ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਵੋਕਲ ਫਾਰ ਲੋਕਲ
Posted On:
19 DEC 2024 4:08PM by PIB Chandigarh
ਦਿਵਯ ਕਲਾ ਮੇਲਾ 2024 ਵਿੱਚ ਕਾਰੀਗਰਾਂ ਨੂੰ ਸਸ਼ਕਤ ਬਣਾਉਣ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣਾ
ਸਥਾਨਕ ਕਲਾ ਭਾਈਚਾਰਿਆਂ ਦੀ ਪਹਿਚਾਣ, ਇਤਿਹਾਸ ਅਤੇ ਸਾਂਝੇ ਅਨੁਭਵਾਂ ਦਾ ਪ੍ਰਤੀਬਿੰਬ ਹੈ। ਸਥਾਨਕ ਕਲਾ ਦਸਤਕਾਰੀ ਤੋਂ ਲੈ ਤੇ ਪਰੰਪਰਾਗਤ ਟੈਕਸਟਾਈਲ ਅਤੇ ਜੀਵੰਤ ਪੇਂਟਿੰਗਾਂ ਤੱਕ ਆਪਣੇ ਖੇਤਰ ਦੀ ਵਿਲੱਖਣ ਭਾਵਨਾ ਨੂੰ ਦਰਸਾਉਂਦੇ ਹੋਏ ਪੀੜ੍ਹੀਆਂ ਤੋਂ ਚਲੇ ਆ ਰਹੇ ਕੌਸ਼ਲ ਅਤੇ ਕਹਾਣੀਆਂ ਨੂੰ ਅੱਗੇ ਵਧਾਉਂਦੀ ਹੈ।
ਦਿਵਯ ਕਲਾ ਮੇਲਾ ਸਥਾਨਕ ਕਲਾ ਨੂੰ ਜੀਵੰਤ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜਿੱਥੇ ਰਚਨਾਤਮਕਤਾ ਉਦੇਸ਼ ਨਾਲ ਮਿਲਦੀ ਹੈ। ਕਲਾਤਮਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਤੋਂ ਇਲਾਵਾ, ਇਹ ਮੇਲਾ ਉਨ੍ਹਾਂ ਕਲਾਕਾਰਾਂ ਦੀ ਅਦੁੱਤੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਇਨ੍ਹਾਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਦੇ ਹੋਏ ਸਸ਼ਕਤੀਕਰਣ ਅਤੇ ਸਮਾਵੇਸ਼ਨ ਦਾ ਰਾਹ ਪੱਧਰਾ ਕਰਦੇ ਹਨ।

ਦਿਵਯ ਕਲਾ ਮੇਲੇ ਵਿੱਚ ਨੀਲਮ ਮਕਵਾਨਾ
ਗੁਜਰਾਤ ਦੀ ਨੀਲਮ ਨਰੇਸ਼ਭਾਈ ਮਕਵਾਨਾ ਦ੍ਰਿੜ੍ਹਤਾ ਅਤੇ ਸਸ਼ਕਤੀਕਰਣ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਸਿਰਫ਼ 7ਵੀਂ ਕਲਾਸ ਤੱਕ ਪੜ੍ਹਾਈ ਕਰਨ ਦੇ ਬਾਵਜੂਦ, ਨੀਲਮ ਦੀ ਸੁਭਾਵਿਕ ਪ੍ਰਤਿਭਾ ਅਤੇ ਉੱਦਮਤਾ ਨੇ ਪਿੱਤਲ-ਆਕਸੀਡਾਈਜ਼ਡ ਗਹਿਣੇ ਬਣਾਉਣ ਵਾਲੀ ਇੱਕ ਨਿਰਮਾਤਾ ਵਜੋਂ ਉਨ੍ਹਾਂ ਦੀ ਅਲਗ ਪਹਿਚਾਣ ਬਣਾਈ। ਨੀਲਮ ਦਾ ਦੂਸਰਿਆਂ ਲਈ ਮੌਕੇ ਪੈਦਾ ਕਰਨ ਲਈ ਉਨ੍ਹਾਂ ਦਾ ਸਮਰਪਣ ਉਨ੍ਹਾਂ ਨੂੰ ਅਲਗ ਬਣਾਉਂਦਾ ਹੈ। ਨੀਲਮ ਗੁਜਰਾਤ ਵਿੱਚ ਟਰਾਂਸਜੈਂਡਰ ਵਿਅਕਤੀਆਂ ਦੇ ਇੱਕ ਸਮੂਹ ਸਮੇਤ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਗਹਿਣੇ ਬਣਾਉਣ ਅਤੇ ਵੇਚਣ ਲਈ ਟ੍ਰੇਂਡ ਕਰਦੀ ਹੈ, ਅਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਉਂਦੀ ਹੈ। ਨੀਲਮ ਲਈ ਸਸ਼ਕਤੀਕਰਣ ਕੋਈ ਰੁਕਾਵਟ ਨਹੀਂ ਹੈ, ਇਹ ਇੱਕ ਅਜਿਹਾ ਮੌਕਾ ਹੈ ਜਿਸ ਦਾ ਹਰ ਕੋਈ ਹੱਕਦਾਰ ਹੈ, ਉਨ੍ਹਾਂ ਦਾ ਕੰਮ ਨਾ ਸਿਰਫ਼ ਹੱਥਾਂ ਨਾਲ ਬਣੇ ਗਹਿਣਿਆਂ ਦੀ ਪਰੰਪਰਾਗਤ ਕਲਾ ਨੂੰ ਸੁਰੱਖਿਅਤ ਰੱਖਣਾ ਹੈ, ਬਲਕਿ ਹਾਸ਼ੀਏ 'ਤੇ ਰਹਿ ਰਹੇ ਸਮੂਹਾਂ ਦਾ ਉੱਥਾਨ ਵੀ ਕਰਦਾ ਹੈ ਅਤੇ ਸਮਾਵੇਸ਼ ਦੀ ਸੱਚੀ ਭਾਵਨਾ ਨੂੰ ਮਜ਼ਬੂਤ ਬਣਾਉਂਦਾ ਹੈ।

ਦਿਵਯ ਕਲਾ ਮੇਲੇ ਵਿੱਚ ਮੁਹੰਮਦ ਸਲੀਮ ਦਾ ਸਟਾਲ
ਉੱਤਰ ਪ੍ਰਦੇਸ਼ ਦੇ ਮੁਹੰਮਦ ਸਲੀਮ ਪਿਛਲੇ ਛੇ-ਸੱਤ ਵਰ੍ਹੇ ਤੋਂ ਧਾਤੂ ਦੀ ਲਾਲਟੇਨ ਬਣਾਉਣ ਦੀ ਪਰੰਪਰਾਗਤ ਕਲਾ ਦੀ ਸੰਭਾਲ਼ ਕਰ ਰਹੇ ਹਨ। 10-15 ਦਿਵਿਯਾਂਗ ਵਰਕਰਾਂ ਦੀ ਇੱਕ ਟੀਮ ਦੀ ਅਗਵਾਈ ਕਰਦੇ ਹੋਏ, ਸਲੀਮ ਧਾਤੂ ਦੇ ਉਤਪਾਦ ਬਣਾਉਂਦੇ ਹਨ, ਜੋ ਘਰਾਂ ਅਤੇ ਜੀਵਨ ਨੂੰ ਰੌਸ਼ਨ ਕਰਦੇ ਹਨ। ਉਨ੍ਹਾਂ ਦੇ ਯਤਨ ਕਲਾਤਮਕਤਾ ਤੋਂ ਪਰੇ ਹਨ; ਉਹ ਦਿਵਿਯਾਂਗ ਵਿਅਕਤੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਕਾਲਾਤੀਤ ਸ਼ਿਲਪਕਾਰੀ ਵਿੱਚ ਟ੍ਰੇਨਿੰਗ ਦਿੰਦੇ ਹਨ। ਸਲੀਮ ਦਾ ਕੰਮ ਦਿਵਿਯਾਂਗ ਕਾਰੀਗਰਾਂ ਲਈ ਟਿਕਾਊ ਰੋਜ਼ੀ-ਰੋਟੀ ਪੈਦਾ ਕਰਦੇ ਹੋਏ ਸਥਾਨਕ ਮੈਟਲ ਵਰਕ ਦੀਆਂ ਪਰੰਪਰਾਵਾਂ ਦੀ ਹੋਂਦ ਨੂੰ ਸੁਨਿਸ਼ਚਿਤ ਕਰਦਾ ਹੈ।

ਦਿਵਯ ਕਲਾ ਮੇਲੇ ਵਿੱਚ ਪ੍ਰਣਯ ਦੇਵ ਦਾ ਸਟਾਲ
ਅਸਾਮ ਦੇ ਪ੍ਰਣਯ ਚੰਦਰ ਦੇਵ ਆਪਣੇ ਹੱਥਾਂ ਨਾਲ ਬਣੇ ਬਾਂਸ ਦੇ ਥੈਲਿਆਂ ਰਾਹੀਂ ਵਾਤਾਵਰਣ-ਚੇਤਨਾ ਨੂੰ ਸੱਭਿਆਚਾਰਕ ਸੰਭਾਲ ਨਾਲ ਜੋੜਦੇ ਹਨ। 50 ਕਾਰੀਗਰਾਂ ਦੀ ਟੀਮ ਦੇ ਨਾਲ, ਪ੍ਰਣਯ ਟਿਕਾਊ ਅਤੇ ਸਟਾਈਲਿਸ਼ ਉਤਪਾਦ ਬਣਾਉਂਦੇ ਹਨ, ਜੋ ਅਸਾਮ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹਨ। ਦਿਵਯ ਕਲਾ ਮੇਲਾ ਉਨ੍ਹਾਂ ਨੂੰ ਰਾਸ਼ਟਰੀ ਦਰਸ਼ਕਾਂ ਤੱਕ ਪਹੁੰਚਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜਿੱਥੇ ਉਹ ਆਪਣੀ ਟੀਮ ਦੀ ਕਲਾਤਮਕਤਾ ਅਤੇ ਸਮਰਪਣ ਨੂੰ ਪ੍ਰਦਰਸ਼ਿਤ ਕਰਦੇ ਹਨ। ਪਰੰਪਰਾਗਤ ਬਾਂਸ ਦੀ ਸ਼ਿਲਪਕਾਰੀ ਨੂੰ ਉਤਸ਼ਾਹਿਤ ਕਰਕੇ, ਪ੍ਰਣਯ ਨਾ ਸਿਰਫ਼ ਅਸਾਮ ਦੀ ਸੱਭਿਆਚਾਰਕ ਪਹਿਚਾਣ ਨੂੰ ਬਰਕਰਾਰ ਰੱਖਦੇ ਹਨ ਬਲਕਿ ਕਾਰੀਗਰਾਂ ਨੂੰ ਰੋਜ਼ਗਾਰ ਅਤੇ ਪਹਿਚਾਣ ਵੀ ਦਿਵਾਉਂਦੇ ਹਨ।
12 ਦਸੰਬਰ ਤੋਂ 22 ਦਸੰਬਰ , 2024 ਤੱਕ ਨਵੀਂ ਦਿੱਲੀ ਦੇ ਇੰਡੀਆ ਗੇਟ ‘ਤੇ ਆਯੋਜਿਤ 22ਵਾਂ ਦਿਵਯ ਕਲਾ ਮੇਲਾ ਦ੍ਰਿੜ੍ਹਤਾ, ਦ੍ਰਿੜ੍ਹ ਸੰਕਲਪ ਅਤੇ ਸੱਭਿਆਚਾਰਕ ਵਿਰਾਸਤ ਦਾ ਇੱਕ ਜੀਵੰਤ ਉਤਸਵ ਹੈ। 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 100 ਦਿਵਿਯਾਂਗ ਉੱਦਮੀਆਂ ਅਤੇ ਕਾਰੀਗਰਾਂ ਦੀ ਕਲਾਂ ਨੂੰ ਦਰਸਾਉਂਦਾ ਇਹ ਪ੍ਰੋਗਰਾਮ ਰਚਨਾਤਮਕਤਾ ਅਤੇ ਸਸ਼ਕਤੀਕਰਣ ਦੇ ਦਰਮਿਆਨ ਤਾਲਮੇਲ ਨੂੰ ਉਜਾਗਰ ਕਰਦਾ ਹੈ। “ਵੋਕਲ ਫਾਰ ਲੋਕਲ” ਦੀ ਭਾਵਨਾ ਨੂੰ ਦਰਸਾਉਂਦੇ ਹੋਏ, ਦਿਵਯ ਕਲਾ ਮੇਲਾ ਦਿਵਿਯਾਂਗ ਵਿਅਕਤੀਆਂ ਲਈ ਆਰਥਿਕ ਮੌਕਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਸੱਭਿਆਚਾਰਕ ਪਰੰਪਰਾਵਾਂ ਅਤੇ ਸਥਾਨਕ ਕਲਾ ਦੀ ਸੰਭਾਲ ਨੂੰ ਮਹੱਤਵ ਦਿੰਦਾ ਹੈ। ਸਥਾਨਕ ਕਾਰੀਗਰਾਂ ਨੂੰ ਰਾਸ਼ਟਰੀ ਦਰਸ਼ਕਾਂ ਨਾਲ ਜੋੜ ਕੇ ਇਹ ਮੇਲਾ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ। ਇਹ ਮੇਲਾ ਨਾ ਸਿਰਫ਼ ਭਾਰਤ ਦੀ ਵੱਖ- ਵੱਖ ਕਲਾਤਮਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਬਲਕਿ ਇਹ ਵੀ ਸੁਨਿਸ਼ਚਿਤ ਕਰਦਾ ਹੈ ਕਿ ਉਨ੍ਹਾਂ ਨੂੰ ਸੰਜੋਇਆ ਜਾਵੇ ਅਤੇ ਲੋਕਾਂ ਨਾਲ ਸਾਂਝਾ ਕੀਤਾ ਜਾਵੇ।
ਸੰਦਰਭ
https://pib.gov.in/PressReleaseIframePage.aspx?PRID=2083444
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋਂ:
ਸੰਤੋਸ਼ ਕੁਮਾਰ/ਸਰਲਾ ਮੀਨਾ/ਮਦੀਹਾ ਇਕਬਾਲ
***************
(Release ID: 2086529)
Visitor Counter : 30