ਸੈਰ ਸਪਾਟਾ ਮੰਤਰਾਲਾ
ਦੇਖੋ ਆਪਣਾ ਦੇਸ਼ ਅਭਿਯਾਨ
Posted On:
19 DEC 2024 3:48PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਘਰੇਲੂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਜਨਵਰੀ 2020 ਵਿੱਚ ਦੇਖੋ ਆਪਣਾ ਦੇਸ਼ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। ਮੰਤਰਾਲਾ ਇਸ ਪਹਿਲ ਦੇ ਤਹਿਤ ਭਾਰਤ ਦੇ ਟੂਰਿਜ਼ਮ ਸਥਾਨਾਂ ਅਤੇ ਉਤਪਾਦਾਂ ਨੂੰ ਵੈਬਿਨਾਰ, ਕੁਇਜ਼ ,ਸ਼ਪਥ, ਸੈਮੀਨਾਰ, ਟੂਰਿਜ਼ਮ ਪ੍ਰਚਾਰ ਪ੍ਰੋਗਰਾਮ, ਫੈਮ ਟੂਰ, ਵੈੱਬਸਾਈਟਾਂ, ਸੋਸ਼ਲ ਮੀਡੀਆ ਆਦਿ ਜਿਹੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਪ੍ਰੋਤਸਾਹਨ ਦਿੰਦਾ ਹੈ।
ਟੂਰਿਜ਼ਮ ਮੰਤਰਾਲੇ ਨੇ ਦੇਖੋ ਆਪਣਾ ਦੇਸ਼ ਪੀਪਲਜ਼ ਚੁਆਇਸ ਪੋਲ ਲਾਂਚ ਕੀਤਾ ਹੈ, ਜਿਸਦਾ ਉਦੇਸ਼ ਨਾਗਰਿਕਾਂ ਨੂੰ 5 ਟੂਰਿਜ਼ਮ ਸ਼੍ਰੇਣੀਆਂ - ਅਧਿਆਤਮਿਕ, ਕੁਦਰਤੀ ਅਤੇ ਜੰਗਲੀ ਜੀਵ, ਸਾਹਸੀ, ਸੱਭਿਆਚਾਰਕ ਅਤੇ ਵਿਰਾਸਤ ਅਤੇ ਹੋਰਾਂ ਵਿੱਚ ਸਭ ਤੋਂ ਵੱਧ ਪਸੰਦੀਦਾ ਟੂਰਿਸਟ ਆਕਰਸ਼ਣਾਂ ਦੀ ਪਹਿਚਾਣ ਕਰਨ ਲਈ ਪ੍ਰੇਰਿਤ ਕਰਨਾ ਹੈ। ਡਿਜੀਟਲ, ਸੋਸ਼ਲ ਮੀਡੀਆ, ਪ੍ਰਿੰਟ, ਆਊਟਡੋਰ, ਐੱਸਐੱਮਐੱਸ ਅਤੇ ਵਟਸਐੱਪ ਸਮੇਤ ਵੱਖ-ਵੱਖ ਪਲੈਟਫਾਰਮਾਂ ਰਾਹੀਂ ਮੰਤਰਾਲੇ ਨੇ ਪੀਪਲਜ਼ ਚੁਆਇਸ ਪੋਲ ਨੂੰ ਉਤਸ਼ਾਹਿਤ ਕੀਤਾ ਹੈ।
ਵਿਦੇਸ਼ੀ ਅਤੇ ਘਰੇਲੂ ਟੂਰਿਸਟਾਂ ਲਈ ਪੈਕੇਜ ਟੂਰ ਜਿਸ ਤਰ੍ਹਾਂ ਯਾਤਰਾ ਪ੍ਰੋਗਰਾਮ ਨਿਜੀ ਹਿੱਤਧਾਰਕਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਰਾਜ ਸਰਕਾਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਰਾਜ ਸਭਾ ਵਿੱਚ ਇਹ ਜਾਣਕਾਰੀ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਸੁਨੀਲ ਕੁਮਾਰ ਤਿਵਾਰੀ/
(Release ID: 2087723)
Visitor Counter : 24