ਵਿੱਤ ਮੰਤਰਾਲਾ
ਤੀਸਰਾ ਭਾਰਤ-ਯੂਕੇ ਵਿੱਤੀ ਬਜ਼ਾਰ ਸੰਵਾਦ : ਸੰਯੁਕਤ ਬਿਆਨ
ਭਾਰਤ-ਯੂਕੇ ਵਿੱਤੀ ਬਜਾਰ ਵਾਰਤਾ ਦੀ ਤੀਸਰੀ ਬੈਠਕ 12 ਦਸੰਬਰ 2024 ਨੂੰ ਗੁਜਰਾਤ ਦੀ ਗਿਫਟ ਸਿਟੀ ਵਿੱਚ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੁਆਰਾ ਆਯੋਜਿਤ ਕੀਤੀ ਗਈ
ਭਾਰਤ ਅਤੇ ਯੂਕੇ ਦੇ ਪ੍ਰਤੀਭਾਗੀਆਂ ਨੇ ਪੂੰਜੀ ਬਜ਼ਾਰ, ਬੀਮਾ ਅਤੇ ਮੁੜ-ਬੀਮਾ, ਪੈਨਸ਼ਨ, ਫਿਨਟੈੱਕ, ਸਸਟੇਨੇਬਲ ਫਾਈਨਾਂਸ ਅਤੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਸਹਿਤ ਸਬੰਧਿਤ ਵਿੱਤੀ ਸੇਵਾ ਖੇਤਰਾਂ ਵਿੱਚ ਸੁਧਾਰਾਂ ਬਾਰੇ ਚਰਚਾ ਕੀਤੀ
ਵਿੱਤੀ ਸੇਵਾਵਾਂ ਵਿੱਚ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਇੰਟਰ –ਰੈਗੂਲੇਟਰੀ ਕੋਆਪ੍ਰੇਸ਼ਨ ਅਤੇ ਨਿਜੀ ਖੇਤਰ ਦੇ ਸਹਿਯੋਗ ਦੇ ਅਵਸਰਾਂ ‘ਤੇ ਵੀ ਚਰਚਾ ਕੀਤੀ ਗਈ
Posted On:
13 DEC 2024 7:35PM by PIB Chandigarh
ਤੀਸਰਾ ਭਾਰਤ-ਯੂਕੇ ਵਿੱਤੀ ਬਜ਼ਾਰ ਸੰਵਾਦ (ਐੱਫਐੱਮਡੀ) 12 ਦਸੰਬਰ 2024 ਨੂੰ ਭਾਰਤ ਦੇ ਗੁਜਰਾਤ ਵਿੱਚ ਗਿਫਟ ਸਿਟੀ ਵਿੱਚ ਆਯੋਜਿਤ ਕੀਤਾ ਗਿਆ।
ਇਸ ਵਾਰਤਾ ਦੀ ਅਗਵਾਈ ਭਾਰਤੀ ਵਿੱਤ ਮੰਤਰਾਲਾ ਅਤੇ ਐੱਚਐੱਮ ਟ੍ਰੇਜ਼ਰੀ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ, ਜਿਸ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ), ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਐੱਸਈਬੀਆਈ), ਇੰਟਰਨੈਸ਼ਨਲ ਫਾਈਨਾਂਸ ਸਰਵਿਸਿਜ਼ ਸੈਂਟਰ ਅਥਾਰਿਟੀ (ਆਈਐੱਫਐੱਸਸੀਏ), ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਆਫ ਇੰਡੀਆ (ਆਈਆਰਡੀਏੳਈ), ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਪੀਐੱਫਆਰਡੀਏ), ਬੈਂਕ ਆਫ ਇੰਗਲੈਂਡ (ਬੀਓਈ) ਅਤੇ ਫਾਈਨੈਂਸ਼ੀਅਲ ਕੰਡਕਟ ਅਥਾਰਿਟੀ (ਐੱਫਸੀਏ) ਸਹਿਤ ਭਾਰਤੀ ਅਤੇ ਯੂਕੇ ਰੈਗੂਲੇਟਰੀ ਏਜੰਸੀਆਂ ਦੀ ਭਾਗੀਦਾਰੀ ਰਹੀ।
ਅਪਰੈਲ 2023 ਵਿੱਚ ਹੋਈ ਪਿਛਲੀ ਬੈਠਕ ਦੇ ਬਾਅਦ ਤੋਂ ਹੋਏ ਵਿਕਾਸ ‘ਤੇ ਵਿਚਾਰ-ਵਟਾਂਦਰੇ ਦੇ ਨਾਲ ਸੰਵਾਦ ਦੀ ਸ਼ੁਰੂਆਤ ਹੋਈ, ਜਿਸ ਵਿੱਚ ਭਾਰਤ ਦੁਆਰਾ ਵਿੱਤੀ ਖੇਤਰ ਦੇ ਦ੍ਰਿਸ਼ਟੀਕੋਣ ਅਤੇ ਰਣਨੀਤੀ ਨੂੰ ਜਾਰੀ ਕਰਨ ਦੇ ਇਰਾਦੇ ਅਤੇ ਵਿੱਤੀ ਸੇਵਾਵਾਂ ਦੇ ਵਿਕਾਸ ਅਤੇ ਮੁਕਾਬਲੇਬਾਜੀ ਦੀ ਰਣਨੀਤੀ ਪ੍ਰਕਾਸ਼ਿਤ ਕਰਨ ਲਈ ਬ੍ਰਿਟੇਨ ਦੀ ਪ੍ਰਤੀਬੱਧਤਾ ਤੋਂ ਪੈਦਾ ਅਵਸਰ ਸ਼ਾਮਲ ਹਨ। ਦੋਵੇਂ ਧਿਰਾਂ ਨੇ ਤਾਲਮੇਲ ਵਧਾਉਣ ਲਈ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ।
ਭਾਰਤ ਅਤੇ ਬ੍ਰਿਟੇਨ ਦੇ ਪ੍ਰਤੀਨਿਧੀਆਂ ਨੇ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਪ੍ਰਾਥਮਿਕਤਾਵਾਂ ਅਤੇ ਚੱਲ ਰਹੇ ਸੁਧਾਰਾਂ ‘ਤੇ ਆਪਣੇ ਵਿਚਾਰ ਸਾਂਝਾ ਕੀਤੇ। ਵਾਰਤਾ ਵਿੱਚ ਵਿੱਤੀ ਰੈਗੂਲੇਸ਼ਨ ਦੇ ਉੱਭਰਦੇ ਹੋਏ ਖੇਤਰਾਂ ਵਿੱਚ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਵਿੱਤੀ ਖੇਤਰਾਂ ਦਰਮਿਆਨ ਦੁਵੱਲਾ ਵਪਾਰ ਅਤੇ ਨਿਵੇਸ਼ ਵਧਾਉਣ ਲਈ ਦੋਵੇਂ ਬਜ਼ਾਰਾਂ ਵਿੱਚ ਆਪਸੀ ਹਿਤ ਦੇ ਖੇਤਰਾਂ ‘ਤੇ ਧਿਆਨ ਦਿੱਤਾ ਗਿਆ।
ਇਸ ਤੋਂ ਬਾਅਦ ਪ੍ਰਤੀਨਿਧੀਆਂ ਨੇ ਸਾਡੇ ਪੂੰਜੀ ਬਜ਼ਾਰਾਂ ਦੇ ਵਿਕਾਸ ਨੂੰ ਲੈ ਕੇ ਕੰਮ ਬਾਰੇ ਚਰਚਾ ਕੀਤੀ, ਪ੍ਰਾਥਮਿਕ ਅਤੇ ਥੋਕ ਵਿਵਸਥਾਵਾਂ ਵਿੱਚ ਹਾਲ ਹੀ ਵਿੱਚ ਯੂਕੇ ਦੁਆਰਾ ਕੀਤੇ ਗਏ ਸੁਧਾਰਾਂ ਅਤੇ ਭਾਰਤ ਦੇ ਪੂੰਜੀ ਬਜ਼ਾਰਾਂ ਵਿੱਚ ਲਾਂਚ ਕੀਤੇ ਗਏ ਨਵੇਂ ਅਤੇ ਇਨੋਵੇਟਿਵ ਪ੍ਰੋਡਕਟਸ ‘ਤੇ ਧਿਆਨ ਦਿੱਤਾ। ਦੋਵੇਂ ਧਿਰਾਂ ਨੇ ਭਾਰਤ-ਯੂਕੇ ਵਿੱਤੀ ਭਾਗੀਦਾਰੀ (ਆਈਯੂਕੇਐੱਫਪੀ) ਕੈਪੀਟਲ ਮਾਰਕਿਟ ਵਰਕਿੰਗ ਗਰੁੱਪ ਦੀ ਰਿਪੋਰਟ ਤੋਂ ਉੱਭਰਦੀਆਂ ਹੋਈਆਂ ਸਿਫਾਰਸ਼ਾਂ ‘ਤੇ ਵਿਚਾਰ ਕੀਤਾ, ਜਿਸ ਨੂੰ ਅਗਲੇ ਆਰਥਿਕ ਅਤੇ ਵਿੱਤੀ ਵਾਰਤਾ (ਈਐੱਫਡੀ) ਵਿੱਚ ਪ੍ਰਕਾਸ਼ਿਤ ਕੀਤਾ ਜਾਣਾ ਹੈ ਅਤੇ ਭਵਿੱਖ ਵਿੱਚ ਲੰਦਨ ਸਟੌਕ ਐਕਸਚੇਂਜ ਅਤੇ ਹੋਰ ਵਿਦੇਸ਼ੀ ਅਧਿਕਾਰ ਖੇਤਰ ਵਿੱਚ ਡਾਇਰੈਕਟ ਲਿਸਟਿੰਗ ਸਹਿਤ ਸੀਮਾ ਪਾਰ ਨਿਵੇਸ਼ ਵਧਾਉਣ ਦੀਆਂ ਅੱਗੇ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ।
ਪ੍ਰਤੀਭਾਗੀਆਂ ਨੇ ਆਪਣੇ-ਆਪਣੇ ਬੀਮਾ ਰੈਗੂਲੇਸ਼ਨਜ਼ ਅਤੇ ਬਜ਼ਾਰ ਅਵਸਰਾਂ ਬਾਰੇ ਚਰਚਾ ਕੀਤੀ। ਭਾਰਤ ਨੇ ਬੀਮਾ ਖੇਤਰ ਵਿੱਚ ਕੀਤੇ ਗਏ ਅਤੇ ਪ੍ਰਸਤਾਵਿਤ ਸੁਧਾਰਾਂ ‘ਤੇ ਅੱਪਡੇਟਿਡ ਜਾਣਕਾਰੀ ਦਿੱਤੀ ਅਤੇ ਸੌਲਵੈਂਸੀ ।। ਅਤੇ ਉਤਪਾਦਕ ਸੰਪਤੀਆਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ‘ਤੇ ਯੂਕੇ ਦੇ ਵਿਕਾਸ ਦਾ ਜ਼ਿਕਰ ਕੀਤਾ। ਦੋਵੇਂ ਧਿਰਾਂ ਨੇ ਪੈਨਸ਼ਨ ਅਤੇ ਬੀਮਾ ਵਰਕ ਪਲਾਨ ਦੇ ਤਹਿਤ ਨਿਯੋਜਿਤ ਗਤੀਵਿਧੀ ‘ਤੇ ਅੱਪਡੇਟਿਡ ਜਾਣਕਾਰੀ ਦਿੱਤੀ, ਜਿਸ ਵਿੱਚ ਮੁੜ-ਬੀਮਾ ਲਈ ਰੈਗੂਲੇਟਰੀ ਫ੍ਰੇਮਵਰਕ ਵਿੱਚ ਭਾਰਤ ਦੇ ਚੱਲ ਰਹੇ ਸੁਧਾਰ, ਤਰਜੀਹ ਨਿਯਮ ਦੇ ਕ੍ਰਮ ਸਮੇਤ ਅਤੇ ਲੰਦਨ ਬਜ਼ਾਰ ਵਿੱਚ ਪੇਸ਼ ਮੁੜ ਬੀਮਾ ਵਿੱਚ ਅਵਸਰਾਂ ਦਾ ਹਵਾਲਾ ਦਿੱਤਾ ਗਿਆ। ਯੂਕੇ ਨੇ ਯੂਕੇ ਬੀਮਾ ਕੰਪਨੀਆਂ ਦੁਆਰਾ ਭਾਰਤੀ ਬਜ਼ਾਰ ਵਿੱਚ ਨਿਵੇਸ਼ ਵਿੱਚ ਹਾਲ ਹੀ ਵਿੱਚ ਕੀਤੇ ਗਏ ਵਾਧੇ ਅਤੇ ਬੀਮਾ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਸੀਮਾ ਵਧਾਉਣ ਦੇ ਭਾਰਤ ਦੇ ਪ੍ਰਸਤਾਵ ਦਾ ਸੁਆਗਤ ਕੀਤਾ।
ਵਫਦਾਂ ਨੇ ਸਬੰਧਿਤ ਪੈਨਸ਼ਨ ਖੇਤਰਾਂ ਵਿੱਚ ਚੱਲ ਰਹੇ ਸੁਧਾਰਾਂ ‘ਤੇ ਵੀ ਚਰਚਾ ਕੀਤੀ। ਬ੍ਰਿਟੇਨ ਨੇ ਹਾਲ ਹੀ ਵਿੱਚ ਮੈਨਸ਼ਨ ਹਾਊਸ ਵਿੱਚ ਚਾਂਸਲਰ ਆਫ਼ ਦ ਐਕਸਚੈਕਰ ਦੁਆਰਾ ਐਲਾਨੇ ਗਏ ਹਾਲੀਆ ਸੁਧਾਰਾਂ ਨੂੰ ਪੇਸ਼ ਕੀਤਾ, ਜਿਸ ਵਿੱਚ ਅਗਲੇ ਵਰ੍ਹੇ ਇੱਕ ਨਵਾਂ ਪੈਨਸ਼ਨ ਸਕੀਮ ਬਿੱਲ ਪੇਸ਼ ਕਰਨ ਦਾ ਇਰਾਦਾ ਵੀ ਸ਼ਾਮਲ ਹੈ, ਜੋ ਪਰਿਭਾਸ਼ਿਤ ਯੋਗਦਾਨ ਯੋਜਨਾਵਾਂ ਨੂੰ ਵੱਡੇ ਫੰਡਾਂ ਵਿੱਚ ਜੋੜਦਾ ਹੈ। ਭਾਰਤੀ ਵਫਦਾਂ ਨੇ ਕਾਰਜਸਥਲ ਪੈਨਸ਼ਨ ਭਾਗੀਦਾਰੀ ਦਰਾਂ ਨੂੰ ਵਧਾਉਣ ਅਤੇ ਭੁਗਤਾਨ ਵਿਧੀਆਂ ਨੂੰ ਵਿਕਸਿਤ ਕਰਨ ਦੇ ਪ੍ਰਯਾਸਾਂ ‘ਤੇ ਪੇਸ਼ਕਾਰੀ ਦਿੱਤੀ। ਦੋਵੇਂ ਧਿਰਾਂ ਆਪਣੀ ਹਿਤ ਦੇ ਖੇਤਰਾਂ ਦੀ ਖੋਜ ਦੇ ਲਈ ਸੁਧਾਰਾਂ ਦੁਆਰਾ ਪੇਸ਼ ਅਵਸਰ ਅਤੇ ਵਿਕਾਸ ਨੂੰ ਗਤੀ ਦੇਣ ਦੀਆਂ ਆਪਸੀ ਮਹੱਤਵਕਾਂਖਿਆ ਦਾ ਸਮਰਥਨ ਕਰਨ ’ਤੇ ਸਹਿਮਤ ਹੋਏ। ਬ੍ਰਿਟੇਨ ਨੇ ਆਈਐੱਫਐੱਸਸੀਏ ਦੁਆਰਾ ਨਿਯੰਤ੍ਰਿਤ ਕੀਤੇ ਜਾਣ ਵਾਲੇ ਵਿੱਤੀ ਉਤਪਾਦਾਂ ਦੇ ਰੂਪ ਵਿੱਚ ਪੈਨਸ਼ਨ ਸਕੀਮਾਂ ਦੀ ਤਾਜ਼ਾ ਸੂਚਨਾ ਦਾ ਸੁਆਗਤ ਕੀਤਾ ਹੈ। ਇਸ ਨੇ ਇਹ ਵੀ ਨੋਟ ਕੀਤਾ ਕਿ GIFT- IFSC ਵਿੱਚ ਬੀਮਾ ਕੰਪਨੀਆਂ ਨੂੰ ਵਿਦੇਸ਼ਾਂ ਵਿੱਚ ਨਿਵੇਸ਼ ਕਰਨ ਦੀ ਇਜਾਜ਼ਤ ਹੈ ਅਤੇ ਪੈਨਸ਼ਨ ਕੰਪਨੀਆਂ ਨੂੰ GIFT IFSC ਵਿੱਚ ਵਿਦੇਸ਼ਾਂ ਵਿੱਚ ਨਿਵੇਸ਼ ਕਰਨ ਦੇ ਯੋਗ ਬਣਾਉਣ ਦਾ ਪ੍ਰਸਤਾਵ ਵਿਚਾਰ ਅਧੀਨ ਹੈ।
ਗੱਲਬਾਤ ਦੇ ਦੌਰਾਨ ਇਨੋਵੇਸ਼ਨ ਇੱਕ ਪ੍ਰਮੁੱਖ ਵਿਸ਼ਾ ਰਿਹਾ, ਜਿਸ ਵਿੱਚ ਫਿਨਟੈੱਕ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਅਤੇ ਕਾਰੋਬਾਰੀ ਗਤੀਵਿਧੀ ਨੂੰ ਸਮਰੱਥ ਬਣਾਉਣ ਵਿੱਚ ਵਿੱਤੀ ਡੇਟਾ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਸਵੀਕਾਰ ਕੀਤਾ ਗਿਆ। ਦੋਵੇਂ ਧਿਰਾਂ ਨੇ ਪਿਛਲੇ ਵਰ੍ਹੇ ਪ੍ਰਕਾਸ਼ਿਤ ਆਈਯੂਕੇਐੱਫਪੀ ਫਿਨਟੈਈਕ ਅਤੇ ਡੇਟਾ ਪੇਪਰ ਵਿੱਚ ਪਹਿਚਾਣੀਆਂ ਗਈਆਂ ਪ੍ਰਾਥਮਿਕਤਾਵਾਂ ‘ਤੇ ਚਾਨਣਾ ਪਾਇਆ ਅਤੇ ਸਹਿਮਤ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ਲਈ 2025 ਦੀ ਸ਼ੁਰੂਆਤ ਵਿੱਚ ਭਾਰਤ-ਯੂਕੇ ਫਿਨਟੈੱਕ ਸੰਯੁਕਤ ਵਰਕਿੰਗ ਗਰੁੱਪ ਦੀ ਅਗਲੀ ਬੈਠਕ ਦੀ ਮੇਜ਼ਬਾਨੀ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਪ੍ਰਤੀਭਾਗੀਆਂ ਨੇ ਜੀ20 ਭੁਗਤਾਨ ਰੋਡਮੈਪ, ਡਿਜੀਟਲ ਪੇਮੈਂਟ ਕਨੈਕਟੀਵਿਟੀ, ਰੈਗੂਲੇਟਰੀ ਸੈਂਡਬੌਕਸ ਸਹਿਯੋਗ, ਸੈਂਟਰਲ ਬੈਂਕ ਡਿਜੀਟਲ ਕਰੰਸਿਜ਼ ‘ਤੇ ਸਹਿਯੋਗ ਅਤੇ ਏਆਈ ਅਤੇ ਕੁਆਂਟਮ ਕੰਪਿਊਟਿੰਗ ਸਮੇਤ ਹੋਰ ਉੱਭਰਦੀਆਂ ਟੈਕਨੋਲੋਜੀਆਂ ְਤੇ ਭਵਿੱਖ ਦੇ ਸਹਿਯੋਗ ਸਬੰਧਿਤ ਪ੍ਰਾਥਮਿਕਤਾਵਾਂ ‘ਤੇ ਚਰਚਾ ਕੀਤੀ।
ਇਸ ਸੰਵਾਦ ਵਿੱਚ ਜਲਵਾਯੂ ਪਰਿਵਰਤਨ ਨਾਲ ਨਿਪਟਣ ਲਈ ਘੱਟ ਕਾਰਬਨ ਟ੍ਰਾਂਸਜਿਸ਼ਨ ਨੂੰ ਸੁਵਿਧਾਜਨਕ ਬਣਾਉਣ ਵਿੱਚ ਟਿਕਾਊ ਵਿੱਤ ਦੇ ਮਹੱਤਵ ‘ਤੇ ਚਾਨਣਾ ਪਾਇਆ ਗਿਆ। ਯੂਕੇ ਨੇ COP29 ਅਤੇ ਹਾਲ ਹੀ ਵਿੱਚ ਮੈਨਸ਼ਨ ਹਾਊਸ ਸੁਧਾਰਾਂ ਦੇ ਮਹੱਤਵਪੂਰਨ ਸਿੱਟਿਆਂ ‘ਤੇ ਚਾਨਣਾ ਪਾਇਆ। ਭਾਰਤ ਨੇ ਜਲਵਾਯੂ ਵਿੱਤ ਵਰਗੀਕਰਣ ਦੇ ਨਾਲ-ਨਾਲ IFSC ਵਿੱਚ ਹਾਲ ਦੇ ਸੁਧਾਰਾਂ ਨੂੰ ਪੇਸ਼ ਕਰਨ ਦੇ ਆਪਣੇ ਇਰਾਦੇ ਬਾਰੇ ਜਾਣਕਾਰੀ ਦਿੱਤੀ। ਦੋਵੇਂ ਧਿਰਾਂ ਨੇ ਰਿਪੋਰਟਿੰਗ, ਪ੍ਰਗਟੀਕਰਣ ਅਤੇ ਸੰਕ੍ਰਮਣ ਵਿੱਤ ਦੇ ਨਾਲ-ਨਾਲ ਹਾਲ ਹੀ ਵਿੱਚ ਸੌਵਰੇਨ ਗ੍ਰੀਨ ਬੌਂਡ ਜਾਰੀ ਕਰਨ ਅਤੇ ਅੱਗੇ ਦੀਆਂ ਯੋਜਨਾਵਾਂ ‘ਤੇ ਵਿਚਾਰ-ਚਰਚਾ ਕੀਤੀ। ਦੋਵੇਂ ਧਿਰਾਂ ਨੇ 2025 ਦੀ ਸ਼ੁਰੂਆਤ ਵਿੱਚ ਭਾਰਤ-ਯੂਕੇ ਟਿਕਾਊ ਵਿੱਤ ਮੰਚ ਦੀ ਅਗਲੀ ਬੈਠਕ ਸਹਿਤ ਟਿਕਾਊ ਵਿੱਤ ‘ਤੇ ਗੱਲਬਾਤ ਜਾਰੀ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ।
ਅੰਤ ਵਿੱਚ, ਪ੍ਰਤੀਭਾਗੀਆਂ ਨੇ GIFT ਸਿਟੀ ਦੇ ਅੰਦਰ ਭਾਰਤ ਦੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਦੇ ਵਿਕਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਸੰਵਾਦ ਦੇ ਇਸ ਸੰਸਕਰਣ ਦੇ ਸਥਾਨ ਅਤੇ ਅੱਗੇ ਦੇ ਸਹਿਯੋਗ ਲਈ ਉਨ੍ਹਾਂ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਵਿੱਤੀ ਸੇਵਾ ਕੇਂਦਰ ਵਜੋਂ ਲੰਦਨ ਸ਼ਹਿਰ ਦੀ ਤਾਕਤ ਅਤੇ ਦੋਵਾਂ ਦਰਮਿਆਨ ਅੱਗੇ ਦੇ ਸਹਿਯੋਗ ਦੇ ਅਵਸਰ ਬਾਰੇ ਵੀ ਯੂਕੇ ਤੋਂ ਜਾਣਾ –ਸੁਣਿਆ।
ਸਮੂਹ ਨੇ ਭਾਰਤ ਅਤੇ ਯੂਕੇ ਦੇ ਦਰਮਿਆਨ ਵਿੱਤੀ ਸੇਵਾ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਵਾਰਤਾ ਦੀ ਮਹੱਤਵਪੂਰਨ ਭੂਮਿਕਾ ਦਾ ਸੁਆਗਤ ਕਰਦੇ ਹੋਏ ਸਮਾਪਤੀ ਕੀਤੀ, ਜਿਸ ਵਿੱਚ ਮਜ਼ਬੂਤ ਵਿਕਾਸ ਨੂੰ ਹੁਲਾਰਾ ਦੇਣ, ਵਪਾਰ ਨੂੰ ਵਧਾਉਣ ਅਤੇ ਸਾਡੇ ਬਜ਼ਾਰਾਂ ਦਰਮਿਆਨ ਮਹੱਤਵਪੂਰਨ ਵਣਜ ਅਵਸਰਾਂ ਨੂੰ ਸਾਕਾਰ ਕਰਨ ਲਈ ਸਹੀ ਮਾਹੌਲ ਬਣਾਉਣ ਵਿੱਚ ਆਪਸੀ ਹਿਤ ਨੂੰ ਧਿਆਨ ਵਿੱਚ ਰੱਖਿਆ ਗਿਆ। ਸਮੂਹ ਨੇ ਬਜ਼ਾਰਾਂ ਦਰਮਿਆਨ ਕਾਰੋਬਾਰ-ਤੋਂ-ਕਾਰੋਬਾਰ ਸਬੰਧਾਂ ਦਾ ਸਮਰਥਨ ਕਰਨ ਅਤੇ ਅੱਗੇ ਦੇ ਕਾਰੋਬਾਰ ਅਤੇ ਨਿਵੇਸ਼ ਦਾ ਸਮਰਥਨ ਕਰਨ ਲਈ ਕਿਸੇ ਵੀ ਮੁੱਦੇ ਨੂੰ ਦੂਰ ਕਰਨ ਦੇ ਅਵਸਰਾਂ ‘ਤੇ ਸਿਫਾਰਸ਼ਾਂ ਕਰਨ ਵਿੱਚ ਭਾਰਤ-ਯੂਕੇ ਵਿੱਤੀ ਭਾਗੀਦਾਰੀ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕੀਤੀ।
****
ਐੱਨਬੀ/ਕੇਐੱਮਐੱਨ
(Release ID: 2087167)
Visitor Counter : 30