ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸੰਸਦੀ ਸਵਾਲ: ਪੀਐੱਮ-ਦਕਸ਼ ਯੋਜਨਾ

Posted On: 18 DEC 2024 2:23PM by PIB Chandigarh

ਕੇਂਦਰ ਸਰਕਾਰ ਦੀ ਪੀਐੱਮ ਦਕਸ਼ ਯੋਜਨਾ ਅਨੁਸੂਚਿਤ ਜਾਤੀ (ਐੱਸਸੀ), ਹੋਰ ਪੱਛੜੇ ਵਰਗ (ਓਬੀਸੀ), ਡੀ-ਅਧਿਸੂਚਿਤ ਜਨਜਾਤੀ (ਡੀਐੱਨਟੀ), ਆਰਥਿਕ ਤੌਰ ‘ਤੇ ਕਮਜ਼ੋਰ ਵਰਗ (ਈਡਬਲਿਊਐੱਸ), ਸਫ਼ਾਈ ਕਰਮਚਾਰੀਆਂ ਸਮੇਤ ਕੂੜਾ ਚੁੱਕਣ ਵਾਲਿਆਂ ਦੇ ਯੋਗਤਾ ਪੱਧਰ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ ਤਾਂ ਜੋ ਉਨ੍ਹਾਂ ਨੂੰ ਗੁਣਵੱਤਾ ਵਾਲੇ ਸਕਿੱਲ ਟ੍ਰੇਨਿੰਗ ਰਾਹੀਂ ਮਜ਼ਦੂਰੀ-ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੋਵਾਂ ਵਿੱਚ ਰੋਜ਼ਗਾਰ ਯੋਗ ਬਣਾਇਆ ਜਾ ਸਕੇ।

ਇਸ ਯੋਜਨਾ ਨੂੰ ਵਰ੍ਹੇ 2021-22 ਤੋਂ ਸ਼ੁਰੂ ਹੋਣ ਵਾਲੀ ਪੰਜ ਵਰ੍ਹੇ ਦੀ ਮਿਆਦ ਲਈ 450 ਕਰੋੜ ਰੁਪਏ ਦੇ ਖਰਚੇ ਨਾਲ ਮੰਜੂਰੀ ਦਿੱਤੀ ਗਈ ਸੀ, ਜਿਸ ਵਿੱਚ 2,71,000 ਉਮੀਦਵਾਰਾਂ ਨੂੰ ਟ੍ਰੇਨਿੰਗ ਦੇਣ ਦਾ ਟੀਚਾ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚੋਂ 1,55,208 ਉਮੀਦਵਾਰਾਂ ਨੂੰ ਵਰ੍ਹੇ 2023-24 ਤੱਕ ਟ੍ਰੇਂਡ ਕੀਤਾ ਗਿਆ ਹੈ। 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਬੀ.ਐੱਲ ਵਰਮਾ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਵੀਐੱਮ


(Release ID: 2085900) Visitor Counter : 12


Read this release in: English , Urdu , Hindi , Tamil