅਮ ਤੋਂ ਸਾਹਿਬਜ਼ਦਿਆਂ ਦੇ ਸਰਵਉੱਚ ਬਲੀਦਾਨ ਦਾ ਸਨਮਾਨ ਕਰਨਾ ਬਹੁਤ ਮਾਣ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਪ੍ਰਯਾਸ ਅਤੇ ਸਾਡੇ ਨਾਇਕਾਂ ਦੇ ਪ੍ਰਤੀ ਵਾਸਤਵਿਕ ਸਨਮਾਨ ਨੌਜਵਾਨਾਂ ਨੂੰ ਆਪਣੇ ਇਤਿਹਾਸ ਨੂੰ ਸਮਝਣ ਅਤੇ ਰਾਸ਼ਟਰ ਦੇ ਉੱਜਵਲ ਭਵਿੱਖ ਵਿੱਚ ਯੋਗਦਾਨ ਦੇਣ ਦੇ ਲਈ ਪ੍ਰੇਰਿਤ ਕਰਦਾ ਰਹੇਗਾ। ਇਸ ਵਿਸ਼ੇਸ਼ ਦਿਨ ‘ਤੇ ਮੈਂ ਇੱਕ ਬਾਰ ਫਿਰ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦੇ ਸਾਹਸ ਅਤੇ ਦ੍ਰਿੜ ਸੰਕਲਪ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ 6 ਅਤੇ 9 ਸਾਲ ਦੀ ਛੋਟੀ ਉਮਰ ਵਿੱਚ ਔਰੰਗਜ਼ੇਬ ਦੀ ਵਿਸ਼ਾਲ ਸੈਨਾ ਦੇ ਖਿਲਾਫ  ਅਡੋਲ ਹੋ ਕੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਦਿੱਤੀ।”

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਡਿਬਰੂਗੜ੍ਹ ਵਿੱਚ ਕਚਾਰੀਬਾੜੀ ਪੁਬੇਰੂਅਨ ਸੰਘ (Kacharibari Puberuan Sangha) ਵਿੱਚ ਇੱਕ ਸੱਭਿਆਚਾਰਕ ਕੇਂਦਰ ਦਾ ਨੀਂਹ ਪੱਥਰ ਵੀ ਰੱਖਿਆ। ਇਹ ਕੇਂਦਰ ਸਾਂਸਦ ਸਥਾਨਕ ਖੇਤਰ ਵਿਕਾਸ ਯੋਜਨਾ ਦੇ ਤਹਿਤ ਵਿੱਤ ਪੋਸ਼ਣ ਹੈ ਅਤੇ ਇਸ ਖੇਤਰ ਵਿੱਚ ਸੱਭਿਆਚਾਰਕ ਅਤੇ ਕਲਾਤਮਕ ਉੱਦਮਤਾ ਦੇ ਲਈ ਇੱਕ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। 

ਇਸ ਸਮਾਗਮ ਵਿੱਚ ਅਸਾਮ ਟੂਰਿਜ਼ਮ ਡਿਵੈਲਪਮੈਂਟ ਕੋਰਪੋਰੇਸ਼ਨ (Assam Tourism Development Corporation) (ATDC) ਦੀ ਚੇਅਰਮੈਨ ਰਿਤੁਪਰਨਾ ਬਰੂਆ, ਡਿਬਰੂਗੜ੍ਹ ਮਿਊਂਸੀਪਲ ਕੋਰਪੋਰੇਸ਼ਨ (Dibrugarh Municipal Corporation) (DMC) ਡਿਪਟੀ ਮੇਅਰ ਉੱਜਵਲ ਫੁਕਨ, ਡਿਬਰੂਗੜ੍ਹ ਡਿਵੈਲਪਮੈਂਟ ਅਥਾਰਿਟੀ (Dibrugarh Development Authority) (DDA) ਦੀ ਚੇਅਰਮੈਨ, ਅਸੀਮ ਹਜ਼ਾਰਿਕਾ, ਅਸਾਮ ਗੈਸ ਕੰਪਨੀ ਦੇ ਵਾਈਸ ਚੇਅਰਮੈਨ ਇੰਦਰਾ ਗੋਗੋਈ, ਸੋਨੋਵਾਲ ਕਚਹਿਰੀ ਖੁਦਮੁਖਤਿਆਰ ਪਰਿਸ਼ਦ (ਐੱਸਕੇਏਸੀ) ਦੇ ਮੁੱਖ ਕਾਰਜਕਾਰੀ ਮੈਂਬਰ (ਸੀਈਐੱਮ) ਤੰਗਕੇਸ਼ਵਰ ਸੋਨੋਵਾਲ, ਅਤੇ ਹੋਰ ਪ੍ਰਤਿਸ਼ਠਾਵਾਨ ਵਿਅਕਤੀ ਮੌਜ਼ੂਦ ਸਨ।

************

ਜੀਡੀਐੱਚ/ਟੀਐੱਚਆਰ


(Release ID: 2088407) Visitor Counter : 7


Read this release in: Hindi , Urdu , English