ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਨੈਸ਼ਨਲ ਹਾਈਵੇਅਜ਼ ‘ਤੇ ਮੈਟਲ ਬੀਮ ਕ੍ਰੈਸ਼ ਬੈਰੀਅਰ ਲਗਾਉਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਲਈ ਕਦਮ ਚੁੱਕੇ
ਠੇਕੇਦਾਰਾਂ ਨੂੰ ਕ੍ਰੈਸ਼ ਬੈਰੀਅਰ ਲਗਾਉਣ ਵਿੱਚ ਇੰਡੀਅਨ ਰੋਡ ਕਾਂਗਰਸ ਅਤੇ ਮੰਤਰਾਲੇ ਦੇ ਮਾਪਦੰਡਾਂ ਦੀ ਪਾਲਣਾ ਸੁਨਿਸ਼ਚਿਤ ਕਰਨੀ ਹੋਵੇਗੀ
ਪ੍ਰੋਜੈਕਟ ਸਾਈਟਾਂ ‘ਤੇ ਮਾਪਦੰਡ ਸੰਚਾਲਨ ਪ੍ਰਕਿਰਿਆ ਇਜ਼ਾਜਤ ਲਈ ਕ੍ਰੈਸ਼ ਬੈਰੀਅਰ ‘ਤੇ ਲਾਜ਼ਮੀ ਕਿਊਆਰ ਕੋਡ
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਨਵੇਂ ਉਪਾਵਾਂ ਦਾ ਉਦੇਸ਼ ਹਾਈਵੇਅ ਸੁਰੱਖਿਆ ਅਤੇ ਨਿਰਮਾਣ ਜ਼ਿੰਮੇਵਾਰੀ ਵਧਾਉਣਾ ਹੈ
Posted On:
18 DEC 2024 2:03PM by PIB Chandigarh
ਸੜਕ ਸੁਰੱਖਿਆ ਮਜ਼ਬੂਤ ਕਰਨ ਅਤੇ ਨੈਸ਼ਨਲ ਹਾਈਵੇਅ ਨਿਰਮਾਣ ਦੀ ਗੁਣਵੱਤਾ ਵਧਾਉਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਠੇਕੇਦਾਰਾਂ ਨੂੰ ਟ੍ਰੈਫਿਕ ਸੁਰੱਖਿਆ ਰੁਕਾਵਟਾਂ ਵਿੱਚ ਇੰਡੀਅਨ ਰੋਡ ਕਾਂਗਰਸ (ਆਈਆਰਸੀ) ਅਤੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਨਿਰਧਾਰਿਤ ਮਾਪਦੰਡਾਂ ਦੇ ਅਨੁਕੂਲ ਨੈਸ਼ਨਲ ਹਾਈਵੇਅਜ਼ ‘ਤੇ ਮੈਟਲ ਬੀਮ ਕ੍ਰੈਸ਼ ਬੈਰੀਅਰ (ਐੱਮਬੀਸੀਬੀ) ਲਗਾਉਣ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ।
ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਠੇਕੇਦਾਰਾਂ ਨੂੰ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕ੍ਰੈਸ਼ ਬੈਰੀਅਰ ਵਿੱਚ ਸਪਲਾਈ ਕੀਤੀ ਗਈ ਸਮੱਗਰੀ ਕ੍ਰੈਸ਼ ਟੈਸਟ ਰਿਪੋਰਟ ਦੇ ਨਿਰਦੇਸ਼ਾਂ ਦੇ ਅਨੁਰੂਪ ਹੋਵੇ ਅਤੇ ਇਹ ਨਿਰਮਾਤਾ ਦੁਆਰਾ ਦੱਸੀ ਗਈ ਪ੍ਰਣਾਲੀ ਦੇ ਅਨੁਸਾਰ ਲਗਾਇਆ ਗਿਆ ਹੈ। ਠੇਕੇਦਾਰ ਨੂੰ ਨਿਰਮਾਤਾ ਤੋਂ ਸਰਟੀਫਿਕੇਟ ਲੈਣਾ ਹੋਵੇਗਾ ਕਿ ਪ੍ਰੋਜੈਕਟ ਸਾਈਟ ‘ਤੇ ਸਥਾਪਿਤ ਕ੍ਰੈਸ਼ ਬੈਰੀਅਰ ਨਿਰਧਾਰਿਤ ਡਿਜ਼ਾਈਨ, ਮਾਪਦੰਡਾਂ ਅਤੇ ਨਿਰਦੇਸ਼ਾਂ ਦੇ ਅਨੁਸਾਰ ਹਨ। ਇਸ ਦੇ ਇਲਾਵਾ, ਠੇਕੇਦਾਰ ਦੁਆਰਾ ਜ਼ਮੀਨੀ ਪਰਤ ਕੰਪੈਕਸ਼ਨ ਦੇ ਲੋੜੀਂਦੇ ਪੱਧਰ ਨੂੰ ਵੀ ਯਕੀਨੀ ਬਣਾਇਆ ਜਾਣਾ ਹੋਵੇਗਾ ।
ਮੈਟਲ ਬੀਮ ਕ੍ਰੈਸ਼ ਬੈਰੀਅਰ ਨਿਰਮਾਤਾ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਐੱਮਬੀਸੀਬੀ ਦੇ ਹਿੱਸਿਆਂ ‘ਤੇ ਬ੍ਰਾਂਡ ਨਾਮ, ਲਾਟ/ਬੈਚ ਨੰਬਰ, ਸਟੀਲ ਦਾ ਗ੍ਰੇਡ ਅਤੇ ਹੋਰ ਜ਼ਰੂਰੀ ਵੇਰਵੇ ਗੁਣਵੱਤਾ ਪਹਿਚਾਣ ਲਈ ਅੰਕਿਤ ਕਰਨ। ਨਿਰਮਾਤਾਂ ਨੂੰ ਐੱਮਬੀਸੀਬੀ ‘ਤੇ ਕਿਊਆਰ ਕੋਡ ਵੀ ਲਗਾਉਣ ਨੂੰ ਕਿਹਾ ਗਿਆ ਹੈ ਜਿਸ ਦੇ ਦੁਆਰਾ ਐੱਮਬੀਸੀਬੀ ਲਗਾਉਣ ਦੇ ਨਿਰਦੇਸ਼ ਅਤੇ ਵਿਧੀ ਪ੍ਰੋਜੈਕਟ ਸਾਈਟ ‘ਤੇ ਕੋਈ ਵੀ ਵਿਅਕਤੀ ਆਸਾਨੀ ਨਾਲ ਦੇਖ ਸਮਝ ਸਕੇ। ਇਸ ਦੇ ਇਲਾਵਾ, ਐੱਮਬੀਸੀਬੀ ਦੀ ਮਨਜ਼ੂਰੀ ਦਿੰਦੇ ਸਮੇਂ, ਅਥਾਰਿਟੀ ਇੰਜੀਨੀਅਰ/ਸੁਤੰਤਰ ਇੰਜੀਨੀਅਰ ਇਹ ਸੁਨਿਸ਼ਚਿਤ ਕਰਨਗੇ ਕਿ ਇਸ ਵਿੱਚ ਸਾਰੀਆਂ ਤਕਨੀਕੀ ਵਿਸ਼ੇਸ਼ਤਾਵਾਂ ਕ੍ਰੈਸ਼ ਟੈਸਟ ਰਿਪੋਰਟ ਵਿੱਚ ਪਰਿਭਾਸ਼ਿਤ ਡਿਜ਼ਾਈਨ ਮਾਪਦੰਡਾਂ ਦੇ ਅਨੁਸਾਰ ਹੋਈਆਂ ਹਨ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ, ਨੈਸ਼ਨਲ ਹਾਈਵੇਅਜ਼ ਦੇ ਨਿਰਮਾਣ ਵਿੱਚ ਉੱਚਤਮ ਮਾਪਦੰਡ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ ਅਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨਾਲ ਠੇਕੇਦਾਰਾਂ ਨੂੰ ਬਿਹਤਰ ਗੁਣਵੱਤਾ ਵਾਲੇ ਪ੍ਰੋਜੈਕਟਸ ਦੇਣ ਦੀ ਜ਼ਿੰਮੇਵਾਰੀ ਵਧੇਗੀ ਨਾਲ ਹੀ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਦੀ ਸੁਰੱਖਿਆ ਵਧਾਉਣ ਵਿੱਚ ਵੀ ਇਹ ਸਹਾਇਕ ਹੋਣਗੇ।
****
ਡੀਐੱਸ/ਏਕੇ
(Release ID: 2086031)
Visitor Counter : 7