ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸੰਸਦੀ ਸਵਾਲ: - ਨੈਸ਼ਨਲ ਹਾਈਵੇਅ ‘ਤੇ ਐਂਬੂਲੈਂਸ ਅਤੇ ਸੁਰੱਖਿਆ ਸੇਵਾਵਾਂ


"ਨੈਸ਼ਨਲ ਹਾਈਵੇਅ ‘ਤੇ ਐਂਬੂਲੈਂਸ, ਘਟਨਾ ਪ੍ਰਬੰਧਨ ਸਿਸਟਮ ਦੇ ਇੱਕ ਹਿੱਸੇ ਵਜੋਂ ਤੈਨਾਤ ਕੀਤੀ

Posted On: 19 DEC 2024 3:50PM by PIB Chandigarh

ਜਾਂਦੀਆਂ ਹਨ, ਜੋ ਬਦਲੇ ਵਿੱਚ ਠੇਕੇਦਾਰਾਂ/ਕੰਸੇਸ਼ਨਰਸ ਰਾਹੀਂ ਕੀਤੇ ਜਾ ਰਹੇ ਸੰਚਾਲਨ ਅਤੇ ਰੱਖ-ਰਖਾਅ ਦਾ ਇੱਕ ਹਿੱਸਾ ਹੈ। ਪਿਛਲੇ ਤਿੰਨ ਵਰ੍ਹਿਆਂ ਵਿੱਚ ਤੈਨਾਤ ਕੇਂਦਰੀਕ੍ਰਿਤ ਐਂਬੂਲੈਂਸਾਂ ਦੀ ਗਿਣਤੀ ਇਸ ਤਰ੍ਹਾਂ ਹੈ:"

 

ਲੜੀ ਨੰਬਰ

ਵਿੱਤੀ ਵਰ੍ਹੇ

ਐਂਬੂਲੈਂਸਾਂ ਦੀ ਗਿਣਤੀ

1

2021-22

930

2

2022-23

1003

3

2023-24

1074

 

"ਐਂਬੂਲੈਂਸਾਂ ਜਾਂ ਤਾਂ ਟੋਲ ਪਲਾਜ਼ਿਆਂ 'ਤੇ ਜਾਂ ਢੁਕਵੇਂ ਸਥਾਨਾਂ 'ਤੇ ਤੈਨਾਤ ਕੀਤੀਆਂ ਜਾਂਦੀਆਂ ਹੈ। ਆਮ ਤੌਰ 'ਤੇ, ਪ੍ਰੋਜੈਕਟ ਹਾਈਵੇਅ ਦੀ ਲੰਬਾਈ ਜੋ ਵੀ ਹੋਵੇ, ਘੱਟੋ-ਘੱਟ ਇੱਕ ਐਂਬੂਲੈਂਸ ਪ੍ਰਦਾਨ ਕੀਤੀ ਜਾਂਦੀ ਹੈ, ਅਤੇ ਲੰਬੇ ਸਮੇਂ ਲਈ ਐਂਬੂਲੈਂਸ ਆਮ ਤੌਰ 'ਤੇ 50-60 ਕਿਲੋਮੀਟਰ ਦੇ ਅੰਤਰਾਲ 'ਤੇ ਤੈਨਾਤ ਕੀਤੀ ਜਾਂਦੀ ਹੈ।"

"ਫੀਲਡ ਦਫ਼ਤਰਾਂ ਦੇ ਨਾਲ-ਨਾਲ ਨਿਰੀਖਣ ਸਲਾਹਕਾਰ ਵੀ ਨਿਯਮਿਤ ਤੌਰ ‘ਤੇ ਨੈਸ਼ਨਲ ਹਾਈਵੇਅ ਸੈਕਸ਼ਨਾਂ 'ਤੇ ਤੈਨਾਤ ਐਂਬੂਲੈਂਸ ਵਿੱਚ ਉਪਕਰਨਾਂ ਅਤੇ ਮੈਨਪਾਵਰ ਦੀ ਉਪਲਬਧਤਾ ਦਾ ਨਿਰੀਖਣ ਕਰਦੇ ਹਨ।"

  1. ਰੋਡ ਸੈਫ਼ਟੀ ਨੂੰ ਰੋਡ ਸੈਫ਼ਟੀ ਕੰਸਲਟੈਂਟ ਅਤੇ ਰੋਡ ਸੈਫ਼ਟੀ ਆਡੀਟ੍ਰਸ ਰਾਹੀਂ ਡੀਪੀਆਰ (ਵਿਸਤ੍ਰਿਤ ਪ੍ਰੋਜੈਕਟ ਰਿਪੋਰਟ) ਦੇ ਪੜਾਅ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। 

  2. 22.09.2022 ਤੋਂ ਅੰਤਿਮ ਪੂਰਨਤਾ ਸਰਟੀਫਿਕੇਟ ਜਾਰੀ ਕਰਨ ਲਈ ਸੁਰੱਖਿਆ ਕਾਰਜਾਂ ਦਾ ਪੂਰਾ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ। 

  3. ਲਿਫਟਾਂ/ਰੈਂਪਾਂ ਦੀ ਵਿਵਸਥਾ ਸਮੇਤ ਐੱਫਓਬੀ (ਫੁੱਟ ਓਵਰ ਬ੍ਰਿਜ) ਦੇ ਨਿਰਮਾਣ ਲਈ ਖੇਤਰੀ ਅਥਾਰਿਟੀਆਂ ਨੂੰ ਵਿੱਤੀ ਸ਼ਕਤੀਆਂ ਦਿੱਤੀਆਂ ਗਈਆਂ ਹਨ।

  4. ਪੂਰੇ ਭਾਰਤ ਦੇ ਪ੍ਰੋਜੈਕਟ ਕਾਰਜਾਂ ਵਿੱਚ ਲੱਗੇ ਫੀਲਡ ਅਧਿਕਾਰੀਆਂ/ਕੰਸੇਸ਼ਨਰਸ/ ਠੇਕੇਦਾਰਾਂ/ਸਲਾਹਕਾਰਾਂ ਦੀ ਟ੍ਰੇਨਿੰਗ ਰਾਹੀਂ ਸੁਰੱਖਿਆ ਉਪਾਵਾਂ 'ਤੇ ਸਮਰੱਥਾ ਨਿਰਮਾਣ ਕੀਤਾ ਜਾ ਰਿਹਾ ਹੈ। 

  5. ਨੈਸ਼ਨਲ ਹਾਈਵੇਅ 'ਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ, ਮੀਡੀਅਨ ਦੇ ਖੁੱਲ੍ਹਣ ਅਤੇ ਜੰਕਸ਼ਨ 'ਤੇ ਪੈਦਲ ਯਾਤਰੀਆਂ ਲਈ ਮਾਰਕਿੰਗ ਕੀਤੀ ਜਾਂਦੀ ਹੈ, ਸ਼ਹਿਰੀ/ ਅਬਾਦੀ ਵਾਲੇ ਖੇਤਰਾਂ ਵਿੱਚ ਫੁੱਟਪਾਥ/ਵਾਕਵੇਅ ਬਣਾਏ ਜਾਂਦੇ ਹਨ, ਅਤੇ ਨੈਸ਼ਨਲ ਹਾਈਵੇਅ ਦੇ ਆਬਾਦੀ ਵਾਲੇ ਸੈਕਸ਼ਨ ਵਿੱਚ ਸਟ੍ਰੀਟ ਲਾਈਟਿੰਗ ਕੀਤੀ ਜਾਂਦੀ ਹੈ।

  6. ਨੈਸ਼ਨਲ ਹਾਈਵੇਅ ‘ਤੇ ਸੜਕ ਉਪਭੋਗਤਾਵਾਂ ਦੇ ਸੁਰੱਖਿਅਤ ਵਿਵਹਾਰ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾਂਦਾ ਹੈ, ਜਿਸ ਵਿੱਚ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਲਈ ਜਾਗਰੂਕਤਾ ਪੈਦਾ ਕਰਨ ਅਤੇ ਵਧਾਉਣ ਲਈ ਹੇਠ ਲਿਖੀਆਂ ਪ੍ਰਮੁੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ:

  • ਵਾਕਥੌਨ (ਪੈਦਲ ਚਾਲ), ਰੋਡ ਸੈਫ਼ਟੀ ‘ਤੇ ਪ੍ਰਦਰਸ਼ਨੀਆਂ ਦਾ ਆਯੋਜਨ ਨਿਬੰਧ ਲਿਖਣਾ/ ਪੋਸਟਰ ਮੇਕਿੰਗ ਮੁਕਾਬਲੇ /ਨੁੱਕੜ ਨਾਟਕ ਅਤੇ ਜਨ ਜਾਗਰੁਕਤਾ ਪ੍ਰੋਗਰਾਮਾਂ ਦੇ ਨਾਲ ਕਰਨਾ।

  • ਸੁਰੱਖਿਆ ਸਪਤਾਹ ਦੌਰਾਨ ਟੋਲ ਪਲਾਜ਼ਿਆਂ, ਸੜਕ ਕਿਨਾਰੇ ਸੁਵਿਧਾਵਾਂ , ਅਤੇ ਫੂਡ ਸਟਾਲ ਪੁਆਇੰਟਾਂ ‘ਤੇ ਸੜਕ ਉਪਭੋਗਤਾਵਾਂ ਨੂੰ ਪੈਂਫਲੇਟ ਆਦਿ ਵੰਡਣਾ।

  • ਫਲੈਕਸ ਬੈਨਰਾਂ, ਵਰਕਸ਼ਾਪਾਂ ਅਤੇ ਵਿਚਾਰ-ਵਟਾਂਦਰੇ ਰਾਹੀਂ ਸੜਕ ਸੁਰੱਖਿਆ ਲਈ ਜਾਗਰੂਕਤਾ ਮੁਹਿੰਮ ਚਲਾਉਣਾ


 

  • ਟੋਲ ਪਲਾਜ਼ਿਆਂ 'ਤੇ  ਪਿੱਛੇ ਤੋਂ ਹੋਣ ਵਾਲੀ ਟੱਕਰ ਤੋਂ ਬਚਣ ਲਈ ਰੇਟ੍ਰੋ ਰਿਫਲੈਕਟਿਵ ਸ਼ੀਟਿੰਗ ਲਗਾਉਣਾ ਅਤੇ ਟਰੱਕਾਂ, ਟਰੈਕਟਰ-ਟਰਾਲੀਆਂ, ਜਾਨਵਰਾਂ ਦੀਆਂ ਗੱਡੀਆਂ ਆਦਿ ‘ਤੇ ਰਿਫ਼ਲੈਕਟਰ/ ਰੇਟ੍ਰੋ ਰਿਫਲੇਕਿਟਵ ਟੇਪ ਲਗਾਉਣਾ।

  • ਕੁਇਜ਼ ਮੁਕਾਬਲਿਆਂ, ਪੇਂਟਿੰਗ ਮੁਕਾਬਲਿਆਂ, ਨਿਬੰਧ ਲਿਖਣ ਅਤੇ ਭਾਸ਼ਣ ਮੁਕਾਬਲਿਆਂ ਆਦਿ ਰਾਹੀਂ ਸਕੂਲ/ਕਾਲਜ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਅਤੇ ਸੜਕ ਕਿਨਾਰੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਚਲਾਉਣਾ।

  • ਪੁਲਿਸ ਵਿਭਾਗ ਦੀ ਸਹਾਇਤਾ ਨਾਲ ਓਵਰਲੋਡਿੰਗ ਰੋਕਣ ਦੇ ਲਈ ਵਿਸ਼ੇਸ਼ ਅਭਿਆਨ, ਨਾਲ ਹੀ ਓਵਰ ਸਪੀਡਿੰਗ, ਅਣਅਧਿਕਾਰਤ ਪਾਰਕਿੰਗ, ਸ਼ਰਾਬ ਪੀ ਕੇ ਗੱਡੀ ਚਲਾਉਣਾ ਆਦਿ ਦੀ ਜਾਂਚ ਕਰਨਾ।

  • ਨੈਸ਼ਨਲ ਹਾਈਵੇਅ ‘ਤੇ ਚਲਣ ਵਾਲੇ ਟਰੱਕ/ਬੱਸ ਚਾਲਕਾਂ ਲਈ ਸਿਹਤ ਅਤੇ ਨੇਤਰ ਜਾਂਚ ਕੈਂਪ ਅਤੇ ਐਨਕਾਂ ਵੰਡਣ ਦਾ ਆਯੋਜਨ ਕਰਨਾ।

  • ਪਰਚੀਆਂ ਦੀ ਵੰਡ ਕਰਨਾ ਅਤੇ ਸੁਰੱਖਿਆ ਬੈਨਰ ਪ੍ਰਦਰਸ਼ਿਤ ਕਰਨਾ।

ਟਰੱਕ ਚਾਲਕਾਂ ਦੀ ਥਕਾਨ ਦੀ ਜਾਂਚ ਕਰਨਾ ਅਤੇ ਉਨ੍ਹਾਂ ਨੂੰ ਰੋਡ ਸੁਰੱਖਿਆ ਬਾਰੇ ਐਜੂਕੇਟ ਕਰਨਾ। 

  • ਐਕਸ (ਟਵਿੱਟਰ), ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ‘ਤੇ ਰੋਡ ਸੈਫ਼ਟੀ ਜਾਗਰੂਕਤਾ ਸੰਦੇਸ਼ ਨਿਯਮਿਤ ਤੌਰ ‘ਤੇ ਫੈਲਾਏ ਜਾ ਰਹੇ ਹਨ। 

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
 

***


 

ਡੀਐੱਸ/ਏਕੇ


(Release ID: 2087724) Visitor Counter : 24


Read this release in: English , Urdu , Hindi , Tamil