ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਜ਼ਮੀਨੀ ਸੁਸ਼ਾਸਨ ਨੂੰ ਸਸ਼ਕਤ ਬਣਾਉਣ ਦੇ ਲਈ ‘ਵਿਕਸਿਤ ਪੰਚਾਇਤ ਕਰਮਯੋਗੀ’ ਪਹਿਲ ਦੀ ਸ਼ੁਰੂਆਤ ਕੀਤੀ
ਉਨ੍ਹਾਂ ਨੇ ਕਿਹਾ ਕਿ ਦੀਰਘਕਾਲੀ ਅਤੇ ਸਾਰਥਕ ਪਰਿਵਰਤਨ ਦੇ ਲਈ ਜ਼ਮੀਨੀ ਪੱਧਰ ‘ਤੇ ਸ਼ਾਸਨ ਸੁਧਾਰ ਕਰਨਾ ਚਾਹੀਦਾ ਹੈ
ਕੇਂਦਰੀ ਮੰਤਰੀ ਨੇ ਸੁਸ਼ਾਸਨ ਦਿਵਸ ਨੂੰ ਮਨਾਉਣ ਲਈ ਪੰਜ ਮੋਹਰੀ ਪਹਿਲਾਂ ਦੀ ਸ਼ੁਰੂਆਤ ਕੀਤੀ
Posted On:
25 DEC 2024 3:46PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜ਼ਮੀਨੀ ਪੱਧਰ ‘ਤੇ ਸ਼ਾਸਨ ਨੂੰ ਮਜ਼ਬੂਤ ਕਰਨ ਦੇ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ ਨੂੰ ਮਨਾਉਣ ਦੇ ਲਈ ਮਨਾਏ ਜਾਣ ਵਾਲੇ ਸੁਸ਼ਾਸਨ ਦਿਵਸ ਦੇ ਅਵਸਰ ‘ਤੇ ‘ਵਿਕਸਿਤ ਪੰਚਾਇਤ ਕਰਮਯੋਗੀ’ ਪਹਿਲ ਦੀ ਸ਼ੁਰੂਆਤ ਕੀਤੀ।
ਪਹਿਲ, ਜੋ ਕਿ ਵਿਆਪਕ ‘ਪ੍ਰਸ਼ਾਸਨ ਗਾਓਂ ਕੀ ਔਰ’ ਅਭਿਯਾਨ ਦਾ ਹਿੱਸਾ ਹੈ, ਦਾ ਉਦੇਸ਼ ਪ੍ਰਭਾਵੀ ਸ਼ਾਸਨ ਅਤੇ ਭਾਗੀਦਾਰੀ ਯੋਜਨਾ ਦੇ ਲਈ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਉਪਕਰਣਾਂ ਅਤੇ ਗਿਆਨ ਨਾਲ ਲੈਸ ਕਰਕੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੀ ਸਮਰੱਥਾ ਅਤੇ ਯੋਗਤਾ ਨੂੰ ਵਧਾਉਣਾ ਹੈ।

ਇਸ ਅਵਸਰ ‘ਤੇ, ਡਾ. ਜਿਤੇਂਦਰ ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੀਰਘਕਾਲੀ ਅਤੇ ਸਾਰਥਕ ਬਦਲਾਅ ਲਿਆਉਣ ਦੇ ਨਾਲ-ਨਾਲ ਸਮਰੱਥਾ ਗੈਪ ਨੂੰ ਘੱਟ ਕਰਨ ਦੇ ਲਈ ਜ਼ਮੀਨੀ ਪੱਧਰ ‘ਤੇ ਸ਼ਾਸਨ ਸੁਧਾਰਾਂ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ‘ਵਿਕਸਿਤ ਪੰਚਾਇਤ ਕਰਮਯੋਗੀ’ ਪਹਿਲ ਇਨੋਵੇਟਿਵ ਉਪਕਰਣਾਂ ਅਤੇ ਸਮਰੱਥਾ ਨਿਰਮਾਣ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਓਡੀਸ਼ਾ, ਅਸਾਮ, ਗੁਜਰਾਤ ਅਤੇ ਆਂਧਰ ਪ੍ਰਦੇਸ਼ ਵਿੱਚ ਸ਼ੁਰੂ ਕੀਤੀ ਗਈ ਇਸ ਪਹਿਲ ਵਿੱਚ ਗਿਆਨ ਦੇ ਗੈਪ ਨੂੰ ਪੱਟਣ ਅਤੇ ਸੇਵਾ ਵੰਡ ਨੂੰ ਵਧਾਉਣ ਦੇ ਲਈ ਈ-ਲਰਨਿੰਗ ਪਲੈਟਫਾਰਮ, ਏਆਈ-ਸੰਚਾਲਿਤ ਚੈਟਬੌਟ ਅਤੇ ਮੋਬਾਈਲ ਐਪ ਦਾ ਲਾਭ ਉਠਾਇਆ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਗਰਾਮ ਸ਼ਾਸਨ ਦੇ ਵਿਕੇਂਦ੍ਰੀਕਰਣ ਅਤੇ ਜ਼ਮੀਨੀ ਪੱਧਰ ‘ਤੇ ਭਾਗੀਦਾਰੀ ਨੂੰ ਹੁਲਾਰਾ ਦੇਣ ਵਾਲੇ ਸਰਕਾਰ ਦੇ ਵਿਆਪਕ ਮਿਸ਼ਨ ਦੇ ਅਨੁਰੂਪ ਹੈ। ਇਸ ਪਹਿਲ ਨਾਲ ਨਾਗਰਿਕ ਕੇਂਦ੍ਰਿਤ ਸ਼ਾਸਨ ਦਾ ਸਕੈਚੇਬਲ ਮਾਡਲ ਤਿਆਰ ਹੋਣ ਦੀ ਉਮੀਦ ਹੈ, ਜਿਸ ਦੇ ਮਾਧਿਅਮ ਨਾਲ ਪੀਆਰਆਈ ਨੂੰ ਗ੍ਰਾਮੀਣ ਭਾਰਤ ਵਿੱਚ ਸਮਾਨ ਅਤੇ ਟਿਕਾਊ ਵਿਕਾਸ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇਗਾ।
ਸੁਸ਼ਾਸਨ ਦਿਵਸ ਨੂੰ ਮਨਾਉਂਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕੁਸ਼ਲਤਾ, ਪਾਰਦਰਸ਼ਿਤਾ ਅਤੇ ਨਾਗਰਿਕ ਕੇਂਦ੍ਰਿਤ ਸ਼ਾਸਨ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਹੋਰ ਪਰਿਵਰਤਨਕਾਰੀ ਪਹਿਲਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਦਾ ਲਾਭ ਉਠਾਉਣ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਵਾਲੀ ਇਹ ਪਹਿਲ, ਸਮਾਵੇਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਡਾ. ਜਿਤੇਂਦਰ ਸਿੰਘ ਦੁਆਰਾ ਸ਼ੁਰੂ ਕੀਤੀ ਗਈ ਪਹਿਲੀ ਪਹਿਲ 1600ਵੇਂ ਈ-ਲਰਨਿੰਗ ਕੋਰਸ ਦੀ ਸ਼ੁਰੂਆਤ ਦੇ ਨਾਲ-ਨਾਲ ਆਈਜੀਓਟੀ ਕਰਮਯੋਗੀ ਪਲੈਟਫਾਰਮ ‘ਤੇ ਇੱਕ ਨਵਾਂ ਡੈਸ਼ਬੋਰਡ ਸ਼ੁਰੂ ਕਰਨਾ ਸੀ। ਐਡਵਾਂਸ ਡੈਸ਼ਬੋਰਡ ਨੂੰ ਮੰਤਰਾਲਿਆਂ, ਵਿਭਾਗਾਂ ਅਤੇ ਰਾਜ ਪ੍ਰਸ਼ਾਸਕਾਂ ਨੂੰ ਐਡਵਾਂਸ ਉਪਕਰਣਾਂ ਦੇ ਨਾਲ ਸਸ਼ਕਤ ਬਣਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਸ ਨਾਲ ਉਪਯੋਗਕਰਤਾ ਰਜਿਸਟ੍ਰੇਸ਼ਨ, ਕੋਰਸ ਪੂਰਣਤਾ ਅਤੇ ਸਮਰੱਥਾ-ਨਿਰਮਾਣ ਯਤਨਾਂ ਵਿੱਚ ਸਮੁੱਚੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾ ਸਕੇ। ਅਨੁਕੂਲਨ ਯੋਗ ਵਿਚਾਰਾਂ ਅਤੇ ਮਜ਼ਬੂਤ ਡੇਟਾ ਫਿਲਟ੍ਰੇਸ਼ਨ ਸਮਰੱਥਾਵਾਂ ਦੇ ਨਾਲ, ਇਹ ਡੈਸ਼ਬੋਰਡ ਫੈਸਲੇ ਲੈਣ ਵਿੱਚ ਸੁਧਾਰ ਕਰਨ ਅਤੇ ਟ੍ਰੇਨਿੰਗ ਪਹਿਲਕਦਮੀਆਂ ਨੂੰ ਅਨੁਕੂਲਿਤ ਕਰਨ ਦੇ ਲਈ ਵਿਸਤ੍ਰਿਤ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ।
ਇਸ ਦੇ ਇਲਾਵਾ, 1600ਵੇਂ ਕੋਰਸ ਦੀ ਸ਼ੁਰੂਆਤ ਇੱਕ ਵਿਵਿਧ ਅਤੇ ਵਿਆਪਕ ਲਰਨਿੰਗ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ। ਸਰਕਾਰੀ ਅਤੇ ਨਿਜੀ ਈਕੋਸਿਸਟਮ ਭਾਗੀਦਾਰਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਨ੍ਹਾਂ ਕੋਰਸਾਂ ਦਾ ਉਦੇਸ਼ ਅਧਿਕਾਰੀਆਂ ਨੂੰ ਸ਼ਾਸਨ ਵਿੱਚ ਗਤੀਸ਼ੀਲ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਜ਼ਰੂਰੀ ਕੌਸ਼ਲ ਅਤੇ ਗਿਆਨ ਨਾਲ ਲੈਸ ਕਰਨਾ ਹੈ। ਨਾਲ ਹੀ, ਇਹ ਵਿਕਾਸ ‘ਮਿਸ਼ਨ ਕਰਮਯੋਗੀ’ ਦੀ ਦ੍ਰਿਸ਼ਟੀਕੋਣ ਦੇ ਨਾਲ ਜੁੜੇ ਇੱਕ ਸਮਰੱਥ, ਭਵਿੱਖ ਦੇ ਲਈ ਤਿਆਰ ਸਿਵਿਲ ਸੇਵਾ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦਰਸਾਉਂਦੇ ਹਨ।
ਦੂਸਰੀ ਪਹਿਲ, ਵਿਕਸਿਤ ਪੰਚਾਇਤ ਕਰਮਯੋਗੀ ਪਹਿਲ ਦੀ ਸ਼ੁਰੂਆਤ ਸੀ।

ਤੀਸਰੀ ਪਹਿਲ, ਸੀਪੀਜੀਆਰਏਐੱਮਐੱਸ ਸਲਾਨਾ ਰਿਪੋਰਟ 2024 ਦੀ ਸ਼ੁਰੂਆਤ ਸੀ ਜੋ ਕੇਂਦ੍ਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਦੀ ਵਿਆਪਕ ਸਮੀਖਿਆ ਪ੍ਰਦਾਨ ਕਰਦਾ ਹੈ। ਵਿਸ਼ਵ ਦੇ ਸਭ ਤੋਂ ਵੱਡੇ ਨਾਗਰਿਕ ਇੰਟਰਫੇਸ ਪਲੈਟਫਾਰਮ ਦੇ ਰੂਪ ਵਿੱਚ, ਸੀਪੀਜੀਆਰਏਐੱਮਐੱਸ ਨੇ ਅਡਵਾਂਸ ਟੈਕਨੋਲੋਜੀਆਂ, ਬਹੁਭਾਸ਼ੀ ਸਮਰਥਨ ਅਤੇ ਵਿਆਪਕ ਟ੍ਰੈਕਿੰਗ ਮਕੈਨਿਜ਼ਮ ਨੂੰ ਏਕੀਕ੍ਰਿਤ ਕਰਕੇ ਸ਼ਿਕਾਇਤ ਨਿਵਾਰਣ ਨੂੰ ਮੁੜ-ਪਰਿਭਾਸ਼ਿਤ ਕੀਤਾ ਹੈ। ਰਿਪੋਰਟ ਵਿੱਚ ਪ੍ਰਮੁੱਖ ਉਪਲਬਧੀਆਂ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਸਲਾਨਾ 25 ਲੱਖ ਤੋਂ ਅਧਿਕ ਸ਼ਿਕਾਇਤਾਂ ਦਾ ਸਮਾਧਾਨ ਅਤੇ ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) ਦਾ ਲਾਗੂਕਰਨ ਸ਼ਾਮਲ ਹੈ। ਪਾਰਦਰਸ਼ਿਤਾ, ਜਵਾਬਦੇਹੀ ਅਤੇ ਸਰਵੋਤਮ ਪ੍ਰਥਾਵਾਂ ਨੂੰ ਹੁਲਾਰਾ ਦੇ ਕੇ, ਸੀਪੀਜੀਆਰਏਐੱਮਐੱਸ ਨੇ ਜਨਤਕ ਸੇਵਾ ਵੰਡ ਅਤੇ ਸਰਕਾਰੀ ਜਵਾਬਦੇਹੀ ਵਿੱਚ ਬਹੁਤ ਸੁਧਾਰ ਕੀਤਾ ਹੈ, ਜੋ ਸ਼ਾਸਨ ਸੁਧਾਰਾਂ ਦੀ ਨੀਂਹ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ।
ਚੌਥੀ ਪਹਿਲ, ਸਿੰਗਲ ਸਰਲੀਕ੍ਰਿਤ ਪੈਨਸ਼ਨ ਐਪਲੀਕੇਸ਼ਨ ਫਾਰਮ,ਸੇਵਾਮੁਕਤ ਅਧਿਕਾਰੀਆਂ ਲਈ ਪੈਨਸ਼ਨ ਪ੍ਰਕਿਰਿਆ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਂਦਾ ਹੈ। ਨੌ ਵੱਖ-ਵੱਖ ਰੂਪਾਂ ਨੂੰ ਇੱਕ ਸੁਚਾਰੂ ਡਿਜੀਟਲ ਫਾਰਮੈਟ ਵਿੱਚ ਮਿਲਾ ਕੇ, ਨਵੀਂ ਪ੍ਰਣਾਲੀ ਭਵਿੱਖ ਦੇ ਨਾਲ ਈ-ਐੱਚਆਰਐੱਮਐੱਸ ਦੇ ਏਕੀਕਰਣ ਦੇ ਮਾਧਿਅਮ ਨਾਲ ਐਂਡ-ਟੂ-ਐਂਡ ਡਿਜੀਟਾਈਜ਼ੇਸ਼ਨ ਸੁਨਿਸ਼ਚਿਤ ਕਰਦੀ ਹੈ। ਡਾ. ਜਿਤੇਂਦਰ ਸਿੰਘ ਨੇ ਪੈਨਸ਼ਨ ਐਪਲੀਕੇਸ਼ਨਾਂ ਦੀ ਰੀਅਲ ਟਾਈਮ ਟਰੈਕਿੰਗ, ਆਧਾਰ –ਅਧਾਰਿਤ ਈ-ਹਸਤਾਖਰ ਅਤੇ ਈ-ਸਰਵਿਸ ਬੁੱਕ ਦੇ ਰਾਹੀਂ ਨਿਰਵਿਘਨ ਤਸਦੀਕ ਸਹਿਤ ਪਹਿਲ ਦੇ ਲਾਭਾਂ ਨੂੰ ਉਜਾਗਰ ਕੀਤਾ। ਇਹ ਇਨੋਵੇਸ਼ਨ ਪ੍ਰੋਸੈੱਸਿੰਗ ਟਾਈਮ ਅਤੇ ਲਾਗਤ ਵਿੱਚ ਕਮੀ ਲਿਆਉਂਦਾ ਹੈ, ਪੈਨਸ਼ਨਰਜ਼ ਦੇ ਅਨੁਕੂਲ ਇੰਟਰਫੇਸ ਰਾਹੀਂ ਉਪਯੋਗਕਰਤਾ ਅਨੁਭਵ ਨੂੰ ਵਧਾਉਂਦੇ ਹੋਏ ਪੈਨਸ਼ਨ ਦੀ ਸਮੇਂ ‘ਤੇ ਵੰਡ ਸੁਨਿਸ਼ਚਿਤ ਕਰਦਾ ਹੈ।
ਆਯੋਜਨ ਦੌਰਾਨ ਸ਼ੁਰੂ ਕੀਤੀ ਗਈ ਇੱਕ ਹੋਰ ਮਹੱਤਵਪੂਰਨ ਪਹਿਲ ਪੈਨਸ਼ਨ ਸਬੰਧੀ ਨਿਰਦੇਸ਼ਾਂ ਦਾ ਸਾਰ-ਸੰਗ੍ਰਹਿ, 2024 ਸੀ, ਜੋ ਪੈਨਸ਼ਨ ਨਾਲ ਸਬੰਧਿਤ ਸਾਰੇ ਅੱਪਡੇਟ ਨਿਯਮਾਂ, ਪ੍ਰਕਿਰਿਆਵਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਇਕੱਠਾ ਕਰਨ ਵਾਲਾ ਇੱਕ ਵਿਆਪਕ ਦਸਤਾਵੇਜ਼ ਹੈ। ਇਹ ਸੰਗ੍ਰਹਿ ਪੈਨਸ਼ਨਰਜ਼ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ ਲਈ ਸਿੰਗਲ-ਵਿੰਡੋ ਦਾ ਕੰਮ ਕਰਦਾ ਹੈ, ਅਸਪਸ਼ਟਤਾ ਸਮਾਪਤ ਕਰਦਾ ਹੈ ਅਤੇ ਪੈਨਸ਼ਨ ਸਬੰਧਿਤ ਪ੍ਰਕਿਰਿਆਵਾਂ ਵਿੱਚ ਸਪਸ਼ਟਤਾ ਲਿਆਉਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਪਹਿਲ ਪੈਨਸ਼ਨ ਪ੍ਰਣਾਲੀਆਂ ਨੂੰ ਸਰਲ ਅਤੇ ਸੁਚਾਰੂ ਬਣਾਉਣ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ, ਜਿਸ ਨਾਲ ਉਨ੍ਹਾਂ ਨੂੰ ਜ਼ਿਆਦਾ ਪਹੁੰਚਯੋਗ ਅਤੇ ਉਪਯੋਗਕਰਤਾ ਅਨੁਕੂਲ ਬਣਾਇਆ ਜਾ ਸਕੇ। ਡਿਜੀਟਲ ਇਨੋਵੇਸ਼ਨਸ ਅਤੇ ਪ੍ਰਕਿਰਿਆਤਕਮ ਸੁਧਾਰਾਂ ਸਮੇਤ ਨਵੀਨਤਮ ਸੰਸ਼ੋਧਨਾਂ ਨੂੰ ਏਕੀਕ੍ਰਿਤ ਕਰਕੇ, ਸਾਰ-ਸੰਗ੍ਰਹਿ ਨਾਲ ਪੈਨਸ਼ਨਰਜ਼ ਦੇ ਲਈ ਈਜ਼ ਆਫ ਲਿਵਿੰਗ ਵਿੱਚ ਵਾਧਾ ਅਤੇ ਪੂਰੇ ਦੇਸ਼ ਵਿੱਚ ਕੁਸ਼ਲ ਪੈਨਸ਼ਨ ਪ੍ਰਸ਼ਾਸਨ ਨੂੰ ਹੁਲਾਰਾ ਦੇਣ ਦੀ ਉਮੀਦ ਹੈ।

ਡਾ. ਜਿਤੇਂਦਰ ਸਿੰਘ ਨੇ 2014 ਦੇ ਬਾਅਦ ਤੋਂ ਮੋਦੀ ਪ੍ਰਸ਼ਾਸਨ ਦੇ ਅਧੀਨ ਸ਼ਾਸਨ ਸੁਧਾਰਾਂ ਵਿੱਚ ਕੀਤੀ ਗਈ ਪ੍ਰਗਤੀ ਨੂੰ ਉਜਾਗਰ ਕੀਤਾ ਅਤੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਨੀਹ ਪੱਥਰ ਦੇ ਰੂਪ ਵਿੱਚ ਸਮਾਵੇਸ਼ੀ ਅਤੇ ਸਹਿਭਾਗੀ ਸ਼ਾਸਨ ‘ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸਥਾਪਿਤ ਸੁਸ਼ਾਸਨ ਦਿਵਸ, ਨਾਗਰਿਕਾਂ ਦੇ ਜੀਵਨ ਨੂੰ ਸਿੱਧੇ ਪ੍ਰਭਾਵਿਤ ਕਰਨ ਵਾਲੀਆਂ ਪਹਿਲਾਂ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੀ ਯਾਦ ਦਿਵਾਉਂਦਾ ਹੈ।
ਮੰਤਰੀ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਸ਼ਾਸਨ ਵਿੱਚ ਪ੍ਰਾਪਤ ਕੀਤੇ ਗਏ ਕਈ ਮੀਲ ਪੱਥਰਾਂ ਵੱਲ ਇਸ਼ਾਰਾ ਕੀਤਾ। ਇਨ੍ਹਾਂ ਵਿੱਚੋਂ, ਉਨ੍ਹਾਂ ਨੇ ਚਾਈਲਡ ਕੇਅਰ ਛੁੱਟੀ ਨੂੰ ਉਦਾਰ ਬਣਾਉਣਾ ਅਤੇ ਮਰੇ ਹੋਏ ਬੱਚਿਆਂ ਦੀਆਂ ਮਾਤਾਵਾਂ ਲਈ ਮਾਤ੍ਰਤਵ ਲਾਭ ਦੇ ਵਿਸਤਾਰ ‘ਤੇ ਚਾਣਨਾ ਪਾਇਆ, ਜਿਸ ਨੂੰ ਉਨ੍ਹਾਂ ਨੇ ਸੁਵਿਧਾ ਨੂੰ ਹੁਲਾਰਾ ਦੇਣ ਅਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਸਮਾਜਿਕ ਮੁੱਦਿਆਂ ਨੂੰ ਸੰਬੋਧਨ ਕਰਨ ਵਾਲੇ ਉਪਾਵਾਂ ਦੇ ਰੂਪ ਵਿੱਚ ਵਰਣਿਤ ਕੀਤਾ। ਉਨ੍ਹਾਂ ਨੇ ਪੈਨਸ਼ਨਰਜ਼ ਲਈ ਡਿਜੀਟਲ ਲਾਈਫ ਸਰਟੀਫਿਕੇਟ ਲਈ ਚਿਹਰਾ ਪਹਿਚਾਣਨ ਦੀ ਤਕਨੀਕ ਦੀ ਸ਼ੁਰੂਆਤ ਨੂੰ ਉਜਾਗਰ ਕੀਤਾ, ਜੋ ਬਜ਼ੁਰਗ ਨਾਗਰਿਕਾਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਅਤੀਤ ਵਿੱਚ ਪੈਨਸ਼ਨਰਜ਼ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਸਾਂਝਾ ਕੀਤਾ ਕਿ ਕਿਸ ਪ੍ਰਕਾਰ ਨਾਲ ਸਰਕਾਰ ਕਾਗਜ਼-ਅਧਾਰਿਤ ਪ੍ਰਣਾਲੀ ਨਾਲ ਬਾਇਓਮੈਟ੍ਰਿਕ ਅਤੇ ਹੁਣ ਚਿਹਰਾ ਪਹਿਚਾਣ ਟੈਕਨੋਲੋਜੀ ਵੱਲ ਵਧ ਗਈ ਹੈ ਜਿਸ ਨਾਲ ਸਾਰਿਆਂ ਲਈ ਸੁਵਿਧਾਜਨਕ ਅਤੇ ਅਸਾਨ ਪਹੁੰਚ ਸੁਨਿਸ਼ਚਿਤ ਹੋ ਰਹੀ ਹੈ।
ਇੱਕ ਸੁਤੰਤਰ ਰਾਸ਼ਟਰ ਦੇ ਰੂਪ ਵਿੱਚ 2047 ਵਿੱਚ ਆਪਣੀ ਸ਼ਤਾਬਦੀ ਮਨਾਉਣ ਵੱਲ ਭਾਰਤ ਦੀ ਯਾਤਰਾ ਨੂੰ ਦਰਸਾਉਂਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਭਵਿੱਖ ਲਈ ਤਿਆਰ ਰਹਿਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ, ਜਿੱਥੇ ਨਾਗਰਿਕ ਨੌਕਰਸ਼ਾਹੀ ਪ੍ਰਣਾਲੀਆਂ ‘ਤੇ ਨਿਊਨਤਮ (ਘੱਟੋ-ਘੱਟ) ਨਿਰਭਰਤਾ ਦੇ ਨਾਲ ਸੁਤੰਤਰ ਤੌਰ ‘ਤੇ ਸ਼ਾਸਨ ਪ੍ਰਕਿਰਿਆਵਾਂ ਦਾ ਪ੍ਰਬੰਧਨ ਕਰ ਸਕਦੇ ਹਨ।
ਉਨ੍ਹਾਂ ਨੇ ਗ੍ਰਾਮੀਣ ਖੇਤਰਾਂ ਵਿੱਚ ਏਆਈ-ਸੰਚਾਲਿਤ ਮੋਬਾਈਲ ਹੈਲਥ ਕਲੀਨਿਕਾਂ ਸ਼ੁਰੂ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਟੈਕਨੋਲੋਜੀ ਨਾ ਕੇਵਲ ਸ਼ਾਸਨ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੀ ਹੈ ਬਲਕਿ ਭਾਈਚਾਰਿਆਂ ਨੂੰ ਆਕਰਸ਼ਿਤ ਕਰਦੀ ਹੈ ਅਤੇ ਸ਼ਾਮਲ ਕਰਦੀ ਹੈ।
ਡਾ. ਜਿਤੇਂਦਰ ਸਿੰਘ ਨੇ ਅਟਲ ਬਿਹਾਰੀ ਵਾਜਪੇਈ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਦੇ ਸੁਸ਼ਾਸਨ ਦੇ ਦ੍ਰਿਸ਼ਟੀਕੋਣ ਨੇ ਇਸ ਦਿਨ ਦੇ ਸੰਸਥਾਗਤ ਬਣਾਉਣ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰੇਕ ਵਰ੍ਹੇ, ਸਰਕਾਰ ਨੇ ਨਵੀਂ ਪਹਿਲ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਸ਼ਾਸਨ ਵਿੱਚ ਮੁੱਲ ਜੋੜਦੀ ਹੈ ਅਤੇ ਇਸ ਦੀ ਗਤੀਸ਼ੀਲ ਅਤੇ ਵਿਕਸਿਤ ਪ੍ਰਕਿਰਤੀ ਨੂੰ ਦਰਸਾਉਂਦੀ ਹੈ।
ਡਾ. ਜਿਤੇਂਦਰ ਸਿੰਘ ਨੇ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ, ਜੋ ਪਰਿਵਰਤਨਕਾਰੀ ਸ਼ਾਸਨ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਅਣਥੱਕ ਪ੍ਰਯਾਸ ਕਰਦੇ ਹਨ। ਉਨ੍ਹਾਂ ਨੇ ਨਾਗਰਿਕ ਕੇਂਦ੍ਰਿਤ ਪ੍ਰਸ਼ਾਸਨ ਨੂੰ ਵਾਸਤਵਿਕ ਬਣਾਉਣ ਲਈ ਉਨ੍ਹਾਂ ਦੇ ਅਭਿਨਵ ਦ੍ਰਿਸ਼ਟੀਕੋਣ ਅਤੇ ਸਮਰਪਣ ਦੀ ਸ਼ਲਾਘਾ ਕੀਤੀ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ‘ਵਿਕਸਿਤ ਪੰਚਾਇਤ ਕਰਮਯੋਗੀ’ ਜਿਹੀ ਪਹਿਲ ਸਮਾਵੇਸ਼ਿਤਾ, ਪਾਰਦਰਸ਼ਿਤਾ ਅਤੇ ਤਕਨੀਕੀ ਇਨੋਵੇਸ਼ਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੀ ਉਦਾਹਰਣ ਹੈ। ਪੰਚਾਇਤਾਂ ਨੂੰ ਸਸ਼ਕਤ ਬਣਾ ਕੇ ਅਤੇ ਸਹਿਭਾਗੀ ਸ਼ਾਸਨ ਸੁਨਿਸ਼ਚਿਤ ਕਰਕੇ, ਸਰਕਾਰ ਦਾ ਉਦੇਸ਼ ਭਵਿਖ ਲਈ ਤਿਆਰ ਭਾਰਤ ਦੀ ਨੀਂਹ ਰੱਖਣਾ ਹੈ ਜਿੱਥੇ ਨਾਗਰਿਕ ਆਪਣੀ ਨੀਅਤੀ ਨੂੰ ਆਕਾਰ ਦੇਣ ਵਿੱਚ ਸਰਗਰਮ ਤੌਰ ‘ਤੇ ਭਾਗੀਦਾਰ ਹੋਣ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਵੀ. ਸ੍ਰੀਨਿਵਾਸ, ਸਕੱਤਰ, ਡੀਓਪੀਟੀ, ਡੀਏਆਰਪੀਜੀ ਅਤੇ ਪੈਨਸ਼ਨ; ਡਾ. ਆਰ. ਬਾਲਾਸੁਬਰਾਮਣਯਮ, ਮੈਂਬਰ, ਸਮਰੱਥਾ ਨਿਰਮਾਣ ਕਮਿਸ਼ਨ; ਸ਼੍ਰੀ ਅਵਿਨਾਸ਼ ਜੋਸ਼ੀ, ਐਡੀਸ਼ਨਲ ਸਕੱਤਰ, ਡੀਓਪੀਟੀ; ਸ਼੍ਰੀ ਮਨੋਜ ਕੁਮਾਰ ਦ੍ਵਿਵੇਦੀ, ਐਡੀਸ਼ਨਲ ਸਕੱਤਰ, ਡੀਓਪੀਟੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਹੋਏ ਜੋ ਇਨ੍ਹਾਂ ਪਰਿਵਤਨਕਾਰੀ ਪਹਿਲਾਂ ਵਿੱਚ ਆਪਣੀ ਸਹਿਯੋਗੀ ਭਾਵਨਾ ਨੂੰ ਦਰਸਾਉਂਦੇ ਹਨ।
************
ਐੱਨਕੇਆਰ/ਕੇਐੱਸ
(Release ID: 2088293)
Visitor Counter : 54