ਰੇਲ ਮੰਤਰਾਲਾ
azadi ka amrit mahotsav

ਜੀਆਰਪੀ ਪ੍ਰਮੁੱਖਾਂ ਦੀ 5ਵੀਂ ਆਲ ਇੰਡੀਆ ਕਾਨਫਰੰਸ ਸੰਪੰਨ : ਸਰਕਾਰੀ ਰੇਲਵੇ ਪੁਲਿਸ ਪ੍ਰਮੁੱਖ ਅਤੇ ਰੇਲਵੇ ਸੁਰੱਖਿਆ ਬਲ ਰੇਲਵੇ ਸੁਰੱਖਿਆ ਨੂੰ ਮਜ਼ਬੂਤ ਕਰਨ, ਯਾਤਰੀ ਸੁਰੱਖਿਆ, ਅਪਰਾਧ ਘੱਟ ਕਰਨ, ਉੱਭਰਦੀਆਂ ਸੁਰੱਖਿਆ ਚੁਣੌਤੀਆਂ ਅਤੇ ਯਾਤਰੀ ਸ਼ਿਕਾਇਤਾਂ ਦੇ ਸਮਾਧਾਨ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਹੋਏ ਇਕਜੁੱਟ


ਰੇਲਵੇ ਸੁਰੱਖਿਆ ਬਨ ਨੇ ਨੰਨ੍ਹੇ ਫਰਿਸ਼ਤੇ, ਆਹਟ ਅਤੇ ਮੇਰੀ ਸਹੇਲੀ ਅਭਿਯਾਨਾਂ ਦੇ ਨਾਲ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ

Posted On: 17 DEC 2024 7:31PM by PIB Chandigarh

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਤਾਲਮੇਲ ਨਾਲ ਰੇਲਵੇ ਮੰਤਰਾਲੇ ਦੇ ਨਾਲ ਸਰਕਾਰੀ ਰੇਲਵੇ ਪੁਲਿਸ ਪ੍ਰਮੁੱਖਾਂ ਦੀ 5ਵਾਂ ਆਲ ਇੰਡੀਆ ਕਾਨਫਰੰਸ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸਫ਼ਲਤਾਪੂਰਵਕ ਸੰਪੰਨ ਹੋਇਆ। ਇਹ ਈਵੈਂਟ ਯਾਤਰੀ ਸੁਰੱਖਿਆ, ਅਪਰਾਧ ਘੱਟ ਕਰਨ ਦੀਆਂ ਰਣਨੀਤੀਆਂ ਅਤੇ ਬਿਹਤਰ ਰੇਲਵੇ ਸੁਰੱਖਿਆ ਦੇ ਲਈ ਮਹੱਤਵਪੂਰਨ ਜਨਸ਼ਕਤੀ ਜ਼ਰੂਰਤਾਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਸੀਨੀਅਰ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਇੱਕ ਮੰਚ ‘ਤੇ ਲਿਆਇਆ।

 

ਸੁਰੱਖਿਆ ਢਾਂਚੇ ਦਾ ਆਧੁਨਿਕੀਕਰਣ

ਕਾਨਫਰੰਸ ਦੀ ਸ਼ੁਰੂਆਤ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਸਤੀਸ਼ ਕੁਮਾਰ ਦੇ ਮੁੱਖ ਭਾਸ਼ਣ ਦੇ ਨਾਲ ਹੋਈ, ਜਿਨ੍ਹਾਂ ਨੇ ਯਾਤਰੀ ਸ਼ਿਕਾਇਤਾਂ ਅਤੇ ਮਾਮਲਿਆਂ ਦੇ ਦਰਜ ਕਰਨ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਦੇਸ਼ ਭਰ ਵਿੱਚ ਲੱਖਾਂ ਰੇਲ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਜੀਆਰਪੀ ਅਤੇ ਆਰਪੀਐੱੲਫ ਦਰਮਿਆਨ ਸਹਿਯੋਗਾਤਮਕ ਦ੍ਰਿਸ਼ਟੀਕੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪ੍ਰੇਸ਼ਨ ਨੰਨ੍ਹੇ ਫਰਿਸ਼ਤੇ, ਆਪ੍ਰੇਸ਼ਨ ਆਹਟ ਅਤੇ ਮੇਰੀ ਸਹੇਲੀ ਜਿਹੀਆਂ ਵਿਭਿੰਨ ਪਹਿਲਾਂ ਦੇ ਮਾਧਿਅਮ ਨਾਲ ਰੇਲਵੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਆਰਪੀਐੱਫ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ। ਆਪਣੇ ਸੁਆਗਤੀ ਭਾਸ਼ਣ ਵਿੱਚ, ਡੀਜੀ ਆਰਪੀਐੱਫ ਸ਼੍ਰੀ ਮਨੋਜ ਯਾਦਵ ਨੇ ਉੱਭਰਦੀਆਂ ਚੁਣੌਤੀਆਂ ਨਾਲ ਨਿਪਟਣ ਲਈ, ਵਿਸ਼ੇਸ਼ ਤੌਰ ‘ਤੇ ਵਧਦੇ ਯਾਤਰੀ ਅਪਰਾਧਾਂ ਨੂੰ ਸੰਭਾਲਣ ਵਿੱਚ ਸੁਰੱਖਿਆ ਢਾਂਚੇ ਦੇ ਆਧੁਨਿਕੀਕਰਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਰੇਲਵੇ ਪੁਲਿਸਿੰਗ ਨੂੰ ਨਵਾਂ ਸਰੂਪ ਦਿੰਦੇ ਹੋਏ ਅਪਰਾਧਿਕ ਕਾਨੂੰਨ

ਚਰਚਾਵਾਂ ਦਾ ਇੱਕ ਮਹੱਤਵਪੂਰਨ ਹਿੱਸਾ ਰੇਲ ਮਦਦ ਪੋਰਟਲ ‘ਤੇ ਦਰਜ ਯਾਤਰੀ ਸ਼ਿਕਾਇਤਾਂ ਅਤੇ ਅਸਲ ਰੂਪ ਵਿੱਚ ਦਰਜ ਕੀਤੇ ਜਾ ਰਹੇ ਮਾਮਲਿਆਂ ਦੇ ਤੁਲਨਾਤਮਕ ਵਿਸ਼ਲੇਸ਼ਣ ਦੇ ਆਲੇ-ਦੁਆਲੇ ਕੇਂਦ੍ਰਿਤ ਰਹੀ ਜਿਸ ਵਿੱਚ ਰੇਲਵੇ ਵਿੱਚ ਹੋਣ ਵਾਲੇ ਵੱਡੇ ਅਪਰਾਧਾਂ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ ਲਈ ਪ੍ਰਕਿਰਿਆਵਾਂ ਨੂੰ ਸੁਚਾਰੂ ਕਰਨ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਗਿਆ। ਨਵੇਂ ਅਪਰਾਧਿਕ ਕਾਨੂੰਨਾਂ ਦਾ ਲਾਗੂਕਰਨ ਇੱਕ ਪ੍ਰਮੁੱਖ ਕੇਂਦਰ ਬਿੰਦੂ ਸੀ, ਜਿਸ ਵਿੱਚ ਜ਼ੀਰੋ ਐੱਫਆਈਆਰ ਦੇ ਕੁਸ਼ਲ ਪ੍ਰਬੰਧਨ ਅਤੇ ਰਾਜਾਂ ਵਿੱਚ ਤੇਜ਼ੀ ਨਾਲ ਅਪਰਾਧ ਰਿਪੋਰਟਿੰਗ, ਸੁਚਾਰੂ ਪ੍ਰਮਾਣ ਪ੍ਰਬੰਧਨ ਅਤੇ ਪ੍ਰਭਾਵੀ ਜਾਂਚ ਨੂੰ ਸੁਵਿਧਾਜਨਕ ਬਣਾਉਣ ਲਈ ਈ-ਐੱਫਆਈਆਰ ਸਿਸਟਮ ਦੇ ਏਕੀਕਰਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਗਿਆ।  

 

 

ਜੀਆਰਪੀ ਮੈਨਪਾਵਰ ਅਤੇ ਇਨਫ੍ਰਾਸਟ੍ਰਕਚਰ

ਇੱਕ ਹੋਰ ਪ੍ਰਮੁੱਖ ਫੋਕਸ ਖੇਤਰ ਰੇਲਵੇ ਦੇ ਵਿਭਿੰਨ ਢਾਂਚਿਆਂ ਤੇ ਮੈਨਪਾਵਰ ਨਾਲ ਸਬੰਧਿਤ ਮਾਮਲਿਆਂ ‘ਤੇ ਚਰਚਾ ਸੀ। ਪ੍ਰਤੀਭਾਗੀਆਂ ਨੇ ਜੀਆਰਪੀ ਦੇ ਮੈਨਪਾਵਰ ਅਤੇ ਢਾਂਚਾਗਤ ਜ਼ਰੂਰਤਾਂ ਨੂੰ ਨਿਰਧਾਰਿਤ ਕਰਨ ਲਈ ਇੱਕ ਸਮਾਨ ਬੈਂਚਮਾਰਕ ਬਣਾਉਣ ਦਾ ਪਤਾ ਲਗਾਇਆ, ਜਿਸ ਵਿੱਚ ਵਿਭਿੰਨ ਭੂਗੋਲਿਕ ਸਥਿਤੀਆਂ ਅਤੇ ਰੇਲਵੇ ਸੰਚਾਲਨ ਦੀਆਂ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਇੱਕ ਸਮਾਂਬੱਧ ਤਰੀਕੇ ਨਾਲ ਇਨ੍ਹਾਂ ਬੈਂਚਮਾਰਕਸ ਨੂੰ ਨਿਰਧਾਰਿਤ ਕਰਨ ਲਈ ਇੱਕ ਕਮੇਟੀ ਵੀ ਨਾਮਜ਼ਦ ਕੀਤੀ ਗਈ ਹੈ। ਇਸ ਸੈਸ਼ਨ ਵਿੱਚ ਭਾਰਤ ਦੇ ਵਿਆਪਕ ਰੇਲਵੇ ਨੈੱਟਵਰਕ ਦੀ ਸੁਰੱਖਿਆ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਸੰਰਚਿਤ, ਸਕੇਲੇਬਲ ਫ੍ਰੇਮਵਰਕ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ। 

ਆਪਣੀ ਸਮਾਪਤੀ ਟਿੱਪਣੀ ਵਿੱਚ, ਡੀਜੀ ਆਰਪੀਐੱਫ, ਸ਼੍ਰੀ ਮਨੋਜ ਯਾਦਵ ਨੇ ਈਵੈਂਟ ਦੀ ਸਹਿਯੋਗਾਤਮਕ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਇਸ ਕਾਨਫਰੰਸ ਨੇ ਰੇਲਵੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਸਾਡੇ ਸਮੂਹਿਕ ਸੰਕਲਪ ਦੀ ਪੁਸ਼ਟੀ ਕੀਤੀ ਹੈ। ਮੈਨਪਾਵਰ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਕੇ, ਸਾਡੀਆਂ ਪ੍ਰਣਾਲੀਆਂ ਦਾ ਆਧੁਨਿਕੀਕਰਣ ਕਰਕੇ ਅਤੇ ਸਾਡੀ ਅਪਰਾਧ ਪ੍ਰਤੀਕਿਰਿਆ ਪ੍ਰਣਾਲੀ ਵਿੱਚ ਸੁਧਾਰ ਕਰਕੇ, ਸਾਨੂੰ ਲੱਖਾਂ ਯਾਤਰੀਆਂ ਦੇ ਲਈ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਨਿਰਣਾਇਕ ਕਦਮ ਚੁੱਕ ਰਹੇ ਹਨ। ਇਸ ਯਾਤਰਾ ਵਿੱਚ ਰਾਜਾਂ ਦੇ ਜੀਆਰਪੀ ਦੀ ਭੂਮਿਕਾ ਅਤੇ ਭਾਰਤੀ ਰੇਲਵੇ ਦੇ ਨਾਲ ਉਨ੍ਹਾਂ ਦੀ ਸਾਂਝੇਦਾਰੀ ਮਹੱਤਵਪੂਰਨ ਹੈ ਅਤੇ ਸਾਨੂੰ ਮਿਲ ਕੇ ਰੇਲਵੇ ਸੁਰੱਖਿਆ ਦੇ ਲਈ ਨਵੇਂ ਬੈਂਕਮਾਰਕ ਸਥਾਪਿਤ ਕਰਦੇ ਰਹਿਣਾ ਚਾਹੀਦਾ ਹੈ।”

ਕਾਨਫਰੰਸ ਇੱਕ ਭਵਿੱਖ ਦੇ ਲਈ ਦ੍ਰਿਸ਼ਟੀਗਤ ਵਿਚਾਰ ਦੇ ਨਾਲ ਸੰਪੰਨ ਹੋਈ, ਜਿਸ ਵਿੱਚ ਪ੍ਰਤੀਭਾਗੀਆਂ ਨੇ ਕਾਰਵਾਈ ਯੋਗ ਸਮਾਧਾਨਾਂ ‘ਤੇ ਸਹਿਮਤੀ ਵਿਅਕਤ ਕੀਤੀ, ਜਿਸ ਵਿੱਚ ਉੱਨਤ ਟੈਕਨੋਲੋਜੀ ਨੂੰ ਅਪਣਾਉਣਾ, ਹਿਤਧਾਰਕਾਂ ਦਰਮਿਆਨ ਬਿਹਤਰ ਤਾਲਮੇਲ ਅਤੇ ਯਾਤਰੀ ਸੁਰੱਖਿਆ ‘ਤੇ ਸਭ ਤੋਂ ਮਹੱਤਵਪੂਰਨ ਪ੍ਰਾਥਮਿਕਤਾ ਦੇ ਰੂਪ ਵਿੱਚ ਇੱਕ ਮਜ਼ਬੂਤ ਧਿਆਨ ਸ਼ਾਮਲ ਹੈ। 

************

 

ਡੀਟੀ/ਐੱਸਕੇ 


(Release ID: 2085572) Visitor Counter : 13


Read this release in: English , Kannada , Urdu , Hindi