ਰੇਲ ਮੰਤਰਾਲਾ
10 ਵੰਦੇ ਭਾਰਤ ਸਲੀਪਰ ਟ੍ਰੇਨਾਂ ਨਿਰਮਾਣ ਅਧੀਨ ਹਨ; 200 ਵੰਦੇ ਭਾਰਤ ਸਲੀਪਰ ਰੈਕ ਦਾ ਨਿਰਮਾਣ ਟੈਕਨੋਲੋਜੀ ਭਾਗੀਦਾਰਾਂ ਨੂੰ ਸੌਂਪਿਆ ਗਿਆ: ਸ਼੍ਰੀ ਅਸ਼ਵਿਨੀ ਵੈਸ਼ਣਵ
प्रविष्टि तिथि:
18 DEC 2024 7:29PM by PIB Chandigarh
ਵਿਸ਼ਵ ਪੱਧਰੀ ਯਾਤਰਾ ਦੇ ਅਨੁਭਵ ਲਈ ਭਾਰਤੀ ਰੇਲ ਅਪ੍ਰੈਲ 2018 ਤੋਂ ਕੇਵਲ ਐੱਲਐੱਚਬੀ ਕੋਚ ਬਣਾ ਰਿਹਾ ਹੈ; 2004-14 ਦੀ ਤੁਲਨਾ ਵਿੱਚ 2014-24 ਦੌਰਾਨ ਨਿਰਮਿਤ ਐੱਲਐੱਚਬੀ ਕੋਚਾਂ ਦੀ ਸੰਖਿਆ 16 ਗੁਣਾ ਤੋਂ ਅਧਿਕ ਹੈ: ਕੇਂਦਰੀ ਰੇਲ ਮੰਤਰੀ
“ਸੁਗਮਯ ਭਾਰਤ ਮਿਸ਼ਨ” ਦੇ ਹਿੱਸੇ ਵਜੋਂ ਭਾਰਤੀ ਰੇਲ ਦਿਵਿਯਾਂਗਜਨਾਂ ਅਤੇ ਘੱਟ ਗਤੀਸ਼ੀਲਤਾ ਵਾਲੇ ਯਾਤਰੀਆਂ ਨੂੰ ਵਧੇਰੇ ਮੇਲ/ਐਕਸਪ੍ਰੈੱਸ ਟ੍ਰੇਨਾਂ ਅਤੇ ਵੰਦੇ ਭਾਰਤ ਟ੍ਰੇਨਾਂ ਵਿੱਚ ਵਿਆਪਕ ਸੁਵਿਧਾਵਾਂ ਪ੍ਰਦਾਨ ਕਰਦਾ ਹੈ: ਸ਼੍ਰੀ ਵੈਸ਼ਣਵ
ਵਰਤਮਾਨ ਵਿੱਚ ਦੇਸ਼ ਵਿੱਚ ਲੰਬੀ ਅਤੇ ਦਰਮਿਆਨੀ ਦੂਰੀ ਦੀ ਯਾਤਰਾ ਲਈ 10 ਵੰਦੇ ਭਾਰਤ ਸਲੀਪਰ ਟ੍ਰੇਨਾਂ ਨਿਰਮਾਣ ਅਧੀਨ ਹਨ। ਪਹਿਲਾਂ ਪ੍ਰੋਟੋਟਾਈਪ ਨਿਰਮਿਤ ਹੋ ਚੁੱਕਿਆ ਹੈ ਅਤੇ ਇਸ ਦਾ ਫੀਲਡ ਟ੍ਰਾਇਲ ਕੀਤਾ ਜਾਵੇਗਾ। ਇਸ ਦੇ ਇਲਾਵਾ, 200 ਵੰਦੇ ਭਾਰਤ ਸਲੀਪਰ ਰੈਕ ਦੇ ਨਿਰਮਾਣ ਦਾ ਕੰਮ ਵੀ ਟੈਕਨੋਲੋਜੀ ਭਾਗੀਦਾਰਾਂ ਨੂੰ ਸੌਂਪਿਆ ਗਿਆ ਹੈ। ਸਾਰੀਆਂ ਟ੍ਰੇਨਾਂ ਦੇ ਉਪਯੋਗ ਵਿੱਚ ਆਉਣ ਦੀ ਸਮਾਂ ਸੀਮਾ ਉਨ੍ਹਾਂ ਦੀਆਂ ਸਫ਼ਲ ਟੈਸਟਿੰਗ ‘ਤੇ ਨਿਰਭਰ ਹੈ।
02 ਦਸੰਬਰ 2024 ਤੱਕ, ਦੇਸ਼ ਭਰ ਵਿੱਚ ਛੋਟੀ ਅਤੇ ਦਰਮਿਆਨੀ ਦੂਰੀ ਦੀ ਯਾਤਰਾ ਲਈ ਇੰਡੀਅਨ ਰੇਲਵੇ ਦੇ ਬ੍ਰਾਂਡ ਗੇਜ ਇਲੈਕਟ੍ਰੀਫਾਈਡ ਨੈੱਟਵਰਕ ‘ਤੇ 136 ਵੰਦੇ ਭਾਰਤ ਟ੍ਰੇਨ ਸੇਵਾਵਾਂ ਜਾਰੀ ਹਨ।
ਰੇਲ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਲੋਕ ਸਭਾ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਵਿਸ਼ਵ ਪੱਧਰੀ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਲਈ ਭਾਰਤੀ ਰੇਲ ਦੇ ਬ੍ਰਾਡ ਗੇਜ ਇਲੈਕਟ੍ਰੀਫਿਕੇਸ਼ਨ ਨੈੱਟਵਰਕ ‘ਤੇ ਵਰਤਮਾਨ ਵਿੱਚ ਚੇਅਰ ਕਾਰ ਵਾਲੀਆਂ 136 ਵੰਦੇ ਭਾਰਤ ਟ੍ਰੇਨ ਸੇਵਾਵਾਂ ਜਾਰੀ ਹਨ। ਅਕਤੂਬਰ 2024 ਤੱਕ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਦੀ ਕੁੱਲ ਸਮਰੱਥਾ 100% ਤੋਂ ਅਧਿਕ ਹੋਵੇਗੀ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੇਦਰੀ ਮੰਤਰੀ ਨੇ ਕਿਹਾ ਕਿ ਇੰਡੀਅਨ ਰੇਲਵੇ ਦੀਆਂ ਉਤਪਾਦਨ ਯੂਨਿਟਾਂ ਅਪ੍ਰੈਲ 2018 ਤੋਂ ਕੇਵਲ ਐੱਲਐੱਚਬੀ ਕੋਚ ਬਣਾ ਰਹੀਆਂ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਐੱਲਐੱਚਬੀ ਕੋਚ ਦਾ ਉਪਤਾਪਦਨ ਲਗਾਤਾਰ ਵਧਿਆ ਹੈ। 2014-24 ਦੌਰਾਨ ਨਿਰਮਿਤ ਐੱਲਐੱਚਬੀ ਕੋਚ ਦੀ ਸੰਖਿਆ 2004-14 ਦੌਰਾਨ ਨਿਰਮਿਤ (2,337) ਸੰਖਿਆ ਤੋਂ 16 ਗੁਣਾ (36,933) ਅਧਿਕ ਹੈ। ਭਾਰਤੀ ਰੇਲ (ਆਈਆਰ) ਨੇ ਐੱਲਐੱਚਬੀ ਕੋਚਾਂ ਦੀ ਭਰਮਾਰ ਕਰ ਦਿੱਤੀ ਹੈ ਜੋ ਤਕਨੀਕੀ ਤੌਰ ‘ਤੇ ਬਿਹਤਰ ਹਨ ਅਤੇ ਇਨ੍ਹਾਂ ਵਿੱਚ ਐਂਟੀ ਕਲਾਈਬਿੰਗ ਵਿਵਸਥਾ, ਅਸਫਲਤਾ ਸੰਕੇਤ ਸਿਸਟਮ ਦੇ ਨਾਲ ਏਅਰ ਸਸਪੈਂਸ਼ਨ ਅਤੇ ਘੱਟ ਖਰਾਬ ਸ਼ੈੱਲ ਜਿਹੀਆਂ ਵਿਸ਼ੇਸ਼ਤਾਵਾਂ ਹਨ।
“ਸੁਗਮਯ ਭਾਰਤ ਮਿਸ਼ਨ” (ਸੁਲਭ ਭਾਰਤ ਅਭਿਯਾਨ) ਦੇ ਹਿੱਸੇ ਵਜੋਂ, ਭਾਰਤੀ ਰੇਲਵੇ ਦਿਵਿਯਾਂਗਜਨਾਂ ਅਤੇ ਘੱਟ ਗਤੀਸ਼ੀਲਤਾ ਵਾਲੇ ਯਾਤਰੀਆਂ ਲਈ ਸੁਗਮਤਾ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ। ਦਿਵਿਯਾਂਗਜਨਾ ਅਧਿਕਾਰ ਐਕਟ, 2016 ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਰੈਂਪ, ਪਹੁੰਚਯੋਗ ਪਾਰਕਿੰਗ, ਬ੍ਰੇਲ ਅਤੇ ਟੈਂਕਟਾਈਲ ਸੰਕੇਤ, ਘੱਟ ਉੱਚਾਈ ਵਾਲੇ ਕਾਊਂਟਰ ਅਤੇ ਲਿਫਟ/ਐਸਕਲੇਟਰ ਜਿਹੀਆਂ ਵਿਆਪਕ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਨਵੰਬਰ 2024 ਤੱਕ ਭਾਰਤੀ ਰੇਲਵੇ ਨੇ 399 ਸਟੇਸ਼ਨਾਂ ‘ਤੇ 1,512 ਐਸਕਲੇਟਰ ਅਤੇ 609 ਸਟੇਸ਼ਨਾਂ ‘ਤੇ 1,607 ਲਿਫਟਾਂ ਸਥਾਪਿਤ ਕੀਤੀਆਂ ਸਨ ਜੋ ਪਿਛਲੇ ਦਹਾਕੇ ਦੀ ਤੁਲਨਾ ਵਿੱਚ ਜ਼ਿਕਰਯੋਗ ਵਾਧੇ ਨੂੰ ਦਰਸਾਉਂਦਾ ਹੈ-ਕ੍ਰਮਵਾਰ: 9 ਅਤੇ 14 ਗੁਣਾ ਦਾ ਵਾਧਾ। ਇਸ ਦੇ ਇਲਾਵਾ, ਜ਼ਿਆਦਾਤਰ ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ ਵਿੱਚ ਚੌੜੇ ਪ੍ਰਵੇਸ਼ ਦ੍ਵਾਰ, ਪਹੁੰਚਯੋਗ ਵਾਸ਼ਰੂਮ ਅਤੇ ਵ੍ਹੀਲਚੇਅਰ ਪਾਰਕਿੰਗ ਵਾਲੇ ਕੋਚ ਉਪਲਬਧ ਹਨ, ਜਦਕਿ ਵੰਦੇ ਭਾਰਤ ਟ੍ਰੇਨਾਂ ਦਿਵਿਯਾਂਗਜਨਾਂ ਲਈ ਆਟੋਮੇਟਿਡ ਦਰਵਾਜ਼ੇ, ਨਿਰਧਾਰਿਤ ਸਥਾਨ ਅਤੇ ਬ੍ਰੇਲ ਸਾਈਨੇਜ਼ ਜਿਹੀਆਂ ਸੁਵਿਧਾਵਾਂ ਦੇ ਨਾਲ ਬਿਹਤਰ ਸੁਗਮਤਾ ਪ੍ਰਦਾਨ ਕਰਦੀਆਂ ਹਨ।
*****
ਡੀਟੀ/ਐੱਸਕੇ
(रिलीज़ आईडी: 2086032)
आगंतुक पटल : 54