ਗ੍ਰਹਿ ਮੰਤਰਾਲਾ
azadi ka amrit mahotsav

ਸਵਤੰਤਰਤਾ ਸੈਨਿਕ ਸੰਮਾਨ ਪੈਨਸ਼ਨ ਯੋਜਨਾ

Posted On: 18 DEC 2024 5:17PM by PIB Chandigarh

ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਯੋਗਦਾਨ ਨੂੰ ਧਿਆਨ ਰੱਖਦੇ ਹੋਏ, ਸੁਤੰਤਰਤਾ ਸੈਨਾਨੀਆਂ ਦੀ ਪੈਨਸ਼ਨ 15.08.2016 ਨੂੰ ਸੰਸ਼ੋਧਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (ਉਦਯੋਗਿਕ ਮਜ਼ਦੂਰਾਂ ਦੇ ਲਈ) 'ਤੇ ਅਧਾਰਿਤ ਮੌਜੂਦਾ ਮਹਿੰਗਾਈ ਰਾਹਤ ਪ੍ਰਣਾਲੀ, ਜੋ ਪਹਿਲਾਂ ਸੁਤੰਤਰਤਾ ਸੈਨਾਨੀਆਂ ਦੀਆਂ ਪੈਨਸ਼ਨਾਂ 'ਤੇ ਸਲਾਨਾ ਅਧਾਰ 'ਤੇ ਲਾਗੂ ਹੁੰਦੀ ਸੀ, ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਸਥਾਨ ‘ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ 'ਤੇ ਲਾਗੂ ਹੋਣ ਵਾਲੇ ਮੰਹਿਗਾਈ ਭੱਤੇ ਦੇ ਸਿਸਟਮ ਨੂੰ ਵਰ੍ਹੇ ਵਿੱਚ ਦੋ ਵਾਰ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸੁਤੰਤਰਤਾ ਸੈਨਾਨੀਆਂ ਨੂੰ ਹੇਠਾਂ ਲਿਖੇ ਲਾਭ ਵੀ ਦਿੱਤੇ ਜਾਂਦੇ ਹਨ।

 

 

  1.   ਸੁਤੰਤਰਤਾ ਸੈਨਾਨੀਆਂ/ਜੀਵਨਸਾਥੀ ਨੂੰ ਦੁਰੰਤੋ ਵਿੱਚ 2nd/3rdAC ਏਸੀ, ਰਾਜਧਾਨੀ/ਸ਼ਤਾਬਦੀ ਸਮੇਤ ਕਿਸੀ ਵੀ ਟ੍ਰੇਨ ਦੇ ਪਹਿਲੇ/ਦੂਜੇ ਕਲਾਸ ਦੇ ਏਸੀ ਵਿੱਚ ਅਤੇ ਇੱਕ ਸਾਥੀ ਨੂੰ ਉਸੇ ਕਲਾਸ ਵਿੱਚ, ਮੁਫ਼ਤ ਲਾਈਫਟਾਈਮ ਰੇਲਵੇ ਪਾਸ ਪ੍ਰਦਾਨ ਕੀਤੇ ਜਾਂਦੇ ਹਨ।

ii. ਸੁਤੰਤਰਤਾ ਸੈਨਾਨੀਆਂ ਅਤੇ ਯੋਗ ਆਸ਼ਰਿਤਾਂ ਨੂੰ ਸੀਜੀਐੱਚਐੱਸ ਦੇ ਤਹਿਤ ਮੁਫ਼ਤ ਮੈਡੀਕਲ ਸੁਵਿਧਾਵਾਂ ਅਤੇ ਪੀਐੱਸਯੂ ਦੁਆਰਾ ਚਲਾਏ ਜਾਂਦੇ ਹਸਪਤਾਲਾਂ ਵਿੱਚ ਮੁਫ਼ਤ ਮੈਡੀਕਲ ਟ੍ਰੀਟਮੈਂਟ ਮੁਹੱਈਆ ਕਰਵਾਇਆ ਜਾਂਦਾ ਹੈ।

  1. ਸੁਤੰਤਰਤਾ ਸੈਨਾਨੀਆਂ ਅਤੇ ਯੋਗ ਆਸ਼ਰਿਤਾਂ ਨੂੰ ਇੱਕ ਸਾਥੀ ਦੇ ਨਾਲ, ਰਾਜ ਭਵਨ, ਨਵੀਂ ਦਿੱਲੀ ਵਿੱਚ ਭੋਜਨ ਦੇ ਨਾਲ ਮੁਫ਼ਤ ਟ੍ਰਾਂਜਿਟ ਸਟੇਅ ਦੀ ਸੁਵਿਧਾ ਉਪਲਬਧ ਹੈ।

  2.    ਕਲੈਕਟਰਾਂ/ਐੱਸਡੀਐੱਮਜ਼ ਨੂੰ ਸੁਤੰਤਰਤਾ ਸੈਨਾਨੀਆਂ ਦੀ ਤੰਦਰੁਸਤੀ ਬਾਰੇ ਨਿਯਮਿਤ ਤੌਰ 'ਤੇ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਦੇ ਪੈਨਸ਼ਨ ਨਾਲ ਸੰਬੰਧੀ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          

ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਦਿੱਕਤ ਰਹਿਤ ਅਨੁਭਵ ਸੁਨਿਸ਼ਚਿਤ ਕਰਦੇ ਹੋਏ, ਪੈਨਸ਼ਨ ਯੋਜਨਾ ਲਈ ਅਰਜ਼ੀ ਅਤੇ ਵੰਡ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਹੇਠਾਂ ਦਿੱਤੇ ਕਦਮ ਚੁੱਕੇ ਗਏ ਹਨ:

  1.    ਸੁਤੰਤਰਤਾ ਸੈਨਾਨੀਆਂ ਦੀ ਮੌਤ ਤੋਂ ਬਾਅਦ, ਪੈਨਸ਼ਨ ਟਰਾਂਸਫਰ ਕਰਨ ਲਈ ਆਸ਼ਰਿਤਾਂ ਵੱਲੋਂ ਬੈਂਕਾਂ ਵਿੱਚ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਮਿਆਦ ਛੇ ਮਹੀਨੇ ਤੋਂ ਵਧਾ ਕੇ ਇੱਕ ਵਰ੍ਹੇ ਕਰ ਦਿੱਤੀ ਗਈ ਹੈ।

  1. ਯੋਗ ਆਸ਼ਰਿਤਾਂ ਨੂੰ ਆਸ਼ਰਿਤ ਪੈਨਸ਼ਨ ਦੀ ਸਵੀਕ੍ਰਿਤੀ/ਟ੍ਰਾਂਸਫ਼ਰ ਦੀ ਮਿਤੀ, ਅਰਜ਼ੀ ਦੀ ਮਿਤੀ ਤੋਂ ਬਦਲ ਕੇ ਪੈਨਸ਼ਨਰ ਦੀ ਮੌਤ ਦੀ ਮਿਤੀ ਕਰ ਦਿੱਤੀ ਗਈ ਹੈ।

  2.   ਪੈਨਸ਼ਨਰਸ ਨੂੰ ਵਰ੍ਹੇ ਵਿੱਚ 2 ਵਾਰ ਦੀ ਬਜਾਏ ਇੱਕ ਵਾਰ ਬੈਂਕ ਵਿੱਚ ਆਪਣਾ ਲਾਈਫ਼ ਸਰਟੀਫ਼ਿਕੇਟ ਜਮ੍ਹਾਂ ਕਰਨਾ ਜ਼ਰੂਰੀ ਹੈ। 

  1. ਬੈਂਕਾਂ ਨੂੰ ਦੇਰੀ/ ਲਾਈਫ਼ ਸਰਟੀਫ਼ਿਕੇਟ ਜਮ੍ਹਾਂ ਨਾ ਕਰਨ ਦੇ ਕਾਰਨ ਬੰਦ ਪੈਨਸ਼ਨ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਵਰਤਮਾਨ ਦੇ  01 ਤੋਂ 03 ਵਰ੍ਹਿਆਂ ਲਈ ਅਧਿਕਾਰਤ ਕੀਤਾ ਗਿਆ ਹੈ।      

  1. ਜੀਵਨ ਪ੍ਰਮਾਣ ਪੋਰਟਲ ਰਾਹੀਂ ਆਧਾਰ ਲਿੰਕ ਲਾਈਫ਼ ਸਰਟੀਫ਼ਿਕੇਟ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। 

ਸੁਤੰਤਰਤਾ ਸੈਨਾਨੀਆਂ/ ਆਸ਼ਰਿਤਾਂ ਨੂੰ ਲਾਈਫ਼ ਸਰਟੀਫ਼ਿਕੇਟ ਸਮੇਂ ‘ਤੇ ਜਮ੍ਹਾਂ ਕਰਨ ਲਈ ਐੱਸਐੱਮਐੱਸ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। 

  1.      ਯੋਜਨਾ ਦੇ ਤਹਿਤ ਲਾਭਾਰਥੀਆਂ ਨੂੰ ਪ੍ਰਭਾਵੀ ਟ੍ਰੈਕਿੰਗ ਅਤੇ ਤਸਦੀਕ ਨੂੰ ਸਮਰੱਥ ਬਣਾਉਣ ਲਈ ਅਪਡੇਟ ਕੀਤੀ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਸੁਤੰਤਰਤਾ ਸੈਨਾਨੀਆਂ/ਪਰਿਵਾਰ ਨੂੰ ਜਾਣੋਂ (ਕੇਵਾਈਐੱਫ਼ਐੱਫ਼/ਐੱਫ਼) ਫਾਰਮ ਸ਼ੁਰੂ ਕੀਤੇ ਗਏ ਹਨ। 

ਇਹ ਗੱਲ ਕੇਂਦਰੀ ਗ੍ਰਹਿ ਰਾਜ ਮੰਤਰੀ, ਸ਼੍ਰੀ ਬੰਦੀ ਸੰਜੈ ਕੁਮਾਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ। 

*****

 

ਆਰਕੇ/ਵੀਵੀ/ਏਐੱਸਐੱਚ/ਆਰਆਰ /ਪੀਆਰ/ਪੀਐੱਸ/2633


(Release ID: 2086033) Visitor Counter : 11


Read this release in: English , Urdu , Hindi , Tamil