ਟੈਕਸਟਾਈਲ ਮੰਤਰਾਲਾ
azadi ka amrit mahotsav

"ਵਿਰਾਸਤ" – ਭਾਰਤ ਦੀਆਂ ਹੱਥ ਨਾਲ ਬੁਣੀਆਂ ਸਾੜ੍ਹੀਆਂ ਦਾ ਉਤਸਵ

Posted On: 15 DEC 2024 4:44PM by PIB Chandigarh

ਭਾਰਤ ਸਰਕਾਰ ਦੇ ਟੈਕਸਟਾਈਲਸ ਮੰਤਰਾਲੇ 15 ਤੋਂ 28 ਦਸੰਬਰ 2024 ਤੱਕ ਨਵੀਂ ਦਿੱਲੀ ਸਥਿਤ ਜਨਪਥ ਵਿਖੇ ਹੈਂਡਲੂਮ ਹਾਟ ਵਿੱਚ ਮੈਗਾ ਇਵੈਂਟ "ਵਿਰਾਸਤ ਸਾੜ੍ਹੀ ਮਹੋਤਸਵ  2024" ਦੇ ਤੀਜੇ ਐਡੀਸ਼ਨ ਦਾ ਆਯੋਜਨ ਕਰ ਰਿਹਾ ਹੈ। 

ਵਰ੍ਹੇ 2022-23 ਅਤੇ 2023-24 ਦੌਰਾਨ "ਵਿਰਾਸਤ ਸਾੜ੍ਹੀ ਮਹੋਤਸਵ  2024" ਮਨਾਇਆ ਗਿਆ ਅਤੇ ਸਾਰੇ ਉਮਰ ਸਮੂਹਾਂ ਦੇ ਲਗਭਗ 20,000 ਦਰਸ਼ਕਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਦੇ ਨਾਲ ਇਹ ਇੱਕ ਵੱਡਾ ਹਿੱਟ ਰਿਹਾ ਅਤੇ ਇਸ ਖੇਤਰ ਵੱਲ ਬਹੁਤ ਜ਼ਰੂਰੀ ਧਿਆਨ ਆਕਰਸ਼ਿਤ ਕੀਤਾ। 

ਪ੍ਰੋਗਰਾਮਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ, "ਵਿਰਾਸਤ ਸਾੜ੍ਹੀ ਮਹੋਤਸਵ  2024" ਦੇ ਤੀਜੇ ਐਡੀਸ਼ਨ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਹੈਂਡਲੂਮ ਸਾੜ੍ਹੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਦੇਸ਼ ਭਰ ਦੇ ਹੈਂਡਲੂਮ ਬੁਨਕਰਾਂ, ਸਾੜ੍ਹੀ ਡਿਜ਼ਾਈਨਰਾਂ ਅਤੇ ਸਾੜ੍ਹੀ ਪ੍ਰੇਮੀਆਂ ਅਤੇ ਖਰੀਦਦਾਰਾਂ ਨੂੰ ਇਕੱਠਾ ਕੀਤਾ ਜਾਵੇਗਾ। ਇਹ ਪ੍ਰੋਗਰਾਮ ਭਾਰਤ ਦੀ ਹੈਂਡਲੂਮ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ।

ਇਹ ਆਯੋਜਨ ਹੈਂਡਲੂਮ ਸੈਕਟਰ ਦੀ ਪਰੰਪਰਾ ਅਤੇ ਸੰਭਾਵਨਾ ਦੋਵਾਂ ਦਾ ਉੱਤਸਵ ਮਨਾਏਗਾ। ਇਸ ਆਯੋਜਨ ਨਾਲ ਸਾੜ੍ਹੀ ਬੁਣਨ ਦੀ ਸਦੀਆਂ ਪੁਰਾਣੀ ਪਰੰਪਰਾ 'ਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਹੈਂਡਲੂਮ ਭਾਈਚਾਰੇ ਦੀ ਕਮਾਈ ਵਿੱਚ ਸੁਧਾਰ ਹੋਵੇਗਾ। 

ਇਵੈਂਟ ਦੀਆਂ ਹਾਈਲਾਈਟਸ:

  • ਸਥਾਨਕ ਹੈਂਡਲੂਮ ਅਤੇ ਦਸਤਕਾਰੀ ਦੀ ਸਿੱਧੀ ਪ੍ਰਚੂਨ ਵਿਕਰੀ ਲਈ ਹੈਂਡਲੂਮ ਬੁਨਕਰਾਂ ਅਤੇ ਕਾਰੀਗਰਾਂ ਦੇ ਲਈ 80 ਸਟਾਲ

  • ਭਾਰਤ ਦੀਆਂ ਸਭ ਤੋਂ ਵਧੀਆ ਹੈਂਡਲੂਮ ਸਾੜ੍ਹੀਆਂ ਦਾ ਕਿਊਰੇਟਿਡ ਥੀਮ ਵਾਲਾ ਡਿਸਪਲੇ

  • ਲਾਈਵ ਲੂਮ ਅਤੇ ਕਰਾਫਟ ਪ੍ਰਦਰਸ਼ਨ

  • ਸਾੜ੍ਹੀ ਅਤੇ ਸਥਿਰਤਾ 'ਤੇ ਵਰਕਸ਼ਾਪ ਅਤੇ ਗੱਲਬਾਤ

  • ਭਾਰਤ ਦੇ ਲੋਕ ਨਾਚ

  • ਸੁਆਦੀ ਖੇਤਰੀ ਪਕਵਾਨ ਆਦਿ।

ਹੈਂਡਲੂਮ ਖੇਤਰ ਸਾਡੇ ਦੇਸ਼ ਦੀ ਸਮ੍ਰਿੱਧੀ ਅਤੇ ਵੱਖ-ਵੱਖ ਸਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਲੋਕਾਂ, ਖ਼ਾਸਕਰ ਮਹਿਲਾਵਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ। ਭਾਰਤ ਦਾ ਹੈਂਡਲੂਮ ਖੇਤਰ 35 ਲੱਖ ਤੋਂ ਵਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਹੈਂਡਲੂਮ ਬੁਣਾਈ ਦੀ ਕਲਾ ਦੇ ਨਾਲ ਪਰੰਪਰਾਗਤ ਮੁੱਲ ਜੁੜੇ ਹੋਏ ਹਨ ਅਤੇ ਹਰੇਕ ਖੇਤਰ ਵਿੱਚ ਸ਼ਾਨਦਾਰ ਕਿਸਮਾਂ ਹਨ। ਪੈਠਾਨੀ, ਕੋਟਪਾਡ,ਕੋਟਾ ਡੋਰੀਆ, ਤੰਗੇਲ, ਪੋਚਮਪੱਲੀ, ਕਾਂਚੀਪੁਰਮ, ਤਿਰੂਬੁਵਨਮ,ਜਾਮਦਾਨੀ,ਸ਼ਾਂਤੀਪੁਰੀ, ਚੰਦੇਰੀ, ਮਾਹੇਸ਼ਵਰੀ, ਪਟੋਲਾ, ਮੋਇਰੰਗਫੀ, ਬਨਾਰਸੀ, ਬਰੋਕੇਡ,ਤਨਚੋਈ, ਭਾਗਲਪੁਰੀ ਸਿਲਕ, ਬਾਵਨ ਬੂਟੀ, ਪਸ਼ਮੀਨਾ ਸਾੜ੍ਹੀ ਆਦਿ ਵਰਗੇ ਹੈਂਡਲੂਮ ਉਤਪਾਦਾਂ ਦੀ ਵਿਲੱਖਣਤਾ ਵਿਲੱਖਣ ਕਲਾ, ਬੁਣਾਈ, ਡਿਜ਼ਾਈਨ ਅਤੇ ਪਰੰਪਰਾਗਤ ਨਮੂਨੇ ਨਾਲ ਪੂਰੀ ਦੁਨੀਆ ਦੇ ਸਾੜ੍ਹੀ ਪ੍ਰੇਮੀਆਂ ਨੂੰ ਆਕਰਸ਼ਿਤ ਕਰਦੀ ਹੈ।

ਭਾਰਤ ਸਰਕਾਰ ਨੇ ਉਤਪਾਦਾਂ ਦੀ ਵਿਲੱਖਣਤਾ ਨੂੰ ਉਜਾਗਰ ਕਰਨ ਤੋਂ ਇਲਾਵਾ, ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵੱਖ ਪਹਿਚਾਣ ਦੇਣ ਦੇ ਲਈ ਜ਼ੀਰੋ ਡਿਫੈਕਟਸ ਅਤੇ ਵਾਤਾਵਰਣ ‘ਤੇ ਜ਼ੀਰੋ ਈਫੈਕਟ ਅਤੇ ਉੱਚ ਗੁਣਵੱਤਾਂ ਵਾਲੇ ਉਤਪਾਦਾਂ ਦੀ ਬ੍ਰਾਂਡਿੰਗ ਦੇ ਉਦੈਸ਼ ਨਾਲ ਹੈਂਡਲੂਮ ਲਈ ਵੱਖ-ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਹ ਖਰੀਦਾਰ ਨੂੰ ਇਹ ਗ੍ਰਾਂਟੀ ਵੀ ਦਿੰਦਾ ਹੈ ਕਿ ਖਰੀਦੀਆਂ ਗਿਆ ਉਤਪਾਦ ਅਸਲ ਵਿੱਚ ਹੱਥ ਨਾਲ ਬੁਣੀਆਂ ਗਿਆ ਹੈ। ਪ੍ਰਦਰਸ਼ਨੀ ਵਿੱਚ ਸਾਰੇ ਪ੍ਰਦਰਸ਼ਕਾਂ ਨੂੰ ਆਪਣੇ ਵਿਲਖੱਣ ਉਤਪਾਦ ਪ੍ਰਦਰਸ਼ਿਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਦਾ ਉਦੇਸ਼ ਹੈਂਡਲੂਮ ਸਾੜ੍ਹੀਆਂ ਦੇ ਬਾਜ਼ਾਰ ਅਤੇ ਹੈਂਡਲੂਮ ਭਾਈਚਾਰੇ ਦੀ ਕਮਾਈ ਵਿੱਚ ਸੁਧਾਰ ਕਰਨਾ ਹੈ। 

ਇਹ ਮੈਗਾ ਇਵੈਂਟ "ਵਿਰਾਸਤ- ਮਾਈ ਸਾੜ੍ਹੀ ਮਾਈ ਪ੍ਰਾਈਡ"  ਸਾੜ੍ਹੀ ਮਹੋਤਸਵ ਅਤੇ ਪ੍ਰਦਰਸ਼ਨੀ 15 ਤੋਂ 28 ਦਸੰਬਰ 2024 ਤੱਕ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਜਨਤਾ ਲਈ ਖੁਲ੍ਹੀ ਰਹੇਗੀ।  

#MySariMyPride, #MyProductMyPride

 

*****

ਡੀਐੱਸਕੇ


(Release ID: 2085297) Visitor Counter : 6


Read this release in: Hindi , Urdu , English , Marathi